Thursday, 5 October 2017

ਖ਼ਬਰ ਅਤੇ ਪਾਪਾ ਦੇ ਹੰਝੂਆਂ ਨੇ ਇਸ ਮੁਕਾਮ 'ਤੇ ਪਹੁੰਚਾਇਆ : ਨਵਜੋਤ ਸਿੱਧੂ


ਪਤਨੀ ਤੇ ਮੀਡੀਆਂ ਤੋਂ ਬਹੁਤ ਡਰਦਾ : ਸਿੱਧੂ

ਜੈ ਸਿੰਘ ਛਿੱਬਰ,

 ਚੰਡੀਗੜ : 1983 'ਚ ਮੇਰੇ ਖਿਲਾਫ਼ ਛਪੀ ਖ਼ਬਰ ਅਤੇ ਪਾਪਾ ਦੀਆਂ ਅੱਖਾਂ ਵਿਚੋਂ ਵਗਦੇ ਹੰਝੂਆਂ ਨੇ ਮੈਨੂੰ ਇਥੋਂ ਤੱਕ ਪਹੁੰਚਾਇਆ ਹੈ। ਉਸ ਦਿਨ ਤੋਂ ਬਾਅਦ ਮੈਂ ਮੀਡੀਆਂ ਅਤੇ ਪਤਨੀ ਤੋਂ ਬਹੁਤ ਡਰਦਾ ਹਾਂ। ਇਹਨਾਂ ਸ਼ਬਦਾ ਦਾ ਪ੍ਰਗਟਾਵਾਂ ਕ੍ਰਿਕੇਟਰ ਤੋਂ ਸਿਆਸਤਦਾਨ ਬਣੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੱਧੂ ਨੇ ਅੱਜ ਮੀਡੀਆਂ ਦੇ ਰੂਬਰੂ ਹੁੰਦਿਆਂ ਕੀਤਾ।
ਕਰੀਬ ਦੋ ਘੰਟੇ ਤੱਕ ਨਵਜੋਤ ਸਿੱਧੂ ਨੇ ਮੀਡੀਆਂ ਨਾਲ ਖੁੱਲਕੇ ਦਿਲ ਦੀਆਂ ਗੱਲਾਂ ਕੀਤੀਆਂ ਅਤੇ ਅਕਾਲੀ ਦਲ ਖਾਸਕਰਕੇ ਸੁਖਬੀਰ ਬਾਦਲ ਤੇ ਬਿਕਰਮ ਮਜੀਠਿਆਂ 'ਤੇ ਤਿੱਖੇ ਵਿਅੰਗ ਵੀ ਕੀਤੇ। ਉਹਨਾਂ ਦੱਸਿਆਂ ਕਿ ਪਿਤਾ ਭਗਵੰਤ ਸਿੰਘ 1983 'ਚ ਪੰਜਾਬ ਦੇ ਐਡਵੋਕੇਟ ਜਨਰਲ ਸਨ ਅਤੇ ਉਹਨਾਂ ਦੀ ਇੱਛਾ ਮੈਨੂੰ ਭਾਰਤੀ ਕ੍ਰਿਕੇਟਰ ਟੀਮ ਵੀ ਸ਼ਾਮਲ ਹੋਣ ਦੀ ਸੀ। ਬਚਪਨ ਦੌਰਾਨ ਉਹ (ਸਿੱਧੂ) ਨੌਕਰਾਂ ਨੂੰ ਦਸ ਰੁਪਏ ਦੇ ਦਿੰਦਾ ਤੇ ਭਿੱਜੀ ਹੋਈ ਸ਼ਰਟ ਬਾਹਰ ਰੱਖਕੇ ਸੌਂ ਜਾਂਦਾ ਸੀ। ਨੌਕਰਾਂ ਨੂੰ ਹਦਾਇਤ ਸੀ ਕਿ ਪਾਪਾ ਨੂੰ ਦੱਸਣਾ ਕਿ ਤੜਕੇ ਨੂੰ ਨੱਠ ਭੱਜਕੇ ਆ ਕੇ ਫਿਰ ਸੌਂ ਗਿਆ ਹੈ। ਯਾਨੀ ਇਸ ਤਰ੍ਹਾਂ ਉਹ ਆਪਣੇ ਪਿਤਾ ਨੂੰ ਧੋਖਾ ਦਿੰਦਾ ਰਿਹਾ। ਇਸੀ ਦੌਰਾਨ ਇਕ ਅੰਗਰੇਜੀ ਅਖ਼ਬਾਰ ਵਿੱਚ ਉਸਦੇ ਟੀਮ ਇੰਡੀਆਂ ਵਿੱਚ ਸਿਲੈਕਸ਼ਨ ਨਾ ਹੋਣ ਬਾਰੇ ਖ਼ਬਰ ਛਪੀ ਤੇ ਇਹ ਪੜਕੇ ਪਾਪਾ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਜਦੋਂ ਉਸਨੇ ਪਾਪਾ ਦੇ ਹੰਝੂ ਵੇਖੇ ਤਾਂ ਉਸਨੇ ਦ੍ਰਿੜ ਇਰਾਦਾ ਕਰ ਲਿਆ ਕਿ ਹਰ ਹਾਲਤ ਵਿੱਚ ਟੀਮ ਇੰਡੀਆਂ 'ਚ ਥਾਂ ਬਣਾਉਣੀ ਹੈ ਤੇ ਲਗਾਤਾਰ ਤਿੰਨ ਸਾਢੇ ਤਿੰਨ ਸਾਲ ਬਿਨਾਂ ਅਲਾਰਮ ਤੋਂ ਤੜਕੇ ਉਠਕੇ ਸਖ਼ਤ ਮਿਹਨਤ ਕੀਤੀ। ਰੋਜ਼ਾਨਾਂ 125 ਛੱਕੇ ਮਾਰਦਾ ਤੇ ਹੱਥਾਂ ਵਿੱਚ ਅੱਟਣ ਪੈ ਗਏ ਸਨ।  ਆਖ਼ਰ ਕਪਿਲ ਦੇਵ ਦਾ ਸਹਾਰਾ ਇੰਡੀਆਂ ਟੀਮ 'ਚ ਖੇਡਣ 'ਤੇ ਦੋ ਹਜ਼ਾਰ ਰੁਪਏ ਦੇਣ ਬਾਰੇ ਫੋਨ ਆਇਆ। ਇਸਤੋਂ ਬਾਅਦ ਕ੍ਰਿਕੇਟ 'ਚ ਐਨੇ ਛੱਕੇ ਮਾਰਕੇ ਕਿ ਪ੍ਰਬੰਧਕ ਗੇਂਦਾਂ ਲਿਆਉਂਦੇ ਥੱਕ ਗਏ ਤੇ ਇਕ ਦਿਨ ਭਾਰਤੀ ਕ੍ਰਿਕੇਟ ਵਿੱਚ ਸ਼ਾਮਲ ਹੋ ਕੇ ਵਿਸ਼ਵ ਕੱਪ ਖੇਡਿਆ। ਸਿੱਧੂ ਦਾ ਕਹਿਣਾ ਕਿ ਜੇਕਰ ਬਾਪ ਦੀ ਅੱਖਾਂ ਵਿੱਚ ਹੰਝੂ ਨਾ ਆਉਂਦੇ ਤੇ ਅਖ਼ਬਾਰ ਵਿੱਚ ਆਰਟੀਕਲ ਨਾ ਛਪਦਾ ਤਾਂ ਅੱਜ ਇਸ ਪੁਜੀਸ਼ਨ 'ਤੇ ਸ਼ਾਇਦ ਨਾ ਹੁੰਦਾ।
ਸਿੱਧੂ ਨੇ ਆਈ.ਪੀ.ਐਲ 'ਚ ਕੁਮੈਂਟਰੀ ਨਾ ਕਰਨ ਦੇ ਸਵਾਲ ਦੇ ਜਵਾਬ ਵਿੱਚ ਦੱਸਿਆ ਕਿ ਜਦ ਉਹ ਮੰਤਰੀ ਬਣਿਆ ਸੀ, ਉਸੇ ਦਿਨ ਤੋਂ ਕੁਮੈਂਟਰੀ ਨਾ ਕਰਨ ਦਾ ਫੈਸਲਾ ਕੀਤਾ ਸੀ। ਪਰ ਉਹ ਕਪਿਲ ਸ਼ੋਅ ਜਰੂਰ ਕਰਦਾ ਰਿਹਾ ਹੈ ਤੇ ਇੱਕ ਸ਼ੋਅ ਦਾ ਪੰਦਰਾਂ ਲੱਖ ਰੁਪਏ ਲੈਂਦਾ ਸੀ। ਅਜਿਹਾ ਇਸ ਲਈ ਕਿ ਉਸਦਾ ਖਰਚਾ ਬਹੁਤ ਜ਼ਿਆਦਾ ਹੈ। ਇਕ ਲੱਖ ਰੁਪਏ ਮਹੀਨੇ ਦਾ ਚਾਹ ਪਾਣੀ ਦਾ ਖਰਚਾ ਹੈ। ਉਹਨਾਂ ਕਿਹਾ ਕਿ ਉਹ ਸਿਰਫ਼ ਦੋ ਲੋਕਾਂ ਇੱਕ ਘਰਵਾਲੀ ਤੇ ਦੂਸਰਾ ਮੀਡੀਆਂ ਤੋਂ ਡਰਦਾ ਹੈ। 

No comments:

Post a Comment