------ ਅਕਾਲੀ ਦਲ ਨੰੂੰ ਫੰਡ ਦੇਣ ਦਾ ਮਾਮਲਾ---
ਕੰਪਨੀ ਵਲੋਂ ਕਰੋੜ ਰੁਪਏ ਅਤੇ ਅਕਾਲੀ ਦਲ ਨੇ ਪੰਜਾਹ ਲੱਖ ਰੁਪਏ ਦਾ ਕੀਤਾ ਖੁਲਾਸਾ
ਕਾਂਗਰਸ ਨੇ ਮੰਗੀ ਨਿਰਪੱਖ ਜਾਂਚ ਦੀ ਮੰਗ
ਚੰਡੀਗੜ/ 25 ਦਸੰਬਰ/ ਜੈ ਸਿੰਘ ਛਿੱਬਰ
ਰਿਅਲ ਅਸਟੇਟ ਕੰਪਨੀਆਂ ਤੋਂ ਫੰਡ ਲੈਣ ਦੇ ਮਾਮਲੇਂ 'ਚ ਸ਼ੋਮਣੀ ਅਕਾਲੀ ਦਲ ਦੇ ਝੂਠ ਦਾ ਪਰਦਾਫਾਸ਼ ਹੋਇਆ ਹੈ। ਜਿਥੇ Îਮੁੰਬਈ ਦੀ ਟ੍ਰਿਗ ਡਿਟੈਕਟਿਵਜ਼ ਪ੍ਰਾਈਵੇਟ ਲਿਮਟਿਡ ਕੰਪਨੀ ਵਲੋਂ ਸ਼ੋਮਣੀ ਅਕਾਲੀ ਦਲ ਨੂੰ ਇੱਕ ਕਰੋੜ ਰੁਪਏ ਫੰਡ ਦੇਣ ਦੀ ਸੂਚਨਾਂ ਦਿੱਤੀ ਗਈ ਹੈ ,ਉਥੇ ਅਕਾਲੀ ਦਲ ਵਲੋਂ ਕੰਪਨੀ ਵਲੋਂ ਪੰਜਾਹ ਲੱਖ ਰੁਪਏ ਦੇਣ ਦੀ ਸੂਚਨਾਂ ਦਿੱਤੀ ਗਈ ਹੈ। ਇਸ ਨਾਲ ਪੰਜਾਹ ਲੱਖ ਰੁਪਏ ਦੀ ਵੱਡੀ ਰਾਸ਼ੀ ਕਿੱਥੇ ਗਈ ਨੇ ਨਵਾ ਸਵਾਲ ਖੜ•ਾ ਕਰ ਦਿੱਤਾ ਹੈ।
ਆਰਟੀਆਈ ਕਰਤਾ ਤੇ ਐਡਵੋਕੇਟ ਦਿਨੇਸ਼ ਚੱਡਾ ਨੇ ਅਕਾਲੀ ਦਲ 'ਤੇ ਚੋਣ ਕਮਿਸ਼ਨ ਨੂੰ ਗਲਤ ਸੂਚਨਾਂ ਦੇਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਪੰਜਾਹ ਲੱਖ ਰੁਪਏ ਦੀ ਵੱਡੀ ਗੜਬੜੀ ਹੋਈ ਹੈ ,ਇਸ ਵਿੱਚ ਕੰਪਨੀ ਗਲਤ ਹੈ ਜਾਂ ਅਕਾਲੀ ਦਲ ਝੂਠਾ ਹੈ। ਇਸ ਮਾਮਲੇਂ ਦੀ ਜਾਂਚ ਹੋਣੀ ਚਾਹੀਦੀ ਹੈ। ਵਰਨਣਯੋਗ ਗੱਲ ਇਹ ਹੈ ਕਿ ਦਿਨੇਸ਼ ਚੱਢਾ ਨੇ ਚੋਣ ਕਮਿਸ਼ਨ ਤੋਂ ਅਕਾਲੀ ਦਲ ਵਲੋਂ ਸਾਲ 2012-13 ਦੌਰਾਨ ਫੰਡ ਮਿਲਣ ਨੂੰ ਲੈ ਕੇ ਸੂਚਨਾਂ ਪ੍ਰਾਪਤ ਕੀਤੀ ਸੀ। ਜਿਸ ਵਿੱਚ ਵੱਖ ਵੱਖ ਰਿਅਲ ਅਸਟੇਟ ਕੰਪਨੀਆਂ ਵਲੋਂ ਲੱਖਾਂ ਰੁਪਏ ਦਾ ਫੰਡ ਅਕਾਲੀ ਦਲ ਨੂੰ ਦਿੱਤਾ ਗਿਆ ਹੈ। ਅਕਾਲੀ ਦਲ ਦੇ ਖਜ਼ਾਨਚੀ ਐਨ ਕੇ ਸ਼ਰਮਾਂ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ Îਮੁੰਬਈ ਦੀ ਟ੍ਰਿਗ ਡਿਟੈਕਟਿਵਜ਼ ਪ੍ਰਾਈਵੇਟ ਲਿਮਟਿਡ ਕੰਪਨੀ ਵਲੋਂ ਪੰਜਾਹ ਲੱਖ ਦੇਣ ਦੀ ਸੂਚਨਾਂ ਦਿੱਤੀ ਗਈ ਹੈ। ਜਦੋਂ ਕਿ ਕੰਪਨੀ ਵਲੋਂ ਜਾਰੀ ਪੱਤਰ 'ਚ ਇੱਕ ਕਰੋੜ ਰੁਪਏ ਸ਼ੋਮਣੀ ਅਕਾਲੀ ਦਲ ਨੂੰ ਦਾਨ ਦੇਣ ਦੀ ਗੱਲ ਲਿਖੀ ਗਈ ਹੈ। ਪੱਤਰ ਅਨੁਸਾਰ ਕੰਪਨੀ ਨੇ ਮਿਤੀ 3 ਮਾਰਚ 2013 ਨੂੰ ਚੈਕ ਨੰਬਰ 060401 ਰਾਹੀਂ ਪੰਜਾਹ ਲੱਖ ਰੁਪਏ ਅਤੇ ਮਿਤੀ 18 ਮਾਰਚ 2013 ਨੂੰ ਚੈਕ ਨੰਬਰ 060402 ਪੰਜਾਹ ਲੱਖ ਰੁਪਏ ਰਾਸ਼ੀ ਦੀ ਜੰਮੂ ਐਂਡ ਕਸ਼ਮੀਰ ਬੈਂਕ ਦੀ ਦਿੱਲੀ ਬਰਾਂਚ ਰਾਹੀ ਅਦਾ ਕੀਤੇ ਹਨ। ਸੂਤਰ ਦੱਸਦੇ ਹਨ ਕਿ ਟ੍ਰਿਗ ਡਿਟੈਕਟਿਵਜ਼ ਕੰਪਨੀ ਭਾਜਪਾ ਨਾਲ ਸੰਬੰਧਿਤ ਇੱਕ ਆਗੂ ਦੀ ਹੈ।
ਦੂਜੇ ਪਾਸੇ ਅਕਾਲੀ ਦਲ ਦੇ ਖਜ਼ਾਨਚੀ ਅਤੇ ਮੁੱਖ ਸੰਸਦੀ ਸਕੱਤਰ ਐਨ ਕੇ ਸ਼ਰਮਾਂ ਦਾ ਕਹਿਣਾ ਹੈ ਕਿ ਉਹਨਾਂ ਵਲੋਂ ਜੋ ਸੂਚਨਾਂ ਦਿੱਤੀ ਗਈ ਹੈ ਉਹ ਬਿਲਕੁੱਲ ਸਹੀ ਵ ਦਰੁਸਤ ਹੈ। 50-50 ਲੱਖ ਦੇ ਦੋ ਚੈਕ ਦੇਣ ਦੇ ਮਾਮਲੇ 'ਚ ਸ਼ਰਮਾਂ ਨੇ ਤਰਕ ਦਿੱਤਾ ਕਿ ਹੋ ਸਕਦਾ ਹੈ ਕਿ ਕੰਪਨੀ ਵਲੋਂ ਇੱਕ ਚੈਕ ਵਿੱਤੀ ਵਰੇ• ਤੋਂ ਪਹਿਲਾਂ ਤੇ ਦੂਸਰਾਂ ਬਾਦ ਵਿੱਚ ਦਿੱਤਾ ਗਿਆ ਹੋਵੇ। ਉਹਨਾਂ ਕਿਹਾ ਕਿ ਬਾਕੀ ਸੱਭ ਕੁੱਝ ਉਹ ਰਿਕਾਰਡ ਦੇਖਕੇ ਹੀ ਦੱਸ ਸਕਦੇ ਹਨ। ਸ਼ਰਮਾਂ ਨੇ ਕਿਹਾ ਕਿ ਕੰਪਨੀ ਅਕਾਲੀ ਭਾਜਪਾ ਨਾਲ ਸੰਬੰਧਿਤ ਇੱਕ ਆਗੂ ਦੀ ਹੈ ਤੇ ਇਹ ਕੋਈ ਵੱਡੀ ਗੱਲ ਨਹੀਂ ਹੈ।

No comments:
Post a Comment