Sunday, 20 October 2013
ਲੰਬੀ ਚੁੱਪੀ ਤੋੜਦੇ ਹੋਏ ਕੈਪਟਨ ਫਿਰ ਹੋਏ ਸਰਗਰਮ
ਕਪੂਰਥਲਾਂ 'ਚ ਕਿਸਾਨਾਂ ਤੇ ਵਰਕਰਾਂ ਨਾਲ ਕਰਨਗੇ ਮੁਲਾਕਾਤ
ਚੰਡੀਗੜ•/20 ਅਕਤੂਬਰ/ ਜੈ ਸਿੰਘ ਛਿੱਬਰ
Êਪੰਜਾਬ ਕਾਂਗਰਸ ਦੀ ਸਿਆਸਤ ਤੋਂ ਅਲੱਗ ਥਲੱਗ ਹੋਏ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਈ ਮਹੀਨਿਆਂ ਤੋਂ ਬਾਦ ਫਿਰ ਪੰਜਾਬ ਦੀ ਸਿਆਸਤ ਵਿੱਚ ਸਰਗਰਮ ਹੋ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਵਲੋਂ ਕੱਲ• ਨੂੰ ਬਕਾਇਦਾ ਕਪੂਰਥਲਾਂ ਅਨਾਜ ਮੰਡੀ ਵਿੱਚ ਕਿਸਾਨਾਂ ਨਾਲ ਮੁਲਾਕਾਤ ਕਰਨ ਅਤੇ ਬਲਾਕ ਕਾਂਗਰਸ ਕਪੂਰਥਲਾਂ ਦੇ ਪ੍ਰਧਾਨ ਦੇ ਘਰ ਵਿੱਚ ਵਰਕਰਾਂ ਨੂੰ ਮਿਲਣ ਦਾ ਪ੍ਰੋਗਰਾਮ ਤੈਅ ਕੀਤਾ ਗਿਆ ਹੈ। ਕੈਪਟਨ ਦੇ ਅਤਿ ਨਜਦੀਕੀ ਸਾਥੀ ਕਰਨ ਸੇਖੋਂ ਨੇ ਕੈਪਟਨ ਦੁਆਰਾ ਕੱਲ• ਨੂੰ ਕਪੂਰਥਲਾਂ ਵਿੱਚ ਕਾਂਗਰਸੀਆਂ ਵਰਕਰਾਂ ਤੇ ਕਿਸਾਨਾਂ ਨੂੰ ਮਿਲਣ ਲਈ ਰੱਖੇ ਪ੍ਰੋਗਰਾਮ ਦੀ ਪੁਸ਼ਟੀ ਕੀਤੀ ਹੈ।
ਸੂਤਰ ਦੱਸਦੇ ਹਨ ਕਿ ਕੈਪਟਨ ਅਮਰਿੰਦਰ ਸਿੰਘ ਬੀਤੇ ਕਈ ਦਿਨ ਦਿੱਲੀ ਰਹੇ ਹਨ ਅਤੇ ਉਹਨਾਂ ਨੇ ਕੁੱਲ ਹਿੰਦ ਕਾਂਗਰਸ ਦੀ ਪ੍ਰਧਾਨ ਸੋਨੀਆਂ ਗਾਂਧੀ,ਰਾਹੁਲ ਗਾਂਧੀ ਅਤੇ ਕਾਂਗਰਸ ਦੇ ਜਨਰਲ ਸਕੱਤਰ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਸ਼ਕੀਲ ਅਹਿਮਦ ਨਾਲ ਮੁਲਾਕਾਤ ਕਰ ਪੰਜਾਬ ਵਿੱਚ ਆਪਣੀਆਂ ਸਰਗਰਮੀਆਂ ਸ਼ੁਰੂ ਕਰਨ ਦੀ ਇੱਛਾ ਪ੍ਰਗਟਾਈ ਸੀ। ਪਤਾ ਚੱਲਿਆ ਹੈ ਕਿ ਸੋਨੀਆਂ ਗਾਂਧੀ ਵਲੋਂ ਵਰਕਰਾਂ ਨੂੰ ਮਿਲਣ ਲਈ ਹਰੀ ਝੰਡੀ ਦਿੱਤੇ ਜਾਣ ਤੋਂ ਬਾਦ ਹੀ ਕੈਪਟਨ ਵਲੋਂ ਪੰਜਾਬ ਵਿੱਚ ਵਰਕਰਾਂ ਨੂੰ ਮਿਲਣ ਦਾ ਪ੍ਰੋਗਰਾਮ ਤੈਅ ਕੀਤਾ ਹੈ। ਹਾਲ ਦੀ ਘੜ•ੀ ਕੈਪਟਨ ਵਲੋਂ ਵਰਕਰਾਂ ਨੂੰ ਮਿਲਣ ਲਈ ਦਿੱਤੇ ਪ੍ਰੋਗਰਾਮ ਰਾਹੀਂ ਹੀ ਪੰਜਾਬ ਦਾ ਦੌਰਾ ਕਰਨ ਦਾ ਪ੍ਰੋਗਰਾਮ ਹੈ। ਪਰੰਤੂ ਉਹਨਾਂ ਵਲੋਂ ਕੋਈ ਅਲੱਗ ਰੈਲੀ ਜਾਂ ਜਲਸਾ ਨਹੀਂ ਕੀਤਾ ਜਾਵੇਗਾ। ਦੱਸਿਆਂ ਜਾਂਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਇਹ ਮਹਿਸੂਸ ਕਰ ਰਹੇ ਸਨ ਕਿ ਕਾਂਗਰਸ ਹਾਈਕਮਾਨ ਵਲੋਂ ਬਣਾਈਆਂ ਕਈ ਕਮੇਟੀਆਂ ਵਿੱਚ ਉਹਨਾਂ ਨੂੰ ਨਜਰਅੰਦਾਜ਼ ਕੀਤਾ ਹੈ। ਕਿਉਂਕਿ ਕੈਪਟਨ ਵਿਰੋਧੀ ਖੇਮਾਂ ਹਾਈਕਮਾਨ ਕੋਲ• ਇਹੀ ਦੋਸ਼ ਲਾਉਂਦਾ ਰਿਹਾ ਹੈ ਕਿ ਕੈਪਟਨ ਸਿਆਸਤ ਵਿੱਚ ਸਰਗਰਮ ਨਹੀਂ ਹੈ ਇਸ ਲਈ ਉਹਨਾਂ ਨੂੰ ਕਿਸੀ ਕਮੇਟੀ ਵਿੱਚ ਸਥਾਨ ਨਹੀਂ ਮਿਲਿ•ਆ ਸੀ। ਇਸ ਗੱਲ ਨੂੰ ਭਾਂਪਦੇ ਹੋਏ ਹੀ ਕੈਪਟਨ ਫਿਰ ਤੋਂ ਸਰਗਰਮ ਹੋਏ ਹਨ। ਸੱਭ ਤੋਂ ਵੱਡੀ ਗੱਲ ਇਹ ਵੀ ਹੈ ਕਿ ਅਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਵਲੋਂ ਪੰਜਾਬ ਵਿੱਚ ਕੰਪੇਨ ਕਮੇਟੀ ਦਾ ਗਠਨ ਕੀਤਾ ਜਾਣਾ ਹੈ। ਕੈਪਟਨ ਇਸ ਕਮੇਟੀ ਦਾ ਚੇਅਰਮੈਨ ਲੱਗਣ ਦਾ ਇਛੁੱਕ ਹੈ,ਇਸ ਲਈ ਹੀ ਕੈਪਟਨ ਹੁਰਾਂ ਨੇ ਦੁਬਾਰਾ ਸਰਗਰਮੀ ਸ਼ੁਰੂ ਕੀਤੀ ਹੈ। ਕਾਬਿਲੇਗੌਰ ਹੈ ਕਿ ਕੈਪਟਨ ਦਾ ਪੰਜਾਬ ਕਾਂਗਰਸ ਵਿੱਚ ਆਪਣਾ ਧੜ•ਾ ਹੈ ਅਤੇ ਲੋਕਾਂ ਖਾਸਕਰ ਕਿਸਾਨ ਵਰਗ ਵਿੱਚ ਉਹਨਾਂ ਦਾ ਚੰਗਾ ਅਸਰ ਰਸੂਖ ਹੈ। ਜੇਕਰ ਕੈਪਟਨ ਅਮਰਿੰਦਰ ਸਿੰਘ ਹਕੀਕਤ ਵਿੱਚ ਜਮੀਨੀ ਪੱਧਰ ਤੇ ਜਾ ਕੇ ਵਰਕਰਾਂ ਨੂੰ ਮਿਲਣ ਦਾ ਪ੍ਰੋਗਰਾਮ ਬਨਾਉਂਦੇ ਹਨ ਤਾਂ ਇਸ ਨਾਲ ਕੈਪਟਨ ਵਿਰੋਧੀ ਧੜ•ੇ ਲਈ ਵੱਡੀ ਮੁਸੀਬਤ ਖੜੀ ਹੋ ਸਕਦੀ ਹੈ। ਇਸ ਨਾਲ ਕਾਂਗਰਸ ਦੀ ਅੰਦਰੂਨੀ ਧੜੇਬੰਦੀ ਹੋਰ ਵੀ ਤੇਜ਼ ਹੋਣ ਦੀਆਂ ਸੰਭਾਵਨਾਵਾਂ ਨੂੰ ਰੱਦ ਨਹੀਂ ਕੀਤਾ ਜਾ ਸਕਦਾ।
Subscribe to:
Post Comments (Atom)
No comments:
Post a Comment