ਜਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਚੋਣਾਂ ਵਿਚ 402 ਉਮੀਦਵਾਰ ਬਿਨਾਂ ਮੁਕਾਬਲੇ ਜੈਤੂ
--ਗੁਰਦਾਸਪੁਰ ਜਿਲ੍ਹੇ 'ਚ ਸੱਭਤੋਂ ਵੱਧ ਬਿਨਾਂ ਮੁਕਾਬਲੇ ਚੁਣੇ ਨੁਮਾਇੰਦੇ
--22 ਜ਼ਿਲ੍ਹਾ ਪਰਿਸ਼ਦ ਲਈ 855
---150 ਪੰਚਇਤ ਸੰਮਤੀਆਂ ਲਈ 6028 ਉਮੀਦਵਾਰ ਚੋਣ ਮੈਦਾਨ 'ਚ
ਜੈ ਸਿੰਘ ਛਿੱਬਰ,
ਚੰਡੀਗੜ : 18 ਸਤੰਬਰ
19 ਸਤੰਬਰ ਨੂੰ ਜਿਲ੍ਹਾ ਪਰਿਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਹੋਣ ਵਾਲੀਆਂ ਵੋਟਾਂ ਲਈ ਕੁੱਲ 6883 ਉਮੀਦਵਾਰ ਚੋਣ ਮੈਦਾਨ ਵਿਚ ਨਿਤਰ ਗਏ ਹਨ। ਜਿਨ੍ਹਾਂ ਵਿਚ 22 ਜਿਲ੍ਹਾ ਪਰਿਸ਼ਦ ਲਈ 855 ਅਤੇ 150 ਪੰਚਾਇਤ ਸੰਮਤੀ ਲਈ 6028 ਉਮੀਦਵਾਰ ਹਨ। ਜਦੋਂ ਕਿ 402 ਉਮੀਦਵਾਰ ਬਿਨਾਂ ਮੁਕਾਬਲੇ ਚੋਣ ਜਿੱਤ ਗਏ ਹਨ। ਚੋਣ ਕਮਿਸ਼ਨ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜਿਲ੍ਹਾ ਪਰਿਸ਼ਦ ਦੇ 33 ਅਤੇ ਪੰਚਾਇਤ ਸੰਮਤੀ ਦੇ 369 ਉਮੀਦਵਾਰ ਬਿਨ੍ਹਾਂ ਮੁਕਾਬਲੇ ਜਿੱਤ ਗਏ ਹਨ।
ਅੱਜ ਨਾਮਜ਼ਦਗੀ ਪੱਤਰ ਵਾਪਸ ਲੈਣ ਦੇ ਅੰਤਿਮ ਦਿਨ ਕੁੱਲ 3734 ਉਮੀਦਵਾਰਾਂ ਵੱਲੋਂ ਆਪਣੇ ਨਾਮਜਦਗੀ ਪੱਤਰ ਵਾਪਸ ਲਏ ਗਏ ਹਨ, ਜਿਨ੍ਹਾਂ ਵਿੱਚੋਂ ਜ਼ਿਲ੍ਹਾ ਪਰਿਸ਼ਦ ਦੇ 446 ਅਤੇ ਪੰਚਾਇਤ ਸੰਮਤੀਆ ਦੇ 3288 ਉਮੀਦਵਾਰ ਸ਼ਾਮਲ ਹਨ। ਰਿਟਰਨਿੰਗ ਅਧਿਕਾਰੀਆਂ ਵਲੋਂ 6883 ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਗਏ ਹਨ। ਜਿਲ੍ਹਾ ਪਰਿਸ਼ਦ ਦੇ 321 ਜੋਨ ਅਤੇ ਪੰਚਾਇਤ ਸੰਮਤੀ ਦੇ 2628 ਜੋਨਾਂ ਵਿਚ ਉਮੀਦਵਾਰ ਮੈਦਾਨ ਵਿਚ ਹਨ। ਜਿਆਦਾਤਰ ਸੀਟਾਂ 'ਤੇ ਕਾਂਗਰਸ ਅਤੇ ਅਕਾਲੀ ਦਲ ਦੇ ਉਮੀਦਵਾਰਾਂ ਵਿਚ ਸਿੱਧਾ ਮੁਕਾਬਲਾ ਹੈ। ਕੁੱਝ ਜਿਲ੍ਹਿਆਂ ਵਿਚ ਆਪ ਅਤੇ ਬਹੁਜਨ ਸਮਾਜ ਪਾਰਟੀ ਵਲੋਂ ਸਾਂਝੇ ਤੌਰ 'ਤੇ ਉਮੀਦਵਾਰ ਮੈਦਾਨ ਵਿਚ ਉਤਾਰੇ ਗਏ ਹਨ।
ਇਹ ਚੁਣੇ ਗਏ 33 ਜਿਲ੍ਹਾ ਪਰਿਸ਼ਦ ਦੇ ਮੈਂਬਰ ਪੰਜਾਬ ਰਾਜ ਚੋਣ ਕਮਿਸ਼ਨ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦਾਸਪੁਰ ਜਿਲ੍ਹੇ ਦੇ ਸੱਭ ਤੋਂ ਵੱਧ 13 ਉਮੀਦਵਾਰ
ਬਿਨਾਂ ਮੁਕਾਬਲੇ ਜਿਲ੍ਹਾ ਪਰਿਸ਼ਦ ਦੇ ਮੈਂਬਰ ਚੁਣੇ ਗਏ ਹਨ। ਇਸੀ ਤਰ੍ਹਾਂ ਫਿਰੋਜਪੁਰ ਦੇ 10, ਸ਼੍ਰੀ ਫਤਿਹਗੜ ਸਾਹਿਬ ਦੇ 4, ਪਟਿਆਲਾ ਤੋਂ 2 ਅਤੇ ਸ੍ਰੀ ਅੰਮ੍ਰਿਤਸਰ ਸਾਹਿਬ, ਲੁਧਿਆਣਾ, ਸੰਗਰੂਰ ਤੇ ਨਵਾਂਸ਼ਹਿਰ ਤੋਂ ਇੱਕ ਇੱਕ ਮੈਂਬਰ ਜੈਤੂ ਰਿਹਾ ਹੈ।
369 ਪੰਚਾਇਤ ਸੰਮਤੀ ਚੁਣੇ ਗਏ
ਅੰਕੜੇ ਅਨੁਸਾਰ ਗੁਰਦਾਸਪੁਰ ਜਿਲ੍ਹੇ ਵਿਚ ਸੱਭਤੋਂ ਵੱਧ 143 ਉਮੀਦਵਾਰ ਬਿਨ੍ਹਾਂ ਮੁਕਾਬਲੇ ਚੋਣ ਜਿੱਤ ਗਏ ਹਨ। ਜਾਣਕਾਰੀ ਅਨੁਸਾਰ ਪੰਚਾਇਤ ਸੰਮਤੀ ਦੇ ਅੰਮ੍ਰਿਤਸਰ ਜਿਲ੍ਹੇ ਵਿਚ 44, ਬਠਿੰਡਾ ਵਿਚ 4, ਫਿਰੋਜੁਪਰ 97, ਫਰੀਦਕੋਟ 2, ਸ੍ਰੀ ਫਤਿਹਗੜ ਸਾਹਿਬ 17, ਗੁਰਦਾਸਪੁਰ 143, ਹੁਸ਼ਿਆਰਪੁਰ 3, ਜਲੰਧਰ 4, ਕਪੂਰਥਲਾ 2, ਲੁਧਿਆਣਾ 8, ਸ੍ਰੀ ਮੁਕਤਸਰ ਸਾਹਿਬ 7, ਪਟਿਆਲਾ 9, ਪਠਾਨਕੋਟ 1, ਰੂਪਨਗਰ 8, ਸੰਗਰੂਰ 18, ਮੋਹਾਲੀ ਤੇ ਨਵਾਂਸ਼ਹਿਰ ਜਿਲ੍ਹੇ ਵਿਚ ਇੱਕ ਇੱਕ ਉਮੀਦਵਾਰ ਬਿਨਾਂ ਮੁਕਾਬਲੇ ਮੈਂਬਰ ਚੁਣੇ ਗਏ ਹਨ।

No comments:
Post a Comment