ਸਾਹੀਵਾਲ ਗਾਂ ਦਾ ਦੁੱਧ ਬਣਿਆ ਕੈਂਸਰ ਰੋਕਣ ਦੀ ਦਵਾਈ
ਸਰਕਾਰ ਨੇ ਗੋਕੁਲ ਮਿਸ਼ਨ ਤਹਿਤ ਸਾਹੀਵਾਲ ਗਾਂ ਦੀ ਨਸਲ ਸੰਭਾਲ ਕੇਂਦਰ ਬਨਾਉਣ ਦਾ ਲਿਆ ਫੈਸਲਾ –ਰਾਣੀਕੇ
ਚੰਡੀਗੜ•, 11 ਮਈ :(ਜੈ ਸਿੰਘ ਛਿੱਬਰ) ਕੈਂਸਰ ਮਰੀਜ਼ਾ ਦੀ ਵੱਧ ਰਹੀ ਗਿਣਤੀ ਰੋਕਣ ਲਈ ਪੰਜਾਬ ਸਰਕਾਰ ਨੇ ਹੁਣ ਸਾਹੀਵਾਲ ਕਿਸਮ ਦੀ ਗਾਂ ਨੂੰ ਪ੍ਰਫੁੱਲਿਤ ਕਰਨ ਦਾ ਫੈਸਲਾ ਕੀਤਾ ਹੈ। ਮਾਹਿਰ ਦੱਸਦੇ ਹਨ ਕਿ ਸਾਹੀਵਾਲ ਕਿਸਮ ਦੀ ਗਾਂ ਦੇ ਦੁੱਧ ਤੇ ਦੁੱਧ ਤੋਂ ਬਣਨ ਵਾਲੇ ਉਤਪਾਦਾਂ ਵਿਚ ਅਜਿਹੇ ਤੱਤ ਹੁੰਦੇ ਹਨ, ਜੋ ਕੈਂਸਰ, ਮੋਟਾਪਾ, ਸ਼ੂਗਰ ਅਤੇ ਕਲਸਟਰੋਲ ਨੂੰ ਕੰਟਰੋਲ ਕਰਦੇ ਹਨ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਪਟਿਆਲਾ ਦੇ ਕੁੱਲਾ ਮਾਜਰਾ ਵਿਖੇ 'ਗੋਕੁਲ ਮਿਸ਼ਨ' ਤਹਿਤ 14 ਕਰੌੜ ਦੀ ਲਾਗਤ ਨਾਲ ਸਾਹੀਵਾਲ ਗਾਵਾਂ ਦੀ ਨਸਲ ਸੰਭਾਲ ਦਾ ਕੇਂਦਰ ਬਨਾਉਣ ਦਾ ਫੈਸਲਾ ਲੈ ਲਿਆ ਹੈ।
ਪਸ਼ੂ ਪਾਲਣ ਮੰਤਰੀ ਗੁਲਜਾਰ ਸਿੰਘ ਰਣੀਕੇ ਨੇ ਦੱਸਿਆ ਕਿ ਸਾਹੀਵਾਲ ਗਾਵਾਂ ਦੀ ਨਸਲ ਵਧਾਉਣ ਲਈ ਸਰਕਾਰ ਵੱਲੋਂ ਇਸ ਨਸਲ ਦੇ ਵਿਕਾਸ ਲਈ ਬਨਾਉਟੀ ਗਰਭਦਾਨ ਦੇ ਟੀਕੇ ਫਰੀ ਲਾਏ ਜਾ ਰਹੇ ਹਨ ਅਤੇ ਮਲੱਪਾਂ ਦੀ ਦਵਾਈ ਵੀ ਮੁਫ਼ਤ ਦਿੱਤੀ ਜਾ ਰਹੀ ਹੈ। ਪੰਜਾਬ 'ਚ ਸਾਹੀਵਾਲ ਗਾਵਾਂ ਦੀ ਬੁਹਤਾਤ ਸੀ, ਜੋ ਏ-2 ਕਿਸਮ ਦਾ ਦੁੱਧ ਦਿੰਦੀਆ ਸਨ। ਇਸ ਦੁੱਧ ਵਿਚ ਕੈਂਸਰ, ਸ਼ੂਗਰ, ਮੋਟਾਪਾ ਘਟਾਉਣ ਅਤੇ ਕੈਲਸਟਰੌਲ ਨਾਲ ਨਿਪਟਣ ਦੇ ਤੱਤ ਸਨ। ਵੰਡ ਤੋਂ ਬਾਦ ਸਾਹੀਵਾਲ ਗਾਵਾਂ ਵੱਲ ਖਾਸ ਧਿਆਨ ਨਹੀਂ ਦਿੱਤਾ ਗਿਆ, ਸਿੱਟੇ ਵਜੋਂ ਗਾਂ ਦੀ ਇਹ ਕਿਸਮ ਦੁਰਲੱਭ ਹੁੰਦੀ ਗਈ, ਜਦਕਿ ਪਾਕਿਸਤਾਨ ਵਿਚ ਗਾਂ ਦੀ ਇਹ ਕਿਸਮ ਬੁਹਤਾਤ ਵਿਚ ਹੈ। ਇਸਦੀ ਅਹਿਮੀਅਤ ਪਤਾ ਲੱਗਣ ਤੋਂ ਬਾਅਦ ਸਰਕਾਰ ਨੇ ਇਸ ਨਸਲ ਨੂੰ ਪ੍ਰਫੁੱਲਿਤ ਕਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆ ਹਨ। ਸਾਲ 2012 ਦੇ ਅੰਕੜਿਆ ਅਨੁਸਾਰ, ਪੰਜਾਬ 'ਚ ਗੋਕਾ ਪਸ਼ੂਆ ਦੀ 24.27 ਲੱਖ ਗਿਣਤੀ 'ਚ ਸਾਹੀਵਾਲ ਕਿਸਮ ਦੀਆਂ ਗਾਵਾਂ ਦੀ ਸੰਖਿਆ ਮਹਿਜ 40 ਹਜਾਰ ਹੈ। ਇਹ ਵੀ ਪੰਜਾਬ ਸਰਕਾਰ ਦਾ ਉੱਦਮ ਹੈ ਕਿ ਸਾਲ 2007 ਵਿਚ ਇਸ ਨਸਲ ਦੀਆਂ ਗਾਵਾਂ ਦੀ ਸੰਖਿਆ 20 ਹਜਾਰ ਸੀ, ਜੋ ਹੁਣ ਵਧ ਕੇ 40 ਹਜਾਰ ਹੋਈ ਹੈ। ਇਸਦੇ ਲਈ ਮੁਕਤਸਰ ਵਿਖੇ ਸਰਕਾਰ ਵੱਲੋਂ ਨੈਸ਼ਨਲ ਡੇਅਰੀ ਯੋਜਨਾ ਦੇ ਫੇਸ-ਇਕ ਤਹਿਤ ਸਾਹੀਵਾਲ ਕਿਸਮ ਲਈ ਕੋਸ਼ਿਸ਼ਾਂ ਕੀਤੀਆ ਗਈਆ। ਸੂਤਰ ਦੱਸਦੇ ਹਨ ਕਿ ਪੰਜਾਬ ਸਰਕਾਰ ਸਾਹੀਵਾਲ ਨਸਲ ਦੀ ਗਾਂ ਦੇ ਦੁੱਧ ਸਬਸਿਡੀ ਦੇਣ 'ਤੇ ਵੀ ਵਿਚਾਰ ਕਰ ਰਹੀ ਹੈ। ਹਰਿਆਣਾ ਦੇ ਕਰਨਾਲ ਵਿਖੇ ਕੌਮੀ ਡੇਅਰੀ ਖੋਜ ਸੰਸਥਾਨ ਦੀ ਰਿਪੋਰਟ ਨੇ ਵੀ ਸਾਹੀਵਾਲ ਗਾਂ ਦੇ ਦੁੱਧ ਅਤੇ ਦੁੱਧ ਤੋਂ ਬਣੇ ਉਤਪਾਦਾਂ ਨੂੰ ਕੈਂਸਰ ਸਮੇਤ ਹੋਰ ਰੋਗਾਂ ਦਾ ਮੁਕਾਬਲਾ ਕਰਨ ਲਈ ਯੋਗ ਦੱਸਿਆ ਹੈ। ਸਾਹੀਵਾਲ ਗਾਂ ਨਸਲ ਦੀ ਪ੍ਰਫੁੱਲਤਾ ਬਾਰੇ ਗੱਲਬਾਤ ਦੌਰਾਨ ਪੰਜਾਬ ਦੇ ਪਸ਼ੂ ਪਾਲਣ ਮੰਤਰੀ ਗੁਲਜਾਰ ਸਿੰਘ ਰਣੀਕੇ ਦਾ ਕਹਿਣਾ ਸੀ ਕਿ ਇਸ ਨਸਲ ਦੀ ਅਹਿਮੀਅਤ ਸਮਝਣ ਤੋਂ ਬਾਦ ਪੰਜਾਬ ਵਿਚ ਇਸ ਨਸਲ ਨੂੰ ਪ੍ਰਫੁੱਲਿਤ ਕਰਨ ਦੇ ਭਰਪੂਰ ਉਪਰਾਲੇ ਕੀਤੇ ਜਾ ਰਹੇ ਹਨ। ਪਟਿਆਲਾ ਜਿਲ•ਾਂ ਦੇ ਕੁੱਲੂ ਮਾਜਰਾ ਵਿਖੇ ਸਾਹੀਵਾਲ ਨਸਲ ਦੀ ਪ੍ਰਫੁੱਲਿਤਾ ਲਈ ਖੋਹਲੇ ਜਾਨ ਵਾਲੇ ਕੇਂਦਰ ਲਈ ਜਮੀਨ ਦੇਖ ਲਈ ਗਈ ਹੈ ਅਤੇ ਇਸ ਸਬੰਧੀ ਡਾਕਟਰਾਂ ਨੂੰ ਵਿਸੇਸ਼ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਉਨ•ਾਂ ਦੱਸਿਆ ਕਿ ਪੂਰੇ ਸੂਬੇ ਵਿਚ ਇਸ ਸਬੰਧੀ ਵਿਭਾਗ ਵੱਲੋਂ ਥਾਂ-ਥਾਂ ਜਾਗਰੂਕਤਾ ਕੈਂਪ ਲਾਏ ਜਾ ਰਹੇ ਹਨ। ਇਸ ਸਬੰਧੀ ਵਿਭਾਗ ਨੂੰ ਖਾਸ ਹਦਾਇਤਾਂ ਹਨ ਅਤੇ ਕੁਤਾਹੀ ਕਰਨ ਵਾਲੇ ਅਫਸਰਾਂ ਅਤੇ ਕਰਮਚਾਰੀਆਂ ਵਿਰੁੱਧ ਸਖਤ ਕਾਰਵਾਈ ਦੀਆਂ ਵੀ ਹਦਾਇਤਾਂ ਜਾਰੀ ਹੋ ਚੁੱਕੀਆ ਹਨ। ਸ਼੍ਰੀ ਰਣੀਕੇ ਨੇ ਦੱਸਿਆ ਕਿ ਸਾਹੀਵਾਲ ਗਾਂ ਦੇ ਦੁੱਧ, ਦੁੱਧ ਤੋਂ ਬਣੇ ਘਿਉਂ, ਮੱਖਣ ਆਦਿ ਦੀ ਮੰਗ ਲਗਾਤਾਰ ਵੱਧ ਰਹੀ ਹੈ। ਜਿਸ ਕਰਕੇ ਸਰਕਾਰ ਨੇ ਸਾਹੀਵਾਲ ਨਸਲ ਦੀ ਪ੍ਰਫੁੱਲਤਾਂ ਲਈ ਤੇਜੀ ਲਿਆਦੀਂ ਹੈ।
No comments:
Post a Comment