ਸਾਰੇ 365 ਨਜ਼ਰਬੰਦਾਂ ਨੂੰ
ਮੁਆਵਜ਼ਾ ਜਾਰੀ ਕਰਵਉਣ ਲਈ ਕੇਂਦਰ ਨੂੰ ਵੀ ਮਨਾਉਣ ਦਾ ਵਾਅਦਾ
ਚੰਡੀਗੜ੍ਹ, : ਪੰਜਾਬ ਦੇ ਮੁੱਖ
ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਦਾਲਤ ਵੱਲੋਂ ਦਿੱਤੇ ਗਏ ਫੈਸਲੇ ਦੇ ਅਨੁਸਾਰ ਜੋਧਪੁਰ ਦੇ 40 ਨਜ਼ਰਬੰਦਾਂ ਨੂੰ
ਮੁਆਵਜ਼ੇ ਦੇ ਬਰਾਬਰ ਬਾਕੀ 325 ਹੋਰ ਨਜ਼ਰਬੰਦਾਂ
ਨੂੰ ਵੀ ਮੁਆਵਜ਼ਾ ਦੇਣ ਦਾ ਭਰੋਸਾ ਦਿਵਾਇਆ ਹੈ | ਇਸੇ ਦੌਰਾਨ ਉਨ੍ਹਾਂ ਨੇ ਇਸ ਸਬੰਧ ਵਿੱਚ ਕੇਂਦਰ ਸਰਕਾਰ ਨੂੰ ਵੀ ਮਨਾਉਣ
ਦਾ ਵਾਅਦਾ ਕੀਤਾ ਹੈ |
ਜਿਲ੍ਹਾ ਅਦਾਲਤ
ਅੰਮਿ੍ਤਸਰ ਵੱਲੋਂ 40 ਨਜ਼ਰਬੰਦਾ ਨੂੰ
ਮੁਆਵਜ਼ਾ ਦੇਣ ਦੇ ਦਿੱਤੇ ਗਏ ਫੈਸਲੇ ਦੇ ਸਬੰਧ ਵਿੱਚ ਤਕਰੀਬਨ 4.5 ਕਰੋੜ ਰੁਪਏ ਦੇ
ਮੁਆਵਜ਼ੇ ਵਿੱਚੋਂ ਸੂਬੇ ਦੇ 50 ਫ਼ੀਸਦੀ ਹਿੱਸੇ ਦੇ
ਚੈਕ ਨਜ਼ਰਬੰਦਾਂ ਦੇ ਹਵਾਲੇ ਕਰਨ ਦੇ ਮੌਕੇ ਮੁੱਖ ਮੰਤਰੀ ਨੇ ਇਹ ਭਰੋਸਾ ਦੁਵਾਇਆ | ਸੂਬਾ ਸਰਕਾਰ ਵੱਲੋਂ
ਦਿੱਤੇ ਗਏ ਚੈਕ ਦੀ ਕੁੱਲ ਰਾਸ਼ੀ 2,16,44,900 ਬਣਦੀ ਹੈ |
1984 ਵਿੱਚ ਬਲੂ ਸਟਾਰ
ਅਪ੍ਰੇਸ਼ਨ ਦੇ ਸਬੰਧ ਵਿੱਚ ਕੱੁਲ 365 ਵਿਅਕਤੀਆਂ ਨੂੰ ਗਿ੍ਫਤਾਰ ਕਰਕੇ ਜੋਧਪੁਰ ਦੀ ਜੇਲ੍ਹ ਵਿੱਚ ਨਜ਼ਰਬੰਦ
ਕਰ ਦਿੱਤਾ ਸੀ ਜਿੱਥੋਂ ਇਨ੍ਹਾਂ ਨੂੰ 1986 ਵਿੱਚ ਰਿਹਾਅ ਕੀਤਾ ਗਿਆ ਸੀ | ਉਸ ਸਮੇਂ ਤੋਂ ਤਕਰੀਬਨ 100 ਦੀ ਮੌਤ ਹੋ ਗਈ ਹੈ
| ਇਨ੍ਹਾਂ ਵਿੱਚੋਂ 40 ਵਿਅਕਤੀ ਅਦਾਲਤ
ਚਲੇ ਗਏ ਸਨ ਅਤੇ ਸੱਤ ਦੀ ਇਸ ਸਮੇਂ ਦੌਰਾਨ ਮੌਤ ਹੋ ਗਈ |
ਨਜ਼ਰਬੰਦਾਂ ਨਾਲ
ਉਨ੍ਹਾਂ ਦੇ ਸੰਕਟ ਦੇ ਸਮੇਂ ਦੀਆਂ ਮੁਸੀਬਤਾਂ ਨੂੰ ਸਾਂਝਾ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ
ਜਿਹੜੇ ਅਦਾਲਤ ਨਹੀਂ ਗਏ ਉਹ ਵੀ ਮੁਆਵਜ਼ੇ ਦੇ ਹੱਕਦਾਰ ਹਨ ਅਤੇ ਉਨ੍ਹਾਂ ਦੀ ਸਰਕਾਰ ਉਨ੍ਹਾਂ ਨੂੰ
ਬਰਾਬਰ ਦਾ ਭੁਗਤਾਨ ਕਰੇਗੀ | ਉਨ੍ਹਾਂ ਉਮੀਦ
ਪ੍ਰਗਟ ਕੀਤੀ ਕਿ ਬਾਕੀ 325 ਨੂੰ ਇਹ ਮੁਆਵਜ਼ਾ
ਦੇਣ ਲਈ ਕੇਂਦਰ ਸਰਕਾਰ ਵੀ ਆਪਣਾ ਹਿੱਸਾ ਪਾਉਣ ਲਈ ਸਹਿਮਤ ਹੋ ਜਾਵੇਗੀ |
ਮੁੱਖ ਮੰਤਰੀ ਨੇ
ਪੰਜਾਬ ਭਵਨ ਵਿਖੇ ਚੈਕ ਲੈਣ ਆਏ ਨਜ਼ਰਬੰਦਾਂ ਨੂੰ ਦੱਸਿਆ ਕਿ ਜਿਨ੍ਹਾਂ 40 ਨਜ਼ਰਬੰਦਾਂ ਨੇ
ਜਿਲ੍ਹਾ ਅਦਾਲਤ ਅੰਮਿ੍ਤਸਰ ਵਿੱਚ ਮਾਮਲਾ ਦਰਜ ਕੀਤਾ ਸੀ, ਉਨ੍ਹਾਂ ਨੂੰ ਪੂਰਾ ਮੁਆਵਜ਼ਾ ਦੇਣ ਲਈ ਉਨ੍ਹਾਂ ਦੀ ਸਰਕਾਰ ਪੂਰੀ
ਤਰ੍ਹਾਂ ਤਿਆਰ ਸੀ ਪਰ ਉਨ੍ਹਾਂ ਨੂੰ ਕੇਂਦਰ ਸਰਕਾਰ ਨੇ ਸੂਚਿਤ ਕੀਤਾ ਹੈ ਕਿ ਉਸ ਨੇ ਵੀ ਆਪਣਾ
ਹਿੱਸਾ ਜਾਰੀ ਕਰਨ ਲਈ ਫੈਸਲਾ ਲੈ ਲਿਆ ਹੈ | ਉਨ੍ਹਾਂ ਕਿਹਾ ਕਿ ਨਜ਼ਰਬੰਦਾਂ ਵੱਲੋਂ ਸਹਿਣ ਕੀਤੇ ਦਰਦ ਦੇ ਬਦਲੇ ਇਹ
ਮਮੂਲੀ ਮੁਆਵਜ਼ਾ ਹੈ | ਉਨ੍ਹਾਂ ਭਰੋਸਾ
ਦੁਆਇਆ ਕਿ ਉਨ੍ਹਾਂ ਦੀ ਸਰਕਾਰ ਉਨ੍ਹਾਂ ਦੇ ਬੱਚਿਆਂ ਨੂੰ ਨੌਕਰੀ ਦੇਣ ਦੀ ਮੰਗ 'ਤੇ ਗੌਰ ਕਰੇਗੀ |
1984 ਤੋਂ ਬਾਅਦ ਦੇ ਉਸ
ਦੁਖਦਾਈ ਸਮੇਂ ਨੂੰ ਯਾਦ ਕਰਦੇ ਹੋਏ ਮੁੱਖ ਮੰਤਰੀ ਨੇ ਨਜ਼ਰਬੰਦਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ
ਅਪੀਲ ਕੀਤੀ ਕਿ ਉਹ ਬੀਤੇ ਸਮੇਂ ਨੂੰ ਭੁੱਲ ਜਾਣ ਅਤੇ ਅੱਗੇ ਵਧਣ |
1984 ਵਿੱਚ ਨਜ਼ਰਬੰਦ
ਪੱਟੀ ਦੇ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਨੇ ਨਜ਼ਰਬੰਦਾਂ ਦੀ ਵਾਰ ਵਾਰ ਬਾਂਹ ਫੜਨ ਲਈ ਕੈਪਟਨ
ਅਮਰਿੰਦਰ ਸਿੰਘ ਦਾ ਧਨਵਾਦ ਕੀਤਾ | ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਦਰਿਆ ਦਿਲੀ ਨੂੰ ਵੀ ਯਾਦ ਕੀਤਾ
ਜਦੋਂ ਉਹ ਨਾਭਾ ਜੇਲ੍ਹ ( ਜੋਧਪੁਰ ਭੇਜਣ ਤੋਂ ਪਹਿਲਾਂ ਜਿੱਥੇ ਉਨ੍ਹਾਂ ਨੂੰ ਸ਼ੁਰੂ ਵਿੱਚ ਰੱਖਿਆ
ਗਿਆ ਸੀ) ਦਾ ਦੌਰਾ ਕੀਤਾ ਅਤੇ ਉਨ੍ਹਾਂ ਨੂੰ ਕੱਪੜੇ ਦਿੱਤੇ | ਹਰਮਿੰਦਰ ਸਿੰਘ ਨੇ ਦੱਸਿਆ ਕਿ ਨਾਭਾ ਜੇਲ੍ਹ ਵਿੱਚ
ਨਜ਼ਰਬੰਦਾਂ ਨੂੰ ਨੰਗੇ ਰੱਖਿਆ ਗਿਆ ਸੀ |
ਹਰਮਿਦਰ ਸਿੰਘ ਨੇ
ਇਹ ਵੀ ਯਾਦ ਕੀਤਾ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪਿਛਲੀ ਸਰਕਾਰ ਦੌਰਾਨ 2006 ਵਿੱਚ ਹਰੇਕ ਨੂੰ
ਇੱਕ ਇੱਕ ਲੱਖ ਦਿੱਤਾ ਸੀ | ਇਸ ਤੋਂ ਪਹਿਲਾਂ
ਅੱਜ ਤੱਕ ਨਜ਼ਰਬੰਦਾਂ ਨੂੰ ਦਿੱਤਾ ਇਹ ਇੱਕੋ ਇੱਕ ਮੁਆਵਜ਼ਾ ਸੀ | ਅਪ੍ਰੇਸ਼ਨ ਬਲੂ
ਸਟਾਰ ਤੋਂ ਬਾਅਦ ਵੱਖ ਵੱਖ ਸਮਿਆਂ ਦੌਰਾਨ ਬਣੀਆਂ ਅਕਾਲੀ ਦਲ ਦੀਆਂ ਸਰਕਾਰਾਂ ਦੌਰਾਨ ਇਹ ਨਜ਼ਰਬੰਦ
ਕਈ ਵਾਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਮਿਲੇ ਸਨ ਪਰ ਉਨ੍ਹਾਂ ਨੂੰ ਕੋਈ ਵੀ
ਮਦਦ ਨਹੀਂ ਮਿਲੀ |
ਉਨ੍ਹਾਂ ਨੇ ਦੋਸ਼
ਲਾਇਆ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਅਪੀਲ ਕਰਕੇ ਕੇਂਦਰ ਮੁਆਵਜ਼ੇ ਵਿੱਚ ਦੇਰੀ ਕਰ ਰਿਹਾ
ਹੈ ਜਦਕਿ ਕੈਪਟਨ ਅਮਰਿੰਦਰ ਸਿੰਘ ਨੇ ਇਸ ਵੀ ਦਖਲ ਨਹੀਂ ਦਿੱਤਾ | ਜੇ ਉਹ ਅਜਿਹਾ ਕਰਦੇ
ਤਾਂ ਇਹ ਮਾਮਲ ਫਿਰ ਠੰਡੇ ਬਸਤੇ ਵਿੱਚ ਚਲਾ ਜਾਣਾ ਸੀ | ਇਹ ਮੁੱਖ ਮੰਤਰੀ ਦਾ ਫੈਸਲਾ ਅਤੇ ਕੋਸ਼ਿਸ਼ਾਂ ਸਨ ਜਿਨ੍ਹਾਂ ਨੇ ਕੇਂਦਰ
ਨੂੰ ਵੀ ਇਹ ਰਾਸ਼ੀ ਜਾਰੀ ਕਰਨ ਲਈ ਮਜ਼ਬੂਰ ਕਰ ਦਿੱਤਾ |
ਇਸ ਮੌਕੇ ਬੋਲਦੇ
ਹੋਏ ਇੱਕ ਨਜ਼ਰਬੰਦ ਜਸਬੀਰ ਸਿੰਘ ਘੁੰਮਣ ਨੇ ਮੁੱਖ ਮੰਤਰੀ ਦੀਆਂ ਕੋਸ਼ਿਸ਼ਾਂ ਦੀ ਸਰਾਹਨਾ ਕੀਤੀ ਇਸ
ਇਸ ਸਾਰੇ ਘਟਨਾਕ੍ਰਮ ਵਿੱਚ ਉਨ੍ਹਾਂ ਨੂੰ 'ਮੈਨ ਆਫ਼ ਦੀ ਮੈਚ' ਦੱਸਿਆ |
ਘੁੰਮਣ ਨੇ ਕਿਹਾ ਕਿ
ਇਹ ਸਮਾਂ 20 ਸਾਲ ਦੀ ਅਦਾਲਤੀ
ਲੜਾਈ ਤੋਂ ਬਾਅਦ ਆਇਆ ਹੈ ਅਤੇ ਉਸ ਸਮੇਂ ਉਨ੍ਹਾਂ ਨੂੰ ਮਾਮਲਾ ਜਿੱਤਣ ਲਈ ਸੱਤ ਸਾਲ ਲੱਗੇ ਸਨ | ਉਨ੍ਹਾਂ ਕਿਹਾ ਕਿ
ਸਿਰਫ ਕੈਪਟਨ ਅਮਰਿੰਦਰ ਸਿੰਘ ਨੇ ਨਜ਼ਰਬੰਦਾਂ ਦੇ ਦਰਦ ਨੂੰ ਜਾਣਿਆ ਹੈ | ਉਨ੍ਹਾਂ ਵੱਲੋਂ ਵਾਰ
ਵਾਰ ਅਪੀਲਾਂ ਕਰਨ ਦੇ ਬਾਜਵੂਦ ਅਕਾਲੀ, ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਮੁਆਵਜ਼ੇ ਵਿਰੁੱਧ ਅਪੀਲ
ਨਾ ਕਰਨ ਲਈ ਮਨਾਉਣ ਤੋਂ ਅਸਫਲ ਰਹੇ |
ਘੁੰਮਣ ਨੇ ਕਿਹਾ ਕਿ
ਨਜ਼ਰਬੰਦ ਮੁਅਵਜ਼ੇ ਦੇ ਲਈ ਬਹੁਤ ਵਾਰ ਬਾਦਲਾਂ ਨੂੰ ਮਿਲੇ ਪਰ ਅਕਾਲੀ ਆਗੁਆਂ ਨੇ ਉਨ੍ਹਾਂ ਦੀਆਂ
ਤਕਲੀਫਾਂ ਵੱਲ ਕੋਈ ਕੀ ਧਿਆਨ ਦੇਣ ਤੋਂ ਕੋਰੀ ਨਾਂਹ ਕਰ ਦਿੱਤੀ | ਉਨ੍ਹਾਂ ਕਿਹਾ ਕਿ
ਉਨ੍ਹਾਂ ਨੂੰ ਅਜੇ ਵੀ ਸ਼ੱਕ ਹੈ ਕਿ ਕੇਂਦਰ ਆਪਣਾ ਹਿੱਸਾ ਦੇਵੇਗਾ ਇਹ ਪੂਰਾ ਮੁਆਵਜ਼ਾ ਤਾਂ ਕੈਪਟਨ
ਅਮਰਿੰਦਰ ਸਿੰਘ ਨੂੰ ਹੀ ਦੇਣਾ ਪਵੇਗਾ |
ਅਪ੍ਰੇਸ਼ਨ ਬਲੂ
ਸਟਾਰ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਂਗਰਸ ਛੱਡਣ ਦਾ ਜ਼ਿਕਰ ਕਰਦੇ ਹੋਏ ਘੁੰਮਣ ਨੇ
ਕਿਹਾ ਕਿ ਮੁੱਖ ਮੰਤਰੀ ਵੱਲੋਂ ਸਿੱਖ ਭਾਈਚਾਰੇ ਨੂੰ ਦਿੱਤੇ ਗਏ ਸਮਰਥਨ ਲਈ ਸਮੁੱਚਾ ਪੰਜਾਬ ਉਨ੍ਹਾਂ
ਦਾ ਰਿਣੀ ਰਹੇਗਾ |
ਨਜ਼ਰਬੰਦਾਂ ਨੂੰ
ਮੁੱਖ ਮੰਤਰੀ ਨੇ ਦੁਪਹਿਰ ਦਾ ਖਾਣਾ ਵੀ ਦਿੱਤਾ | ਉਨ੍ਹਾਂ ਨੇ ਮੁੱਖ ਮੰਤਰੀ ਦਾ ਸਨਮਾਣ ਕੀਤਾ ਅਤੇ ਉਨ੍ਹਾਂ ਨੂੰ ਬਚਾਉਣ
ਲਈ ਅੱਗੇ ਆਉਣ ਲਈ ਧਨਵਾਦ ਵੀ ਕੀਤਾ |
No comments:
Post a Comment