Sunday, 25 August 2013

--ਮੁੰਬਈ ਫੋਟੋ ਪੱਤਰਕਾਰ ਤੇ ਬਾਪੂ ਆਸਾ ਰਾਮ ਬਲਾਤਕਾਰ ਮਾਮਲਾ-

-  
ਦਿੱਲੀ ਘਟਨਾਂ ਵਾਂਗ ਹੁਣ ਲੋਕ ਸੜ•ਕਾਂ ਤੇ ਕਿਉਂ ਨਹੀਂ ਉਤਰੇ 

ਬਲਾਤਕਾਰ ਦੀਆਂ ਵਾਪਰੀਆਂ ਦੋ ਤਾਜ਼ਾ ਘਟਨਾਵਾਂ ਨੇ ਇੱਕ ਵਾਰ ਫਿਰ ਦੇਸ਼ ਨੂੰ ਸ਼ਰਮਸਾਰ ਕੀਤਾ ਹੈ। ਔਰਤਾਂ /ਲੜਕੀਆਂ ਨਾਲ ਜਬਰ ਜਨਾਹ ਦੀਆਂ ਘਟਨਾਵਾਂ ਹੋਣ 'ਤੇ ਸੁਰੱਖਿਆਂ ਨੂੰ ਲੈ ਕੇ ਸਵਾਲ ਉਠ ਰਹੇ ਹਨ। ਹਾਲਾਂਕਿ ਦੋਵੋਂ ਘਟਨਾਵਾਂ ਲੜ•ਕੀਆਂ ਦੇ ਯੋਨ ਸ਼ੋਸਣ ਨਾਲ ਜੁੜੀਆਂ ਹੋਈਆਂ ਹਨ ਅਤੇ ਲੋਕਾਂ ਦਾ ਪ੍ਰਤੀਕਰਮ ਅਲੱਗ ਅਲੱਗ ਦੇਖਣ ਨੂੰ ਮਿਲ ਰਿਹਾ ਹੈ।  ਪੁਲਿਸ ਦੀ ਕਾਰਜਸ਼ੈਲੀ ਵੀ ਦੋਵੇਂ ਕੇਸਾਂ ਵਿੱਚ ਅਲੱਗ ਅਲੱਗ ਢੰਗ ਨਾਲ ਕੰਮ ਕਰ ਰਹੀ ਹੈ। ਦੇਸ਼ ਵਾਸੀਆਂ ਨੇ ਵੀ ਇਹਨਾਂ ਦੋਵੇਂ ਮਾਮਲਿਆਂ ਨੂੰ ਲੈ ਕੇ ਉਸ ਢੰਗ ਨਾਲ ਰੋਸ ਮੁਜਾਹਰੇ ਨਹੀਂ ਕੀਤੇ ਜਿਵੇਂ ਬੀਤੇ ਸਾਲ 16 ਦਿਸੰਬਰ ਨੂੰ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਸਮੂਹਿਕ ਜ਼ਬਰ ਜਨਾਹ ਦੇ ਮਾਮਲੇਂ ਨੂੰ ਲੈ ਕੇ ਕੀਤੇ ਸਨ। ਚਲਦੀ ਬੱਸ ਵਿੱਚ ਇੱਕ ਲੜਕੀ ਨਾਲ ਬਲਾਤਕਾਰ ਕਰਨਾ ਅਤੇ ਲੜਕੀ ਦੇ ਦੋਸਤ ਨਾਲ ਕੁੱਟਮਾਰ ਕਰਨ ਨੂੰ ਲੈ ਕੇ ਦੇਸ਼ ਵਿੱਚ ਲੋਕ ਲਹਿਰ ਪੈਦਾ ਹੋਈ ਸੀ ਅਤੇ  ਕਈ ਦਿਨਾਂ ਤੱਕ ਲੋਕ ਸੜ•ਕਾਂ 'ਤੇ ਉਤਰ ਕੇ ਦੋਸ਼ੀਆਂ ਦੀ ਗਿਰਫਤਾਰੀ ਅਤੇ ਔਰਤਾਂ ਦੀ ਸੁਰੱਖਿਆਂ ਨੂੰ ਲੈ ਕੇ ਰੋਸ਼ ਵਿਖਾਵੇ ਕਰਦੇ ਰਹੇ ਸਨ। ਲੋਕਾਂ ਦੇ ਰੋਹ ਅੱਗੇ ਝੁਕਦੇ ਹੋਏ ਸਰਕਾਰ ਨੂੰ ਕਾਨੂੰਨ ਦੀਆਂ ਧਰਾਵਾਂ ਵਿੱਚ ਸੋਧ ਕਰਨ ਲਈ ਮਜਬੂਰ ਵੀ ਹੋਣਾ ਪਿਆ ਸੀ। 
ਪਰੰਤੂ ਆਰਥਿਕ ਰਾਜਧਾਨੀ ਮੁੰਬਈ ਵਿੱਚ ਇੱਕ ਮਹਿਲਾ ਫੋਟੋ ਪੱਤਰਕਾਰ ਅਤੇ ਬਾਪੂ ਆਸਾ ਰਾਮ ਵਲੋਂ ਇੱਕ ਨਾਬਾਲਿਗ ਲੜਕੀ ਨੂੰ ਹਵਸ਼ ਦਾ ਸ਼ਿਕਾਰ ਬਨਾਉਣ ਦੇ ਮਾਮਲੇਂ ਨੂੰ ਲੈ ਕੇ ਲੋਕਾਂ ਦਾ ਰੋਸ਼ ਪ੍ਰਦਰਸ਼ਨ ਸੁੰਘੜ ਕੇ ਰਹਿ ਗਿਆ ਹੈ। ਇਹਨਾਂ ਮਾਮਲਿਆਂ ਨੂੰ ਲੈ ਕੇ ਰਾਜਸੀ ਆਗੂਆਂ ਵਲੋਂ ਵੀ ਕੋਈ ਵਿਸ਼ੇਸ ਟੀਕਾ ਟਿੱਪਣੀ ਨਹੀਂ ਕੀਤੀ ਜਾ ਰਹੀ। ਮੁੰਬਈ ਵਿਖੇ ਮਹਿਲਾ ਫੋਟੋ ਪੱਤਰਕਾਰ ਨੂੰ ਦੋਸ਼ੀਆਂ ਨੇ ਬੀਤੇ ਸਾਲ ਦਿੱਲੀ ਵਿਖੇ ਵਾਪਰੀ ਘਟਨਾਂ ਦੀ ਤਰਜ਼ 'ਤੇ ਅੰਜਾਮ ਦਿੱਤਾ ਹੈ। ਮਹਿਲਾ ਫੋਟੋ ਪੱਤਰਕਾਰ ਦੇ ਦੋਸਤ ਨੂੰ ਦੋਸ਼ੀਆਂ ਨੇ ਕੁੱਟਮਾਰ ਕੀਤੀ ਅਤੇ ਮਹਿਲਾ ਨੂੰ ਹਵਸ਼ ਦਾ ਸ਼ਿਕਾਰ ਬਨਾਉਣ ਤੋਂ ਬਾਦ ਘਟਨਾਂ ਦਾ ਖੁਲਾਸਾ ਕਰਨ 'ਤੇ ਮਾਰਨ ਦੀ ਧਮਕੀ ਵੀ ਦਿੱਤੀ। ਪਰੰਤੂ ਹੌਸ਼ਲਾਂ ਦਿਖਾਉਂਦੇ ਹੋਏ ਲੜਕੀ ਨੇ ਹਸਪਤਾਲ 'ਚ ਦਾਖਲ ਹੋਕੇ ਪੁਲਿਸ ਨੂੰ ਘਟਨਾਂ ਦਾ ਪੂਰਾ ਵੇਰਵਾ ਦਿੱਤਾ। ਮਾਮਲਾ ਮੀਡੀਆਂ ਵਿੱਚ ਉਛਲਣ ਤੋਂ ਬਾਦ ਪੁਲਿਸ ਨੇ ਫੁਰਤੀ ਦਿਖਾਉਂਦੇ ਹੋਏ ਕੇਸ ਦਰਜ ਕਰਨ ਤੋਂ ਬਾਦ ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ। ਜਦੋਂ ਕਿ ਬਾਪੂ ਆਸਾ ਰਾਮ ਵਲੋਂ ਇੱਕ ਨਾਬਾਲਿਗ ਲੜਕੀ ਨੂੰ ਹਵਸ਼ ਦੇ ਸ਼ਿਕਾਰ ਬਨਾਉਣ ਦੇ ਮਾਮਲੇਂ ਵਿੱਚ ਪੁਲਿਸ ਫੂਕ ਫੂਕ ਕਦਮ ਰੱਖ ਰਹੀ ਹੈ। ਭਾਵੇਂ ਕਿ ਪੁਲਿਸ ਨੇ ਪੀੜਤਾ ਦੀ ਸ਼ਿਕਾਇਤ 'ਤੇ ਬਾਪੂ ਆਸਾ ਰਾਮ ਖਿਲਾਫ ਬਲਾਤਕਾਰ ਦਾ ਕੇਸ ਦਰਜ ਦਰਜ ਕਰ ਲਿਆ ਹੈ। ਕਿੰਤੂ ਅਖੌਤੀ ਸੰਤ ਦੀ ਗਿਰਫਤਾਰੀ ਨਾ ਹੋਣਾ ਕਈ ਤਰਾਂ ਦੇ ਸਵਾਲ ਪੈਦਾ ਹੋ ਰਹੇ ਹਨ। ਹਾਲਾਂਕਿ ਸੁਪਰੀਮ ਕੋਰਟ ਨੇ ਵੀ ਬਲਾਤਕਾਰ ਵਰਗੇ ਸੰਗੀਨ ਕੇਸਾਂ ਵਿੱਚ ਤੁਰੰਤ ਕੇਸ ਦਰਜ ਕਰਕੇ ਦੋਸ਼ੀ ਤੋ ਪੁੱਛਗਿੱਛ ਕਰਨ ਦੇ ਆਦੇਸ਼ ਜਾਰੀ ਕਰ ਰੱਖੇ ਹਨ। ਪਰ ਬਾਪੂ ਆਸਾ ਰਾਮ ਨਾਲ ਵਰਤੀ ਜਾ ਰਹੀ ਢਿੱਲ ਕਈ ਤਰਾਂ ਦੇ ਸਵਾਲ ਖੜੇ ਕਰਦੀ ਹੈ? ਆਖਿਰ ਕਿਉਂ ਪੁਲਿਸ ਗਿਰਫਤਾਰੀ ਨੂੰ ਲੈ ਕੇ ਢਿੱਲ ਵਰਤ ਰਹੀ ਹੈ? 
ਦਰਅਸਲ ਮਾਮਲਾ ਵੋਟ ਬੈਂਕ ਨਾਲ ਜੁੜਿਆ ਹੋਇਆ ਹੈ। ਬਾਪੂ ਦੇ ਵੱਡੀ ਸੰਖਿਆਂ ਵਿੱਚ ਸ਼ਰਧਾਲੂ ਹਨ। ਇਹੀ ਵਜ•ਾ ਹੈ ਕਿ ਜ਼ਿਆਦਾਤਰ ਰਾਜਸੀ ਪਾਰਟੀਆਂ ਦੇ ਆਗੂਆਂ ਨੇ ਇਸ ਮਾਮਲੇ ਵਿੱਚ ਮੂੰਹ ਨਹੀਂ ਖੋਲਣ ਤੋਂ ਗੁਰੇਜ ਹੀ ਕੀਤਾ ਹੈ। ਮੁੰਬਈ ਘਟਨਾਂ ਨੂੰ ਲੈ ਕੇ ਕੁੱਝ ਸੰਗਠਨਾਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ,ਕੁੱਝ ਕੁ ਰਾਜਸੀ ਲੋਕਾਂ ਨੇ ਹੀ ਆਵਾਜ ਉਠਾਈ ਹੈ। ਪਰੰਤੂ ਜਿਆਦਾਤਰ ਰਾਜਸੀ ਆਗੂਆਂ ਨੇ ਚੁੱਪ ਹੀ ਧਾਰੀ ਰੱਖੀ। ਕਿਉਂਕਿ ਜੇਕਰ ਮੁੰਬਈ ਕਾਂਡ ਨੂੰ ਲੈ ਕੇ ਉਹ ਮੂੰਹ ਖੋਲਦੇ ਹਨ ਤਾਂ ਉਨ•ਾਂ ਨੂੰ ਬਾਪੂ ਰਾਸਾ ਰਾਮ ਦੇ ਮਾਮਲੇ ਵਿੱਚ ਵੀ ਮੂੰਹ ਖੋਲਣ ਲਈ ਮਜਬੂਰ ਹੋਣਾ ਪੈਣਾ ਹੈ।  ਆਮ ਲੋਕਾਂ ਨੇ ਵੀ ਧਰਮ ਤੇ ਆਸਥਾ ਨਾਲ ਜੁੜਿਆ ਮਾਮਲਾ ਹੋਣ ਕਰਕੇ ਸੜਕਾਂ ਤੇ ਉਤਰਨ ਤੋਂ ਗੁਰੇਜ ਕੀਤਾ ਹੈ। ਜੇਕਰ ਦਿੱਲੀ ਘਟਨਾਂ  ਦੀ ਤਰਜ'ਤੇ ਲੋਕ ਸੜਕਾਂ ਤੇ ਉਤਰਦੇ ਤਾਂ ਸੁਭਾਵਿਕ ਪੁਲਿਸ ਨੂੰ ਤੁਰੰਤ ਕਾਰਵਾਈ ਲਈ ਮਜਬੂਰ ਹੋਣਾ ਪੈਣਾ ਸੀ। ਹਾਲਾਂਕਿ ਨਾਬਾਲਿਗਾ ਨਾਲ ਬਲਾਤਕਾਰ ਨੂੰ ਲੈ ਕੇ ਪੁਲਿਸ ਦੇ ਹੱਥ ਪੁਖਤਾ ਸਾਬੂਤ ਲੱਗ ਗਏ ਹਨ ਫਿਰ ਵੀ ਪੁਲਿਸ ਬਾਬੇ ਨੂੰ ਗਿਰਫਤਾਰ ਨਹੀਂ ਕਰ ਸਕੀ। 
ਦੇਸ਼ ਦੀ ਸੱਭ ਤੋਂ ਵੱਡੀ ਇਹ ਹੀ ਤ੍ਰਾਸਦੀ ਹੈ ਕਿ ਇੱਥੇ ਵੱਡਿਆਂ ਲਈ ਕਾਨੂੰਨ ਹੋਰ ਅਤੇ ਆਮ ਲੋਕਾਂ ਲਈ ਕਾਨੂੰਨ ਹੋਰ ਤਰਾਂ ਕੰਮ ਕਰਦਾ ਹੈ। ਅਸਰ ਰਸੂਖ ਰੱਖਣ ਵਾਲੇ ਲੋਕ ਕਾਨੂੰਨ ਨੂੰ ਤੋੜਦੇ ਹਨ ਅਤੇ ਜੋ ਦਿਲ ਆਇਆ ਉਹ ਕਰ ਰਹੇ ਹਨ। ਬਾਪੂ ਆਸਾ ਰਾਮ ਵੀ ਮੁਕਦਮਾ ਦਰਜ ਹੋਣ ਦੇ ਬਾਵਜੂਦ ਸਰੇਆਮ ਘੁੰਮ ਰਿਹਾ ਹੈ ਅਤੇ ਸਾਬੁਤ ਦਿਖਾਉਣ ਦੀ ਗੱਲ ਕਰ ਰਿਹਾ ਹੈ। ਇੱਕ ਤਰ•ਾਂ ਨਾਲ ਉਹ ਕਾਨੂੰਨ ਨੂੰ ਠੇਂਗਾ ਦਿਖਾ ਰਿਹਾ ਹੈ। 
ਅਮਨ ਪਸੰਦ ,ਔਰਤਾਂ ਦੇ ਹੱਕਾਂ ਤੇ ਪਹਿਰਾ ਦੇਣ ਵਾਲੇ ਸੰਗਠਨਾਂ ਅਤੇ ਸਮਾਜਿਕ ਬੁਰਾਈਆਂ ਖਿਲਾਫ ਸੰਘਰਸ਼ੀਲ ਲੋਕਾਂ ਫ਼ਰਜ਼ ਬਣਦਾ ਹੈ ਕਿ ਉਹ ਦੋਵੇਂ ਮਾਮਲਿਆਂ ਨੂੰ ਸੰਜੀਦਗੀ ਨਾਲ ਲੈਣ ਅਤੇ ਦੇਸ਼ ਵਿੱਚ ਬਾਲੜੀਆਂ ,ਲੜਕੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਹਵਸ਼ ਦਾ ਸ਼ਿਕਾਰ ਬਨਾਉਣ ਵਾਲੇ ਦੋਸ਼ੀਆਂ ਨੂੰ ਸਖ਼ਤ ਸਜਾਵਾਂ ਦਿਵਾਉਣ ਲਈ ਸੜ•ਕਾਂ 'ਤੇ ਉਤਰਨ ਅਤੇ ਰਾਜਸੀ ਪਾਰਟੀਆਂ ਨੂੰ ਵੀ ਮੂੰਹਗ ਖੋਲ•ਣ ਲਈ ਮਜਬੂਰ ਕਰਨ। ਇਸ ਵਿੱਚ ਹੀ ਆਮ ਲੋਕਾਂ ਦੀ ਭਲਾਈ ਹੈ। ਜੇਕਰ ਬਾਪੂ ਦੀ ਗਿਰਫਤਾਰੀ ਨਹੀਂ ਹੁੰਦੀ ਤਾਂ ਭਵਿੱਖ ਵਿੱਚ ਹੋਰ ਵੀ ਭਗਵੇਂ ਕੱਪੜਿਆਂ 'ਚ ਪਾਖੰਡੀ ਲੋਕ ਧੀਆਂ ,ਭੈਣਾਂ,ਬੱਚੀਆਂ ਦੇ ਜਿਸਮ ਨਾਲ ਖਿਲਵਾੜ ਕਰਦੇ ਰਹਿਣਗੇ। ਇਸ ਲਈ ਲੋਕਾਂ ਨੂੰ ਜਾਗਰੂਕ ਹੁੰਦੇ ਹੋਏ ਅਜਿਹੇ ਪਾਖੰਡੀਆਂ ਖਿਲਾਫ ਆਵਾਜ ਉਠਾਉਣ ਦੀ ਜਰੂਰਤ ਹੈ।  
ਜੈ ਸਿੰਘ ਛਿੱਬਰ 98554-52043

No comments:

Post a Comment