Wednesday, 12 April 2017

ਸੰਜੈ ਸਿੰਘ ਤੇ ਦੁਰਗੇਸ਼ ਵਲੋਂ ਔਰਤਾਂ ਦਾ ਸੋਸ਼ਣ ਕਰਨ ਦਾ ਮਾਮਲਾ ਖਤਮ

 -------
ਮਹਿਲਾ ਕਮਿਸ਼ਨ ਨੇ ਆਪ ਆਗੂ ਸੰਜੇ ਸਿੰਘ, ਦੁਰਗੇਸ਼ ਪਾਠਕ ਖਿਲਾਫ ਕੇਸ ਕੀਤਾ ਬੰਦ
ਵਾਰ ਵਾਰ ਬਲਾਉਣ 'ਤੇ ਕਮਿਸ਼ਨ ਅੱਗੇ ਪੇਸ਼ ਨਹੀਂ ਹੋਈ ਅਮਨਦੀਪ ਕੌਰ
ਚੰਡੀਗੜ 12 ਅਪ੍ਰੈਲ ( ਜੈ ਸਿੰਘ ਛਿੱਬਰ) : ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਆਮ ਆਦਮੀ ਪਾਰਟੀ ਦੀ ਸਾਬਕਾ ਮਹਿਲਾ ਆਗੂ ਅਮਨਦੀਪ ਕੌਰ ਵਲੋਂ ਪਾਰਟੀ ਦੇ ਕੇਂਦਰੀ ਆਗੂਆਂ ਸੰਜੈ ਸਿੰਘ ਅਤੇ ਦੁਰਗੇਸ਼ ਪਾਠਕ 'ਤੇ ਔਰਤਾਂ ਦਾ ਸੋਸ਼ਣ ਕਰਨ ਦੀ ਦਰਜ਼ ਨਿਪਟਾਰਾ ਕਰਦੇ ਹੋਏ ਕੇਸ ਖ਼ਤਮ ਕਰ ਦਿੱਤਾ ਹੈ। ਮਹਿਲਾ ਕਮਿਸ਼ਨ ਦੀ ਚੇਅਰਪਰਸਨ ਪਰਮਜੀਤ ਕੌਰ ਲਾਂਡਰਾ ਨੇ ਸ਼ਿਕਾਇਤਕਰਤਾ ਅਮਨਦੀਪ ਕੌਰ ਨੂੰ ਆਪਣਾ ਪੱਖ ਰੱਖਣ 'ਤੇ ਸਾਬੂਤ ਦੇਣ ਲਈ ਕਈ ਮੌਕੇ ਦਿੱਤੇ ਗਏ ਪਰ ਵਾਰ ਵਾਰ ਬਲਾਉਣ 'ਤੇ ਸ਼ਿਕਾਇਤ ਕਰਤਾ ਕਮਿਸ਼ਨ ਕੋਲ• ਸਨਮੁਖ ਪੇਸ਼ ਨਹੀਂ ਹੋਈ। ਜਿਸ ਕਾਰਨ ਉਹਨਾਂ ਨੇ ਮਾਮਲੇ ਦਾ ਨਿਪਟਾਰਾ ਕਰ ਦਿੱਤਾ ਹੈ।
ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਦੀਆਂ ਟਿਕਟਾਂ ਵੰਡਣ ਦੌਰਾਨ ਦਿੱਲੀ ਦੇ ਮੁੱਅਤਲ ਵਿਧਾਇਕ ਦਵਿੰਦਰ ਸਹਿਰਾਵਤ ਤੇ ਫਿਰੋਜਪੁਰ ਜਿਲ•ੇ ਨਾਲ ਸਬੰਧਿਤ ਪਾਰਟੀ ਦੀ ਸਾਬਕਾ ਆਗੂ ਅਮਨਦੀਪ ਕੌਰ ਨੇ ਕੇਂਦਰੀ ਆਗੂਆਂ ਸੰਜੈ ਸਿੰਘ, ਦੁਰਗੇਸ਼ ਪਾਠਕ 'ਤੇ  ਮਹਿਲਾਵਾਂ ਨਾਲ ਜਿਨਸੀ ਸੋਸ਼ਣ ਕਰਨ ਦੇ ਦੋਸ਼ ਲਾਏ ਸਨ। ਇਹਨਾਂ ਦੋਸ਼ਾਂ ਨੂੰ ਲੈ ਕੇ ਇੱਕ ਵਾਰ ਪੰਜਾਬ ਦੀ ਰਾਜਨੀਤੀ ਵਿੱਚ ਵੱਡਾ ਧਮਾਕਾ ਹੋਇਆ ਸੀ। ਆਪ ਵਿਰੋਧੀ ਪਾਰਟੀ ਦੇ ਆਗੂਆਂ ਨੇ ਵੀ ਇਸ ਮਾਮਲੇਂ ਦੀ ਉਚ ਪੱਧਰੀ  ਜਾਂਚ ਦੀ ਮੰਗ ਕੀਤੀ ਸੀ ਤੇ ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਖਬਰਾਂ ਦੇ ਆਧਾਰ 'ਤੇ ਮਹਿਲਾ ਕਮਿਸ਼ਨ ਨੇ ਇਸਦਾ ਗੰਭੀਰ ਨੋਟਿਸਲੈਂਦਿਆਂ ਪਾਰਟੀ ਦੇ ਦੋਵੇਂ ਆਗੂਆਂ ਨੂੰ ਤਲਬ ਵੀ ਕੀਤਾ ਸੀ। ਸ੍ਰੀ ਦਵਿੰਦਰ ਸਹਿਰਾਵਤ ਨੇ ਖੁਦ ਕਮਿਸ਼ਨ ਅੱਗੇ ਪੇਸ਼ ਹੋਕੇ ਇਸ ਮਾਮਲੇਂ 'ਚ ਅਮਨਦੀਪ ਕੌਰ ਕੋਲ• ਸੀਡੀ ਹੋਣ ਅਤੇ ਕਈ ਪੁਖਤਾ ਸਾਬੂਤ ਹੋਣ ਦਾ ਦਾਅਵਾ ਕੀਤਾ ਸੀ। ਜਿਸ ਦੇ ਆਧਾਰ 'ਤੇ ਕਮਿਸ਼ਨ ਨੇ ਅਮਨਦੀਪ ਕੌਰ ਨੂੰ ਆਪਣਾ ਪੱਖ ਰੱਖਣ ਤੇ ਸਾਬੂਤ ਦੇਣ ਲਈ ਕਈ ਤਾਰੀਖਾ ਦਿੱਤੀਆਂ। ਹਰੇਕ ਵਾਰ ਸ਼ਿਕਾਇਤਕਰਤਾ ਨਾ ਆਉਣ ਦਾ ਕੋਈ ਨਾ ਕੋਈ ਕਾਰਨ ਦੱਸ ਦਿੰਦੀ ਪਰ ਸਾਬੂਤ ਕੋਲ• ਹੋਣ ਦਾ ਦਾਅਵਾ ਕਰਦੀ ਰਹੀ।
ਸੂਬੇ ਵਿੱਚ ਸੱਤਾ ਪਰਿਵਰਤਨ ਹੋਣ ਤੋਂ ਬਾਅਦ ਕਮਿਸ਼ਨ ਦੀ ਚੇਅਰਪਰਸਨ ਪਰਮਜੀਤ ਕੌਰ ਲਾਂਡਰਾ ਨੇ ਸ਼ਿਕਾਇਤਕਰਤਾ ਵਲੋਂ ਕਮਿਸ਼ਨ ਨੂੰ ਸਹਿਯੋਗ ਨਾ ਦੇਣ ਅਤੇ ਸਾਬੂਤ ਨਾ ਦੇਣ ਕਾਰਨ ਮਾਮਲੇ ਦਾ ਨਿਪਟਾਰਾ ਕਰਦੇ ਹੋਏ ਕੇਸ ਨੂੰ ਖਤਮ ਕਰ ਦਿੱਤਾ ਹੈ।

No comments:

Post a Comment