ਭਾਜਪਾ ਭਗਵਾ ਰਾਜ ਤੇ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਦੇ ਏਜੰਡੇ 'ਤੇ ਕੰਮ ਕਰ ਰਹੀ ਹੈ —ਦੂਲੋਂ
ਕਿਸਾਨਾਂ,ਦਲਿਤਾਂ,ਖੇਤ ਮਜਦੂਰਾਂ ਤੇ ਔਰਤਾਂ 'ਤੇ ਜੁਰਮ 'ਚ ਹੋਇਆ ਵਾਧਾ
ਚੰਡੀਗੜ 9 ਜੂਨ ( ਜੈ ਸਿੰਘ ਛਿੱਬਰ) : ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਅਤੇ ਦੇਸ਼ 'ਚ ਭਗਵਾ ਰਾਜ ਲਿਆਉਣ ਦੇ ਇੱਕ ਨੁਕਾਤੀ ਏਜੰਡੇ 'ਤੇ ਕੰਮ ਕਰ ਰਹੀ ਹੈ। ਮੋਦੀ ਦੇ ਤਿੰਨ ਸਾਲਾਂ ਦੇ ਰਾਜ ਦੌਰਾਨ ਕਿਸਾਨਾਂ, ਗਰੀਬਾਂ, ਖੇਤ ਮਜਦੂਰਾਂ ਦੀ ਹੱਤਿਆਵਾਂ ਅਤੇ ਔਰਤਾਂ ਨਾਲ ਬਲਾਤਕਾਰ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ ਅਤੇ ਹਰ 9 ਮਿੰਟ ਬਾਅਦ ਇੱਕ ਦਲਿਤ ਤੇ ਅਤਿਆਚਾਰ ਹੋ ਰਿਹਾ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਹੀ ਔਰਤਾਂ ਸੁਰੱਖਿਅਤ ਨਹੀਂ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾਂ ਰਾਜ ਸਭਾ ਮੈਂਬਰ ਸਮਸ਼ੇਰ ਸਿੰਘ ਦੂਲੋਂ ਨੇ ਕੀਤਾ। ਅੱਜ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਸ੍ਰੀ ਦੂਲੋਂ ਨੇ ਕਿਹਾ ਕਿ ਆਰ.ਐਸ.ਐਸ ਆਗੂਆਂ ਦੇ ਬਿਆਨ ਦੇਸ਼ ਨੂੰ ਤੋੜਨ ਵਾਲੇ ਹਨ। ਕੇਂਦਰ ਸਰਕਾਰ ਲੋਕਾਂ ਦੇ ਖਾਣ ਪੀਣ, ਪਹਿਨਣ ਤੱਕ ਨਿੱਜੀ ਅਧਿਕਾਰਾਂ 'ਤੇ ਹਮਲਾ ਕਰਨ ਲੱਗੀ ਹੈ। ਉਹਨਾਂ ਕਿਹਾ ਕਿ ਕਿਸਾਨਾਂ ਦੀਆਂ ਆਮਦਨ ਦੁੱਗਣੀ ਕਰਨ ਦੇ ਦਾਅਵੇ ਕਰਨ ਵਾਲੀ ਮੋਦੀ ਸਰਕਾਰ ਨੇ ਮੱਧ ਪ੍ਰਦੇਸ਼ ਵਿੱਚ ਕਿਸਾਨਾਂ ਦੀਆਂ ਹੱਤਿਆ ਕੀਤੀ। ਅੱਜ ਦੇਸ਼ ਭਰ 'ਚ ਕਿਸਾਨਾਂ ਦੀ ਸਰਕਾਰ ਵਿਰੁੱਧ ਲਹਿਰ ਉਠ ਰਹੀ ਹੈ।
ਉਹਨਾਂ ਕਿਹਾ ਕਿ ਅੰਤਰ ਰਾਸ਼ਟਰੀ ਮਾਰਕੀਟ 'ਚ ਕੱਚੇ ਤੇਲ ਦੀਆਂ ਕੀਮਤਾਂ ਡਿੱਗ ਚੁੱਕੀਆਂ ਹਨ ਤੇ ਪੈਟਰੋਲ ਦੀ ਕੀਮਤ 35 ਰੁਪਏ ਪ੍ਰਤੀ ਲੀਟਰ ਮਿਲਣਾ ਚਾਹੀਦਾ ਹੈ, ਪਰੰਤੂ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਸਰਕਾਰ ਵਲੋਂ ਤੇਲ ਤੇ ਗੈਸ ਦੀਆਂ ਕੀਮਤਾਂ ਵਿੱਚ ਕੋਈ ਕਮੀ ਨਹੀਂ ਕੀਤੀ। ਉਹਨਾਂ ਪ੍ਰਧਾਨ ਮੰਤਰੀ ਨੂੰ ਸਵਾਲ ਕੀਤਾ ਕਿ ਉਹ ਦੱਸਣ ਕਿ ਭਾਰਤ ਵਾਸੀਆਂ ਦੇ ਖਾਤੇ ਵਿੱਚ 15 ਲੱਖ ਰੁਪਏ ਕਦੋਂ ਜਮਾ ਹੋਣਗੇ, 2 ਕਰੋੜ ਰੁਪਏ ਪ੍ਰਤੀ ਸਾਲ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਵਾਅਦਾ ਕਰਨ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਾਜ ਵਿੱਚ ਨੋਟਬੰਦੀ ਦੌਰਾਨ ਦੋ ਲੱਖ ਨੌਕਰੀਆਂ ਦੀ ਕਟੌਤੀ ਕੀਤੀ ਗਈ ਹੈ। ਉਹਨਾਂ ਕਿਹਾ ਕਿ ਮਗਨਰੇਗਾ ਸਕੀਮ ਤਹਿਤ ਮਜਦੂਰਾਂ ਦਾ ਕੇਂਦਰ ਸਰਕਾਰ ਨੇ 9179 ਕਰੋੜ ਰੁਪਏ ਦਾ ਭੁਗਤਾਨ ਨਹੀਂ ਕੀਤਾ। ਉਹਨਾਂ ਕਿਹਾ ਕਿ ਦਿੱਲੀ ਅਤੇ ਭਾਜਪਾ ਸ਼ਾਸ਼ਤ ਰਾਜਾਂ ਵਿੱਚ ਔਰਤਾਂ ਤੇ ਬੱਚਿਆਂ 'ਤੇ ਜ਼ੁਰਮ ਦੀਆਂ ਘਟਨਾਵਾਂ 'ਚ ਕਾਫੀ ਇਜਾਫਾ ਹੋਇਆ ਹੈ। ਉਹਨਾਂ ਕਿਹਾ ਕਿ ਪਿਛਲੇ ਸਾਲ ਦਿੱਲੀ 'ਚ 13.84 ਫੀਸਦੀ ਦਰ ਦੇ ਵਾਧੇ ਨਾਲ 2155, ਮਹਾਰਾਸ਼ਟਰ 'ਚ 37.4 ਫੀਸਦੀ ਦਰ ਦੇ ਵਾਧੇ ਨਾਲ 4209, ਮੱਧ ਪ੍ਰਦੇਸ਼ 'ਚ 4.5 ਫੀਸਦੀ ਵਾਧੇ ਦੀ ਦਰ ਨਾਲ 4527 ਅਤੇ ਛਤੀਸਗੜ 'ਚ 171 ਫੀਸਦੀ ਵਾਧੇ ਦੀ ਦਰ ਨਾਲ 3094 ਬਲਾਤਕਾਰ ਦੀਆਂ ਘਟਨਾਵਾਂ ਵਾਪਰੀਆਂ ਹਨ। ਉਹਨਾਂ ਕਿਹਾ ਕਿ ਇਹ ਘਟਨਾਵਾਂ ਉਹ ਹਨ ਜਿਹੜੀਆਂ ਆਨ ਰਿਕਾਰਡ ਹਨ। ਉਹਨਾਂ ਕਿਹਾ ਕਿ ਯੂਨੀਵਰਸਿਟੀਆਂ , ਕਾਲੇਜਾਂ ਦੇ ਵਿਦਿਆਰਥੀਆਂ ਨੂੰ ਬੋਲਣ 'ਤੇ ਪਾਬੰਦੀ ਲਗਾਉਣ ਲਈ ਜੁਲਮ ਢਾਹਾ ਜਾ ਰਿਹਾ ਹੈ। ਜੇ.ਐਨ.ਯੂ, ਕੇਂਦਰੀ ਯੂਨੀਵਰਸਿਟੀਆਂ 'ਚ ਉਚ ਸਿੱਖਿਆ ਹਾਸਲ ਕਰਨ ਲਈ ਐਮ.ਫਿਲ ਤੇ ਪੀ.ਐਚ.ਡੀ ਦੀਆਂ ਸੀਟਾਂ 'ਤੇ 84 ਪ੍ਰਤੀਸ਼ਤ ਕੱਟ ਲਗਾ ਦਿੱਤਾ ਗਿਆ ਹੈ।

No comments:
Post a Comment