ਜੈ ਸਿੰਘ ਛਿੱਬਰ ,
ਚੰਡੀਗੜ੍ਹ
ਪੰਜਾਬ ਕਾਂਗਰਸ ਦੀਆਂ ਗਤੀਵਿਧੀਆਂ ਪਿਛਲੇ ਤਿੰਨ ਮਹੀਨਿਆਂ ਤੋਂ ਲਗਭੱਗ ਠੱਪ ਪਈਆਂ ਹਨ। ਸੂਬੇ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਹੋਣ ਦੇ ਬਾਵਜੂਦ ਪਾਰਟੀ ਦੀਆਂ ਗਤੀਵਿਧੀਆਂ ਠੱਪ ਹਨ ਅਤੇ ਕਾਂਗਰਸ ਭਵਨ ਵਿਖੇ ਰੌਣਕ ਗਾਇਬ ਹੈ। ਪਾਰਟੀ ਪ੍ਰਧਾਨ ਸੁਨੀਲ ਜਾਖੜ ਨੇ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਚੋਣ ਹਾਰ ਜਾਣ ਤੋਂ ਬਾਅਦ 27 ਮਈ ਨੂੰ ਬਤੌਰ ਪ੍ਰਧਾਨ ਅਸਤੀਫ਼ਾ ਦੇ ਦਿੱਤਾ ਸੀ। ਹਾਲਾਂਕਿ ਪਾਰਟੀ ਨੇ ਸੁਨੀਲ ਜਾਖੜ ਦਾ ਅਸਤੀਫ਼ਾ ਸਵੀਕਾਰ ਨਹੀਂ ਕੀਤਾ, ਪ੍ਰੰਤੂ ਜਾਖੜ ਵਲੋਂ ਪਾਰਟੀ ਵਰਕਰਾਂ ਨੂੰ ਕੋਈ ਪ੍ਰੋਗਰਾਮ ਨਹੀਂ ਦਿੱਤਾ ਜਾ ਰਿਹਾ। ਦਰਅਸਲ ਜਾਖੜ ਦੇ ਅਸਤੀਫ਼ੇ ਤੋਂ ਬਾਅਦ ਪਾਰਟੀ ਵਰਕਰ ਹੋਰ ਵੀ ਮਾਯੂਸ ਹੋ ਗਏ ਹਨ। ਵਰਕਰ ਮਹਿਸੂਸ ਕਰਦੇ ਸਨ ਕਿ ਸੁਨੀਲ ਜਾਖੜ ਰਾਹੀਂ ਉਹ ਆਪਣੀ ਗੱਲ ਸਰਕਾਰ ਤੱਕ ਪਹੁੰਚਾਉਣ ਦੀ ਸਮਰੱਥਾ ਰੱਖਦੇ ਸਨ। ਪਾਰਟੀ ਦੇ ਕਈ ਵਿਧਾਇਕ ਵੀ ਸੁਨੀਲ ਜਾਖੜ ਦੇ ਅਸਤੀਫ਼ੇ ਤੋਂ ਬਾਅਦ ਆਪਣੇ ਆਪਨੂੰ ਅਲੱਗ ਥਲੱਗ ਪਏ ਮਹਿਸੂਸ ਕਰ ਰਹੇ ਹਨ।
ਦਿਲਚਸਪ ਗੱਲ ਹੈ ਕਿ ਪਾਰਟੀ ਦੇ ਵੱਡੇ ਆਗੂਆਂ ਦੀ ਯਾਦ ਵਿਚ ਆਯੋਜਿਤ ਕੀਤੇ ਗਏ ਸਮਾਗਮਾਂ ਵਿਚ ਪਾਰਟੀ ਦਾ ਕੋਈ ਵੱਡੇ ਕੱਦ ਦਾ ਆਗੂ ਵੀ ਨਹੀਂ ਪਹੁੰਚਿਆ। ਪੰਜਾਬ ਕਾਂਗਰਸ ਭਵਨ ਵਿਖੇ ਰੌਣਕਾਂ ਗਾਇਬ ਹਨ। ਪਿਛਲੇ ਲੰਬੇ ਸਮੇਂ ਤੋਂ ਕਾਂਗਰਸ ਭਵਨ ਵਿਚ ਤਾਇਨਾਤ ਇਕ ਸੇਵਾਦਾਰ ਨੇ ਦੱਸਿਆ ਕਿ ਅਜਿਹੀ ਹਾਲਤ ਉਨ੍ਹਾਂ ਨੇ ਪਾਰਟੀ ਦੇ ਵਿਰੋਧੀ ਧਿਰ ਵੇਲ੍ਹੇ ਵੀ ਨਹੀਂ ਦੇਖੀ। ਉਸ ਦੱਸਿਆ ਕਿ ਪਾਰਟੀ ਦੇ ਸਕੱਤਰ ਅਤੇ ਮੁੱਖ ਮੰਤਰੀ ਦੇ ਰਾਜਸੀ ਸਕੱਤਰ ਕੈਪਟਨ ਸੰਦੀਪ ਸੰਧੂ ਤਾਂ ਕਾਂਗਰਸ ਭਵਨ ਪਹੁੰਚਦੇ ਹਨ, ਜਦੋਂ ਕਿ ਮੰਤਰੀਆਂ ਦੀ ਆਮਦ ਨਾ ਦੇ ਬਰਾਬਰ ਹੈ।
ਇਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਲੋਕ ਸਭਾ ਚੋਣਾਂ ਹਾਰ ਜਾਣ ਤੋਂ ਬਾਅਦ ਪਾਰਟੀ ਹਾਈਕਮਾਨ ਵਲੋਂ ਦੇਸ਼ ਭਰ ਵਿਚ ਪਹਿਲਾਂ ਹੀ ਪਾਰਟੀ ਦੇ ਬੁਲਾਰਿਆਂ ਦੀ ਮੀਡੀਆ ਵਿਚ ਡੀਬੇਟ ਕਰਨ 'ਤੇ ਰੋਕ ਲਗਾਈ ਹੋਈ ਹੈ। ਬੁਲਾਰਿਆਂ ਨੂੰ ਮੀਡੀਆਂ ਵਿਚ ਜਾਣ ਤੋਂ ਰੋਕਣ ਤੋਂ ਬਾਅਦ ਸਰਕਾਰ ਦਾ ਕੋਈ ਪੱਖ ਨਹੀਂ ਰੱਖ ਰਿਹਾ ਜਿਸ ਕਰਕੇ ਰਾਜਸੀ ਵਿਰੋਧੀ ਧਿਰਾਂ ਸਰਕਾਰ 'ਤੇ ਭਾਰੀ ਪੈ ਗਈਆਂ ਹਨ। ਖਾਸਕਰਕੇ ਬੇਅਦਬੀ ਮਾਮਲਿਆਂ, ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ) ਦੀ ਕਲੋਜਰ ਰਿਪੋਰਟ ਅਤੇ ਨਸ਼ਿਆਂ ਦੇ ਮੁੱਦੇ 'ਤੇ ਵਿਰੋਧੀ ਧਿਰਾਂ ਵਲੋਂ ਲਗਾਤਾਰ ਸਰਕਾਰ 'ਤੇ ਹਮਲੇ ਕੀਤੇ ਜਾ ਰਹੇ ਹਨ।
ਕਲੋਜਰ ਰਿਪੋਰਟ ਦੇ ਮੁੱਦੇ 'ਤੇ ਸਰਕਰਾ ਦਾ ਪੱਖ ਰੱਖਣ ਲਈ ਪਿਛਲੇ ਦਿਨ ਐਡਵੋਕੇਟ ਜਨਰਲ ਨੂੰ ਮੀਡੀਆਂ ਦੇ ਰੂਬਰੂ ਹੋਣਾ ਪਿਆ ਹੈ। ਜਦੋਂਕਿ ਪਹਿਲਾਂ ਪਾਰਟੀ ਦੇ ਬੁਲਾਰੇ ਵੱਖ ਵੱਖ ਚੈਨਲਾਂ ਅਤੇ ਮੀਡੀਆਂ ਸਾਹਮਣੇ ਸਰਕਾਰ ਦਾ ਪੱਖ ਰੱਖਦੇ ਸਨ। ਕਈ ਕਾਂਗਰਸੀ ਆਗੂਆਂ ਦਾ ਕਹਿਣਾ ਹੈ ਕਿ ਉਹ ਮਹਿਸੂਸ ਕਰਦੇ ਹਨ ਕਿ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਨਹੀਂ ਹੈ। ਸਰਕਾਰ ਵਿਚ ਉਹ ਲੋਕ ਅੱਗੇ ਆ ਗਏ ਹਨ ਜਿਹੜੇ ਤਤਕਾਲੀ ਅਕਾਲੀ ਭਾਜਪਾ ਸਰਕਾਰ ਦੇ ਮੰਤਰੀਆਂ, ਵਿਧਾਇਕਾਂ ਜਾਂ ਆਗੂਆਂ ਨਾਲ ਸਾਂਝ ਰੱਖਦੇ ਸਨ। ਇਕ ਕਾਂਗਰਸੀ ਆਗੂਆਂ ਨੇ ਕਿਹਾ ਕਿ ਪਾਰਟੀ ਵਿਚ ਵੱਡੇ ਵਪਾਰੀਆਂ ਦੀ ਪੁੱਛਗਿੱਛ ਹੈ ਅਤੇ ਪਾਰਟੀ ਲਈ ਕੰਮ ਕਰਨ ਵਾਲੇ ਕਿਸੀ ਵਰਕਰ ਦੀ ਪੁੱਛ ਪ੍ਰਤੀਤ ਨਹੀਂ ਹੈ।

No comments:
Post a Comment