ਕਾਲੀਆਂ ਤੇ ਦਿਨੇਸ ਬੱਬੂ ਦੇ ਮੰਤਰੀ ਬਣਨ ਦੇ ਚਰਚੇ
ਚੰਡੀਗੜ• 12 ਮਈ ( ਜੈ ਸਿੰਘ ਛਿੱਬਰ) ਅਕਾਲੀ ਭਾਜਪਾ ਗਠਜੋੜ ਸਰਕਾਰ 'ਚ ਸ਼ਾਮਲ ਭਾਜਪਾ ਨਾਲ ਸਬੰਧਿਤ ਚਾਰ ਮੰਤਰੀਆਂ ਵਿਚੋਂ ਦੋ ਮੰਤਰੀਆਂ ਦੀ ਛੁੱਟੀ ਹੋਣ ਦੀ ਸੰਭਾਵਨਾ ਹੈ। ਪੰਜਾਬ ਭਾਜਪਾ ਦੇ ਇੰਚਾਰਜ ਤੇ ਪਾਰਟੀ ਦੇ ਸਕੱਤਰ ਪ੍ਰਭਾਤ ਝਾਅ ਨੇ ਸ਼ੁੱਕਰਵਾਰ ਸਵੇਰੇ 11 ਵਜੇ ਚੰਡੀਗੜ ਸਥਿਤ ਪਾਰਟੀ ਦਫ਼ਤਰ 'ਚ ਅਹਿਮ ਮੀਟਿੰਗ ਬੁਲਾਈ ਹੈ। ਸੂਤਰ ਦੱਸਦੇ ਹਨ ਕਿ ਮੀਟਿੰਗ ਵਿੱਚ ਜਿਥੇ ਪਾਰਟੀ ਦੇ ਮੰਤਰੀਆਂ ਅਤੇ ਵਿਧਾਇਕਾਂ ਦਾ ਰਿਪੋਰਟ ਕਾਰਡ ਲਿਆ ਜਾਵੇਗਾ ਉਥੇ ਭਾਜਪਾ ਵਿੱਚ ਵਧ ਰਹੀ ਗੁਟਬਾਜ਼ੀ ਨੂੰ ਰੋਕਣ ਲਈ ਦੋ ਮੰਤਰੀਆਂ ਤੋਂ ਅਸਤੀਫਾ ਲਿਆ ਜਾ ਸਕਦਾ ਹੈ। ਪੰਜਾਬ ਸਰਕਾਰ 'ਚ ਭਾਜਪਾ ਨਾਲ ਸੰਬੰਧਿਤ ਇੱਕ ਦਰਜਨ ਵਿਧਾਇਕਾਂ ਵਿਚੋਂ ਸ੍ਰੀ ਮਦਨ ਮੋਹਨ ਮਿੱਤਲ, ਅਨਿਲ ਜੋਸ਼ੀ, ਚੁੰਨੀ ਲਾਲ ਭਗਤ ਤੇ ਸੁਰਜੀਤ ਕੁਮਾਰ ਜਿਆਣੀ ਕੈਬਨਿਟ ਮੰਤਰੀ ਹਨ। ਜਦੋਂ ਕਿ ਦਿਨੇਸ਼ ਬੱਬੂ ਡਿਪਟੀ ਸਪੀਕਰ ਹਨ। ਇਸਤੋਂ ਇਲਾਵਾ ਚਾਰ ਵਿਧਾਇਕਾਂ ਨੂੰ ਮੁੱਖ ਸੰਸਦੀ ਸਕੱਤਰ ਬਣਾਇਆ ਹੋਇਆ ਹੈ। ਸਿਰਫ ਦੋ ਵਿਧਾਇਕ ਮਨੋਰੰਜਨ ਕਾਲੀਆਂ ਤੇ ਅਸ਼ਵਨੀ ਕੁਮਾਰ ਹਨ, ਜਿਨ•ਾਂ ਨੂੰ ਸਰਕਾਰ 'ਚ ਕੋਈ ਅਹਿਮ ਅਹੁੱਦਾ ਨਸੀਬ ਨਹੀਂ ਹੋਇਆ। ਦੱਸਿਆਂ ਜਾਂਦਾ ਹੈ ਕਿ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਅਨਿਲ ਜੋਸ਼ੀ ਦੀ ਛੁੱਟੀ ਹੋਣਾ ਤੈਅ ਹੈ, ਇਸਦੇ ਨਾਲ ਹੀ ਭਾਜਪਾ ਵਿਧਾਇਕ ਦਲ ਦੇ ਆਗੂ ਤੇ ਬਜੁਰਗ ਵਿਧਾਇਕ ਚੁੰਨੀ ਲਾਲ ਭਗਤ ਨੂੰ ਵੀ ਅਹੁੱਦੇ ਤੋਂ ਹਟਾਉਣ ਦੀ ਚਰਚਾ ਹੈ। ਪਰੰਤੂ ਸੂਤਰਾਂ ਦਾ ਕਹਿਣਾ ਹੈ ਕਿ ਜੇਕਰ ਚੁੰਨੀ ਲਾਲ ਭਗਤ ਨੂੰ ਮੰਤਰੀ ਪਦ ਤੋਂ ਹਟਾਇਆ ਜਾਂਦਾ ਹੈ ਤਾਂ ਉਹਨਾਂ ਦੇ ਸਥਾਨ 'ਤੇ ਸੰਸਦੀ ਸਕੱਤਰ ਸੋਮ ਪ੍ਰਕਾਸ਼ (ਸਾਬਕਾ ਆਈ.ਏ.ਅਧਿਕਾਰੀ) ਨੂੰ ਮੰਤਰੀ ਬਣਾਇਆ ਜਾ ਸਕਦਾ ਹੈ। ਦੱਸਿਆਂ ਜਾਂਦਾ ਹੈ ਪਾਰਟੀ ਵਲੋਂ ਸ੍ਰੀ ਵਿਜੈ ਸਾਂਪਲਾ ,ਕੇਂਦਰੀ ਮੰਤਰੀ ਨੂੰ ਪਹਿਲਾਂ ਹੀ ਦਲਿਤ ਕੋਟੇ ਵਿਚੋਂ ਪਾਰਟੀ ਦਾ ਪ੍ਰਧਾਨ ਬਣਾਇਆ ਗਿਆ ਹੈ ਤੇ ਦੂਸਰਾ ਸ੍ਰੀ ਸਾਂਪਲਾ ਦੇ ਸੋਮ ਪ੍ਰਕਾਸ਼ ਨਾਲ ਸਬੰਧ ਕੁੱਝ ਚੰਗੇ ਨਹੀਂ ਹਨ। ਜੇਕਰ ਪਾਰਟੀ ਨੇ ਦਲਿਤ ਪੱਤਾ ਖੇਡਦੇ ਹੋਈ ਭਗਤ ਚੁੰਨੀ ਲਾਲ ਨੂੰ ਨਹੀਂ ਬਦਲਿਆਂ ਤਾਂ ਸ੍ਰੀ ਮਦਨ ਮੋਹਨ ਮਿੱਤਲ 'ਤੇ ਵੀ ਗੁਣਾ ਪੈ ਸਕਦਾ ਹੈ। ਯਾਨੀ ਸ੍ਰੀ ਮਿੱਤਲ ਨੂੰ ਕੈਬਨਿਟ ਰੈਂਕ ਤੋਂ ਲਾਂਭੇ ਕੀਤਾ ਜਾ ਸਕਦਾ ਹੈ। ਡਿਪਟੀ ਸਪੀਕਰ ਦਿਨੇਸ਼ ਬੱਬੂ ਨੂੰ ਵੀ ਮੰਤਰੀ ਬਨਾਉਣ ਦੇ ਚਰਚੇ ਹਨ ਜੇਕਰ ਦਿਨੇਸ਼ ਬੱਬੂ ਦੀ ਤਰੱਕੀ ਕਰਕੇ ਕੈਬਨਿਟ ਮੰਤਰੀ ਬਣਾਇਆ ਗਿਆ ਤਾਂ ਉਹਨਾਂ ਦੀ ਜਗ•ਾਂ ਸੋਮ ਪ੍ਰਕਾਸ਼ ਨੂੰ ਡਿਪਟੀ ਸਪੀਕਰ ਦਾ ਅਹੁੱਦਾ ਦਿੱਤਾ ਜਾ ਸਕਦਾ ਹੈ। ਪਾਰਟੀ ਸੂਤਰ ਦੱਸਦੇ ਹਨ ਕਿ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਭਾਂਪਦੇ ਹੋਏ ਅਤੇ ਪਾਰਟੀ ਵਿਚਲੀ ਗੁਟਬਾਜ਼ੀ ਨੂੰ ਖ਼ਤਮ ਕਰਨ ਲਈ ਪਹਿਲਾਂ ਪਾਰਟੀ ਪ੍ਰਧਾਨ ਅਮਿਤ ਸ਼ਾਹ ਨੇ ਦਿੱਲੀ ਵਿਖੇ ਮੀਟਿੰਗ ਬੁਲਾਈ ਸੀ ਪਰ ਕਿਸੀ ਕਾਰਨ ਹੁਣ ਮੀਟਿੰਗ ਸ਼ੁੱਕਰਵਾਰ ਨੂੰ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਪ੍ਰਭਾਤ ਝਾਅ ਵਲੋਂ ਲਈ ਜਾਵੇਗੀ। ਮੀਟਿੰਗ ਵਿੱਚ ਪਾਰਟੀ ਦੇ ਸੰਗਠਨ ਸਕੱਤਰ ਦਿਨੇਸ਼ ਕੁਮਾਰ ਤੇ ਪੰਜਾਬ ਭਾਜਪਾ ਦੇ ਪ੍ਰਧਾਨ ਵਿਜੈ ਸਾਂਪਲਾ ਵੀ ਹਾਜ਼ਰ ਹੋਣਗੇ।
Êਪੰਜਾਬ ਭਾਜਪਾ ਦੇ ਇੰਚਾਰਜ ਸ੍ਰੀ ਪ੍ਰਭਾਤ ਝਾਅ ਨੇ ਰੋਜ਼ਾਨਾਂ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਮੀਟਿੰਗ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮੀਟਿੰਗ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ,ਚੰਡੀਗੜ• ਨਗਰ ਨਿਗਮਾਂ ਦੀਆਂ ਹੋਣ ਵਾਲੀਆਂ ਚੋਣਾਂ ਤੇ ਪਾਰਟੀ ਦੀਆਂ ਹੋਰ ਗਤੀਵਿਧੀਆਂ ਬਾਰੇ ਗੱਲਬਾਤ ਹੋਵੇਗੀ। ਸ੍ਰੀ ਝਾਅ ਨੇ ਮੰਤਰੀ ਬਦਲਣ ਦੇ ਸਵਾਲ 'ਤੇ ਕੋਈ ਉਚਿਤ ਜਵਾਬ ਨਾ ਦਿੰਦੇ ਹੋਏ ਕਿਹਾ ਕਿ ਉਹ ਤਾਂ ਪਾਰਟੀ ਦੇ ਸਾਰੇ ਵਰਕਰਾਂ ਨਾਲ ਮਿਲਕੇ ਕੰਮ ਕਰਨ ਵਾਲੇ ਹਨ ਅਤੇ ਮੰਤਰੀ ਬਦਲਣਾ ਉਹਨਾਂ ਦਾ ਕੰਮ ਨਹੀਂ ਹੈ।
No comments:
Post a Comment