ਕੇਂਦਰ ਸਰਕਾਰ ਨੇ “ਸਮਾਰਟ ਸਿਟੀ” ਲਈ “ਪੰਜ” ਪੈਸੇ ਦੀ ਗਰਾਂਟ ਦੇਣ ਤੋਂ ਕੀਤਾ ਮਨਾ –ਨਵਜੋਤ ਸਿੱਧੂ
ਬਾਦਲ ਨੇ ਪੰਜਾਬ ਦਾ ਵਿਕਾਸ ਨਹੀਂ ਵਿਨਾਸ਼ ਕੀਤਾ
ਚੰਡੀਗੜ 15 ਮਈ ( ਜੈ ਸਿੰਘ ਛਿੱਬਰ) : ਸਥਾਨਕ ਸਰਕਾਰਾਂ, ਸਭਿਆਚਾਰਕ ਤੇ ਟੂਰਿਜਮ ਵਿਭਾਗ ਦੇ ਮੰਤਰੀ ਨਵਜੋਤ ਸਿੱਧੂ ਨੇ ਕਿਹਾ ਕਿ ਦੋਵੇਂ ਬਾਦਲਾਂ ਦੀ ਗਲਤੀ ਅਤੇ ਕੇਂਦਰੀ ਫੰਡਾਂ ਦੀ ਦੁਰਵਰਤੋਂ ਕਾਰਨ ਕੇਂਦਰ ਸਰਕਾਰ ਨੇ “ਸਮਾਰਟ ਸਿਟੀ” ਲਈ “ਪੰਜ” ਪੈਸੇ ਦੀ ਗਰਾਂਟ ਦੇਣ ਤੋਂ ਸਾਫ ਮਨਾ ਕਰ ਦਿੱਤਾ ਹੈ। ਅੱਜ ਮਿਊੰਸਪਲ ਭਵਨ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਸਿੱਧੂ ਨੇ ਬਾਦਲ ਪਰਵਾਰ ਤੇ ਤਾਬੜਤੋੜ ਹਮਲੇ ਕਰਦੇ ਹੋਏ ਕਿਹਾ ਕਿ ਲੁਧਿਆਣਾ, ਜਲੰਧਰ ਤੇ ਅੰਮ੍ਰਿਤਸਰ ਸਾਹਿਬ ਨੂੰ ਕੇਂਦਰ ਸਰਕਾਰ ਨੇ ਸਮਾਰਟ ਸਿਟੀ ਵਜੋਂ ਵਿਕਸਤ ਕਰਨ ਦਾ ਫੈਸਲਾ ਲਿਆ ਸੀ। ਜਿਸ ਤਹਿਤ ਕੇਂਦਰ ਨੇ ਲੁਧਿਆਣਾ ਲਈ 200 ਕਰੋੜ ਰੁਪਏ ਭੇਜੇ ਅਤੇ ਪੰਜਾਬ ਸਰਕਾਰ ਨੇ ਵੀ ਕੇਂਦਰ ਸਰਕਾਰ ਦੀ ਰਾਸ਼ੀ ਮੁਤਾਬਕ ਅੱਧਾ ਹਿਸਾ ਯਾਨੀ ਦੋ ਸੋ ਕਰੋੜ ਰੁਪਏ ਪਾਉਣੇ ਸਨ। ਉਹਨਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਨੇ 32 ਕਰੋੜ ਰੁਪਏ ਆਪਣੇ ਹਿੱਸੇ ਦਾ ਸ਼ੇਅਰ ਪਾ ਦਿੱਤਾ ਤੇ 168 ਕਰੋੜ ਨਹੀਂ ਪਾਇਆ ਪਰ ਕੇਂਦਰ ਸਰਕਾਰ ਵਲੋਂ ਪ੍ਰਾਪਤ 200 ਕਰੋੜ ਰੁਪਏ ਕਿਸੀ ਹੋਰ ਹੈਡ (ਖਾਤੇ) ਵਿੱਚ ਸ਼ਿਫਟ ਕਰ ਦਿੱਤੇ। ਉਹਨਾਂ ਕਿਹਾ ਕਿ ਪਿਛਲੇ ਦਿਨੀਂ ਕੇਂਦਰ ਸਰਕਾਰ ਦੇ ਸਕੱਤਰ ਰੈਂਕ ਦੇ ਅਧਿਕਾਰੀ ਨੇ ਪੰਜਾਬ ਦੌਰਾ ਕੀਤਾ ਤਾਂ ਉਹਨਾਂ ਸਰਕਾਰੀ ਫੰਡ ਦੀ ਦੁਰਵਰਤੋ ਕਾਰਨ ਭਵਿੱਖ 'ਚ ਪੰਜ ਪੈਸੇ ਦੇਣ ਤੋਂ ਸਾਫ ਮਨਾ ਕਰ ਦਿੱਤਾ ਹੈ। ਸ੍ਰੀ ਸਿੱਧੂ ਨੇ ਤਤਕਾਲੀਨ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ( ਦੋਨੇ ਬਾਦਲ) ਨੂੰ ਖੁੱਲਮ ਖੁੱਲੇ ਬਹਿਸ ਕਰਨ ਦਾ ਸੱਦਾ ਦਿੱਦਿੰਆਂ ਕਿਹਾ ਕਿ ਉਹ ਪੰਜਾਬ ਵਿੱਚ ਕਿਸੇ ਵੀ ਜਗ•ਾ ਬਹਿਸ ਕਰਨ ਅਤੇ ਪੰਜਾਬ ਵਾਸੀਆਂ ਨੂੰ ਇਸ ਬਾਰੇ ਖੁੱਲ•ਾ ਸੱਦਾ ਦਿੱਤਾ ਜਾਵੇਗਾ ਤਾਂ ਜੋ ਹਕੀਕਤ ਲੋਕਾਂ ਨੂੰ ਪਤਾ ਲੱਗ ਸਕੇ। ਉਹਨਾਂ ਦੋਸ਼ ਲਾਇਆ ਕਿ ਬਾਦਲ ਖੁਦ ਜਵਾਬ ਦੇਣ ਤੋਂ ਮੂੰਹ ਛਿਪਾ ਰਹੇ ਹਨ, ਪਰ ਆਪਣੇ ਪਿਆਦੇ ਦੇ ਜਰਿਏ ਬਿਆਨਬਾਜੀ ਕਰਵਾ ਰਹੇ ਹਨ। ਉਹਨਾਂ ਕਿਹਾ ਕਿ ਵਿਕਾਸ ਪੁਰਸ਼ ਕਹਿਲਾਉਣ ਵਾਲੇ ਬਾਦਲ ਨੇ ਪੰਜਾਬ ਦਾ ਸੱਭ ਤੋਂ ਵੱਡਾ ਵਿਨਾਸ਼ ਕੀਤਾ ਹੈ।
ਉਹਨਾਂ ਸਾਬਕਾ ਵਿੱਤ ਮੰਤਰੀ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਵਿੱਤ ਮੰਤਰੀ ਨੇ ਵਿਧਾਨ ਸਭਾ ਵਿੱਚ ਸੂਬੇ ਦੀ ਆਮਦਨ ਦਾ 4 ਫੀਸਦੀ ਇਨਸੈਨਟਿਵ ਸ਼ਹਿਰਾਂ ਦੇ ਵਿਕਾਸ ਲਈ ਦੇਣ ਦਾ ਵਿਧਾਨ ਸਭਾ ਵਿੱਚ ਭਰੋਸਾ ਦਿੱਤਾ ਸੀ। ਪਰ ਸਰਕਾਰ ਨੇ ਕਰੀਬ 1696 ਕਰੋੜ ਰੁਪਏ ਸ਼ਹਿਰਾਂ ਨੂੰ ਨਹੀਂ ਦਿੱਤੇ। ਉਹਨਾਂ ਕਿਹਾ ਕਿ ਸੂਬੇ ਵਿੱਚ ਕਈ ਸੜਕਾਂ, ਗਲੀਆਂ ਦੋ-ਦੋ ਤਿੰਨ-ਤਿੰਨ ਵਾਰ ਬਣ ਗਈਆਂ ਹਨ ਅਤੇ ਚਹੇਤਿਆਂ ਨੂੰ ਟੈਂਡਰ ਦੇ ਕੇ ਲੱਖਾਂ ਕਰੋੜਾਂ ਰੁਪਏ ਦੇ ਬਰਬਾਦੀ ਕੀਤੀ ਗਈ ਹੈ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕੈਬਟਿਨ ਨੇ ਪਿਛਲੀ ਸਰਕਾਰ ਦੁਆਰਾ ਲਏ ਗਏ ਫੈਸਲਿਆਂ ਦਾ ਰਿਵੀਊ ਕਰਨ ਦੇ ਆਦੇਸ਼ ਦਿੱਤੇ ਹਨ ਅਤੇ ਨਵੇਂ ਟੈਂਡਰਾਂ 'ਤੇ ਰੋਕ ਲਗਾ ਦਿੱਤੀ ਹੈ। ਪਰ, ਪੁਰਾਣੇ ਕੰਮਾਂ 'ਤੇ ਕੋਈ ਰੋਕ ਨਹੀਂ ਲਗਾਈ। ਸੁਖਬੀਰ ਬਾਦਲ ਨੂੰ “ਗਪੋੜੀ” ਦੱਸਦਿਆਂ ਸ੍ਰ ਸਿੱਧੂ ਨੇ ਕਿਹਾ ਕਿ ਸੂਬੇ ਵਿੱਚ 64 ਐਸ.ਟੀ.ਪੀ (ਸੀਵਰੇਜ ਟਰੀਟਮੈਂਟ ਪਲਾਂਟ) ਬਣੇ ਹੋਏ ਹਨ ਜਿਹਨਾਂ ਵਿੱਚ ਸਿਰਫ ਤਿੰਨ ਚ ੱਲ ਰਹੇ ਹਨ। ਇਹਨਾਂ ਵਿਚੋਂ ਇੱਕ ਸੰਤ ਬਾਬਾ ਬਲਵੀਰ ਸਿੰਘ ਸੀਂਚੇਵਾਲ, ਦੂਸਰਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਇੱਕ ਹੋਰ ਸੰਸਥਾਂ ਵਲੋਂ ਚਲਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਦਸ ਸਾਲਾਂ ਦੇ ਵਕਫ਼ੇ ਦੌਰਾਨ ਸਰਕਾਰ ਨੇ ਕਿਸੀ ਵੀ ਕਾਰਪੋਰੇਸ਼ਨ, ਕਮੇਟੀ ਦਾ ਆਡਿਟ ਤੱਕ ਨਹੀਂ ਕਰਵਾਇਆ। ਪਰ ਹੁਣ ਕਾਂਗਰਸ ਸਰਕਾਰ ਵਲੋਂ ਤੀਸਰੇ ਧਿਰ ਤੋਂ ਕਮੇਟੀਆਂ ਦਾ ਆਡਿਟ ਕਰਵਾਇਆ ਜਾਵੇਗਾ। ਉਹਨਾਂ ਕਿਹਾ ਕਿ ਜਿਥੇ ਗੈਰ ਕਾਨੂੰਨੀ ਇਮਾਰਤਾਂ 'ਤੇ ਲੱਖਾਂ ਰੁਪਏ ਖਰਚ ਕਰ ਦਿੱਤੇ ਗਏ ਉਥੇ ਕਰੋੜਾ ਰੁਪਏ ਦੀ ਜਮੀਨਾਂ 'ਤੇ ਅਕਾਲੀਆਂ ਨੇ ਨਜਾਇਜ ਕਬਜੇ ਕੀਤੇ ਹਨ। ਇਹਨਾਂ ਨਜਾਇਜ ਕਬਜ਼ਿਆਂ ਨੂੰ ਖਾਲੀ ਕਰਵਾਇਆ ਜਾਵੇਗਾ।
ਕੇਂਦਰ ਨੇ “ਸਮਾਰਟ ਸਿਟੀ” ਲਈ “ਪੰਜ” ਪੈਸੇ ਦੀ ਗਰਾਂਟ ਦੇਣ ਤੋਂ ਕੀਤਾ ਮਨਾ –ਨਵਜੋਤ ਸਿੱਧੂ
ReplyDelete