ਸਰਕਾਰ ਤੇ ਭਾਜਪਾ ਨੂੰ ਦੋ ਆਦਮੀ ਚਲਾ ਰਹੇ ਹਨ : ਯਸਵੰਤ ਸਿਨਹਾ
ਕਰਨਾਟਕ ਘਟਨਾ ਨਾਲ ਪਾਰਟੀ ਦੀ ਦੁਨੀਆਂ 'ਚ ਜੱਗ ਹਸਾਈ ਹੋਈ
ਜੈ ਸਿੰਘ ਛਿੱਬਰ, ਚੰਡੀਗੜ੍ਹ :
ਭਾਜਪਾ ਨੇਤਾ ਅਤੇ ਅਦਾਕਾਰ ਸ਼ਤਰੂਘਨ ਸਿਨਹਾ ਨੇ ਕਿਹਾ ਕਿ ਜੇਕਰ ਸੱਚ ਕਹਿਣਾ ਬਗਾਵਤ ਹੈ ਤਾਂ ਉਹ ਵੀ ਬਾਗੀ ਹਨ। ਸ਼ਤਰਘਨ ਸਿਨਹਾ ਅਤੇ ਭਾਜਪਾ ਤੋਂ ਬਾਗੀ ਹੋਏ ਸਾਬਕਾ ਵਿੱਤ ਮੰਤਰੀ ਯਸ਼ਵੰਤ ਸਿਨਹਾ ਨੇ ਕਿਹਾ ਕਿ ਸਰਕਾਰ ਅਤੇ ਪਾਰਟੀ ਨੂੰ ਸਿਰਫ਼ ਦੋ ਬੰਦੇ (ਮੋਦੀ ਤੇ ਅਮਿਤ ਸ਼ਾਹ) ਚਲਾ ਰਹੇ ਹਨ। ਅੱਜ ਪ੍ਰੈਸ ਕਲੱਬ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਨਹਾ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਤੋਂ ਪਾਰਟੀ ਦੇ ਅੰਦਰ ਲੋਕਤੰਤਰ ਖ਼ਤਮ ਹੋ ਗਿਆ ਹੈ ਅਤੇ ਪਾਰਟੀ ਦੋ ਲੋਕਾਂ ਦੀ ਕਠਪੁਤਲੀ ਬਣਕੇ ਰਹਿ ਗਏ ਹੈ।
ਉਨ੍ਹਾਂ ਕਿਹਾ ਕਿ “ਰਾਸ਼ਟਰ ਮੰਚ” ਸਿਆਸੀ ਪਾਰਟੀ ਨਹੀਂ ਬਲਕਿ ਇਕ ਅੰਦੋਲਨ ਹੈ ਅਤੇ ਅਗਲੇ ਕੁੱਝ ਮਹੀਨਿਆਂ ਵਿਚ ਦੇਸ਼ ਦੀ ਸਿਆਸਤ ਕਰਵਟ ਲਵੇਗੀ। ਉਨ੍ਹਾਂ ਕਿਹਾ ਕਿ ਸਾਲ 2014 ਵਿਚ ਭਾਜਪਾ ਦੁਆਰਾ ਕੀਤੇ ਗਏ ਵਾਅਦਿਆਂ ਨੂੰ ਸਰਕਾਰ ਨੇ ਗੰਭੀਰਤਾ ਨਾਲ ਨਹੀਂ ਲਿਆ ਹੈ ਅਤੇ ਮੋਦੀ ਦੁਆਰਾ ਕੀਤੇ ਚੋਣ ਵਾਅਦੇ ਯੁਮਲੇ ਬਣ ਗਏ ਹਨ। ਉਨ੍ਹਾਂ ਕਿਹਾ ਕਿ ਨਿਚਲੇ ਪੱਧਰ 'ਤੇ ਲੋਕਾਂ ਵਿਚ ਨਿਰਾਸ਼ਾ ਦਾ ਆਲਮ ਹੈ। ਅਗਲੀਆਂ ਚੋਣਾਂ ਵਿਚ ਕਾਂਗਰਸ, ਨਹਿਰੂ ਜਾਂ ਇੰਦਰਾਂ ਗਾਂਧੀ ਦੀ ਕਾਰਗੁਜ਼ਾਰੀ ਨਹੀਂ ਬਲਕਿ ਪੰਜ ਸਾਲ ਦੀਆਂ ਪ੍ਰਾਪਤੀਆਂ ਦਾ ਲੇਖਾ ਜੋਖਾ ਹੋਵੇਗਾ। ਉਨ੍ਹਾਂ ਕਿਹਾ ਕਿ ਕਰਨਾਟਕ ਘਟਨਾਂ ਕਾਰਨ ਭਾਜਪਾ ਦੀ ਦੁਨੀਆਂ ਭਰ ਵਿਚ ਜਗ ਹਸਾਈ ਹੋਈ ਹੈ। ਉਨ੍ਹਾਂ ਕਿਹਾ ਕਿ ਦੂਸਰੀ ਪਾਰਟੀ ਦੇ ਵਿਧਾਇਕਾਂ ਨੂੰ ਸ਼ਾਮਲ ਕਰਵਾਉਣਾ ਹਾਲਾਂਕਿ ਦਲ ਬਦਲੂ ਕਾਨੂੰਨ ਦੀ ਸ਼ਰੇਆਮ ਉਲੰਘਣਾ ਸੀ, ਫਿਰ ਵੀ ਭਾਜਪਾ ਲੀਡਰਸ਼ਿਪ ਬਹੁਮਤ ਜਟਾਉਣ ਲਈ ਜੁਟੇ ਰਹੇ।
ਗੋਲੀਬੰਦੀ ਦੇ ਬਾਵਜੂਦ ਸਰਹੱਦ ਨੇੜ੍ਹੇ ਗੋਲੀਬਾਰ ਹੋਣ ਦੀਆਂ ਘਟਨਾਵਾਂ ਦੇ ਸਵਾਲ ਦਿੰਦਿਆਂ ਸਿਨਹਾ ਨੇ ਕਿਹਾ ਕਿ ਪਾਕਿਸਤਾਨ ਨੇ ਨਰਿੰਦਰ ਮੋਦੀ ਨੂੰ ਬੇਵਕੂਫ ਬਣਾਇਆ ਹੈ ਅਤੇ ਲਿਖਤ ਰੂਪ ਵਿਚ ਭਾਰਤ ਨੂੰ ਕੁਝ ਨਹੀਂ ਦਿੱਤਾ। ਪਠਾਨਕੋਟ ਏਅਰਬੇਸ ਹਮਲੇ ਦੌਰਾਨ ਵੀ ਪਾਕਿਸਤਾਨ ਤੋਂ ਟੀਮ ਭਾਰਤ ਪੁੱਜ ਗਈ ਸੀ ਪਰ ਭਾਰਤੀ ਟੀਮ ਪਾਕਿਸਤਾਨ ਨਹੀਂ ਜਾ ਸਕੀ। ਸਿਨਹਾ ਨੇ ਕਿਹਾ ਕਿ ਕੁੱਝ ਸਮਾਂ ਪਹਿਲਾਂ ਉਹ ਕਸ਼ਮੀਰ ਗਏ ਸਨ ਤਾਂ ਇਕ ਮਹਿਲਾ ਸਰਪੰਚ ਨੇ ਕਿਹਾ ਕਿ ਅਗਰ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦੇਣਾ ਹੈ ਤਾਂ ਦਿੱਲੀ, ਮੁੰਬਈ ਤੋਂ ਦੇ ਦਿਓ ਇਥੇ ਸਾਡਾ ਕਿਉਂ ਨੁਕਸਾਨ ਕਰਵਾਉਣ ਲਈ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦਾ ਜਵਾਬ ਦੇਣ ਲਈ ਦਲੇਰੀ ਦੀ ਜਰੂਰਤ ਹੈ। ਉਨ੍ਹਾਂ ਕਿਹਾ ਕਿ ਅਗਲੀਆਂ ਚੋਣਾਂ ਵਿਚ ਮੋਦੀ ਮੁੱਦਾ ਨਹੀਂ ਹੋਵੇਗਾ ਬਲਕਿ ਕਿਸਾਨ, ਨੌਜਵਾਨ, ਔਰਤਾਂ ਦੀ ਅਜਾਦੀ ਤੇ ਆਰਥਿਕਤਾ ਮੁੱਖ ਮੁੱਦੇ ਹੋਣਗੇ।
ਅਦਾਕਾਰ ਤੇ ਭਾਜਪਾ ਆਗੂ ਸ਼ਤਰੂਘਨ ਸਿਨਹਾ ਨੇ ਉਹ ਪਾਰਟੀ ਦੇ ਖਿਲਾਫ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਵਿਅਕਤੀ ਤੋਂ ਵੱਡੀ ਪਾਰਟੀ ਹੁੰਦੀ ਹੈ ਅਤੇ ਪਾਰਟੀ ਤੋਂ ਵੱਡਾ ਦੇਸ਼ ਹੁੰਦਾ ਹੈ। ਸਿਨਹਾ ਨੇ ਕਿਹਾ ਕਿ ਉਨ੍ਹਾਂ ਪਾਰਟੀ ਨਹੀਂ ਛੱਡੀ ਜੇਕਰ ਪਾਰਟੀ ਨੇ ਬਾਹਰ ਦਾ ਰਸਤਾ ਦਿਖਾਉਣਾ ਦਿਖਾ ਦੇਵੇ। ਪਰ ਬਿਹਾਰ ਵਿਚ ਹੀ ਬਿਹਾਰੀ ਬਾਬੂ ਦੀ ਐਂਟਰੀ ਬੈਨ ਕਰ ਦਿੱਤੀ ਗਈ। ਇਸੀ ਤਰ੍ਹਾਂ ਉਤਰ ਪ੍ਰਦੇਸ਼, ਗੁਜਰਾਤ, ਦਿੱਲੀ ਤੇ ਕਰਨਾਟਕ ਵਿਚ ਹੋਈਆਂ ਚੋਣਾਂ ਵਿਚ ਵੀ ਉਨ੍ਹਾਂ ਨੂੰ ਦੂਰ ਰੱਖਿਆ ਗਿਆ ਸੀ। ਉਨ੍ਹਾਂ ਕਿਹਾ ਕਿ ਨੋਟਬੰਦੀ, ਜੀ.ਐਸ.ਟੀ ਵਰਗੇ ਸਰਕਾਰ ਦੇ ਗਲਤ ਫੈਸਲੇ ਹਨ। ਇਸ ਨਾਲ ਆਮ ਆਦਮੀ ਦੇ ਨਾਲ ਨਾਲ ਕਾਰੋਬਾਰੀਆਂ ਦਾ ਨੁਕਸਾਨ ਹੋਇਆ ਹੈ।
No comments:
Post a Comment