Monday, 12 June 2017

ਪੰਜਾਬ ਪੁਲਿਸ ਦੇ ਇੰਸਪੈਕਟਰ ਤੋਂ ਸੱਤ ਕਿਲੋਂ ਨਸ਼ੀਲੇ ਪਦਾਰਥ ਬਰਾਮਦ

ਨਸ਼ਾਂ ਤਸਕਰਾਂ ਨਾਲ ਪੰਜਾਬ ਪੁਲਿਸ ਦੀ ਮਿਲੀਭੁਗਤ  ---

ਡੀ.ਐਸ.ਪੀ., ਇੰਸਪੈਕਟਰ ਖਿਲਾਫ ਐਨ.ਡੀ.ਪੀ.ਤੇ ਭ੍ਰਿਸ਼ਟਾਚਾਰ ਐਕਟ ਤਹਿਤ ਕੇਸ ਦਰਜ
ਇੰਸਪੈਕਟਰ ਦੋਸ਼ੀਆਂ ਨੂੰ ਬਰੀ ਕਰਵਾਉਣ ਵਿੱਚ ਕਰਦਾ ਸੀ ਮੱਦਦ
ਚੰਡੀਗੜ• 12 ਜੂਨ, ( ਜੈ ਸਿੰਘ ਛਿੱਬਰ) : ਸੱਤ ਕਿਲੋਂ ਨਸ਼ੀਲੇ ਪਦਾਰਥਾਂ, ਸਾਢੇ 16 ਲੱਖ ਰੁਪਏ ਦੀ ਕਰੰਸੀ, ਵਿਦੇਸ਼ੀ ਕਰੰਸੀ, ਗੋਲੀ ਸਿੱਕੇ ਸਮੇਤ ਗ੍ਰਿਫਤਾਰ ਪੰਜਾਬ ਪੁਲਿਸ ਦੇ ਇੰਸਪੈਕਟਰ ਇੰਦਰਜੀਤ ਸਿੰਘ ਅਤੇ ਏ.ਐਸ.ਆਈ ਅਜੈਬ ਸਿੰਘ ਦੀ ਗ੍ਰਿਫਤਾਰੀ ਨੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੇ ਨਸ਼ਾ ਤਸਕਰਾਂ ਨਾਲ ਸਬੰਧਾਂ ਦੀ ਪੋਲ ਖੋਲ• ਦਿੱਤੀ ਹੈ। ਪੁਲਿਸ ਅਧਿਕਾਰੀ ਨਸ਼ਾਂ ਤਸਕਰਾਂ ਦੀ ਨਸ਼ਾਂ ਵੇਚਣ ਵਿੱਚ ਹੀ ਮੱਦਦ ਨਹੀਂ ਕਰਦੇ ਸਨ, ਸਗੋਂ ਅਦਾਲਤਾਂ ਵਿਚੋਂ ਬਰੀ ਕਰਵਾਉਣ ਤੱਕ ਰਿਕਾਰਡ ਨਾਲ ਛੇੜਛਾੜ ਕਰਦੇ ਰਹੇ ਹਨ। ਐਸ.ਟੀ.ਐਫ ਥਾਣਾ ਮੋਹਾਲੀ 'ਚ ਪੁਲਿਸ ਨੇ ਡੀ.ਐਸ.ਪੀ ਜਸਵੰਤ ਸਿੰਘ, ਇੰਸਪੈਕਟਰ ਇੰਦਰਜੀਤ ਸਿੰਘ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ।
ਸੱਭਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਸੀ.ਆਈ.ਏ ਸਟਾਫ ਜਲੰਧਰ ਦਾ ਇੰਚਾਰਜ ਇੰਸਪੈਕਟਰ ਇੰਦਰਜੀਤ ਸਿੰਘ, ਅਸਲ ਵਿੱਚ ਹੌਲਦਾਰ ਹੈ। ਪਰ, ਸਿਆਸੀ ਤੇ ਪੁਲਿਸ ਅਫਸਰਾਂ ਦੇ ਅਸ਼ੀਰਵਾਦ ਨਾਲ ਉਹ ਲੋਕਲ ਰੈਂਕ ਲੈ ਕੇ ਇੰਸਪੈਕਟਰ ਬਣਕੇ ਵੱਖ ਵੱਖ ਥਾਣਿਆਂ, ਜਿਲਿ•ਆਂ 'ਚ ਤੈਨਾਤ ਰਿਹਾ ਹੈ। ਅੱਜ ਸ਼ਾਮੀ ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ (ਐਸ.ਟੀ.ਐਫ.) ਹਰਪ੍ਰੀਤ ਸਿੰਘ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆਂ ਕਿ ਸਾਲ 2013 ਦੌਰਾਨ ਤਰਨ ਤਾਰਨ ਪੁਲਿਸ ਨੇ ਨਸ਼ਾਂ ਤਸਕਰੀ ਦੇ ਤਿੰਨ ਮਾਮਲੇ ਦਰਜ ਕੀਤੇ ਸਨ। ਪੁਲਿਸ ਨੇ ਇਹਨਾਂ ਮਾਮਲਿਆਂ 'ਚ 20 ਕਿਲੋਂ ਤੋਂ ਜ਼ਿਆਦਾ ਹੈਰੋਇਨ ਬਰਾਮਦ ਕੀਤੀ ਸੀ। ਸ੍ਰ ਸਿੱਧੂ ਨੇ ਦੱਸਿਆਂ ਕਿ ਐਨੀ ਜ਼ਿਆਦਾ ਬਰਾਮਦਗੀ ਹੋਣ ਤੋਂ ਬਾਅਦ ਵੀ ਦੋਸ਼ੀ ਅਦਾਲਤਾਂ ਚੋ ਬਰੀ ਹੋ ਗਏ ਸਨ। ਉਹਨਾਂ ਦੱਸਿਆਂ ਕਿ ਇਹਨਾਂ ਤਿੰਨਾਂ ਮਾਮਲਿਆਂ ਦੀ ਗੰਭੀਰਤਾਂ ਨੂੰ ਦੇਖਦਿਆਂ ਜਦੋਂ ਜਾਂਚ ਕੀਤੀ ਗਈ ਤਾਂ ਹੈਰਾਨੀਜਨਕ ਤੱਥ ਸਾਹਮਣੇ ਆਏ ਕਿ ਇੰਦਰਜੀਤ ਸਿੰਘ ਹੈਡਕਾਂਸਟੇਬਲ ਹੈ, ਜੋ ਕਿ ਨਾਰਕੋਟਿਕਸ ਐਕਟ ਤਹਿਤ ਡਰੱਗ ਮਾਮਲਿਆਂ ਦੀ ਜਾਂਚ ਪੜਤਾਲ ਹੀ ਨਹੀਂ ਕਰ ਸਕਦਾ। ਸ੍ਰ ਸਿੱਧੂ ਨੇ ਦੱਸਿਆਂ ਕਿ ਇੰਦਰਬੀਰ ਸਿੰਘ ਨੇ ਕਈ ਮਾਮਲਿਆਂ 'ਚ ਗੱਡੀਆਂ ਦੇ ਨੰਬਰ, ਕਾਗਜਾਂ ਨਾਲ ਵੀ ਛੇੜਛਾੜ ਕੀਤੀ ਹੈ,ਜਿਸ ਕਾਰਨ ਦੋਸ਼ੀ ਅਰਾਮ ਨਾਲ ਬਰੀ ਹੋ ਜਾਂਦੇ ਸਨ। ਉਹਨਾਂ ਦੱਸਿਆਂ ਕਿ ਬਰੀ ਹੋਏ ਮਾਮਲਿਆਂ 'ਚ ਜਾਂਚ ਲਈ ਆਈ.ਜੀ ਬਾਰਡਰ ਰੇਂਜ ਅਤੇ ਐਸ.ਐਸ.ਪੀ ਤਰਨਤਾਰਨ ਨੂੰ ਜਾਂਚ ਕਰਨ ਦੇ ਆਦੇਸ਼ ਦਿੱਤੇ ਗਏ ਸਨ। ਜਿਹਨਾਂ ਨੇ ਡੀ.ਐਸ.ਪੀ ਜਸਵੰਤ ਸਿੰਘ ਤੇ ਇੰਸਪੈਕਟਰ ਇੰਦਰਜੀਤ ਸਿੰਘ ਦੇ ਖਿਲਾਫ ਫੋਜਦਾਰੀ ਕਾਰਵਾਈ ਕਰਨ ਦੀ ਸਿਫਾਰਸ਼ ਕੀਤੀ ਸੀ।
ਸਿੱਧੂ ਨੇ ਦੱਸਿਆਂ ਕਿ ਗਿਰਫਤਾਰ ਕੀਤੇ ਗਏ ਇੰਸੈਪਕਟਰ ਇੰਦਰਬੀਰ ਸਿੰਘ ਦੇ ਨਸ਼ਾਂ ਤਸਕਰਾਂ, ਸਿਆਸੀ ਆਗੂਆਂ ਨਾਲ ਸੰਬੰਧਾਂ ਨੂੰ ਲੈ ਕੇ ਜਾਂਚ  ਕੀਤੀ ਜਾ ਰਹੀ ਹੈ ਅਤੇ ਮਾਮਲੇਂ 'ਚ ਕਿਸੇ ਵੀ ਦੋਸ਼ੀ ਨੂੰ ਬਖਸ਼ਿਆਂ ਨਹੀਂ ਜਾਵੇਗਾ।  ਉਹਨਾਂ ਕਿਹਾ ਕਿ ਪੁਲਿਸ ਦੇ ਰਿਕਾਰਡ ਵਿੱਚ ਇਹ ਵੱਡੀ ਪ੍ਰਾਪਤੀ ਹੈ। ਉਹਨਾਂ ਕਿਹਾ ਕਿ ਆਈ.ਜੀ ਪ੍ਰਮੋਦ ਬਾਨ ਦੀ ਅਗਵਾਈ ਹੇਠ ਏ.ਆਈ.ਜੀ ਮੁਖਵਿੰਦਰ ਸਿੰਘ ਮਾਮਲੇ ਦੀ ਜਾਂਚ ਕਰ ਰਹੇ ਹਨ।

ਬਾਕਸ ----
16.50 ਲੱਖ ਭਾਰਤੀ ਕਰੰਸੀ, 3550 ਪੌਂਡ, ਗੋਲੀਸਿੱਕਾ ਬਰਾਮਦ
ਸ੍ਰ ਸਿੱਧੂ ਨੇ ਦੱਸਿਆਂ ਕਿ ਤਲਾਸ਼ੀ ਦੌਰਾਨ ਇੰਸਪੈਕਟਰ ਇੰਦਰਜੀਤ ਸਿੰਘ ਦੇ ਘਰੋਂ 16.50 ਲੱਖ ਰੁਪਏ ਭਾਰਤੀ ਕਰੰਸੀ, 3550 ਪੌਂਡ, 9 ਐਮ.ਐਮ ਇਟਲੀ ਮੇਡ ਦਾ ਪਿਸਟਲ, ਚਾਰ ਕਿਲੋਂ ਹੈਰੋਇਨ,3 ਕਿਲੋਂ ਸਮੈਕ ਸਮੇਤ ਵੱਡੀ ਸੰਖਿਆਂ ਵਿੱਚ ਵੱਖ ਵੱਖ ਐਮ.ਐਮ ਦੀਆਂ ਗੋਲੀਆਂ ਤੇ ਇੱਕ ਕਾਰ ਬਰਾਮਦ ਹੋਈ ਹੈ।

1 comment:


  1. ਡੀ.ਐਸ.ਪੀ., ਇੰਸਪੈਕਟਰ ਖਿਲਾਫ ਐਨ.ਡੀ.ਪੀ.ਤੇ ਭ੍ਰਿਸ਼ਟਾਚਾਰ ਐਕਟ ਤਹਿਤ ਕੇਸ ਦਰਜ

    ReplyDelete