Saturday, 31 August 2013

ਸਿੱਖਿਆ ਅਧਿਕਾਰੀਆਂ ਦੇ ਗਲੇ ਦੀ ਹੱਡੀ ਬਣਿਆ

---ਸਾਇੰਸ ਕਿੱਟ ਸਕੈਂਡਲ---

ਕਿੱਟਾ ਨੂੰ ਲੱਗ ਰਿਹਾ ਜੰਗਾਲ

ਚੰਡੀਗੜ੍ਹ /ਜੈ ਸਿੰਘ ਛਿੱਬਰ

ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸਪਲਾਈ ਕਰਨ ਲਈ ਕਰੀਬ ਸੱਤ ਕਰੋੜ੍ਹ ਰੁਪਏ ਦੀ ਲਾਗਤ ਨਾਲ ਖਰੀਦੀਆਂ ਸਾਇੰਸ ਕਿਟਾਂ ਸਿੱਖਿਆਂ ਅਧਿਕਾਰੀਆਂ ਦੇ ਗਲੇ ਹੀ ਹੱਡੀ ਬਣ ਗਈਆਂ ਹਨ। ਦਫ਼ਤਰਾਂ ,ਸਕੂਲਾਂ ਵਿੱਚ ਪਈਆਂ ਕਿੱਟਾ ਜਿੱਥੇ ਕਬਾੜ ਬਣ ਰਹੀਆਂ ਹਨ,ਉਥੇ ਕਿੱਟਾ ਸਪਲਾਈ ਕਰਨ ਵਾਲੀ ਫਰਮ ਐਚ ਕੇ ਐਸ ਸਾਇੰਸਫਿਕ ਵਰਕਸ ਵਲੋਂ ਕਰੀਬ 58 ਲੱਖ ਰੁਪਏ ਦੀ ਅਦਾਇਗੀ ਲਈ  ਅਧਿਕਾਰੀਆਂ ਨੂੰ ਦਿੱਤੇ ਗਏ ਨੋਟਿਸ ਨੇ ਅਧਿਕਾਰੀਆਂ ਦੀ ਰਾਤਾਂ ਦੀ ਨੀਂਦ ਹਰਾਮ ਕਰ ਦਿੱਤੀ ਹੈ। ਇਹਨਾਂ ਕਿਟਾਂ ਨੂੰ ਲੈ ਕੇ ਕੋਈ ਵੀ ਅਧਿਕਾਰੀ ਮੂੰਹ ਖੋਲ੍ਹਣ ਲਈ ਤਿਆਰ ਨਹੀਂ ਹੈ ਅਤੇ ਜ਼ਿਮੇਵਾਰੀ ਦਾ ਠੀਕਰਾ ਇੱਕ ਦੂਸਰੇ ਦੇ ਸਿਰ ਭੰਨ ਰਹੇ ਹਨ। ਸਕੂਲ ਸਿੱਖਿਆ, ਉਚੇਰੀ ਸਿੱਖਿਆ ਤੇ ਭਾਸ਼ਾਵਾਂ ਦੇ ਪ੍ਰਬੰਧਕੀ ਸਕੱਤਰ ਰਵਨੀਤ ਕੌਰ ਨਾਲ ਸੰਪਰਕ ਨਹੀਂ ਹੋ ਸਕਿਆ। ਇਸ ਮਾਮਲੇ 'ਚ ਡੀਪੀਆਈ (ਐਲ.) ਦਰਸ਼ਨ ਕੌਰ ਦਾ ਕਹਿਣਾ ਹੈ ਕਿ ਕਿੱਟਾ ਦਾ ਉਹਨਾਂ ਨਾਲ ਕੋਈ ਸਬੰਧ ਨਹੀਂ ਹੈ। ਸਾਰੀ ਕਾਰਵਾਈ ਡੀਪੀਆਈ (ਸ) ਵਲੋਂ ਕੀਤੀ ਗਈ ਹੈ। ਜਦੋਂ ਕਿ ਡੀ ਪੀ ਆਈ ਕਮਲ ਗਰਗ ਪਹਿਲਾਂ ਤਾਂ ਸਾਫ ਮੁਕਰ ਗਏ ਪਰੰਤੂ ਜਦੋਂ ਡੀਪੀਆਈ (ਐਲ.) ਵਲੋਂ ਉਨ੍ਹਾਂ ਦੀ ਜ਼ਿਮੇਵਾਰੀ ਦੀ ਗੱਲ ਆਖੀ ਤਾਂ ਉਨ੍ਹਾਂ ਮੰਨਿਆ ਕਿ ਕਿੱਟਾ ਪਈਆਂ ਹਨ। ਇਹ ਕਿੱਥੇ ਹਨ ਇਸ ਬਾਰੇ ਤਾਂ ਉਹ ਫਾਈਲ ਦੇਖ ਕੀ ਹੀ ਕੁੱਝ ਕਹਿ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕੁੱਝ ਕਿੱਟਾ ਸਕੂਲਾਂ ,ਕੁੱਝ ਡੀਈਓ ਦਫਤਰਾਂ ਵਿੱਚ ਵੀ ਪਈਆਂ  ਹਨ। ਜਦੋਂ ਕਿ ਐਚ.ਕੇ ਐਸ ਫਰਮ ਵਲੋਂ 58 ਕਰੋੜ ਰੁਪਏ ਦੀ ਰਾਸ਼ੀ ਮੰਗਣ ਲਈ ਦਿੱਤੇ ਗਏ ਮਾਮਲੇ ਬਾਰੇ ਉਨਾਂ ਕੋਈ ਜਾਣਕਾਰੀ ਨਹੀਂ ਦਿੱਤੀ। ਇੱਥੇ ਇਹ ਵੀ ਦੱਸਣਾ ਜਰੂਰੀ ਹੈ ਕਿ ਦੋ ਦਿਨ ਪਹਿਲਾਂ ਗਰਗ ਨੇ ਕਿੱਟਾਂ ਖਰੀਦਣ ਦੇ ਮਾਮਲੇ ਵਿੱਚ ਸਾਫ ਪੱਲਾ ਝਾੜ ਲਿਆ ਸੀ।

ਮਿਲੀ ਜਾਣਕਾਰੀ ਦੇ ਅਨੁਸਾਰ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਰਮਸਾ ਸਕੀਮ ਤਹਿਤ ਅੱਠਵੀਂ ਤੋ ਦਸਵੀਂ ਤੱਕ ਦੇ ਵਿੱਦਿਆਰਥੀਆਂ ਲਈ ਸਾਇੰਸ ਕਿੱਟਾ ਖਰੀਦ ਕੀਤੀਆਂ ਸਨ। ਸੂਤਰ ਦੱਸਦੇ ਹਨ ਕਿ ਸਾਇੰਸ ਕਿੱਟਾ ਖਰੀਦਣ ਲਈ ਬਣਾਈ ਗਈ ਪੰਜ ਮੈਂਬਰੀ ਕਮੇਟੀ ਦੇ ਮੈਂਬਰਾਂ ਨੇ ਨਿਯਮਾਂ ਨੂੰ ਅਣਦੇਖਾ ਕਰ ਕਿੱਟਾ ਖਰੀਦ ਕੀਤੀਆਂ ਸਨ। ਮਾਮਲਾ ਮੀਡੀਆਂ ਵਿੱਚ ਉਜਾਗਰ ਹੋਣ ਤੋਂ ਬਾਦ ਵਿਭਾਗ ਨੇ ਕਿੱਟਾਂ ਸਕੂਲਾਂ ਵਿੱਚ ਭੇਜਣ 'ਤੇ ਰੋਕ ਲਗਾ ਦਿੱਤੀ ਸੀ। ਹੁਣ ਇਹ ਕਿੱਟਾਂ ਸਕੂਲਾਂ,ਜਿਲ੍ਹਾ ਸਿੱਖਿਆ ਅਧਿਕਾਰੀਆਂ ਦੇ ਦਫ਼ਤਰਾਂ ਤੇ ਹੋਰ ਥਾਵਾਂ ਤੇ ਧੂੜ ਫੱਕ ਰਹੀਆਂ ਹਨ। ਸਿੱਖਿਆ ਵਿਭਾਗ ਦੇ ਤਤਕਾਲੀਨ ਨਿਰਦੇਸ਼ਕ ਆਈਏਐਸ ਅਧਿਕਾਰੀ ਕਾਹਨ ਸਿੰਘ ਪੰਨੂ ਵਲੋਂ ਗਰਾਂਟ ਰੀਲੀਜ ਕਰਨ 'ਤੇ ਰੋਕ ਲਗਾਉਣ ਤੋਂ ਬਾਦ ਸਿੱਖਿਆਂ ਮੰਤਰੀ ਸਿੰਕਦਰ ਸਿੰਘ ਮਲੂਕਾ ਅਤੇ ਕਾਹਨ ਸਿੰਘ ਪੰਨੂ ਦੇ ਵਿਚਕਾਰ ਮਤਭੇਦ ਉਭਰ ਗਏ ਸਨ। ਦੱਸਿਆ ਜਾਂਦਾ ਹੈ ਕਿ ਫਤਿਹਗੜ ਸਾਹਿਬ ਤੇ ਗੁਰਦਾਸਪੁਰ ਜਿਲ੍ਹੇ ਦੇ ਸਾਇੰਸ ਸੁਪਰਵਾਈਜਰਾਂ ਨੇ ਇਹ ਸਾਇੰਸ ਕਿੱਟਾ ਪ੍ਰਾਪਤ ਕਰ ਲਈਆਂ ਸਨ ,ਜਿਸਦੇ ਆਧਾਰ 'ਤੇ ਕਿੱਟਾ ਸਪਲਾਈ ਕਰਨ ਵਾਲੀ ਫ਼ਰਮ ਨੇ ਸਿੱਖਿਆ ਅਧਿਕਾਰੀਆਂ ਨੂੰ ਅਦਾਇਗੀ ਲਈ ਨੋਟਿਸ ਦਿੱਤਾ ਹੋਇਆ ਹੈ। ਸੱਭ ਤੋਂ ਵੱਡੀ ਗੱਲ ਇਹ ਹੈ ਕਿ ਕਿੱਟਾਂ ਦੀ ਖਰੀਦ ਤੋਂ ਇੱਕ ਗੱਲ ਸਾਹਮਣੇ ਆ ਗਈ ਹੈ ਕਿ ਕੇਂਦਰ ਸਰਕਾਰ ਵਲੋਂ ਸਰਵ ਸਿੱਖਿਆਂ ਅਭਿਆਨ ,ਰਾਸਟਰੀ ਮਾਧਿਅਮ ਸਿੱਖਿਆ ਅਭਿਆਨ (ਰਮਸਾ) ਤਹਿਤ ਦਿੱਤੀ ਜਾ ਰਹੀ ਗਰਾਂਟ ਦੀ ਵੱਡੇ ਪੱਧਰ 'ਤੇ ਦੁਰਵਰਤੋਂ ਹੋ ਰਹੀ ਹੈ।
Converted from Satluj to Unic

No comments:

Post a Comment