ਚੰਡੀਗੜ•, 20 ਜੂਨ ( ਜੈ ਸਿੰਘ ਛਿੱਬਰ) : ਜੇਕਰ ਅਕਾਲੀ ਇੱਕ ਦਿਨ ਰੁਕ ਜਾਂਦੇ ਤਾਂ ਪੰਜਾਬ ਗੁਲਾਮੀ ਦੀਆਂ ਜੰਜ਼ੀਰਾਂ ਤੋਂ ਬਚ ਸਕਦਾ ਸੀ। ਪਿਛਲੀ ਸਰਕਾਰ ਦੀ ਇੱਕ ਦਿਨ ਦੀ ਗਲਤੀ ਨੇ ਪੰਜਾਬ ਨੂੰ ਆਉਂਦੇ 20 ਸਾਲਾਂ ਲਈ ਕਰਜਾਈ ਕਰ ਦਿੱਤਾ ਹੈ। ਅੱਜ ਵਿਧਾਨ ਸਭਾ ਦੇ ਸਦਨ 'ਚ ਬਜਟ ਪੇਸ਼ ਕਰਦਿਆਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਭਾਵੁਕ ਤਕਰੀਰ ਕਰਦਿਆਂ ਕਿਹਾ ਕਿ ਪਿਛਲੀ ਸਰਕਾਰ ਤੋਂ ਭਾਰੀ ਕਰਜ਼ ਬੋਝ ਵਿਰਸੇ ਵਿੱਚ ਮਿਲਿਆ ਹੈ। ਉਹਨਾਂ ਕਿਹਾ ਕਿ ਸੀ.ਸੀ.ਐਲ (ਕੈਸ਼ ਕ੍ਰੈਡਿਟ ਲਿਮਟ) ਵਿਰਾਰਸੀ ਖਾਤਿਆਂ ਨੇ ਕਰਜ ਦੇ ਰੂਪ ਵਿੱਚ 29919.96 ਕਰੋੜ ਰੁਪਏ ਦੀ ਦੇਣਦਾਰੀ ਨੇ ਨਵੀਂ ਸਰਕਾਰ ਦਾ ਸਵਾਗਤ ਕੀਤਾ ਹੈ। ਉਹਨਾਂ ਕਿਹਾ ਕਿ ਸੀ.ਸੀ.ਐਲ ਦੀ ਉਕਤ ਰਾਸ਼ੀ ਬਾਰੇ ਕਰਜੇ 'ਤੇ ਪਿਛਲੀ ਸਰਕਾਰ ਨੇ 10 ਮਾਰਚ ਨੂੰ ਹਸਤਾਖਰ ਕੀਤੇ। ਜਦੋਂਕਿ 11 ਮਾਰਚ ਨੂੰ ਚੋਣਾਂ ਦੇ ਨਤੀਜੇ ਆਉਣੇ ਸਨ। ਉਹਨਾਂ ਕਿਹਾ ਕਿ ਜੇਕਰ ਇੱਕ ਦਿਨ ਦਾ ਇੰਤਜਾਰ ਕਰ ਲੈਂਦੇ ਤਾਂ ਪੰਜਾਬ ਗੁਲਾਮੀ ਦੀਆਂ ਜੰਜ਼ੀਰਾਂ ਤੋਂ ਬਚਾਇਆ ਜਾ ਸਕਦਾ ਸੀ। ਉਹਨਾਂ ਕਿਹਾ ਕਿ ਸਰਕਾਰ ਨੂੰ ਨਤੀਜੇ ਵਜੋਂ 270 ਕਰੋੜ ਰੁਪਏ ਪ੍ਰਤੀ ਮਹੀਨਾਂ ਯਾਨੀ 3240 ਕਰੋੜ ਰੁਪਏ ਦੀ ਵਧੀਕ ਦੇਣਦਾਰੀ ਅਗਲੇ 20 ਵਰਿ•ਆਂ ਤੱਕ ਦੇਣੀ ਪੈਣੀ ਹੈ। ਮਨਪ੍ਰੀਤ ਨੇ ਕਿਹਾ ਕਿ ਐਫ.ਆਰ ਐਕਟ ਅਨੁਸਾਰ ਵੋਟਾਂ ਪੈਣ ਤੋਂ ਛੇ ਮਹੀਨੇ ਪਹਿਲਾਂ ਕੋਈ ਵੀ ਸਰਕਾਰ ਕੋਈ ਕਰਜਾ ਨਹੀਂ ਲੈ ਸਕਦੀ। ਪਰ, ਪਿਛਲੀ ਸਰਕਾਰ (ਅਕਾਲੀ ਭਾਜਪਾ) ਨੇ ਪੀ.ਆਈ.ਬੀ.ਆਰ.ਡੀ.ਬੀ, ਪੁੱਡਾ ਤੇ ਦੂਸਰੀਆਂ ਏਜੰਸੀਆਂ ਨੂੰ ਕਰਜ ਲੈਣ ਤੱਕ ਮਜਬੂਰ ਕਰਦੀ ਰਹੀ। ਇਥੋਂ ਤੱਕ ਕਿ ਪੁੱਡਾ ਤੋਂ ਲਿਆ ਪੈਸਾ ਬਰਤਨਾਂ ਲਈ ਖਰਚ ਕੀਤਾ ਗਿਆ।
ਮਨਪ੍ਰੀਤ ਨੇ ਕਿਹਾ ਕਿ 13039 ਕਰੋੜ ਰੁਪਏ ਦੀਆਂ ਭਾਰੀ ਭਰਕਮ ਦੇਣਦਾਰੀਆਂ ਛੱਡਕੇ ਗਈ ਹੈ। ਆਟਾ ਦਾਲ ਸਕੀਮ ਲਈ 1747 ਕਰੋੜ ਰੁਪਏ, ਮਹਿੰਗਾਈ ਭੱਤੇ ਲਈ 2773 ਕਰੋੜ, ਬਿਜਲੀ ਸਬਸਿਡੀ ਦੇ 2342 ਕਰੋੜ ਰੁਪਏ ਦੀ ਦੇਣਦਾਰੀ ਸ਼ਾਮਲ ਹੈ। ਉਹਨਾਂ ਕਿਹਾ ਕਿ ਪਿਛਲੀ ਸਰਕਾਰ ਨੇ 11362.02ਕਰੋੜ ਰੁਪਏ ਦਾ ਮਾਲੀ ਘਾਟਾ ਅਤੇ 59449.56 ਕਰੋੜ ਰੁਪਏ ਦਾ ਵਿੱਤੀ ਘਾਟਿਆ ਛੱਡਿਆ। ਮਨਪ੍ਰੀਤ ਨੇ ਕਿਹਾ ਕਿ ਬਦਕਿਸਮਤੀ ਗੱਲ ਸੀ ਕਿ ਰਿਜਰਵ ਬੈਂਕ ਆਫ ਇੰਡੀਆਂ (ਆਰ.ਬੀ.ਆਈ) ਨੇ ਰਾਜ ਸਰਕਾਰ ਦੀਆਂ ਅਦਾਇਗੀ ਕਰਨੀਆਂ ਬੰਦ ਕਰਕੇ ਖਜਾਨਾਂ ਬੰਦ ਕਰ ਦਿੱਤਾ ਸੀ। ਇਹ ਖਜਾਨਾਂ ਉਦੋਂ ਬੰਦ ਕੀਤਾ ਜਦੋਂ ਇਹ ਸਮਾਂ ਵੱਧ ਤੋਂ ਵੱਧ ਫੰਡ ਜਾਰੀ ਕੀਤੇ ਜਾਂਦੇ ਹਨ। ਉਹਨਾਂ ਕਿਹਾ ਕਿ ਇੰਡੀਅਨ ਨੈਸ਼ਨਲ ਕਾਂਗਰਸ ਸੂਬੇ ਦੇ ਤਮਾਮ ਲੋਕਾਂ ਨੂੰ ਇਕ ਤਰ•ਾਂ ਦਾ ਇਨਸਾਫ ਦੇਣ, ਚਾਹੇ ਉਹ ਘੱਟ ਗਿਣਤੀਆਂ, ਗਰੀਬ ਤਬਕਾ ਅਨੁਸੂਚਿਤ ਜਾਤੀ ਜਾਂ ਪਿਛੜੀ ਸ੍ਰੇਣੀ ਦੇ ਲੋਕ ਹੋਣ। ਉਹਨਾਂ ਕਿਹਾ ਕਿ ਜੇਕਰ ਪੰਜਾਬ ਦਾ ਪਿਛੋਕੜ ਧੁੰਦਲਾ ਰਿਹਾ ਹੈ ਤਾਂ ਆਉਣ ਵਾਲਾ ਸਮਾਂ ਸੁਨਹਿਰਾ ਹੈ। ਮਨਪ੍ਰੀਤ ਨੇ ਆਪਣੇ ਭਾਸ਼ਣ 'ਚ ਉਰਦੂ ਅਤੇ ਪ੍ਰਸਿੱਧ ਸਾਹਿਤਕਾਰਾਂ ਦੇ ਸ਼ੇਅਰਾਂ ਦਾ ਹਵਾਲਾ ਵੀ ਸਦਨ 'ਚ ਦਿੱਤਾ।
No comments:
Post a Comment