Wednesday, 23 October 2013
ਮਹਿਲਾ ਨੇ ਲਗਾਏ ਅਕਾਲੀ ਆਗੂ 'ਤੇ ਪਤੀ ਦੀ ਹੱਤਿਆ ਦਾ ਦੋਸ਼
ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰ ਮੰਗੀ ਸੀਬੀਆਈ ਜਾਂਚ ਦੀ ਮੰਗ
ਚੰਡੀਗੜ•/ ੨੩ ਅਕਤੂਬਰ/ ਜੈ ਸਿੰਘ ਛਿੱਬਰ
ਨੀਲੋਖੇੜੀ (ਕਰਨਾਲ) ਨਿਵਾਸੀ ਸੁਨੀਤਾ ਰਾਣੀ ਪਤਨੀ ਸਵਰਗੀ ਅਮਰਜੀਤ ਸਿੰਘ ਨੇ ਕਰੀਬ ਦੋ ਵਰ•ੇ ਪਹਿਲਾਂ ਪਟਿਆਲਾ ਵਿੱਚ ਹੋਏ ਦੂਹਰੇ ਹੱਤਿਆ ਕਾਂਡ ਦੇ ਮਾਮਲੇ ਵਿੱਚ ਪੰਜਾਬ ਪੁਲਿਸ 'ਤੇ ਕਾਰਵਾਈ ਨਾ ਕਰਨ ਅਤੇ ਹੱਤਿਆਂ ਪਿਛੇ ਅਕਾਲੀ ਨੇਤਾ ਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਕੋਹਲੀ ਦਾ ਹੱਥ ਹੋਣ ਦਾ ਦੋਸ਼ ਲਗਾਇਆ ਹੈ। ਜਦੋਂ ਕਿ ਸਾਬਕਾ ਮੰਤਰੀ ਸੁਰਜੀਤ ਸਿੰਘ ਕੋਹਲੀ ਨੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਰੱਦ ਕਰਦਿਆਂ ਇਸ ਮਾਮਲੇਂ ਵਿੱਚ ਹਰ ਤਰ•ਾਂ ਦੀ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਦੀ ਗੱਲ ਕਹੀ ਹੈ। ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਨੀਤਾ ਰਾਣੀ ਨੇ ਸਾਰੇ ਮਾਮਲੇ ਦਾ ਭੇਦ ਖੋਲਣ ਲਈ ਡੀ. ਐਨ. ਏ ਅਤੇ ਸੀਬੀਆਈ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਉਸਦਾ ਪਤੀ ਅਕਾਲੀ ਆਗੂ ਦੀ ਟਰਾਂਸਪੋਰਟ ਕੰਪਨੀ ਵਿਚ ਕੰਮ ਕਰਦਾ ਸੀ। ਉਹਨਾਂ ਕਿਹਾ ਕਿ 19 ਜਨਵਰੀ 2011 ਨੂੰ ਉਦੋਂ ਉਸਦੇ ਪਤੀ ਅਮਰਜੀਤ ਸਿੰਘ ਦੀ ਮੌਤ ਦਾ ਕਾਰਨ ਦਿਲ ਦਾ ਦੋਰਾ ਪੈਣ ਨਾਲ ਹੋਈ ਦੱਸਿਆ ਗਿਆ ਪਰੰਤੂ ਪੰਜ ਦਿਨਾਂ ਬਾਅਦ ਹੀ ੨੪ ਜਨਵਰੀ ਨੂੰ ਅਮਰਜੀਤ ਦੀ ਪਹਿਲੀ ਪਤਨੀ ਲਖਵਿੰਦਰ ਕੌਰ ਪਟਿਆਲਾ ਵਿਚ ਬੇਹਰਹਮੀ ਨਾਲ ਹੱਤਿਆ ਕਰ ਦਿੱਤੀ ਗਈ ਸੀ। ਇੱਕ ਸਵਾਲ ਦੇ ਜਵਾਬ ਵਿੱਚ ਸੁਨੀਤਾ ਰਾਣੀ ਨੇ ਦਸਿਆ ਅਕਾਲੀ ਆਗੂ ਕੋਹਲੀ ਦੇ ਲਖਵਿੰਦਰ ਕੋਰ ਨਾਲ ਨਜ਼ਾਇਜ ਸਬੰਧ ਸਨ ਤੇ ਉਸਦੇ ਗਰਭਵਤੀ ਹੋਣ 'ਤੇ ਕੋਹਲੀ ਨੇ ਅਮਰਜੀਤ ਨੂੰ ਲਖਵਿੰਦਰ ਨੂੰ ਅਪਣੀ ਔਰਤ ਬਣਾ ਕੇ ਰੱਖਣ ਲਈ ਮਜਬੂਰ ਕੀਤਾ । ਲਖਵਿੰਦਰ ਕੋਰ ਨੇ ਇਕ ਲੜਕੀ ਨੂੰ ਜਨਮ ਦਿਤਾ ਜੋ ਕਿ ਅਸਲ ਵਿਚ ਕੋਹਲੀ ਦੀ ਬੇਟੀ ਹੈ। ਸੁਨੀਤਾ ਨੇ ਇਹ ਵੀ ਦੋਸ਼ ਲਾਇਆ ਕਿ ਕੋਹਲੀ ਨੇ ਆਪਣੇ ਵਫਾਦਾਰ ਮੈਨੇਜਰ ਅਮਰਜੀਤ ਸਿੰਘ ਦੇ ਨਾਂਅ ਤੇ ਬੇਨਾਮੀ ਪਰਾਪਰਟੀ ਬਣਾਈ ਸੀ । ਦੋਨਾਂ ਵਿਚਕਾਰ ਪ੍ਰਾਪਰਟੀ ਦੇ ਕਾਗਜਾਤਾਂ ਨੂੰ ਲੈ ਕੇ ਮਤਭੇਦ ਹੋਇਆ ਸੀ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿੱਚ ਸੁਨੀਤਾ ਰਾਣੀ ਨੇ ਦੱਸਿਆਂ ਕਿ ਉਸਦੇ ਪਤੀ ਅਮਰਜੀਤ ਸਿੰਘ ਨੇ ਲਖਵਿੰਦਰ ਨਾਲ ਜੁੜਦੀ ਸਾਰੀ ਕਹਾਣੀ ਬਾਰੇ ਪਹਿਲਾਂ ਹੀ ਦੱਸ ਦਿੱਤਾ ਸੀ ਅਤੇ ਪਤੀ ਵਲੋਂ ਸੱਚ ਦੱਸਣ ਤੇ ਉਹ ਦੂਸਰੀ ਪਤਨੀ ਦੇ ਰੂਪ ਵਿੱਚ ਉਸ ਨਾਲ ਰਹਿੰਦੀ ਰਹੀ।
ਉਹਨਾਂ ਦੋਸ਼ ਲਾਇਆ ਕਿ ਪਟਿਆਲਾ ਪੁਲਿਸ ਨੇ ਲਖਵਿੰਦਰ ਕੌਰ ਦੀ ਹੱਤਿਆ ਦੇ ਸਬੰਧ ਵਿੱਚ ਮੁਕੱਦਮਾ ਨੰਬਰ 20 ,ਮਿਤੀ 24 ਜਨਵਰੀ 2011 ਨੂੰ ਅਣਪਛਾਤੇ ਵਿਅਕਤੀਆਂ ਤੇ ਦਰਜ ਕੀਤਾ ਹੋਇਆ ਹੈ। ਪਰੰਤੂ ਪੁਲਿਸ ਇਸ ਮਾਮਲੇ ਵਿੱਚ ਸਹੀ ਢੰਗ ਨਾਲ ਜਾਂਚ ਕਰਕੇ ਅਸਲ ਦੋਸ਼ੀਆਂ ਤੱਕ ਨਹੀਂ ਪਹੁੰਚ ਰਹੀ। ਇਸ ਮਾਮਲੇਂ ਦੀ ਜਾਂਚ ਨੂੰ ਲੈ ਕੇ ਉਹਨਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੇ ਇਕ ਪਟਿਸ਼ਨ ਵੀ ਦਾਇਰ ਕਰਕੇ ਮਾਮਲੇ ਦੀ ਜਾਂਚ ਸੀਬੀਆਈ ਜਾਂ ਸਟੇਟ ਕਰਾਇਮ ਬ੍ਰਾਂਚ ਤੋਂ ਕਰਾਉਣ ਦੀ ਅਪੀਲ ਕੀਤੀ ਹੈ। ਉਹਨਾਂ ਦੱਸਿਆ ਕਿ ਅਦਾਲਤ ਦੇ ਆਦੇਸ਼ ਤੇ ਉਹਨਾਂ ਪਟਿਆਲਾ ਵਿਖੇ ਐਸ.ਐਸ.ਪੀ ਰੀਡਰ ਕੋਲ ਬਿਆਨ ਵੀ ਦਰਜ ਕਰਵਾਏ ਹਨ। ਉਹਨਾਂ ਕਿਹਾ ਕਿ ਪਹਿਲੀ ਪਤਨੀ ਦੀ ਕੁੱਖ ਤੋਂ ਪੈਦਾ ਹੋਈ ਬੱਚੀ ਸ਼ਮਿੰਦਰ ਕੌਰ ਦਾ ਡੀਐਨਏ ਟੇਸਟ ਕਰਵਾਇਆ ਜਾਵੇ ਤਾਂ ਕਿ ਸਚਾਈ ਸਾਹਮਣੇ ਆ ਸਕੇ।
ਉਧਰ ਸੁਨੀਤਾ ਰਾਣੀ ਦੇ ਵਕੀਲ ਸਿਮਰਨਦੀਪ ਸਿੰਘ ਸੰਧੂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਨੂੰ ਲੈ ਕੇ ਪਟੀਸ਼ਨ ਦਾਇਰ ਕੀਤੀ ਗਈ ਹੈ ਅਤੇ ਅਦਾਲਤ ਨੇ ਪਟਿਆਲਾ ਪੁਲਿਸ ਨੂੰ ਸੁਨੀਤਾ ਦੇ ਬਿਆਨ ਦਰਜ ਕਰਨ ਦੇ ਨਿਰਦੇਸ਼ ਦਿੱਤੇ ਸ ਨ। ਉਹਨਾਂ ਕਿਹਾ ਕਿ ਅਦਾਲਤ ਨੇ ਅਗਲੀ ਸੁਣਵਾਈ 28 ਨਵੰਬਰ ਨੂੰ ਕੇਸ ਦੀ ਸਟੇਟਸ ਰਿਪੋਰਟ ਤਲਬ ਕੀਤੀ ਹੈ।
ਉਧਰ ਅਕਾਲੀ ਆਗੂ ਸੁਰਜੀਤ ਸਿੰਘ ਕੋਹਲੀ ਨੇ ਸਾਰੇ ਹੱਤਿਆਂ ਦੇ ਸਾਰੇ ਦੋਸ਼ਾਂ ਨੂੰ ਰੱਦ ਕਰਦਿਆ ਕਿਹਾ ਕਿ ਉਹਨਾਂ ਨੂੰ ਇਹ ਵੀ ਪਤਾ ਨਹੀਂ ਹੈ ਕਿ ਸੁਨੀਤਾ ਰਾਣੀ ਅਮਰਜੀਤ ਸਿੰਘ ਦੀ ਪਤਨੀ ਹੈ ਜਾਂ ਨਹੀਂ। ਕੋਹਲੀ ਨੇ ਕਿਹਾ ਕਿ ਅਮਰਜੀਤ ਸਿੰਘ ਉਹਨਾਂ ਦੇ ਪਿਤਾਂ ਦੇ ਸਮੇਂ ਤੋਂ ਉਹਨਾਂ ਦੀ ਟਰਾਂਸਪੋਰਟ ਵਿੱਚ ਬਤੌਰ ਮੈਨੇਜਰ ਕੰਮ ਕਰਦਾ ਸੀ। ਅਮਰਜੀਤ ਸਿੰਘ ਨੂੰ ਦਿਲ ਦਾ ਦੌਰਾ ਪੈਣ ਤੇ ਉਸਦੀ ਪਤਨੀ ਲਖਵਿੰਦਰ ਕੌਰ ਤੇ ਬੇਟੀ ਸ਼ਵਿੰਦਰ ਕੌਰ ਹਸਪਤਾਲ ਲੈ ਕੇ ਗਈ ਸੀ ਅਤੇ ਡਾਕਟਰਾਂ ਨੇ ਸੀਰੀਅਸ ਅਟੈਕ ਦੱਸਿਆ ਸੀ। ਉਹਨਾਂ ਕਿਹਾ ਕਿ ਅਮਰਜੀਤ ਸਿੰਘ ਬਹੁਤ ਹੀ ਇਮਾਨਦਾਰ ,ਮੇਹਨਤੀ ਤੇ ਮਿਲਣਸਾਰ ਵਿਅਕਤੀ ਸੀ। ਉਹਨਾਂ ਕਿਹਾ ਕਿ ਸਾਰੇ ਦੋਸ਼ ਬੇਬੁਨਿਆਦ ਹਨ ,ਫਿਰ ਵੀ ਉਹ ਹਰ ਤਰ•ਾਂ ਦੀ ਜਾਂਚ ਦਾ ਸਾਹਮਣਾ ਕਰਨ ਨੂੰ ਤਿਆਰ ਹਨ।
Subscribe to:
Post Comments (Atom)
No comments:
Post a Comment