ਵਿਰੋਧੀ ਪਾਰਟੀ ਦੇ ਵਿਧਾਇਕ ਤੋਂ ਦੁਆਈ ਝੰਡੀ
ਸਿਆਸੀ ਪਾਰਟੀਆਂ 'ਚ ਸਿੱਧੂ ਵਰਗੇ ਲੀਡਰ ਹੋਣੇ ਚਾਹੀਦੇ ਹਨ-ਅਮਨ ਅਰੋੜਾ
ਚੰਡੀਗੜ• 26 ਜੁਲਾਈ ( ਜੈ ਸਿੰਘ ਛਿੱਬਰ) : ਰਿਵਾਇਤੀ ਰਾਜਨੀਤੀ ਤੋਂ ਉਲਟ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਨਵੀਂ ਪਿਰਤ ਪਾਈ ਹੈ। ਹਾਲਾਂਕਿ ਵੱਖਰੇ ਅੰਦਾਜ 'ਚ ਗੱਲ ਕਰਨ, ਸਮਾਜ ਸੇਵਾ, ਸੱਚ ਤੇ ਦ੍ਰਿੜਤਾ ਨਾਲ ਬੋਲਣ ਅਤੇ ਵਿਭਾਗੀ ਕੰਮਾਂ 'ਚ ਪਾਰਦਰਸ਼ਤਾਂ ਨੂੰ ਲੈ ਪਹਿਲਾਂ ਹੀ ਲੋਕਾਂ ਦੀ ਜੁਬਾਨ 'ਤੇ ਨਵਜੋਤ ਸਿੱਧੂ ਦਾ ਨਾਂਅ ਚੜਿਆ ਹੋਇਆ ਹੈ। ਪਰ, ਅੱਜ ਸਥਾਨਕ ਸਰਕਾਰਾਂ ਵਿਭਾਗ ਵਲੋਂ ਵੱਖ ਵੱਖ ਹਲਕਿਆਂ, ਸ਼ਹਿਰਾਂ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਰਵਾਨਾਂ ਕਰਨ ਸਮੇਂ ਸਿਆਸੀ ਵਿਰੋਧੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਤੋਂ ਪਹਿਲੀ ਗੱਡੀ ਨੂੰ ਝੰਡੀ ਦੁਆਕੇ ਜਿਥੇ ਉਹਨਾਂ ਨੇ ਲੋਕਾਂ ਨੂੰ ਇਹ ਮੈਸੇਜ ਦੇਣ ਦਾ ਯਤਨ ਕੀਤਾ ਹੈ ਕਿ ਵਿਧਾਇਕ ਵਿਧਾਇਕ ਹੀ ਹੁੰਦਾ ਹੈ। ਦੂਸਰਾ ਲੋਕਾਂ 'ਚ ਇਹ ਵੀ ਸੰਦੇਸ਼ ਦਿੱਤਾ ਹੈ ਕਿ ਸਰਕਾਰ ਆਪਣੇ ਹਲਕਾ ਇੰਚਾਰਜ ਸਿਸਟਮ ਨੂੰ ਖਤਮ ਕਰਨ ਦੇ ਵਾਅਦੇ 'ਤੇ ਕਾਇਮ ਹੈ ਅਤੇ ਉਹ (ਸਿੱਧੂ) ਕਹਿਣੀ ਤੇ ਕਥਨੀ 'ਤੇ ਖਰਾ ਉਤਰਦੇ ਹਨ। ਇਹ ਗੱਲ ਵੱਖਰੀ ਹੈ ਕਿ ਗੱਡੀਆਂ ਰਵਾਨਾਂ ਕਰਨ ਮੌਕੇ ਅਮਨ ਅਰੋੜਾ ਕੋਲ•ੋ ਹਾਰਨ ਵਾਲੀ ਮਹਿਲਾਂ ਕਾਂਗਰਸੀ ਆਗੂ ਦਮਨ ਬਾਜਵਾ ਵੀ ਮੌਜੂਦ ਸੀ, ਪਰ ਸਿੱਧੂ ਨੇ ਵੱਖ ਵੱਖ ਹਲਕਿਆਂ ਤੋਂ ਬੁਲਾਏ ਹੋਏ ਵਿਧਾਇਕਾਂ ਨੂੰ ਵੱਧ ਮਹੱਤਤਾ ਦਿੱਤੀ।
ਇਥੇ ਦੱਸਣਾ ਬਣਦਾ ਹੈ ਕਿ ਸ੍ਰ ਸਿੱਧੂ ਨੇ ਜੂਨ 'ਚ ਬਜਟ ਸੈਸ਼ਨ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਵਲੋਂ ਪ੍ਰਸ਼ਨਕਾਲ 'ਚ ਪੁੱਛੇ ਸਵਾਲ ਦੇ ਜਵਾਬ ਵਿੱਚ ਸ਼ਹੀਦ ਉਧਮ ਸਿੰਘ ਦੀ ਧਰਤੀ ਸੁਨਾਮ 'ਚ ਲਿਸ਼ ਲਿਸ਼ ਕਰਦੀ ਪਹਿਲੀ ਗੱਡੀ ਭੇਜਣ ਦਾ ਵਿਧਾਨ ਸਭਾ 'ਚ ਭਰੋਸਾ ਦਿੱਤਾ ਸੀ।
ਉਧਰ ਆਪ ਦੇ ਵਿਧਾਇਕ ਅਮਨ ਅਰੋੜਾ ਨੇ ਸਥਾਨਕ ਸਰਕਾਰਾਂ ਵਿਭਾਗ ਦੇ ਮੁੱਖ ਦਫਤਰ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵਜੋਤ ਸਿੱਧੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਿੱਧੂ ਨੇ ਆਪਣੇ ਵਾਅਦੇ ਨੂੰ ਪੂਰਾ ਕਰਕੇ ਉਸਦਾ ਹੀ ਨਹੀਂ ਬਲਕਿ ਸੁਨਾਮ ਵਾਸੀਆਂ ਦਾ ਦਿਲ ਜਿੱਤ ਲਿਆ ਹੈ। ਅਰੋੜਾ ਨੇ ਕਿਹਾ ਕਿ ਉਸਨੇ 15 ਜੂਨ ਨੂੰ ਬਜਟ ਸੈਸ਼ਨ 'ਚ ਸਵਾਲ ਪੁੱਛਿਆ ਸੀ ਤਾਂ ਜਵਾਬ 'ਚ ਸਿੱਧੂ ਨੇ ਲਿਸ਼ ਲਿਸ਼ ਕਰਦੀ ਪਹਿਲੀ ਗੱਡੀ ਭੇਜਣ ਦਾ ਵਾਅਦਾ ਕੀਤਾ ਸੀ, ਅੱਜ ਸਿੱਧੂ ਨੇ ਉਹਨਾਂ ਹੱਥੋਂ ਪਹਿਲੀ ਗੱਡੀ ਨੂੰ ਝੰਡੀ ਨੂੰ ਦੁਆਈ ਹੈ। ਅਰੋੜਾ ਨੇ ਕਿਹਾ ਕਿ ਸਿਆਸੀ ਪਾਰਟੀਆਂ 'ਚ ਸਿੱਧੂ ਵਰਗੇ ਲੀਡਰ ਹੋਣੇ ਚਾਹੀਦੇ ਹਨ, ਜਿਹਨਾਂ ਨੇ ਪਾਰਟੀਬਾਜ਼ੀ ਤੋਂ ਉਪਰ ਉਠਕੇ ਵਡੱਪਣ ਦਿਖਾਉਂਦਿਆਂ ਸੁਨਾਮ ਹਲਕੇ ਨੂੰ ਫਾਇਰ ਬਿਗ੍ਰੇਡ ਦਿੱਤੀ। ਅਰੋੜਾ ਨੇ ਕਿਹਾ ਕਿ ਸਿੱਧੂ ਨੇ 31 ਜੁਲਾਈ ਤੋਂ ਪਹਿਲਾਂ ਪਹਿਲਾਂ ਗੱਡੀ ਭੇਜਣ ਦਾ ਵਾਅਦਾ ਕੀਤਾ ਸੀ ਤੇ ਮਹੀਨਾਂ ਪੂਰਾ ਹੋਣ ਤੋਂ ਪਹਿਲਾਂ ਹੀ ਗੱਡੀ ਦਾ ਤੋਹਫਾ ਦੇ ਦਿੱਤਾ ਹੈ। ਉਧਰ ਨਵਜੋਤ ਸਿੱਧੂ ਸ੍ਰੀ ਰਮਾਇਣ ਦੀ ਤੁਕ “ਰਘੁ ਕੁੱਲ ਰੀਤ ਸਦਾ ਚਲੀ ਆਈ ਪ੍ਰਾਣ ਜਾਏ ਪਰ ਬਚਨ ਨਾ ਜਾਏ। ” ਦਾ ਉਲੇਖ ਕਰਦਿਆਂ ਕਿਹਾ ਕਿ ਨਾ ਕਾਹੂੰ ਸੇ ਦੋਸਤੀ ਨਾ ਕਾਹੂੰ ਸੇ ਵੈਰ, ਸਿੱਧੂ ਕੈਪਟਨ ਮੰਗਦਾ ਪੰਜਾਬ ਦੀ ਖੈਰ। ਉਹਨਾਂ ਕਿਹਾ ਕਿ ਉਹ ਹਮੇਸ਼ਾਂ ਸੱਚ 'ਤੇ ਪਹਿਰਾ ਦਿੰਦੇ ਹਨ ਤੇ ਦਿੰਦੇ ਰਹਿਣਗੇ।
No comments:
Post a Comment