Sunday, 10 June 2018

ਮਹਿਲਾ ਆਈ.ਏ.ਐਸ ਅਧਿਕਾਰੀ ਨੇ ਸੀਨੀਅਰ 'ਤੇ ਲਗਾਏ ਯੋਨ ਸੋਸ਼ਣ ਦੇ ਦੋਸ਼

ਮਹਿਲਾ ਅਧਿਕਾਰੀ ਨੇ ਆਪਣੀ ਫੇਸਬੁੱਕ 'ਤੇ ਤਾਰੀਖ ਵਾਈਜ ਕੀਤਾ ਘਟਨਾਵਾਂ ਦਾ ਜ਼ਿਕਰ
ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੂੰ ਭੇਜੀ ਸ਼ਿਕਾਇਤ
ਜੈ ਸਿੰਘ ਛਿੱਬਰ , ਚੰਡੀਗੜ੍ਹ :
ਹਰਿਆਣਾ ਸਰਕਾਰ ਦੀ ਇਕ ਮਹਿਲਾ ਆਈ.ਏ.ਐਸ ਅਧਿਕਾਰੀ ਨੇ 1984 ਬੈਚ ਦੇ ਸੀਨੀਅਰ ਆਈ.ਏ.ਅਧਿਕਾਰੀ 'ਤੇ ਯੋਨ ਸੋਸ਼ਣ ਦੇ ਗੰਭੀਰ ਦੋਸ਼ ਲਗਾਏ ਹਨ। ਮਹਿਲਾ ਅਧਿਕਾਰੀ ਦੁਆਰਾ ਆਪਣੀ ਫੇਸਬੁੱਕ 'ਤੇ ਲਗਾਏ ਗਏ ਗੰਭੀਰ ਦੋਸ਼ ਸੋਸ਼ਲ ਮੀਡੀਆਂ 'ਤੇ ਵਾਇਰਲ ਹੋਣ ਕਾਰਨ ਹਰਿਆਣਾ ਸਰਕਾਰ ਦੀ ਬਦਨਾਮੀ ਹੋ ਰਹੀ ਹੈ, ਉਥੇ ਆਈ.ਏ.ਐਸ ਲਾਬੀ ਵਿਚ ਖਲਬਲੀ ਮਚ ਗਈ ਹੈ। ਪੀੜਤ ਮਹਿਲਾ ਅਧਿਕਾਰੀ ਨੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੂੰ ਸ਼ਿਕਾਇਤ ਕੀਤੀ ਹੈ।
ਅਕਸਰ ਬੇਸਹਾਰਾ, ਨਾਬਾਲਿਗਾਂ ਨਾਲ ਛੇੜਛਾੜ, ਯੋਨ ਸੋਸ਼ਣ ਦੀਆਂ ਖ਼ਬਰ ਪੜਨ ਸੁਣਨ ਨੂੰ ਮਿਲਦੀਆਂ ਹਨ, ਪਰ ਇਕ ਸੀਨੀਅਰ ਆਈ.ਏ.ਐਸ ਅਧਿਕਾਰੀ ਵਲੋਂ ਆਪਣੇ ਸੀਨੀਅਰ ਆਈ.ਏ.ਐਸ ਅਧਿਕਾਰੀ ਵਲੋਂ ਯੋਨ ਸੋਸ਼ਣ ਦੇ ਦੋਸ਼ ਲਾਉਣ ਨਾਲ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਕਾਰਜਸ਼ੈਲੀ 'ਤੇ ਵੀ ਉਂਗਲੀਆਂ ਉਠਣ ਲੱਗੀਆਂ ਹਨ।
ਆਪਣੀ ਫੇਸਬੁੱਕ 'ਤੇ ਲਿਖੇ ਦੋਸ਼ਾਂ ਵਿਚ ਕਿਹਾ ਹੈ ਕਿ ਉਹ ਵਧੀਕ ਸਕੱਤਰ ਦੇ ਅਹੁੱਦੇ 'ਤੇ ਤਾਇਨਾਤ ਹੈ ਇਸਤੋਂ ਪਹਿਲਾ ਦੋ ਸਬ ਡਵੀਜਨਾਂ 'ਚ ਐਸ.ਡੀ.ਐਮ ਵੀ ਰਹਿ ਚੁੱਕੀ ਹੈ। ਉਨ੍ਹਾਂ ਲਿਖਿਆ ਹੈ ਕਿ 9 ਮਈ 2018 ਨੂੰ ਵਧੀਕ ਸਕੱਤਰ ਦੇ ਅਹੁੱਦੇ ਦਾ  ਚਾਰਜ ਲਿਆ ਸੀ। ਉਨ੍ਹਾਂ ਲਿਖਿਆ ਹੈ ਕਿ ਜਿਸ ਦਿਨ ਤੋਂ ਚਾਰਜ ਲਿਆ ਹੈ, ਉਸੀ ਦਿਨ ਤੋਂ ਵਿਭਾਗ ਦਾ ਉਚ ਅਧਿਕਾਰੀ ਉਸ ਨਾਲ ਉੂਲ ਜਲੂਲ ਗੱਲਾਂ ਅਤੇ ਦਫ਼ਤਰੀ ਸਮੇਂ ਤੋਂ ਬਾਅਦ ਕਈ ਘੰਟਿਆਂ ਤੱਕ ਦਫ਼ਤਰ ਵਿਚ ਬਿਠਾ ਕੇ ਰੱਖਦਾ ਹੈ। ਮਹਿਲਾ ਅਧਿਕਾਰੀ ਨੇ ਦੋਸ਼ ਲਾਇਆ ਹੈ ਕਿ ਇੱਕ ਦਿਨ ਕੰਪਿਊਟਰ ਸਿਖਾਉਣ ਦੇ ਬਹਾਨੇ ਉਚ ਅਧਿਕਾਰੀ ਨੇ ਆਪਣੀ ਕੁਰਸੀ ਕੋਲ ਬਿਠਾ ਲਿਆ ਅਤੇ ਬਾਅਦ ਵਿਚ ਖ਼ੁਦ ਕਾਗਜ਼ ਲੱਭਣ ਦੇ ਬਹਾਨੇ ਉਸ ਦੀ ਕੁਰਸੀ ਕੋਲ ਪਹੁੰਚ ਗਿਆ। ਪੀੜਤ ਅਧਿਕਾਰੀ ਦਾ ਕਹਿਣਾ ਹੈ ਕਿ ਸਾਢੇ ਸੱਤ ਵਜੇ ਤੱਕ ਆਪਣੇ ਦਫ਼ਤਰ ਵਿੱਚ ਬਿਠਾਉਣ ਅਤੇ ਸਟਾਫ ਨੂੰ ਕਿਸੇ ਨੂੰ ਦਫਤਰ ਦੇ ਅੰਦਰ ਨਾ ਆਉਣ ਦਾ ਆਦੇਸ਼ ਦੇ ਦਿੰਦੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਉਸਦੀ ਏ.ਸੀ.ਆਰ ਖ਼ਰਾਬ ਕਰਨ ਦੀ ਧਮਕੀ ਦਿੱਤੀ ਗਈ। ਪੀੜਤਾ ਨੇ ਕਿਹਾ ਕਿ 9 ਮਈ ਨੂੰ ਉਸਦੀ ਸੁਰੱਖਿਆ ਲਈ ਤਾਇਨਾਤ ਸੁਰੱਖਿਆ ਕਰਮੀਆਂ ਨੂੰ ਹਟਾ ਦਿੱਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ 18 ਮਈ ਨੂੰ ਉਸਨੂੰ 5.40 ਵਜੇ ਦਫ਼ਤਰ ਬੁਲਾਇਆ ਤੇ ਸਾਢੇ ਸੱਤ ਵਜੇ ਤੱਕ ਬਿਠਾਇਆ ਗਿਆ ਇਸੀ ਤਰ੍ਹਾਂ 21 ਮਈ ਨੂੰ ਸ਼ਾਮ ਪੰਜ ਵਜੇ ਦਫ਼ਤਰ ਬੁਲਾਇਆ ਅਤੇ ਰਾਤ ਅੱਠ ਵਜੇ ਤੱਕ ਬਿਠਾਈ ਰੱਖਿਆ। 22 ਮਈ ਦੁਪਹਿਰ ਨੂੰ ਆਪਣੇ ਦਫ਼ਤਰ ਵਿਚ  ਬੁਲਾਕੇ ਪੁੱਛਿਆ ਕਿ ਤੁਹਾਡਾ ਮੋਬਾਇਲ ਫੋਨ ਕਿਥੇ ਹੈ। ਉਨ੍ਹਾਂ ਦੋਸ਼ ਲਾਇਆ ਕਿ ਉਚ ਅਧਿਕਾਰੀ ਨੇ ਕਈ ਵਾਰ ਉਸਨੂੰ ਆਪਣਏ ਦਫ਼ਤਰ ਵਿਚ ਬੁਲਾਇਆ ਪਰ  ਅਤੇ 10 ਜੂਨ ਐਤਵਾਰ ਨੂੰ ਉਸਨੂੰ (ਸ਼ਿਕਾਇਤਕਰਤਾ) ਜ਼ਿਲ੍ਹਾ ਰੋਹਤਕ ਵਿਖੇ ਪਹੁੰਚਣ ਦੇ ਹੁਕਮ ਦਿੱਤੇ ਗਏ ਕਿ 2:45 ਤੋਂ 5:00 ਵਜੇ ਤੱਕ ਪ੍ਰੋਗਰਾਮ ਹੈ, ਜਿਸ ਵਿੱਚ ਉਹ ਆਪਣੇ ਨਿੱਜੀ ਵਿਚਾਰ ਸੁਣਾਉਣਗੇ। ਪੀੜਤਾ ਦਾ ਕਹਿਣਾ ਹੈ ਕਿ ਇਕ ਦਿਨ ਅਧਿਕਾਰੀ ਨੇ ਕਿਹਾ ਕਿ ਜਦੋਂ ਕੋਈ ਨਵੀਂ ਵਿਆਹੀ ਘਰ ਆਉਂਦੀ ਹੈ ਤਾਂ ਉਸਨੂੰ ਸਮਝਾਉਣਾ  ਪੈਂਦਾ ਹੈ, ਮੈਂ ਤੁਹਾਨੂੰ ਸਮਝਾ ਰਿਹਾ ਹੈ। ਜੇਕਰ ਸਮਝ ਜਾਵੇਗੀ ਤਾਂ ਸਾਰੀ ਉਮਰ ਖੁਸ਼ ਰਹੇਗੀ। ਉਨ੍ਹਾਂ ਉਚ ਅਧਿਕਾਰੀ ਦੇ ਕਮਰੇ ਵਿਚ ਲੱਗੇ ਸੀਸੀਟੀਵੀ ਕੈਮਰੇ ਦੀ ਫੋਟੋਆਂ ਲੈ ਕੇ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।


ਦੋਸ਼ ਬੇਬੁਨਿਆਦ -ਸੁਨੀਲ ਗੁਲਾਟੀ
ਪਸ਼ੂ ਪਾਲਣ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੁਨੀਲ ਗੁਲਾਟੀ ਨੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਤੇ ਮਨਘੜਤ ਦੱਸਿਆ ਹੈ। ਗੁਲਾਟੀ ਨੇ ਸਾਰੇ ਦੋਸ਼ਾਂ ਦੀ ਹਰ ਤਰ੍ਹਾਂ ਦੀ ਜਾਂਚ ਕਰਵਾਉਣ ਅਤੇ ਝੂਠ ਫੜ੍ਹਨ ਵਾਲਾ ਟੈਸਟ (ਲਾਈ ਡਿਟੇਕਟਿਵ ਟੈਸਟ) ਕਰਵਾਉਣ ਨੂੰ ਵੀ ਤਿਆਰ ਹਾਂ।

No comments:

Post a Comment