Friday, 4 October 2013

ਬਈ ਤੁਸੀਂ ਦੋ ਮਹੀਨੇ ਨੰਗ ਪੁਣੇ ਵਾਲੀਆਂ ਖ਼ਬਰਾਂ ਨਾ ਲਾਇਓ


ਚੰਡੀਗੜ• /4 ਅਕਤੂਬਰ/ ਜੈ ਸਿੰਘ ਛਿੱਬਰ
Êਬਈ ਤੁਸੀਂ ਦੋ ਮਹੀਨੇ ਨੰਗ ਹੋਣ ਵਾਲੀਆਂ ਖ਼ਬਰਾਂ ਨਾ ਲਾਇਓ .,ਇਹ ਨਾ ਹੋਵੇ ਕਿ ਤੁਹਾਡੀਆਂ ਖ਼ਬਰਾਂ ਪੜ•ਕੇ ਇਨਵੈਸਟਰ ਦੋੜ ਜਾਣ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸੂਬੇ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਖ਼ਜਾਨਾ ਖਾਲੀ ਹੋਣ ਦੀਆਂ ਮੀਡੀਆਂ ਵਲੋਂ ਨਸ਼ਰ ਕੀਤੀਆਂ ਜਾ ਰਹੀਆਂ ਖਬਰਾਂ ਨੂੰ ਲੈ ਕੇ ਕੀਤਾ। ਅੱਜ ਸਿਵਲ ਸਕੱਤਰੇਤ ਵਿਖੇ ਬਾਦ ਦੁਪਹਿਰ ਸੁਖਬੀਰ ਬਾਦਲ ਵਲੋਂ ਬੰਗਲੌਰ ਦੌਰੇ ਦੇ ਸੰਦਰਭ ਵਿੱਚ ਇਨਵੈਸਟਰਾਂ ਨੂੰ ਪੰਜਾਬ ਲਿਆਉਣ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ । ਸੁਖਬੀਰ ਵਲੋਂ ਸਰਕਾਰ ਦੀਆਂ ਨੀਤੀਆਂ ਬਾਰੇ ਜਾਣਕਾਰੀ ਦੇਣ ਤੋਂ ਬਾਦ ਜਦੋਂ ਸਵਾਲ ਜਵਾਬ ਦਾ ਸਿਲਸਿਲਾ ਸ਼ੁਰੂ ਹੋਇਆਂ ਤਾਂ ਕਾਫੀ ਸਵਾਲਾਂ ਦਾ ਜਵਾਬ ਉਹਨਾਂ ਮਜ਼ਾਕੀਆ ਲਹਿਜੇ ਵਿੱਚ ਹੀ ਦਿੱਤਾ। ਮੁਲਾਜ਼ਮਾਂ ਨੂੰ ਡੀਏ ਦੀ ਕਿਸ਼ਤ ਦੇਣ ਦਾ ਸਵਾਲ ਉਹਨਾਂ ਹਰ ਵਾਰ ਦੀ ਤਰ•ਾਂ ਤੁਸੀਂ ਚਿੰਤਾ ਨਾ ਕਰੋ ਕਹਿਕੇ ਟਾਲ ਦਿੱਤਾ। ਜਦੋਂ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਅਤੇ ਅਕਾਲੀ ਦਲ ਦੇ ਕੁੱਝ ਵਰਕਰਾਂ ,ਨੇਤਾਵਾਂ ਦਾ ਨਾਂਅ ਅਪਰਾਧਿਕ ਮਾਮਲਿਆਂ ਵਿੱਚ ਆਉਣ ਦੇ ਸਵਾਲ ਵਿੱਚ ਉਹਨਾਂ ਕਿਹਾ ਕਿ ਉਹ ਕਿਸੀ ਦੀ ਜੁੰਮੇਵਾਰੀ ਨਹੀਂ ਲੈ ਸਕਦੇ। ਉਹਨਾਂ ਕਿਹਾ ਕਿ ਪੰਜਾਬ ਵਿੱਚ ਅਕਾਲੀ ਦਲ ਤੇ ਕਾਂਗਰਸ ਦੋ ਪਾਰਟੀਆਂ ਹਨ ਕਿਸੇ ਦੇ ਕਿਸੇ ਨਾਲ ਸਬੰਧ ਹਨ। ਉਹਨਾਂ ਕਿਹਾ ਕਿ ਮੀਡੀਆਂ ਨਾਲ ਜੁੜੇ ਲੋਕ ਵੀ ਆਪਰਾਧਿਕ ਕੰਮ ਕਰਦੇ ਹਨ। ਨਾਲ ਹੀ ਉਹਨਾਂ ਕਿਹਾ ਕਿ ਜੇਕਰ ਇੱਕ ਵਿਅਕਤੀ ਗਲਤ ਕੰਮ ਕਰੇ ਤਾਂ ਸਾਰਿਆਂ ਨੂੰ ਦੋਸ਼ੀ ਨਹੀਂ ਦੱਸਿਆ ਜਾ ਸਕਦਾ। ਉਹਨਾਂ ਕਿਹਾ ਕਿ ਸਰਕਾਰ ਅਪਰਾਧੀਆਂ 'ਤੇ ਸਿਕੰਜਾ ਕਸ ਰਹੀ ਹੈ। ਮਹਿਲਾ ਭਾਜਪਾ ਆਗੂ ਅਤੇ ਸਾਬਕਾ ਮੰਤਰੀ ਲਕਸ਼ਮੀ ਚਾਵਲਾ ਵਲੋਂ ਗੁਜਰਾਤ ਦੀ ਤਰਜ਼ 'ਤੇ ਪੰਜਾਬ ਵਿੱਚ ਸ਼ਰਾਬਬੰਦੀ ਦੇ ਮਾਮਲੇ 'ਤੇ ਉਹਨਾਂ ਕੋਈ ਟਿੱਪਣੀ ਨਹੀਂ ਕੀਤੀ। 

No comments:

Post a Comment