--ਵਿਸ਼ੇਸ਼ ਜੈਮਰ ਰੋਕਣਗੇ ਜੇਲ੍ਹਾਂ 'ਚ ਮੋਬਾਇਲ ਦੀ ਵਰਤੋਂ
---ਜੇਲ੍ਹ ਵਿਭਾਗ ਨੂੰ ਕੇਂਦਰੀ ਸੁਰੱਖਿਆ ਸਕੱਤਰ ਦੀ ਹਰੀ ਝੰਡੀ ਦਾ ਇੰਤਜ਼ਾਰ
ਜੈ ਸਿੰਘ ਛਿੱਬਰ,
ਚੰਡੀਗੜ੍ਹ : ਜੇਲ੍ਹਾਂ ਵਿਚੋਂ ਕੈਦੀਆਂ ਤੋਂ ਨਸ਼ਿਆਂ,ਮੋਬਾਇਲ ਫੋਨ, ਸਿਮ ਦੀ ਬਰਾਮਦਗੀ ਅਤੇ
ਗੈਂਗਸ਼ਟਰਾਂ ਵਲੋਂ ਫੇਸਬੁੱਕ, ਵਟਸਅਪ ਦੀ ਕੀਤੀ ਜਾ ਰਹੀ ਵਰਤੋਂ ਨੇ ਜੇਲ੍ਹ ਪ੍ਰਸ਼ਾਸਨ ਦੀ
ਚਿੰਤਾਂ ਵਧਾਈ ਹੋਈ ਹੈ। ਜੇਲ੍ਹ ਵਿਭਾਗ ਨੇ ਨਸ਼ੀਲੇ ਪਦਾਰਥਾਂ ਨੂੰ ਜੇਲ੍ਹ ਵਿੱਚ ਜਾਣ ਤੋਂ
ਰੋਕਣ ਲਈ ਜਿਥੇ ਮੈਟਲ ਡਿਕਟੇਟਰ ਅਤੇ ਵਿਸ਼ੇਸ਼ ਸਕੈਨਰ (ਐਕਸ਼ਰਾਂ ਮਸ਼ੀਨਾਂ) ਸਥਾਪਿਤ
ਕੀਤੀਆਂ ਹਨ। ਉਥੇ ਮੋਬਾਇਲ ਫੋਨ ਖਾਸਕਰਕੇ 4 ਜੀ ਫੈਂਕੂਅਸੀ ਨੂੰ ਰੋਕਣ ਲਈ ਵਿਸ਼ੇਸ਼
ਜੈਮਰ ਲਗਾਏ ਜਾਣ ਦੀ ਯੋਜਨਾਂ ਤਿਆਰ ਕਰ ਲਈ ਹੈ। ਹਾਲਾਂਕਿ ਸੈਂਟਰਲ ਜੇਲ੍ਹ ਕਪੂਰਥਲਾ
ਵਿੱਚ 4 ਜੀ ਫੈਕੂਐਂਸੀ ਰੋਕਣ ਲਈ ਜੈਮਰ ਸਥਾਪਿਤ ਕਰ ਦਿੱਤਾ ਹੈ। ਪਰ ਦੂਜੀਆਂ ਕੇਂਦਰੀ
ਤੇ ਜਿਲ੍ਹਾਂ ਜੇਲ੍ਹਾਂ ਵਿੱਚ 4 ਜੀ-ਜੈਮਰ ਲਗਾਉਣ ਲਈ ਟੈਕਨੀਕਲ ਮਨਜ਼ੂਰੀ ਵਾਸਤੇ ਕੇਂਦਰੀ
ਸੁੱਰਖਿਆਂ ਵਿਭਾਗ ਦੇ ਸਕੱਤਰ ਦੀ ਹਰੀ ਝੰਡੀ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।
ਕੇਂਦਰੀ ਸੁਰੱਖਿਆ ਸਕੱਤਰ ਵਲੋਂ ਟ੍ਰਾਈਲ ਕਰਨ ਦੀ ਟੈਕਨੀਕਲ ਮਨਜ਼ੂਰੀ ਮਿਲਣ ਤੋਂ ਬਾਅਦ
ਪੰਜਾਬ ਦੀਆਂ 10 ਜੇਲ੍ਹਾਂ ਵਿੱਚ 4-ਜੀ ਜੈਮਰ ਲਗਾਏ ਜਾਣਗੇ। ਇਹਨਾਂ ਦਸ ਜੇਲ੍ਹਾਂ ਵਿੱਚੋਂ ਅੱਠ
ਕੇਂਦਰੀ ਜੇਲ੍ਹਾਂ ਤੇ ਦੋ ਜਿਲ੍ਹਾ ਜੇਲ੍ਹਾਂ ਸ਼ਾਮਲ ਹਨ। ਜੇਲ੍ਹ ਵਿਭਾਗ ਦੇ ਸੂਤਰਾਂ ਅਨੁਸਾਰ
ਪੰਜਾਬ ਸਰਕਾਰ ਨੇ ਭਾਰਤ ਇਲੈਕਟ੍ਰੋਨਿਕਸ ਅਤੇ ਈ.ਸੀ.ਆਈ.ਐਲ (ਭਾਰਤ ਸਰਕਾਰ ਦੇ
ਅਦਾਰੇ) ਨਾਲ ਜੈਮਰ ਕਰਵਾਉਣ ਦਾ ਇਕਰਾਰ ਕਰ ਲਿਆ ਹੈ। ਸਿਰਫ਼ ਸੈਂਟਰਲ ਸੁਰੱਖਿਆ
ਸਕੱਤਰ ਦੀ ਟੈਕਨੀਕਲ ਮਨਜ਼ੂਰੀ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਕੇਂਦਰੀ ਜੇਲ੍ਹ ਨਾਭਾ, ਗੁਰਦਾਸਪੁਰ ਅਤੇ ਜਿਲ੍ਹਾ ਜੇਲ੍ਹ ਸੰਗਰੂਰ ਵਿੱਚ
2 ਜੀ ਤੇ 3 ਜੀ ਫੈਂਕੂਐਂਸੀ ਰੋਕਣ ਲਈ ਜੈਮਰ ਲਗਾਏ ਗਏ ਸਨ। ਪਰ 4 ਜੀ ਤਕਨੀਕ
ਆਉਣ ਕਾਰਨ ਇਹਨਾਂ ਜੇਲ੍ਹਾਂ ਵਿੱਚ ਵੀ ਜੈਮਰਾਂ ਨੂੰ ਅਪਗ੍ਰੇਡ ਕਰਨਾ ਜਰੂਰੀ ਹੋ ਗਿਆ ਹੈ।
ਇਥੇ ਦੱਸਣਯੋਗ ਹੈ ਕਿ ਜੇਲ੍ਹਾਂ ਵਿੱਚ ਬੰਦ ਗੈਂਗਸਟਰਾਂ ਵਲੋਂ ਅਕਸਰ ਫੇਸਬੁੱਕ ਦੀ ਵਰਤੋਂ
ਕਰਕੇ ਵਿਰੋਧੀਆਂ ਨੂੰ ਧਮਕੀਆਂ ਦਿੱਤੀਆਂ ਜਾਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਇਸੇ
ਤਰ੍ਹਾਂ ਜੇਲ੍ਹਾਂ ਵਿੱਚੋਂ ਅਕਸਰ ਕੈਦੀਆਂ ਕੋਲ੍ਹੋਂ ਮੋਬਾਈਲ ਤੇ ਸਿਮ ਵੀ ਬਰਾਮਦ ਹੁੰਦੇ
ਰਹਿੰਦੇ ਹਨ। ਨਾਭਾ ਜੇਲ੍ਹ ਤੋੜਕੇ ਫਰਾਰ ਹੋਏ ਕੈਦੀਆਂ ਦੀ ਗ੍ਰਿਫ਼ਤਾਰੀ ਤੋਂ ਬਾਦ ਇਹ ਵੀ
ਤੱਥ ਸਾਹਮਣੇ ਆਏ ਸਨ ਕਿ ਗੈਂਗਸਟਰਾਂ ਨੇ ਖੁੱਲਕੇ ਮੋਬਾਇਲ ਫੋਨ ਦੀ ਵਰਤੋਂ ਕੀਤੀ ਸੀ।
--ਸਮਰੱਥਾਂ ਤੋਂ ਵੱਧ ਕੈਦੀ ਤੇ ਮੁਲਾਜ਼ਮਾਂ ਦੀ ਘਾਟ ਵੱਡੀ ਚਿੰਤਾਂ
ਜੇਲ੍ਹਾਂ ਵਿੱਚ ਕੈਦੀਆਂ ਵਲੋਂ ਇਤਰਾਜ਼ਯੋਗ ਸਮੱਗਰੀ ਲੈ ਕੇ ਜਾਣ ਦੇ ਪਿੱਛੇ ਵਿਭਾਗ
ਵਲੋਂ ਜੇਲ੍ਹਾਂ ਵਿੱਚ ਮੁਲਾਜ਼ਮਾਂ, ਵਾਰਡਨਾਂ ਦੀ ਵੱਡੀ ਘਾਟ ਅਤੇ ਵਾਰਡਨਾਂ ਵਲੋਂ ਕੈਦੀਆਂ ਨਾਲ
ਮਿਲੀਭੁਗਤ ਨੂੰ ਵੀ ਮੰਨਿਆਂ ਜਾ ਰਿਹਾ ਹੈ। ਦੱਸਿਆਂ ਜਾਂਦਾ ਹੈ ਕਿ ਜੇਲ੍ਹਾਂ ਵਿੱਚ 23 ਹਜ਼ਾਰ
ਕੈਦੀਆਂ ਨੂੰ ਰੱਖਣ ਦੀ ਸਮਰੱਥਾ ਹੈ, ਪਰ ਹਮੇਸ਼ਾਂ ਸਮਰੱਥਾਂ ਤੋਂ ਵੱਧ ਕੈਦੀਆਂ ਨੂੰ ਰੱਖਿਆਂ
ਜਾਂਦਾ ਹੈ। ਸੂਤਰਾਂ ਅਨੁਸਾਰ ਕੁੱਝ ਮਹੀਨੇ ਪਹਿਲਾਂ ਇਹ ਗਿਣਤੀ 29 ਹਜ਼ਾਰ ਤੱਕ ਪੁੱਜ ਗਈ
ਸੀ।
--ਗੈਂਗਸਟਰਾਂ ਨਾਲ ਨਜਿੱਠਣ ਲਈ ਵਿਸ਼ੇਸ਼ ਜੋਨ ਬਣਾਏ -ਅਰੋੜਾ
-ਇੰਸਪੈਕਟਰ ਜਨਰਲ ਜੇਲ੍ਹ ਰੂਪ ਸਿੰਘ ਅਰੋੜਾ ਅਨੁਸਾਰ ਜੇਲ੍ਹਾਂ ਵਿੱਚ ਕੈਦੀਆਂ ਖਾਸਕਰਕੇ
ਗੈਂਗਸਟਰਾਂ ਨਾਲ ਨਜਿੱਠਣ ਲਈ ਵਿਸ਼ੇਸ਼ ਸੁਰੱਖਿਆ ਜੋਨ ਬਣਾਏ ਗਏ ਹਨ। ਇਹਨਾਂ ਜੋਨਾਂ
ਵਿੱਚ ਜਿਥੇ ਸਪੈਸ਼ਲ ਸੁਰੱਖਿਆ ਮੁਲਾਜ਼ਮਾਂ ਦੀ ਤੈਨਾਤੀ ਦਾ ਪ੍ਰਬੰਧ ਕੀਤਾ ਗਿਆ ਹੈ। ਉਥੇ
ਗੈਂਗਸਟਰਾਂ 'ਤੇ ਨਜ਼ਰ ਰੱਖਣ ਲਈ ਵਿਸ਼ੇਸ਼ ਸੁਰੱਖਿਆ ਜੋਨ ਖੇਤਰ ਵਿੱਚ 4 ਜੀ ਫੈਂਕੂਐਂਸੀ
ਰੋਕਣ ਲਈ ਵਿਸ਼ੇਸ਼ ਜੈਮਰ ਲਗਾਏ ਜਾ ਰਹੇ ਹਨ। ਸ੍ਰੀ ਅਰੋੜਾ ਅਨੁਸਾਰ ਕੇਂਦਰੀ ਸੁਰੱਖਿਆ
ਸਕੱਤਰ ਤੋਂ ਟੈਕਨੀਕਲ ਮਨਜ਼ੂਰੀ ਮਿਲਣ ਤੋਂ ਬਾਅਦ ਦੋ ਮਹੀਨੇ ਦੇ ਅੰਦਰ ਅੰਦਰ ਜੈਮਰ
ਸਥਾਪਿਤ ਕਰ ਦਿੱਤੇ ਜਾਣਗੇ।
No comments:
Post a Comment