ਡਾ ਸ਼ਕੀਲ ਅਹਿਮਦ ਦੀ ਛੁੱਟੀ ਕਮਲ ਨਾਥ ਹੋਣਗੇ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ
ਸਿੱਖ ਵਿਰੋਧੀ ਦੰਗਿਆਂ 'ਚ ਨਾਂਅ ਹੋਣ ਕਰਕੇ ਭਾਰੀ ਪੈ ਸਕਦੀ ਹੈ ਕਮਲ ਨਾਥ ਦੀ ਨਿਯੁਕਤੀ
ਨਾਨਾਵਤੀ ਕਮਿਸ਼ਨ ਦੀ ਰਿਪੋਰਟ 'ਚ ਕਮਲ ਨਾਥ ਦਾ ਨਾਮ ਸ਼ਾਮਲ
ਚੰਡੀਗੜ 12 ਜੂਨ ( ਜੈ ਸਿੰਘ ਛਿੱਬਰ) ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਦੇ ਸੋਮਵਾਰ ਨੂੰ ਜਲੰਧਰ ਦੌਰੇ ਤੋਂ ਠੀਕ ਇੱਕ ਦਿਨ ਪਹਿਲਾਂ ਪੰਜਾਬ ਕਾਂਗਰਸ 'ਚ ਧੜੇਬੰਦੀ ਨੂੰ ਖਤਮ ਕਰਨ ਦੇ ਮਕਸਦ ਵਜੋਂ ਕਾਂਗਰਸ ਨੇ ਡਾ ਸ਼ਕੀਲ ਅਹਿਮਦ ਦੀ ਥਾਂ 'ਤੇ ਸੀਨੀਅਰ ਆਗੂ ਸ੍ਰੀ ਕਮਲ ਨਾਥ ਨੂੰ ਪੰਜਾਬ ਮਾਮਲਿਆਂ ਦਾ ਇੰਚਾਰਜ ਲਗਾ ਦਿੱਤਾ ਹੈ। ਪਰ ਕਮਲ ਨਾਥ ਦੀ ਨਿਯੁਕਤੀ ਕਾਂਗਰਸ ਲਈ ਭਾਰੀ ਪੈ ਸਕਦੀ ਹੈ, ਕਿਉਂਕਿ 84 ਸਿੱਖ ਵਿਰੋਧੀ ਦੰਗਿਆਂ ਦੇ ਕਥਿਤ ਦੋਸ਼ੀਆਂ ਦੀ ਲਿਸਟ 'ਚ ਕਮਲ ਨਾਥ ਦਾ ਨਾਮ ਵੀ ਸ਼ਾਮਲ ਹੈ। ਕਮਲ ਨਾਥ ਦੀ ਨਿਯੁਕਤੀ ਨਾਲ ਪੰਜਾਬ 'ਚ ਅਕਾਲੀ ਦਲ ਨੂੰ ਬਿਨਾਂ ਵਜ•ਾਂ ਇੱਕ ਮੁੱਦਾ ਮਿਲ ਜਾਵੇਗਾ ਜੋ ਕਾਂਗਰਸ ਲਈ ਵੱਡੇ ਨੁਕਸਾਨ ਦਾ ਕਾਰਨ ਬਣ ਸਕਦਾ ਹੈ। ਜਦੋਂਕਿ ਪਹਿਲਾਂ ਹੀ ਪੰਜਾਬ ਐਸੰਬਲੀ ਚੋਣਾਂ 'ਚ ਇਸ ਸਮੇਂ ਤਿਕੋਣੀ ਟੱਕਰ ਹੋਣ ਦੇ ਆਸਾਰ ਬਣੇ ਹੋਏ ਹਨ।
ਭਾਵੇਂ ਕਿ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਸ੍ਰੀ ਕਮਲ ਨਾਥ ਦੀ ਨਿਯੁਕਤੀ ਨੂੰ ਲੈ ਕੇ ਅਜੇ ਮੂੰਹ ਖੋਲਣ ਨੂੰ ਤਿਆਰ ਨਹੀਂ ਹਨ, ਪਰ ਦੁਖੀ ਜਰੂਰ ਹਨ। ਸੂਤਰ ਤਾਂ ਇਹ ਵੀ ਦੱਸਦੇ ਹਨ ਕਿ ਅਕਾਲੀ ਦਲ ਦੇ ਵਿਰੋਧ ਨੂੰ ਭਾਂਪਦੇ ਹੋਏ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਵਲੋਂ ਇਹ ਮਸਲਾ ਹਾਈਕਮਾਨ ਕੋਲ ਵੀ ਪਹੁੰਚਾਇਆ ਜਾਵੇਗਾ। ਖਾਸ ਕਰਕੇ ਸੋਮਵਾਰ ਨੂੰ ਰਾਹੁਲ ਗਾਂਧੀ ਦੇ ਜਲੰਧਰ ਦੌਰੇ ਦੌਰਾਨ ਵੀ ਕਾਂਗਰਸੀ ਸ੍ਰੀ ਕਮਲ ਨਾਥ ਨੂੰ ਬਦਲਣ ਦਾ ਮੁੱਦਾ ਉਠਾ ਸਕਦੇ ਹਨ।
ਸੂਤਰਾਂ ਅਨੁਸਾਰ ਕਾਂਗਰਸ ਹਾਈਕਮਾਨ ਨੇ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚਲੀ ਗੁਟਬਾਜੀ ਨੂੰ ਖ਼ਤਮ ਕਰਨ ਦੇ ਮਕਸਦ ਵਜੋਂ ਅਜਿਹਾ ਫੈਸਲਾ ਲਿਆ ਹੈ। ਦੱਸਿਆਂ ਜਾਂਦਾ ਹੈ ਕਿ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੂੰ ਹਟਾਉਣ ਸਮੇਂ ਹੀ ਕਾਂਗਰਸ ਵਲੋਂ ਅਜਿਹਾ ਫੈਸਲਾ ਲਿਆ ਜਾਣਾ ਸੀ ਪਰ ਕਿਸੀ ਕਾਰਨ ਫੈਸਲਾ ਟਾਲ ਦਿੱਤਾ ਗਿਆ ਸੀ। ਦੱਸਿਆਂ ਜਾਂਦਾ ਹੈ ਕਿ ਸੀਨੀਅਰ ਕਾਂਗਰਸੀ ਆਗੂ ਡਾ ਸ਼ਕੀਲ ਅਹਿਮਦ ਦੀ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਤਾਲਮੇਲ ਠੀਕ ਨਹੀਂ ਬਣ ਰਿਹਾ ਸੀ, ਕੈਪਟਨ ਖੇਮੇ ਵਿੱਚ ਆਮ ਚਰਚਾ ਸੀ ਕਿ ਸ੍ਰੀ ਸ਼ਕੀਲ ਅਹਿਮਦ ਤੇ ਸਹਿ ਇੰਚਾਰਜ ਕਾਂਗਰਸ ਵਿਧਾਇਕ ਦਲ ਦੇ ਆਗੂ ਚਰਨਜੀਤ ਸਿੰਘ ਚੰਨੀ ਨੂੰ ਵਧੇਰੇ ਤਵੱਜੋਂ ਦਿੰਦੇ ਹਨ ਤੇ ਚੰਨੀ ਨੂੰ ਪੰਜਾਬ 'ਚ ਵੱਡੇ ਦਲਿਤ ਆਗੂ ਵਜੋਂ ਪ੍ਰਮੋਟ ਕਰ ਰਹੇ ਹਨ। ਕਾਂਗਰਸ ਦੇ ਮੁੱਖ ਬੁਲਾਰੇ ਤੇ ਸੀਨੀਅਰ ਆਗੂ ਸੁਨੀਲ ਜਾਖੜ ਦੀ ਵਿਧਾਇਕ ਦਲ ਦੇ ਆਗੂ ਵਜੋਂ ਛੁੱਟੀ ਹੋਣ ਤੋਂ ਬਾਦ ਕੈਪਟਨ ਅਮਰਿੰਦਰ ਸਿੰਘ ,.ਸ੍ਰੀ ਚਰਨਜੀਤ ਚੰਨੀ ਨੂੰ ਪਸੰਦ ਨਹੀਂ ਕਰ ਰਹੇ ਹਨ। ਕੈਪਟਨ ਵਲੋਂ ਹੁਣ ਵੀ ਸ੍ਰੀ ਚੰਨੀ ਦੇ ਮੁਕਾਬਲੇ ਜਾਖੜ ਨੂੰ ਵਧੇਰੇ ਮਹੱਤਵ ਦਿੱਤਾ ਜਾ ਰਿਹਾ ਹੈ।
Êਪੰਜਾਬ ਕਾਂਗਰਸ ਦੇ ਮੁੱਖ ਬੁਲਾਰੇ ਸੁਨੀਲ ਜਾਖੜ ਨੇ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਨੂੰ ਸ੍ਰੀ ਕਮਲ ਨਾਲ ਦੇ 1984 ਸਿਖ ਵਿਰੋਧੀ ਦੰਗਿਆਂ ਵਿੱਚ ਨਾਅ ਸ਼ਾਮਲ ਬਾਰੇ ਜਾਣਕਾਰੀ ਨਹੀਂ ਹੈ। ਜਦੋਂਕਿ ਵਿਧਾਇਕ ਦਲ ਦੇ ਆਗੂ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸ੍ਰੀ ਕਮਲ ਨਾਥ ਦੇ ਇੰਚਾਰਜ ਲੱਗਣ ਬਾਰੇ ਜਾਣਕਾਰੀ ਨਹੀਂ ਹੈ ਅਜੇ ਤਾਂ ਇਹ ਹਵਾ 'ਚ ਗੱਲਾਂ ਹਨ।
ਵਰਨਣਯੋਗ ਗੱਲ ਇਹ ਹੈ ਕਿ 1984 ਦੇ ਸਿੱਖ ਵਿਰੋਧੀ ਦੰਗਿਆਂ 'ਚ ਸੀਨੀਅਰ ਕਾਂਗਰਸੀ ਆਗੂ ਸੱਜਣ ਕੁਮਾਰ, ਐਚ.ਕੇ.ਐਲ ਭਗਤ, ਜਗਦੀਸ਼ ਟਾਈਟਲਰ ਤੇ ਕਮਲ ਨਾਥ ਦਾ ਨਾਂਅ ਸ਼ਾਮਲ ਹਨ। ਨਾਨਾਵਤੀ ਕਮਿਸ਼ਨ ਦੀ ਰਿਪੋਰਟ ਅਨੁਸਾਰ ਉਸ ਸਮੇਂ ਦੇ ਗਵਾਹ ਮੁਖਤਿਆਰ ਸਿੰਘ ਨੇ ਗਵਾਹੀ ਦਿੱਤੀ ਸੀ ਕਿ ਸ੍ਰੀ ਕਮਲ ਨਾਥ ਗੁਰਦੁਆਰਾ ਰਕਾਬ ਗੰਜ ਸਾਹਿਬ ਨੇੜ•ੇ ਨਾਅ ਦੰਗਾਕਾਰੀਆਂ ਨੂੰ ਕਥਿ ਤੌਰ 'ਤੇ ਭੜਕਾਉਦੇ ਦੇਖੇ ਗਏ ਸਨ। ਕੁੱਲ ਮਿਲਾਕੇ ਕਾਂਗਰਸ ਨੂੰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ੍ਰੀ ਕਮਲ ਨਾਥ ਨੂੰ ਪੰਜਾਬ ਮਾਮਲਿਆਂ ਦਾ ਇੰਚਾਰਜ ਲਗਾਉਣਾ ਭਾਰੀ ਪੈ ਸਕਦਾ ਹੈ।

No comments:
Post a Comment