ਪ੍ਰਿੰਸੀਪਲ ਨੂੰ ਡੀ.ਈ.ਓ ਲਗਾਉਣ ਦਾ ਮਾਮਲਾ ਮੁੱਖ ਮੰਤਰੀ ਦਰਬਾਰ ਪੁੱਜਿਆ
ਬਦਲੀਆਂ ਨੇ ਵਧਾਈ ਮੰਤਰੀਆਂ ਦੀ ਪਰੇਸ਼ਾਨੀ
ਚੰਡੀਗੜ 25 ਮਈ ( ਜੈ ਸਿੰਘ ਛਿੱਬਰ) : ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ, ਮੁਲਾਜ਼ਮਾਂ ਦੀਆਂ ਬਦਲੀਆਂ ਨੂੰ ਲੈ ਕੇ ਮੰਤਰੀ ਸਾਹਿਬਾਨ ਡਾਹਢੇ ਪਰੇਸ਼ਾਨ ਹਨ। ਕਾਂਗਰਸੀ ਵਿਧਾਇਕਾਂ 'ਚ ਇਸ ਗੱਲ ਦਾ ਰੋਸ ਹੈ ਕਿ ਉਹਨਾਂ ਦੀ ਸਿਫਾਰਸ਼ ਮੁਤਾਬਕ ਸਬੰਧਿਤ ਕਰਮਚਾਰੀਆਂ ਨੂੰ ਸਟੇਸ਼ਨ ਅਲਾਟ ਨਹੀਂ ਕੀਤੇ ਜਾ ਰਹੇ। ਸਿੱਖਿਆ ਵਿਭਾਗ ਦੇ ਇੱਕ ਪ੍ਰਿੰਸੀਪਲ ਨੂੰ ਫਿਰੋਜਪੁਰ ਦਾ ਜਿਲ•ਾ ਸਿੱਖਿਆ ਅਧਿਕਾਰੀ ਨਿਯੁਕਤ ਕਰਨ ਦਾ ਮਾਮਲਾ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਰਬਾਰ ਤੱਕ ਪੁੱਜ ਚੁੱਕਾ ਹੈ। ਪ੍ਰਿੰਸੀਪਲ ਤੋਂ ਡੀ.ਈ.ਓ ਬਣਾਏ ਇਸ ਅਧਿਕਾਰੀ ਨੂੰ ਲੈ ਕੇ ਤਾਂ ਕਾਂਗਰਸੀ ਵਿਧਾਇਕਾਂ 'ਚ ਬਖੇੜਾ ਖੜਾ ਹੋ ਗਿਆ ਹੈ। ਸਿੱਖਿਆ ਮੰਤਰੀ ਇਸ ਫੈਸਲੇ ਤੋਂ ਕਾਫੀ ਪਰੇਸ਼ਾਨ ਹਨ ਕਿਉਂਕਿ ਸਬੰਧਿਤ ਪ੍ਰਿੰਸੀਪਲ ਦੀ ਨੌਜਵਾਨ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਇੱਕ ਡੇਢ ਮਹੀਨਾਂ ਪਹਿਲਾਂ ਹੀ ਸਿੱਖਿਆ ਮੰਤਰੀ ਨੂੰ ਸ਼ਿਕਾਇਤ ਕਰ ਦਿੱਤੀ ਸੀ ਕਿ ਸਬੰਧਿਤ ਪ੍ਰਿੰਸੀਪਲ ਨੇ ਜਿਥੇ ਵੋਟਾਂ ਦੌਰਾਨ ਉਸਦੀ ਡੱਟਕੇ ਮੁਖਾਲਫ਼ਤ ਕੀਤੀ ਹੈ ਉਥੇ ਲੋੜੋਂ ਵੱਧ ਚੋਣ ਖਰਚ ਪਾਉਂਦਾ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਸਬੰਧਿਤ ਪ੍ਰਿੰਸੀਪਲ ਨੇ ਕਾਂਗਰਸੀ ਆਗੂਆਂ ਨੂੰ ਪਹਿਲਾਂ ਹੀ ਚੈਲੰਜ ਕਰ ਦਿੱਤਾ ਸੀ ਕਿ ਉਹ ਕਾਂਗਰਸ ਸਰਕਾਰ ਬਣਨ 'ਤੇ ਜਿਲ•ਾ ਸਿੱਖਿਆ ਅਫਸਰ ਲੱਗੇਗਾ। ਸ੍ਰ ਜੀਰਾ ਨੇ ਇਸਦੀ ਭਿਣਕ ਲੱਗਣ 'ਤੇ ਪ੍ਰਿੰਸੀਪਲ ਦੀ ਬਦਲੀ ਕਰਨ ਨੂੰ ਲੈ ਕੇ ਸ਼ਿਕਾਇਤ ਕੀਤੀ ਸੀ, ਪਰ ਪ੍ਰਿੰਸੀਪਲ ਦੀ ਬਦਲੀ ਤਾਂ ਕੀ ਹੋਣੀ ਸੀ, ਸਗੋਂ ਜਿਲ•ਾ ਸਿੱਖਿਆ ਅਧਿਕਾਰੀ ਵਜੋਂ ਪ੍ਰਮੋਟ ਹੋ ਗਿਆ। ਸੂਤਰ ਦੱਸਦੇ ਹਨ ਕਿ ਸਿੱਖਿਆ ਮੰਤਰੀ ਅਰੁਣਾ ਚੌਧਰੀ ਉਕਤ ਪ੍ਰਿੰਸੀਪਲ ਨੂੰ ਡੀ.ਈ.ਓ ਲਗਾਉਣ ਦੇ ਮੂਡ ਵਿੱਚ ਨਹੀਂ ਸਨ। ਪਰ, ਇੱਕ ਮੁੱਖ ਮੰਤਰੀ ਕੈਂਪਸ 'ਚ ਚੰਗਾ ਅਸਰ ਰਸੂਕ ਰੱਖਣ ਵਾਲੇ ਵਿਧਾਇਕ ਨੇ ਮੰਤਰੀ ਸਾਹਿਬਾ ਨੂੰ ਇੱਥੋਂ ਤੱਕ ਕਹਿ ਦਿੱਤਾ ਕਿ ਉਹ ਮੁੱਖ ਮੰਤਰੀ ਨਾਲ ਖੁਦ ਗੱਲ ਕਰ ਲੈਣਗੇ ਤੁਸੀ ਬੱਸ ਪ੍ਰੋਮੋਸ਼ਨ ਕਰ ਦਿਓ।
ਹੁਣ ਜੀਰਾਂ ਸਮੇਤ ਕੁੱਝ ਵਿਧਾਇਕਾਂ ਨੇ ਜਿਲ•ਾ ਸਿੱਖਿਆ ਅਧਿਕਾਰੀ ਨੂੰ ਬਦਲਾਉਣ ਨੂੰ ਲੈ ਕੇ ਜਿੱਦ ਫੜ ਲਈ ਹੈ। ਹਾਲਾਂਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਤੇ ਮੁੱਖ ਮੰਤਰੀ ਦਫਤਰ 'ਚ ਤੈਨਾਤ ਹੋਰਨਾਂ ਆਗੂਆਂ ਨੇ ਵਿਧਾਇਕਾਂ ਨੂੰ ਕੁੱਝ ਦਿਨਾਂ 'ਚ ਮਾਮਲਾ ਸੁਲਝਾਉਣ ਦਾ ਭਰੋਸਾ ਦਿੱਤਾ ਹੈ।
ਇੱਕ ਮੰਤਰੀ ਸਾਹਿਬਾਨ ਨੇ ਰੋਜਾਨਾਂ ਸਪੋਕਸਮੈਨ ਦੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਲਈ ਵੱਡੀ ਪਰੇਸ਼ਾਨੀ ਇਹ ਹੈ ਕਿ ਇੱਕ ਵਿਧਾਇਕ ਕਈ ਕਈ ਅਧਿਕਾਰੀਆਂ, ਮੁਲਾਜ਼ਮਾਂ ਦੇ ਨਾਵਾਂ ਦੀ ਸਿਫਾਰਸ਼ ਕਰ ਰਹੇ ਹਨ। ਇਸ ਹਾਲਤ 'ਚ ਮੰਤਰੀ ਇੱਕ ਪੋਸਟ 'ਤੇ ਕਿਸਨੂੰ ਲਾਵੇ ਤੇ ਕਿਸਨੂੰ ਨਾ ਲਾਵੇ। ਹਰੇਕ ਵਿਧਾਇਕ ਆਪਣੇ ਚਹੇਤੇ ਜਾਂ ਨਜਦੀਕੀ ਨੂੰ ਨੇੜਲੇ ਸਟੇਸ਼ਨ 'ਤੇ ਲਗਾਉਣ ਲਈ ਸਿਫਾਰਸ਼ ਕਰ ਰਿਹਾ ਹੈ। ਉਹਨਾਂ ਕਿਹਾ ਕਿ ਬਦਲੀਆਂ ਦੇ ਚੱਕਰ ਕਾਰਨ ਹੋਰ ਵੀ ਕੰਮ ਪ੍ਰਭਾਵਿਤ ਹੋ ਰਿਹਾ ਹੈ। ਮੰਤਰੀ ਸਾਹਿਬਾਨ ਨੇ ਵੱਡੀ ਮੁਸ਼ਕਲ ਇਹ ਹੈ ਕਿ ਸਰਹੱਦੀ ਜਿਲਿ•ਆਂ ਵਿੱਚ ਅਧਿਕਾਰੀ ਤੇ ਮੁਲਾਜ਼ਮ ਕੰਮ ਕਰਨ ਨੂੰ ਤਿਆਰ ਨਹੀਂ ਹਨ। ਉਹਨਾਂ ਇਹ ਵੀ ਤਰਕ ਦਿੱਤਾ ਕਿ ਪੁਲਿਸ, ਵੈਟਰਨਰੀ ਸਟਾਫ, ਸਟਾਫ ਨਰਸਾਂ ਸਮੇਤ ਕੁੱਝ ਹੋਰ ਪੋਸਟਾਂ 'ਤੇ ਸਰਹੱਦੀ ਜਿਲਿ•ਆਂ ਦੇ ਮੁੰਡੇ ਕੁੜੀਆਂ ਜ਼ਿਆਦਾ ਭਰਤੀ ਕੀਤੇ

No comments:
Post a Comment