14 ਇੰਸਪੈਕਟਰ, ਚਾਰ ਖੁਰਾਕ ਸਪਲਾਈ ਅਫਸਰ
ਚੰਡੀਗੜ• 21 ਜੂਨ ( ਜੈ ਸਿੰਘ ਛਿੱਬਰ) : ਪਿਛਲੀ ਅਕਾਲੀ ਭਾਜਪਾ ਸਰਕਾਰ ਦੀ ਚਰਚਿਤ “ਆਟਾ ਦਾਲ ਸਕੀਮ” ਜਾਂਚ ਦੇ ਘੇਰੇ ਵਿੱਚ ਆ ਗਈ ਹੈ। ਸਰਕਾਰ ਵਲੋਂ ਕਰਵਾਈ ਗਈ ਮੁੱਢਲੀ ਪੜਤਾਲ ਦੌਰਾਨ ਆਟਾ ਦਾਲ ਸਕੀਮ ਤਹਿਤ 10 ਕਰੋੜ ਰੁਪਏ ਦਾ ਘਪਲਾ ਉਜਾਗਰ ਹੋਇਆ ਹੈ। ਸਾਬਕਾ ਖੁਰਾਕ ਤੇ ਸਪਲਾਈ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਅਤੇ ਵਿਭਾਗ ਦੇ ਸੀਨੀਅਰ ਅਫਸਰਾਂ 'ਤੇ ਕਾਨੂੰਨੀ ਕਾਰਵਾਈ ਦੀ ਗਾਜ ਡਿੱਗ ਸਕਦੀ ਹੈ।
ਪਾਰਲੀਮਾਨੀ ਮੰਤਰੀ ਬ੍ਰਹਮ ਮਹਿੰਦਰਾਂ ਨੇ ਅੱਜ ਵਿਧਾਨ ਸਭਾ 'ਚ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵਲੋਂ ਲਿਆਂਦੇ ਗਏ ਧਿਆਨ ਦਿਵਾਊ ਨੋਟਿਸ 'ਤੇ ਮੁੱਖ ਮੰਤਰੀ ਦੀ ਤਰਫੋਂ ਜਵਾਬ ਦਿੰਦਿਆਂ ਦੱਸਿਆਂ ਕਿ ਵਿਭਾਗ ਦੇ ਚਾਰ ਅਫਸਰਾਂ ਸਮੇਤ 14 ਇੰਸਪੈਕਟਰਾਂ ਨੂੰ ਮੁਅਤਲ ਕਰ ਦਿੱਤਾ ਗਿਆ ਹੈ ਅਤੇ ਜੇਕਰ ਹੋਰ ਦੋਸ਼ੀ ਸਾਹਮਣੇ ਆਏ ਤਾਂ ਉਹਨਾਂ ਖਿਲਾਫ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਨੌਜਵਾਨ ਵਿਧਾਇਕ ਸ੍ਰ ਪਾਹੜਾ ਨੇ ਸਰਕਾਰ ਦਾ ਧਿਆਨ ਆਟਾ ਦਾਲ ਸਕੀਮ ਅਧੀਨ ਅਨਾਜ ਘੁਟਾਲੇ ਵੱਲ ਦਿਵਾਉਂਦੇ ਹੋਏ ਸਦਨ ਨੂੰ ਦੱਸਿਆਂ ਕਿ ਇਕੱਲੇ ਅੰਮ੍ਰਿਤਸਰ ਜਿਲ•ੇ ਵਿੱਚ 45 ਹਜ਼ਾਰ ਕੁੰਇਟਲ ਜਾਲੀ ਢੰਗ ਨਾਲ ਅੰਗੂਠੇ ਲਗਾਕੇ ਖੁਰਦ ਬੁਰਦ ਕੀਤੀ ਗਈ ਹੈ। ਉਹਨਾਂ ਸਦਨ ਨੂੰ ਦੱਸਿਆਂ ਕਿ ਜਿਹੜੇ ਵਿਅਕਤੀਆਂ, ਲਾਭਪਾਤਰੀਆਂ ਦੇ ਅੰਗੂਠੇ ਲਾਏ ਹੋਏ ਦਿਖਾਏ ਗਏ ਹਨ, ਉਹਨਾਂ ਵਿੱਚ 80 ਪ੍ਰਤੀਸ਼ਤ ਪੜੇ ਲਿਖੇ ਲੋਕ ਹਨ।
ਪਾਰਲੀਮਾਨੀ ਮੰਤਰੀ ਬ੍ਰਹਮ ਮਹਿੰਦਰਾਂ ਨੇ ਸਦਨ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਰਫ ਤੋਂ ਜਵਾਬ ਦਿੰਦਿਆਂ ਦੱਸਿਆਂ ਕਿ ਸਰਕਾਰ ਨੂੰ ਆਟਾ ਦਾਲ ਸਕੀਮ ਤਹਿਤ ਕਣਕ ਦਾਲ ਦੀ ਸਹੀ ਵੰਡ ਨਾ ਹੋਣ ਦੀ ਸ਼ਿਕਾਇਤ ਪ੍ਰਾਪਤ ਹੋਈ ਸੀ। ਉਹਨਾਂ ਦੱਸਿਆਂ ਕਿ ਸ਼ਿਕਾਇਤ ਦੇ ਆਧਾਰ 'ਤੇ ਜਾਂਚ ਕਰਵਾਈ ਗਈ ਅਤੇ ਪੜਤਾਲੀਆਂ ਰਿਪੋਰਟ ਮੁਤਾਬਿਕ 10 ਕਰੋੜ ਰੁਪਏ ਦਾ ਘੁਟਾਲਾ ਸਾਹਮਣੇ ਆਇਆ ਹੈ। ਉਹਨਾਂ ਦੱਸਿਆਂ ਕਿ ਚਾਰ ਅਫਸਰਾਂ ਸਮੇਤ 14 ਨਿਰੀਖਕਾਂ ਨੂੰ ਮੁਅਤਲ ਕਰ ਦਿੱਤਾ ਗਿਆ ਹੈ। ਇਸਤੋਂ ਇਲਾਵਾ ਡਿਪਟੀ ਡਾਇਰੈਕਟਰ, ਜਿਲ•ਾ ਖੁਰਾਕ ਸਪਲਾਈ ਅਫਸਰਾਂ ਤੇ ਹੋਰਨਾਂ ਖਿਲਾਫ ਪ੍ਰਸ਼ਾਸਨਿਕ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਇਹ ਬਹੁਤ ਗੰਭੀਰ ਮਾਮਲਾ ਹੈ। ਉਹਨਾਂ ਸਦਨ ਨੂੰ ਦੱਸਿਆਂ ਕਿ ਪਿਛਲੀ ਸਰਕਾਰ ਦੌਰਾਨ ਵਿਰੋਧੀ ਧਿਰ ਦੇ ਆਗੂ ਸੁਨੀਲ ਜਾਖੜ ਨੇ ਵੀ ਸਕੂਟਰਾਂ, ਮੋਟਰ ਸਾਇਕਲਾਂ ਦੀਆਂ ਰਜਿਸਟਰੇਸ਼ਨ 'ਤੇ ਟਰੱਕ ਦਿਖਾਕੇ ਮਾਲ ਚੁੱਕਣ ਦਾ ਮੁੱਦਾ ਚੁੱਕਿਆ ਸੀ। ਉਹਨਾਂ ਕਿਹਾ ਕਿ ਸਰਕਾਰ ਇਸ ਗੰਭੀਰ ਮੁੱਦੇ ਦੀ ਜਾਂਚ ਕਰ ਰਹੀ ਹੈ, ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ
Post Unicode wich paya karo taaki mobile te vi padhi ja sake
ReplyDelete