ਜੋਧਪੁਰ ਜੇਲ੍ਹ ਕੱਟਣ ਵਾਲੇ ਸਿੰਘਾਂ ਨੇ ਅਕਾਲੀ ਦਲ ਨੂੰ ਧਰਮ ਸੰਕਟ 'ਚ ਫਸਾਇਆ
ਜੈ ਸਿੰਘ ਛਿੱਬਰ,
ਚੰਡੀਗੜ੍ਹ, 22 ਜੂਨ : ਜੋਧਪੁਰ ਮੁਆਵਜ਼ਾ ਕੇਸ ਨਾਲ ਸਬੰਧਿਤ ਕਮੇਟੀ ਨੇ ਅਕਾਲੀ ਦਲ ਲਈ ਧਰਮ ਸੰਕਟ ਖੜਾ ਕਰ ਦਿੱਤਾ ਹੈ। ਪਿਛਲੇ ਲੰਬੇ ਸਮੇਂ ਤੋਂ ਜੇਲ੍ਹਾਂ ਵਿਚ ਬੰਦ ਕੈਦੀਆਂ ਦੇ ਹੱਕਾਂ ਲਈ ਕਾਨੂੰਨੀ ਲੜਾਈ ਲੜ ਰਹੇ ਜੋਧਪੁਰ ਮੁਆਵਜ਼ਾ ਕੇਸ ਨਾਲ ਸਬੰਧਿਤ ਕਮੇਟੀ ਦੇ ਵਫ਼ਦ ਨੇ ਅੱਜ ਅਕਾਲੀ ਦਲ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਨਾਲ ਮੀਟਿੰਗ ਕਰਕੇ ਸਪਸ਼ਟ ਜਵਾਬ ਮੰਗਿਆ ਹੈ ਕਿ ਅਕਾਲੀ ਦਲ ਦੱਸੇ ਕਿ ਉਹ ਸਿੱਖ ਧਰਮ ਲਈ ਜੇਲ੍ਹਾਂ ਕੱਟਣ ਵਾਲੇ ਸਿੱਖਾਂ ਦੇ ਨਾਲ ਹੈ ਜਾਂ ਫਿਰ ਸਾਕਾ ਨੀਲਾ ਤਾਰਾ ਲਈ ਕਾਂਗਰਸ ਨੂੰ ਉਕਸਾਉਣ ਵਾਲੀ ਭਾਈਵਾਲ ਪਾਰਟੀ ਭਾਜਪਾ ਦੇ ਨਾਲ ਹੈ। ਵਫਦ ਦੇ ਮੈਂਬਰ ਜਸਬੀਰ ਸਿੰਘ ਘੁੰਮਣ, ਗੁਰਦਰਸ਼ਨ ਸਿੰਘ, ਰਾਜ ਸਿੰਘ, ਵਰਪਾਲ ਸਿੰਘ, ਵਸਣ ਸਿੰਘ ਚਾਹਲ ਅਤੇ ਤਰਸੇਮ ਸਿੰਘ ਖੇਲ੍ਹਾ ਨੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਸਪਸ਼ਟ ਕਿਹਾ ਕਿ ਜੋਧਪੁਰ ਜੇਲ੍ਹ ਵਿਚ ਬੰਦ ਕੈਦੀਆਂ ਨੇ ਲੰਬੀ ਕਾਨੂੰਨੀ ਲੜਾਈ ਤੋਂ ਮੁਆਵਜ਼ਾ ਦਾ ਕੇਸ ਜਿੱਤਿਆ ਹੈ ਅਤੇ ਪੰਜਾਬ ਸਰਕਾਰ ਨੇ ਅੰਮ੍ਰਿਤਸਰ ਸਾਹਿਬ ਦੀ ਅਦਾਲਤ ਦੇ ਫੈਸਲੇ ਖਿਲਾਫ ਹਾਈਕੋਰਟ ਵਿਚ ਅਪੀਲ ਨਹੀਂ ਕੀਤੀ। ਜਦੋਂ ਕਿ ਅਕਾਲੀ ਦਲ ਦੀ ਭਾਈਵਾਲ ਪਾਰਟੀ ਨੇ ਫੈਸਲੇ ਤੋਂ 286 ਦਿਨਾਂ ਬਾਅਦ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਅਪੀਲ ਦਾਇਰ ਕਰਕੇ ਮੁਆਵਜ਼ਾ ਦੇਣ ਦੇ ਫੈਸਲੇ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ, ਉਥੇ ਦੇਰ ਨਾਲ ਅਪੀਲ ਪਾਉਣ ਦੀ ਮੁਆਫ਼ੀ ਵੀ ਮੰਗੀ ਹੈ। ਜਸਬੀਰ ਸਿੰਘ ਘੁੰਮਣ ਨੇ ਦੱਸਿਆ ਕਿ ਜੋਧਪੁਰ ਜੇਲ੍ਹ ਵਿਚ ਬਿਨਾਂ ਕਿਸੇ ਮਾਮਲੇਂ ਤੋਂ ਕੈਦ ਕੱਟਣ ਵਾਲੇ 365 ਸਿੱਖ ਕੈਦੀਆਂ ਵਿਚੋਂ 40 ਵਿਅਕਤੀਆਂ ਨੂੰ ਅਦਾਲਤ ਨੇ ਰਾਹਤ ਦਿੱਤੀ ਹੈ। ਪੰਜਾਬ ਸਰਕਾਰ ਤੋਂ ਉਲਟ ਜਾ ਕੇ ਭਾਜਪਾ ਸਰਕਾਰ ਨੇ ਅਪੀਲ ਦਾਇਰ ਕਰ ਦਿੱਤੀ ਹੈ। ਘੁੰਮਣ ਨੇ ਦੱਸਿਆ ਕਿ ਬੀਤੇ ਦਿਨ ਉਨ੍ਹਾਂ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸ੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਗੋਵਾਲ ਨਾਲ ਮੀਟਿੰਗ ਕਰਕੇ ਕਿਹਾ ਸੀ ਕਿ ਸਿੱਖਾਂ ਨੇ ਸਾਕਾ ਨੀਲਾ ਤਾਰਾਂ ਵਿਰੋਧ ਵਿਚ 28 ਸਾਲ ਤੱਕ ਲੜਾਈ ਲੜੀ। ਉਨ੍ਹਾਂ ਕਿਹਾ ਕਿ ਜੋਧਪੁਰ ਜੇਲ੍ਹ ਵਿਚ ਬੰਦ ਕਰਕੇ ਅੰਨਾ ਤਸ਼ਦਦ ਕੀਤਾ ਗਿਆ ਸੀ। ਵਫ਼ਦ ਨੇ ਅਕਾਲੀ ਦਲ ਨੂੰ ਇਸ ਮੁੱਦੇ 'ਤੇ ਸਪਸ਼ਟ ਜਵਾਬ ਮੰਗਿਆ ਹੈ ਕਿ ਉਹ ਸਵਰਗੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਫੌਜੀ ਹਮਲੇ ਲਈ ਉਕਸਾÀਣ ਵਾਲੇ ਅਤੇ ਹੁਣ ਮੁਆਵਜ਼ਾ ਮਿਲਣ ਦੇ ਮੌਕੇ 'ਤੇ ਵਿਰੋਧ ਕਰਨ ਵਾਲਿਆਂ ਨਾਲ ਹੈ, ਜਾਂ ਫਿਰ ਸਿੱਖਾਂ ਨਾਲ। ਸਿੱਖ ਵਫ਼ਦ ਨੇ ਅਕਾਲੀ ਦਲ ਤੋਂ 2 ਜੁਲਾਈ ਤੋਂ ਪਹਿਲਾਂ ਪਹਿਲਾਂ ਕੇਂਦਰ ਤੋਂ ਅਪੀਲ ਵਾਪਸ ਕਰਵਾਉਣ ਦੀ ਮੰਗ ਕੀਤੀ ਹੈ।
ਢੀਂਡਸਾ ਨੇ ਵਫ਼ਦ ਤੋਂ ਮੰਗਿਆਂ ਹਫ਼ਤੇ ਦਾ ਸਮਾਂ
ਅਕਾਲੀ ਦਲ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਨੇ ਵਫ਼ਦ ਨੂੰ ਭਰੋਸਾ ਦਿੱਤਾ ਹੈ ਕਿ ਅਕਾਲੀ ਦਲ ਨੇ ਇਸ ਮੁੱਦੇ 'ਤੇ ਬੀਤੇ ਦਿਨ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ ਸੀ ਅਤੇ ਉਨ੍ਹਾਂ ਨੇ ਅਪੀਲ ਵਾਪਸ ਲੈਣ ਦਾ ਭਰੋਸਾ ਦਿੱਤਾ ਸੀ। ਢੀਂਡਸਾ ਨੇ ਕਿਹਾ ਕਿ ਅਕਾਲੀ ਦਲ ਇਕ ਵਾਰ ਫਿਰ ਗ੍ਰਹਿ ਮੰਤਰੀ ਅਤੇ ਭਾਜਪਾ ਲੀਡਰਸ਼ਿਪ ਨਾਲ ਮੁਲਾਕਾਤ ਕਰਕੇ ਸਿੱਖਾਂ ਵਿਚ ਫੈਲ ਰਹੇ ਰੋਸ ਬਾਰੇ ਜਾਣੂੰ ਕਰਵਾਏਗਾ।

No comments:
Post a Comment