ਦੋਵੇਂ ਪਾਰਟੀਆਂ ਵਲੋਂ ਮੌਜੂਦਾ ਲੋਕ ਸਭਾ ਮੈਂਬਰਾਂ ਨੂੰ ਫਿਰ ਤੋਂ ਹਰੀ ਝੰਡੀ
ਚੰਡੀਗੜ•/20 ਅਕਤੂਬਰ / ਜੈ ਸਿੰਘ ਛਿੱਬਰ
ਅਗਲੇ ਵਰ•ੇ ਹੋਣ ਵਾਲੀਆਂ ਲੋਕ ਸਭਾ ਚੋਣਾਂ ਦਾ ਅਜੇ ਐਲਾਨ ਨਹੀਂ ਹੋਇਆ ਹੈ। ਪਰੰਤੂ ਦੇਸ਼ 'ਚ ਚੋਣਾਂ ਨੂੰ ਲੈ ਕੇ ਬਣ ਰਹੇ ਸਮੀਕਰਨਾਂ ਨੂੰ ਭਾਂਪਦਿਆਂ ਰਾਜਨੀਤਿਕ ਪਾਰਟੀਆਂ ਨੇ ਵੱਖ ਵੱਖ ਹਲਕਿਆਂ ਤੋਂ ਆਪਣੇ ਸੰਭਾਵਿਤ ਉਮੀਦਵਾਰਾਂ ਨੂੰ ਇੱਕ ਤਰ•ਾਂ ਨਾਲ ਹਰੀ ਝੰਡੀ ਦੇ ਦਿੱਤੀ ਹੈ। ਹਾਲਾਂਕਿ ਕਿਸੀ ਵੀ ਰਾਜਨੀਤਿਕ ਪਾਰਟੀ ਨੇ ਉਮੀਦਵਾਰਾਂ ਦੀ ਘੋਸ਼ਣਾਂ ਨਹੀਂ ਕੀਤੀ ਪਰੰਤੂ ਲੋਕ ਸਭਾ ਚੋਣਾਂ ਦਾ ਹਲਕਾ ਵੱਡਾ ਹੋਣ ਕਰਕੇ ਹਲਕਿਆਂ ਵਿਚ ਵਿਚਰਨ ਲਈ ਹਰੀ ਝੰਡੀ ਦੇ ਦਿੱਤੀ ਹੈ। ਬਕਾਇਦਾ ਰਾਜਸੀ ਆਗੂਆਂ ਨੇ ਸੰਭਾਵਿਤ ਉਮੀਦਵਾਰਾਂ ਵਜੋਂ ਮੈਦਾਨ ਵਿੱਚ ਉਤਰਦਿਆਂ ਆਪਣੀਆਂ ਸਿਆਸੀ ਸਰਗਰਮੀਆਂ ਨੂੰ ਵਧਾ ਦਿੱਤਾ ਹੈ। ਪੰਜਾਬ ਦੇ 13 ਲੋਕ ਸਭਾ ਹਲਕਿਆਂ ਵਿੱਚ ਇਸ ਸਮੇਂ ਕਾਂਗਰਸ ਦੇ ਅੱਠ ,ਅਕਾਲੀ ਦਲ ਦੇ ਚਾਰ ਤੇ ਭਾਜਪਾ ਦਾ ਕੇਵਲ ਇੱਕ ਲੋਕ ਸਭਾ ਮੈਂਬਰ ਹੈ। ਦੋਵੇਂ ਪਾਰਟੀਆਂ ਵਲੋਂ ਇਸ ਵਾਰ ਵਕਾਰ ਦਾ ਸਵਾਲ ਬਣਾ ਕੇ ਚੋਣਾਂ ਲੜੀਆਂ ਜਾਣਗੀਆਂ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅਕਾਲੀ ਦਲ ਅਤੇ ਕਾਂਗਰਸ ਹਾਈਕਮਾਂਡ ਵਲੋਂ ਅੱਧਾ ਦਰਜਨ ਤੋਂ ਅਧਿਕ ਆਗੂਆਂ ਨੂੰ ਉਮੀਦਵਾਰਾਂ ਦੇ ਰੂਪ ਵਿੱਚ ਹਾਂ ਪੱਖੀ ਹੁੰਗਾਰਾਂ ਭਰ ਦਿੱਤਾ ਹੈ। ਸੱਭ ਤੋਂ ਵੱਡੀ ਗੱਲ ਇਹ ਹੈ ਕਿ ਅਕਾਲੀ ਦਲ,ਭਾਜਪਾ ਅਤੇ ਕਾਂਗਰਸ ਨੂੰ ਰਿਜਰਵ ਹਲਕਿਆਂ ਤੋਂ ਪ੍ਰਭਾਵਸ਼ਾਲੀ ਉਮੀਦਵਾਰ ਲੱਭਣ ਵਿੱਚ ਬੜ•ੀ ਮੁਸ਼ਕਲ ਆ ਰਹੀ ਹੈ। ਇਹ ਗੱਲ ਵੱਖਰੀ ਹੈ ਕਿ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਉਮੀਦਵਾਰਾਂ ਨੂੰ ਲੈ ਕੇ ਖੁੱਲ• ਕੇ ਨਹੀਂ ਬੋਲ ਰਹੇ ਅਤੇ ਪਾਰਟੀਆਂ ਕੋਲ ਤਾਕਤਵਾਰ ਉਮੀਦਵਾਰ ਹੋਣ ਦਾ ਦਮ ਵੀ ਭਰ ਰਹੇ ਹਨ।
ਸੂਤਰਾਂ ਅਨੁਸਾਰ ਅਕਾਲੀ ਦਲ ਨੇ ਬਠਿੰਡਾ ਲੋਕ ਸਭਾ ਹਲਕੇ ਤੋਂ ਮੌਜੂਦਾ ਸਾਂਸਦ ਹਰਸਿਮਰਤ ਕੌਰ ਬਾਦਲ,ਖਡੂਰ ਸਾਹਿਬ ਤੋਂ ਰਤਨ ਸਿੰਘ ਅਜਨਾਲਾ,ਸੰਗਰੂਰ ਤੋਂ ਸੁਖਦੇਵ ਸਿੰਘ ਢੀਂਡਸਾ,ਆਨੰਦਪੁਰ ਸਾਹਿਬ ਤੋਂ ਪ੍ਰੇਮ ਸਿੰਘ ਚੰਦੂਮਾਜਰਾ ,ਫਿਰੋਜਪੁਰ ਤੋਂ ਸ਼ੇਰ ਸਿੰਘ ਘੁਬਾਇਆਂ ਨੂੰ ਹਰੀ ਝੰਡੀ ਦੇ ਦਿੱਤੀ ਹੈ। ਦੱਸਿਆਂ ਜਾਂਦਾ ਹੈ ਕਿ ਅਕਾਲੀ ਦਲ ਪਟਿਆਲਾ ਤੋਂ ਪਰਨੀਤ ਕੌਰ ,ਅਤੇ ਲੁਧਿਆਣਾ ਤੋਂ ਮੁਨੀਸ਼ ਤਿਵਾੜੀ ਦੇ ਮੁਕਾਬਲੇ ਤਾਕਤਵਾਰ ਉਮੀਦਵਾਰ ਦੀ ਭਾਲ ਵਿੱਚ ਹੈ। ਸੂਤਰ ਦੱਸਦੇ ਹਨ ਕਿ ਅਕਾਲੀ ਦਲ ਹਰ ਹਾਲਤ ਵਿੱਚ ਪਟਿਆਲਾ ਤੋਂ ਮਹਾਰਾਣੀ ਪਰਨੀਤ ਕੌਰ ਨੂੰ ਹਰਾਉਣ ਚਾਹੁੰਦਾ ਹੈ ਪਰੰਤੂ ਉਹਨਾਂ ਨੂੰ ਪਰਨੀਤ ਕੌਰ ਦੇ ਮੁਕਾਬਲੇ ਉਮੀਦਵਾਰ ਨਹੀਂ ਮਿਲ ਰਿਹਾ ਹੈ। ਜਦੋਂ ਕਿ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਖੁਦ ਆਨੰਦਪੁਰ ਸਾਹਿਬ ਤੋਂ ਚੋਣ ਲੜ•ਨ ਦੇ ਇੱਛੁਕ ਹਨ ਤੇ ਉਹਨਾਂ ਨੇ ਹਾਂ ਮਿਲਣ ਤੋਂ ਬਾਦ ਇੱਕ ਤਰ•ਾਂ ਨਾਲ ਆਪਣੀ ਮੁਹਿੰਮ ਸ਼ੁਰੂ ਕਰਦਿਆਂ ਰੁੱਸਿਆ ਨੂੰ ਮਨਾਉਣਾ ਵੀ ਸ਼ੁਰੂ ਕਰ ਦਿੱਤਾ ਹੈ।
ਦੂਜੇ ਪਾਸੇ ਕਾਂਗਰਸ ਵਲੋਂ ਵੀ ਪਟਿਆਲਾ ਤੋਂ ਸ੍ਰੀ ਮਤੀ ਪਰਨੀਤ ਕੌਰ ,ਸੰਗਰੂਰ ਤੋਂ ਵਿਜੈ ਇੰਦਰ ਸਿੰਗਲਾ,ਲੁਧਿਆਣਾ ਤੋਂ ਮੁਨੀਸ਼ ਤਿਵਾੜੀ,ਆਨੰਦਪੁਰ ਸਾਹਿਬ ਤੋਂ ਰਵਨੀਤ ਸਿੰਘ ਬਿੱਟੂ ਅਤੇ ਗੁਰਦਾਸਪੁਰ ਤੋਂ ਪ੍ਰਤਾਪ ਸਿੰਘ ਬਾਜਵਾ ਨੂੰ ਹਰੀ ਝੰਡੀ ਦੇ ਦਿੱਤੀ ਹੈ। ਸੂਤਰ ਦੱਸਦੇ ਹਨ ਕਿ ਗੁਰਦਾਸਪੁਰ ਤੋਂ ਇਸ ਵਾਰ ਬਾਜਵਾ ਆਪਣੇ ਭਰਾ ਨੂੰ ਚੋਣ ਲੜਾਉਣ ਦਾ ਇੱਛੁਕ ਹੈ। ਜੇਕਰ ਕਾਂਗਰਸ ਵਲੋਂ ਪੀਪੀਪੀ ,ਖੱਬੀਆਂ ਪਾਰਟੀਆਂ ਨਾਲ ਸਮਝੌਤਾ ਕੀਤਾ ਜਾਂਦਾ ਹੈ ਤਾਂ ਸੀਟਾਂ ਦੇ ਲੈਣ ਦੇਣ ਕਾਰਨ ਕੁੱਝ ਸਮੀਕਰਨ ਬਦਲ ਸਕਦੇ ਹਨ। ਪਤਾ ਚੱਲਿਆ ਹੈ ਕਿ ਲੁਧਿਆਣਾ ਤੋਂ ਤਿਵਾੜੀ ਤੇ ਆਨੰਦਪੁਰ ਸਾਹਿਬ ਤੋਂ ਰਵਨੀਤ ਸਿੰਘ ਬਿੱਟੂ ਆਪਣੀਆਂ ਸੀਟਾਂ ਬਦਲਣ ਦੇ ਮੂਡ ਵਿੱਚ ਸਨ,ਪਰੰਤੂ ਹਾਈਕਮਾਂਡ ਨੇ ਇਹਨਾਂ ਨੂੰ ਸਾਫ ਮਨਾ ਕਰ ਦਿੱਤਾ ਹੈ। ਤਿਵਾੜੀ ਚੰਡੀਗੜ• ਤੋਂ ਚੋਣ ਲੜਨ ਦਾ ਇਛੁੱਕ ਸੀ,ਪਰੰਤੂ ਹਾਈਕਮਾਨ ਵਲੋਂ ਇਥੋਂ ਪਵਨ ਬਾਂਸਲ ਨੂੰ ਹੀ ਹਰੀ ਝੰਡੀ ਦਿੱਤੀ ਗਈ ਹੈ। ਚਰਚਾ ਇਹ ਵੀ ਹੈ ਕਿ ਅਕਾਲੀ ਦਲ ਤੇ ਭਾਜਪਾ ਜੇਕਰ ਸੀਟਾਂ ਦੀ ਰੱਦੋਬਦਲ ਕਰੇਗੀ ਤਾਂ ਅਕਾਲੀ ਦਲ ਅੰਮ੍ਰਿਤਸਰ ਤੇ ਭਾਜਪਾ ਲੁਧਿਆਣਾ ਜਾਂ ਜਲੰਧਰ ਸੀਟ ਦੀ ਮੰਗ ਕਰੇਗੀ। ਰਿਜਰਵ ਹਲਕੇ ਸ੍ਰੀ ਫਤਿਹਗੜ ਸਾਹਿਬ,ਫਰੀਦਕੋਟ,ਹੁਸ਼ਿਆਰਪੁਰ ਤੇ ਜਲੰਧਰ ਤੋਂ ਦੋਵੇਂ ਪਾਰਟੀਆਂ ਮਜਬੂਤ ਉਮੀਦਵਾਰਾਂ ਦੀ ਭਾਲ ਵਿੱਚ ਹੈ। ਦੱਸਿਆਂ ਜਾਂਦਾ ਹੈ ਕਿ ਫਿਲਹਾਲ ਅਕਾਲੀ ਦਲ ਨੇ ਫਤਿਹਗੜ• ਸਾਹਿਬ ਤੋਂ ਪਰਮਜੀਤ ਕੌਰ ਗੁਲਸ਼ਨ ,ਫਰੀਦਕੋਟ ਤੋਂ ਅਜੀਤ ਸਿੰਘ ਸ਼ਾਂਤ ਨੂੰ ਟਿਕਟ ਦੇਣ ਦਾ ਮੰਨ ਬਣਾ ਰੱਖਿਆ ਹੈ। ਅਕਾਲੀ ਦਲ ਨੂੰ ਜਲੰਧਰ ਤੋਂ ਉਮੀਦਵਾਰ ਨਹੀਂ ਮਿਲ ਰਿਹਾ। ਅਕਾਲੀ ਦਲ ਦੇ ਇੱਕ ਸੀਨੀਅਰ ਆਗੂ ਜੋ ਕਿ ਜਲੰਧਰ ਜਿਲ•ੇ ਨਾਲ ਸੰਬੰਧਿਤ ਕੈਬਨਿਟ ਮੰਤਰੀ ਹੈ ਨੇ ਦੱਸਿਆ ਕਿ ਪਾਰਟੀ ਇਥੋਂ ਮਜਬੂਤ ਉਮੀਦਵਾਰ ਦੀ ਭਾਲ ਵਿੱਚ ਹੈ। ਉਹਨਾਂ ਕਿਹਾ ਕਿ ਹੰਸ ਰਾਜ ਹੰਸ ਵਧੀਆ ਗਵੱਈਆ ਹੈ,ਪਰੰਤੂ ਉਸਨੇ ਹਾਰਨ ਤੋਂ ਬਾਦ ਲੋਕਾਂ ਵਿੱਚ ਜਾਣਾ ਹੀ ਬੰਦ ਕਰ ਦਿੱਤਾ ਹੈ। ਇਸ ਲਈ ਉਸਨੂੰ ਕਿਸੇ ਵੀ ਹਾਲਤ ਵਿੱਚ ਟਿਕਟ ਨਹੀਂ ਮਿਲ ਸਕਦੀ। ਇਸੀ ਤਰ•ਾਂ ਰਿਜਰਵ ਹਲਕਿਆਂ ਵਿੱਚ ਵਿਰੋਧੀਆਂ ਨੂੰ ਟੱਕਰ ਦੇਣ ਲਈ ਕਾਂਗਰਸ ਨੂੰ ਵੀ ਲੋਕਾਂ ਵਿੱਚ ਚੰਗਾ ਆਧਾਰ ਰੱਖਣ ਵਾਲੇ ਮਜਬੂਤ ਉਮੀਦਵਾਰਾਂ ਦੀ ਭਾਲ ਹੈ। ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਚੋਣਾਂ ਆਉਣ ਤੇ ਕਿਸ ਆਗੂ ਨੂੰ ਉਮੀਦਵਾਰੀ ਦੀ ਟਿਕਟ ਮਿਲਦੀ ਹੈ,ਪਰੰਤੂ ਟਿਕਟ ਦੇ ਚਾਹਵਾਨਾਂ ਦੀ ਲਿਸਟ ਲੰਬੀ ਹੁੰਦੀ ਜਾ ਰਹੀ ਹੈ ।
No comments:
Post a Comment