ਐਸ.ਐਸ.ਪੀ ਤਰਨ ਤਾਰਨ ਤੋਂ ਗ੍ਰਹਿ ਵਿਭਾਗ ਨੇ ਮੰਗਿਆ ਸਪਸ਼ਟੀਕਰਨ
ਜੈ ਸਿੰਘ ਛਿੱਬਰ
ਚੰਡੀਗੜ੍ਹ -ਤਰਨ ਤਾਰਨ ਦੇ ਐਸ. ਐਸ. ਪੀ. ਰਾਜਜੀਤ ਸਿੰਘ ਹੁੰਦਲ ਆਪਣੀ ਬੇਟੀ ਨੂੰ ਐਮਬੀਬੀਐਸ ਵਿੱਚ ਦਾਖਲ ਕਰਵਾਉਣ ਲਈ ਅੱਤਵਾਦੀਆਂ ਹੱਥੋਂ ਮਾਰੇ ਗਏ (ਮ੍ਰਿਤਕ) ਦਾ ਸਰਟੀਫਿਕੇਟ ਬਨਾਉਣ ਦੇ ਮਾਮਲੇ ਵਿੱਚ ਬੁਰੇ ਫੱਸ ਗਏ ਹਨ। ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਨੇ ਰਾਜਜੀਤ ਸਿੰਘ ਹੁੰਦਲ ਅਤੇ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਇਸ ਬਾਰੇ ਸਥਿਤੀ ਸਪਸ਼ਟ ਕਰਨ ਨੂੰ ਕਿਹਾ ਹੈ।
ਸੱਭ ਤੋਂ ਵੱਡੀ ਗੱਲ ਇਹ ਹੈ ਕਿ ਗਲਤ ਮ੍ਰਿਤਕ ਸਰਟੀਫਿਕੇਟ ਬਨਾਉਣ ਦਾ ਸਨਸਨੀਖੇਜ਼ ਮਾਮਲਾ ਉਜਾਗਰ ਹੋਣ ਤੋਂ ਬਾਦ ਵੀ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਨੇ ਹੁੰਦਲ ਦਾ ਨਾਮ ਪੁਲਿਸ ਮੈਡਲ ਨਾਲ ਸਨਮਾਨਿਤ ਕਰਨ ਵਾਲੀ ਸੂਚੀ ਵਿੱਚ ਸ਼ਾਮਲ ਕਰ ਦਿੱਤਾ। ਇਸਤੋਂ ਬਾਦ ਪੰਜਾਬ ਸਰਕਾਰ ਦੀ ਕਾਫੀ ਕਿਰਕਰੀ ਹੋਈ ਹੈ ਅਤੇ ਸਰਕਾਰ ਦੀ ਕਾਰਜਸ਼ੈਲੀ 'ਤੇ ਵੀ ਸਵਾਲੀਆਂ ਨਿਸ਼ਾਨ ਲੱਗ ਗਿਆ ਹੈ।
ਮਾਮਲਾ ਮੀਡੀਆ ਵਿੱਚ ਉਜਾਗਰ ਹੋਣ ਤੋਂ ਬਾਦ ਗ੍ਰਹਿ ਵਿਭਾਗ ਨੇ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਵਰੁਣ ਰਾਜਮ ,ਜਿਹਨਾਂ ਤੋਂ ਸਪਸ਼ਟੀਕਰਨ ਮੰਗਿਆ ਸੀ। ਹਾਲਾਂਕਿ ਭੇਦ ਖੁਲਣ ਤੋਂ ਬਾਦ ਸਰਟੀਫਿਕੇਟ ਨੂੰ ਰੱਦ ਕਰ ਦਿੱਤਾ ਗਿਆ ਹੈ ,ਪਰ ਸਰਕਾਰ ਦੀ ਕਾਰਜਸ਼ੈਲੀ 'ਤੇ ਇਸ ਲਈ ਉਂਗਲੀ ਉਠਣੀ ਸ਼ੁਰੂ ਹੋ ਗਈ ਸੀ ਕਿ ਡਿਪਟੀ ਕਮਿਸ਼ਨਰ ਤੋਂ ਸਪਸ਼ਟੀਕਰਨ ਮੰਗਿਆ ਜਾ ਰਿਹਾ ਹੈ ਅਤੇ ਸਰਟੀਫਿਕੇਟ ਬਨਾਉਣ ਵਾਲੇ ਦਾ ਨਾਮ ਗ੍ਰਹਿ ਵਿਭਾਗ ਵਲੋਂ ਪੁਲਿਸ ਮੈਡਲ ਲਈ ਭੇਜਿਆ ਜਾ ਰਿਹਾ ਹੈ।
ਇੱਥੇ ਦੱਸਿਆਂ ਜਾਂਦਾ ਹੈ ਕਿ ਪੰਜਾਬ ਸਰਕਾਰ ਨੇ ਅੱਤਵਾਦ ਅਤੇ ਦੰਗਿਆਂ ਤੋ ਪੀੜਤ ਪਰਿਵਾਰਾਂ ਦੇ ਬੱਚਿਆਂ ਲਈ ਵਿਦਿਅਕ ਅਦਾਰਿਆਂ ਵਿੱਚ ਦੋ ਪ੍ਰਤੀਸ਼ਤ ਸੀਟਾਂ ਰਿਜ਼ਰਵ ਰੱਖੀਆਂ ਹੋਈਆਂ ਹਨ। ਐਸਐਸਪੀ ਹੁੰਦਲ ਨੇ ਆਪਣੀ ਬੇਟੀ ਸੁਖਮਨੀ ਨੂੰ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਫਰੀਦਕੋਟ'ਚ
ਐਮਬੀਬੀਐਸ ਵਿੱਚ ਦਾਖਲਾ ਦਿਵਾਉਣ ਲਈ ਖੁਦ ਨੂੰ ਅੱਤਵਾਦੀਆਂ ਹੱਥੋਂ ਮਰਿਆਂ ਘੋਸ਼ਿਤ ਦੱਸਕੇ ਸਰਟੀਫਿਕੇਟ ਬਨਾਇਆ ਸੀ। ਇਸਦਾ ਭੇਦ ਉਦੋਂ ਖੁਲਿਆਂ ਜਦੋਂ ਸੁਖਮਨੀ ਨੇ ਕਾਉਂਸਿਲ ਦੌਰਾਨ ਸਰਟੀਫਿਕੇਟ ਪੇਸ਼ ਕੀਤਾ ਸੀ।
ਰਾਜ ਦੇ ਗ੍ਰਹਿ ਸਕੱਤਰ ਡੀ.ਐਸ .ਬੈਂਸ ਨੇ ਦੱਸਿਆਂ ਕਿ ਗਲਤ ਡੈਥ ਸਰਟੀਫਿਕੇਟ ਬਨਾਉਣ ਨੂੰ ਲੈ ਕੇ ਰਾਜਜੀਤ ਸਿੰਘ ਹੁੰਦਲ ਅਤੇ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਸਥਿਤੀ ਸਪਸ਼ਟ ਕਰਨ ਲਈ ਕਿਹਾ ਹੈ ਅਤੇ ਇਸਤੋਂ ਬਾਦ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

No comments:
Post a Comment