ਕੈਗ ਰਿਪੋਰਟ 'ਚ ਖੁਲਾਸਾ ----
ਚੰਡੀਗੜ 4 ਅਪ੍ਰੈਲ ( ਜੈ ਸਿੰਘ ਛਿੱਬਰ) : ਕੰਨਿਆਂ ਭਰੂਣ ਹੱਤਿਆ ਰੋਕਣ ਅਤੇ ਲੜਕੀਆਂ ਨੂੰ ਸ਼ਾਖ਼ਰ ਬਨਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦੇਸ਼ 'ਚ ਸ਼ੁਰੂ ਕੀਤਾ ਗਿਆ ਮਿਸ਼ਨ “ਬੇਟੀ ਬਚਾਓ ਬੇਟੀ ਪੜਾਓ ” ਉਹਨਾਂ ਦੀ ਭਾਈਵਾਲ ਸਰਕਾਰ ਯਾਨੀ ਅਕਾਲੀ ਭਾਜਪਾ ਗਠਜੋੜ ਸਰਕਾਰ ਨੇ ਫੇਲ ਕਰ ਦਿੱਤਾ ਹੈ। ਇਸਦਾ ਖੁਲਾਸਾ ਕੈਗ ਰਿਪੋਰਟ ਵਿੱਚ ਹੋਇਆ ਹੈ। ਪਰੰਤੂ ਸਾਬਕਾ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੂੰ ਕੈਗ ਦੀ ਰਿਪੋਰਟ ਹਜ਼ਮ ਨਹੀਂ ਹੋ ਰਹੀ।
ਕੈਗ ਨੇ ਆਪਣੀ ਰਿਪੋਰਟ 'ਚ ਖੁਲਾਸਾ ਕੀਤਾ ਹੈ ਕਿ ਸਾਲ 2014 ਤੋਂ 2016 ਤੱਕ ਕੇਂਦਰ ਸਰਕਾਰ ਨੇ ਅਕਾਲੀ ਭਾਜਪਾ ਸਰਕਾਰ ਨੂੰ ਕਰੀਬ ਸੱਤ ਕਰੋੜ ਰੁਪਏ ਜਾਰੀ ਕੀਤੇ ਸਨ, ਇਹਨਾਂ ਵਿੱਚੋਂ ਪਿਛਲੀ ਅਕਾਲੀ ਭਾਜਪਾ ਸਰਕਾਰ ਕੇਵਲ 91 ਲੱਖ ਰੁਪਏ ਹੀ ਖਰਚ ਸਕੀ। ਰਿਪੋਰਟ 'ਚ ਇਹ ਵੀ ਖੁਲਾਸਾ ਹੋਇਆ ਹੈ ਕਿ ਟਾਸਕ ਫੋਰਸ ਦੀ ਘੱਟ ਮੀਟਿੰਗ ਹੋਣ ਨਾਲ 11 ਜਿਲਿਆਂ ਵਿੱਚ ਸਕੀਮ ਬਹੁਤ ਘੱਟ ਅਸਰ ਦਿਖਾ ਸਕੀ ਜਦੋਂਕਿ 9 ਜਿਲਿਆਂ ਜਿਹਨਾਂ ਵਿੱਚ ਬਠਿੰਡਾ, ਫਰੀਦਕੋਟ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਲੁਧਿਆਣਾ, ਮੋਗਾ, ਰੂਪਨਗਰ ਤੇ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਵਿੱਚ ਬੇਟੀ ਬਚਾਓ ਬੇਟੀ ਪੜਾਓ ਸਕੀਮ ਸ਼ੁਰੂ ਨਹੀਂ ਹੋ ਸਕੀ। ਹੈਰਾਨੀ ਦੀ ਗੱਲ ਇਹ ਹੈ ਕਿ ਬਠਿੰਡਾ ਜਿਲ•ਾ ਮੁੱਖ ਮੰਤਰੀ ਦੀ ਨੂੰਹ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਧਰਮ ਪਤਨੀ ਹਰਸਿਮਰਤ ਕੌਰ ਬਾਦਲ ਦਾ ਹਲਕਾ ਹੈ, ਜਿਹਨਾਂ ਖੁਦ ਨੰਨੀ ਛਾਂ ਸਕੀਮ ਸ਼ੁਰੂ ਕੀਤੀ ਹੋਈ ਹੈ। ਇਸਤੋਂ ਪਤਾ ਲੱਗਦਾ ਹੈ ਕਿ ਸਰਕਾਰ ਲੜਕੀਆਂ ਪ੍ਰਤੀ ਕਿੰਨੀ ਗੰਭੀਰ ਸੀ।
ਪੰਜਾਬ ਸਰਕਾਰ ਦੀ ਇਸ ਨੀਤੀ ਨੂੰ ਲੈ ਕੇ ਕੇਂਦਰ ਨੇ ਬਕਾਇਦਾ ਪੱਤਰ ਲਿਖਕੇ ਛੇ ਜਿਲਿਆਂ ਜਿਹਨਾਂ 'ਚ ਬਰਨਾਲਾ, ਫਿਰੋਜਪੁਰ, ਗੁਰਦਾਸਪੁਰ, ਸੰਗਰੂਰ, ਮੋਹਾਲੀ ਤੇ ਮੁਕਤਸਰ ਵਿੱਚ ਲਿੰਗ ਅਨੁਪਾਤ ਸਾਲ 2014 ਦੇ ਬੇਸਲਾਈਨ ਵੈਲਯੂ ਦੇ ਮੁਕਾਬਲੇ ਬਹੁਤ ਘੱਟ ਸੀ, ਜਦੋਂਕਿ ਬਰਨਾਲਾ, ਫਿਰੋਜਪੁਰ, ਗੁਰਦਾਸਪੁਰ ਤੇ ਸੰਗਰੂਰ ਵਿੱਚ ਜਨਮ ਲਿੰਗ ਅਨੁਪਾਤ ਘੱਟ ਹੀ ਨਹੀਂ ਸੀ ਬਲਕਿ ਫਿਕਸ ਦਰ ਨਾਲੋਂ ਵੀ ਘੱਟ ਸੀ।
ਕੈਗ ਰਿਪੋਰਟ ਵਿੱਚ ਇਹ ਵੀ ਖੁਲਾਸਾ ਹੋਇਆ ਹੈ ਕਿ ਮਾਨਸਾ ਜਿਲ•ਾਂ 'ਚ ਬੇਟੀ ਬਚਾਓ ਬੇਟੀ ਪੜਾਓ ਸਕੀਮ ਨੂੰ ਕਾਮਯਾਬ ਕਰਨ ਲਈ ਫੰਡ ਹੀ ਟਰਾਂਸਫਰ ਕਰ ਦਿੱਤਾ ਗਿਆ। ਜਿਲ•ਾ ਪ੍ਰਸ਼ਾਸਨ ਨੇ ਇੱਕ ਲੱਖ ਰੁਪਏ ਇੱਕ ਸੌ ਲੜਕੀਆਂ ਲਈ ਬੈਂਕ ਖਾਤੇ ਸੁਕੰਨਿਆਂ ਯੋਜਨਾਂ ਵਿੱਚ ਜਮਾਂ ਕਰਵਾ ਦਿੱਤੇ, ਜਿਸਦਾ ਕੈਗ ਨੇ ਗੰਭੀਰ ਨੋਟਿਸ ਲਿਆ ਹੈ। ਸਾਬਕਾ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਕੈਗ ਦੀ ਰਿਪੋਰਟ ਨੂੰ ਸਹੀ ਨਾ ਦੱਸਦਿਆਂ ਕਿਹਾ ਕਿ ਉਹਨਾਂ ਦੇ ਸਮੇਂ ਸਕੀਮ ਬਹੁਤ ਕਾਮਯਾਬ ਹੋਈ ਸੀ ਤੇ ਕੇਂਦਰ ਸਰਕਾਰ ਨੇ ਦੋ ਵਾਰ ਇਨਾਮ ਦਿੱਤਾ, ਜਿਸ ਵਿੱਚ ਇਕ ਵਾਰ ਦੋ ਸੋ ਕਰੋੜ ਰੁਪਏ ਵੀ ਦਿੱਤੇ ਗਏ ਸਨ। ਪਰ ਹੈਰਾਨੀ ਦੀ ਗੱਲ ਹੈ ਕਿ ਕੈਗ ਰਿਪੋਰਟ ਵਿੱਚ ਤਾਂ ਸਿਰਫ ਸੱਤ ਕਰੋੜ ਰੁਪਏ ਦਾ ਜ਼ਿਕਰ ਕੀਤਾ ਗਿਆ ਹੈ।
ਸਿਹਤ ਮੰਤਰੀ ਬ੍ਰਹਮ ਮਹਿੰਦਰਾਂ ਨੇ ਕੈਗ ਰਿਪੋਰਟ ਬਾਰੇ ਦੱਸਿਆਂ ਕਿ ਅਕਾਲੀ ਭਾਜਪਾ ਸਰਕਾਰ ਦੀ ਨੀਅਤ ਤੇ ਨੀਤੀ ਵਿੱਚ ਫਰਕ ਸੀ ਕੇਂਦਰ ਤੋਂ ਕੀ ਆਇਆ , ਪੈਸੇ ਕਿੱਥੇ ਗਿਆ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਹਰ ਵਾਅਦੇ ਤੇ ਸਕੀਮ ਨੂੰ ਕਾਮਯਾਬ ਕਰੇਗੀ।

No comments:
Post a Comment