ਹਰਿਆਣਾ 'ਚ ਗੰਨੇ ਦੇ ਵਧੇ ਭਾਅ ਨੇ ਪੰਜਾਬ ਸਰਕਾਰ ਦੀ ਚਿੰਤਾਂ ਵਧਾਈ
---ਪੰਜਾਬੀ ਜਾਗਰਣ ਨੇ 27 ਅਕਤੂਬਰ ਨੂੰ ਪ੍ਰਮੁੱਖਤਾਂ ਨਾਲ ਪ੍ਰਕਾਸ਼ਿਤ ਕੀਤੀ ਸੀ ਖ਼ਬਰ
ਜੈ ਸਿੰਘ ਛਿੱਬਰ,
ਚੰਡੀਗੜ੍ਹ : ਖੰਡ ਮਿੱਲਾਂ ਚਾਲੂ ਕਰਨ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਕਿਸਾਨਾਂ ਦੀ ਬਕਾਇਆ ਰਾਸ਼ੀ ਦਾ ਭੁਗਤਾਨ ਕਰਨ ਦਾ ਫੈਸਲਾ ਕਰ ਲਿਆ ਹੈ। ਸਰਕਾਰ ਨੇ ਵਿਤ ਵਿਭਾਗ ਨੂੰ ਖੰਡ ਮਿੱਲਾਂ ਨੂੰ ਕਰੀਬ 71.16 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰਨ ਦੇ ਆਦੇਸ਼ ਦੇ ਦਿੱਤੇ ਹਨ। ਉਮੀਦ ਹੈ ਕਿ ਬੁੱਧਵਾਰ ਨੂੰ ਬਕਾਇਆ ਰਾਸ਼ੀ ਸਿੱਧੀ ਕਿਸਾਨਾਂ ਦੇ ਖਾਤਿਆਂ ਵਿੱਚ ਜਮਾ ਹੋ ਜਾਵੇਗੀ।
ਇਥੇ ਦੱਸਣਯੋਗ ਹੈ ਕਿ ਪੰਜਾਬੀ ਜਾਗਰਣ ਨੇ 27 ਅਕਤੂਬਰ ਦੇ ਅੰਕ ਵਿਚ ਕਿਸਾਨਾਂ ਨੂੰ ਗੰਨੇ ਦੀ ਅਦਾਇਗੀ ਨਾ ਹੋਣ ਬਾਰੇ ਵਿਸ਼ੇਸ਼ ਖ਼ਬਰ ਪ੍ਰਕਾਸ਼ਿਤ ਕੀਤੀ ਸੀ।
ਮਿਲੀ ਜਾਣਕਾਰੀ ਅਨੁਸਾਰ ਸਹਿਕਾਰਤਾ ਵਿਭਾਗ ਅਧੀਨ 9 ਖੰਡ ਮਿੱਲਾਂ ਆਉਂਦੀਆਂ ਹਨ, ਇਹਨਾਂ ਵਿਚੋਂ ਸਭਤੋਂ ਪਹਿਲਾਂ ਨਵਾਂਸ਼ਹਿਰ ਖੰਡ ਮਿਲ 15 ਨਵੰਬਰ ਤੋਂ ਗੰਨੇ ਦੀ ਪਿੜਾਈ ਦਾ ਕੰਮ ਸ਼ੁਰੂ ਕਰ ਦੇਵੇਗੀ। ਜਦੋਂਕਿ ਬਾਕੀ ਮਿੱਲਾਂ 22 ਨਵੰਬਰ ਦੇ ਨੇੜ੍ਹੇ ਤੇੜ੍ਹੇ ਚਾਲੂ ਹੋਣ ਦੀਆਂ ਸੰਭਾਵਨਾਵਾਂ ਹਨ। ਪੰਜਾਬ ਸਰਕਾਰ ਲਈ ਵੱਡੀ ਸਮੱਸਿਆ ਇਹ ਹੈ ਕਿ ਗੁਆਂਢੀ ਸੂਬੇ ਹਰਿਆਣਾ ਨੇ ਗੰਨੇ ਦਾ ਭਾਅ 330 ਰੁਪਏ ਪ੍ਰਤੀ ਕੁੰਇਟਲ ਤੈਅ ਕੀਤਾ ਹੈ। ਜਦਕਿ ਪੰਜਾਬ ਸਰਕਾਰ ਵਲੋਂ ਗੰਨੇ ਦੇ ਰੇਟ ਵਿਚ ਕੋਈ ਵਾਧਾ ਨਹੀਂ ਕੀਤਾ ਗਿਆ। ਇਹ ਗੱਲ ਵੱਖਰੀ ਹੈ ਕਿ ਅਕਾਲੀ ਦਲ ਤੇ ਕਾਂਗਰਸ ਦੋਵੇਂ ਪਾਰਟੀਆਂ ਵਲੋਂ ਕਿਸਾਨਾਂ ਦੇ ਨਾਮ 'ਤੇ ਰੱਜ ਕੇ ਸਿਆਸਤ ਕੀਤੀ ਜਾ ਰਹੀ ਹੈ।
ਸ਼ੂਗਰਫੈਡ ਦੇ ਅੰਕੜਿਆਂ ਅਨੁਸਾਰ ਪਿਛਲੇ ਸਾਲ ਖੰਡ ਮਿੱਲਾਂ ਨੇ 224.59 ਲੱਖ ਗੰਨਾਂ ਬਾਉਂਡ ਕੀਤਾ ਸੀ ਅਤੇ 194 ਲੱਖ ਕੁਇੰਟਲ ਗੰਨੇ ਦੀ ਪਿੜਾਈ ਕੀਤੀ ਸੀ। ਇਸ ਸਾਲ ਮਿੱਲਾਂ ਨੇ 229.07 ਲੱਖ ਕੁੰਇਟਲ ਗੰਨਾਂ ਬਾਉਂਡ ਕੀਤਾ ਹੋਇਆ ਹੈ। ਪੰਜਾਬ ਸਰਕਾਰ ਖਾਸਕਰਕੇ ਪ੍ਰਾਈਵੇਟ ਮਿੱਲ ਮਾਲਕਾਂ ਨੂੰ ਡਰ ਹੈ ਕਿ ਪੰਜਾਬ ਦਾ ਕਿਸਾਨ ਹਰਿਆਣਾ 'ਚ ਗੰਨਾ ਨਾ ਵੇਚ ਦੇਵੇ।
ਬਾਕਸ ---
ਵਿਤ ਵਿਭਾਗ ਕਰੇਗਾ ਰਾਸ਼ੀ ਰੀਲੀਜ਼ : ਸੇਖੜੀ
ਸ਼ੂਗਰਫੈਡ ਦੇ ਅਧਿਕਾਰੀ ਅਰੁਣ ਸ਼ੇਖੜੀ ਨੇ ਕਿਸਾਨਾਂ ਦੀ ਬਕਾਇਆ ਰਾਸ਼ੀ ਦਾ ਭੁਗਤਾਨ ਕਰਨ ਲਈ ਸਰਕਾਰ ਵਲੋਂ ਵਿਤ ਵਿਭਾਗ ਨੂੰ ਹਰੀ ਝੰਡੀ ਦੇਣ ਦੀ ਪੁਸ਼ਟੀ ਕੀਤੀ ਹੈ। ਉਹਨਾਂ ਦੱਸਿਆਂ 15 ਨਵੰਬਰ ਤੋਂ ਨਵਾਂਸ਼ਹਿਰ ਮਿੱਲ ਗੰਨਾ ਪੀੜਨ ਦਾ ਕੰਮ ਸ਼ੁਰੂ ਕਰ ਦੇਵੇਗੀ।
-
ਰਾਜੋਵਾਲ ਨੇ ਕੱਲ ਮੀਟਿੰਗ ਸੱਦੀ
ਸਰਕਾਰ ਵਲੋਂ ਗੰਨੇ ਦੇ ਭਾਅ ਵਿਚ ਵਾਧਾ ਨਾ ਕਰਨ ਦੇ ਮਾਮਲੇ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਨੇ ਅਗਲੀ ਰਣਨੀਤੀ ਬਨਾਉਣ ਲਈ 15 ਨਵੰਬਰ ਨੂੰ ਲੁਧਿਆਣਾ 'ਚ ਮੀਟਿੰਗ ਸੱਦੀ ਹੈ। ਯੂਨੀਅਨ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਦੱਸਿਆਂ ਕਿ ਅਕਾਲੀ ਭਾਜਪਾ ਸਰਕਾਰ ਤੇ ਮੌਜੂਦਾ ਕੈਪਟਨ ਸਰਕਾਰ ਪ੍ਰਾਈਵੇਟ ਮਿਲ ਚਾਲਕਾਂ ਨਾਲ ਮਿਲੀ ਹੋਈ ਹੈ। ਪ੍ਰਾਈਵੇਟ ਮਿਲ ਚਾਲਕਾਂ ਨੂੰ ਫਾਈਦਾ ਪਹੁੰਚਾਉਣ ਲਈ ਸਰਕਾਰ ਰੇਟ 'ਚ ਵਾਧਾ ਨਹੀਂ ਕਰ ਰਹੀ। ਰਾਜੇਵਾਲ ਨੇ ਕਿਹਾ ਕਿ ਭਾਵੇਂ ਸ਼ੂਗਰਕੇਨ ਐਕਟ ਮੁਤਾਬਿਕ ਖੰਡ ਮਿੱਲਾਂ ਨੇ ਏਰੀਆਂ ਵੰਡਿਆ ਹੁੰਦਾ ਹੈ, ਪਰ ਐਕਟ ਦੀ ਪੋਚਿੰਗ ਸਿਸਟਮ ਤਹਿਤ ਪ੍ਰਾਈਵੇਟ ਮਿਲਾਂ ਸਹਿਕਾਰੀ ਖੰਡ ਮਿਲਾਂ ਦੇ ਖੇਤਰ ਵਿੱਚੋਂ ਗੰਨਾਂ ਖਰੀਦੀਆਂ ਰਹੀਆਂ ਹਨ। ਉਹਨਾਂ ਕਿਹਾ ਕਿ ਪੰਜਾਬ ਦੇ ਕਿਸਾਨ ਹਰਿਆਣਾ 'ਚ ਗੰਨਾਂ ਵੇਚਣ ਲਈ ਵਿਚਾਰ ਕਰ ਸਕਦੇ ਹਨ।
ਨਹੀਂ ਵਧੇਗਾ ਗੰਨਾਂ ਦਾ ਭਾਅ
---ਪੰਜਾਬ 'ਚ ਗੰਨੇ ਦਾ ਰੇਟ 300 ਰੁਪਏ ਪ੍ਰਤੀ ਕੁੰਇਟਲ ਹੈ। ਸ਼ੂਗਰਫੈਡ ਦੀ ਕਮੇਟੀ ਜਿਸ ਵਿੱਚ ਕਿਸਾਨਾਂ ਤੇ ਪ੍ਰਾਈਵੇਟ ਮਿੱਲਾਂ ਦੇ ਨੁਮਾਇੰਦੇ ਵੀ ਸ਼ਾਮਲ ਹਨ, ਨੇ ਦਸ ਰੁਪਏ ਪ੍ਰਤੀ ਕੁੰਇਟਲ ਰੇਟ ਵਧਾਉਣ ਦੀ ਸਿਫ਼ਾਰਸ਼ ਕੀਤੀ ਹੋਈ ਹੈ। ਪਰ , ਅਜੇ ਤੱਕ ਸ਼ੂਗਰਫੈਡ ਅਤੇ ਸਰਕਾਰ ਨੇ ਗੰਨੇ ਦਾ ਰੇਟ ਵਧਾਉਣ ਬਾਰੇ ਕੋਈ ਫੈਸਲਾ ਨਹੀਂ ਕੀਤਾ। ਜਦਕਿ ਦੂਸਰੇ ਪਾਸੇ ਗੁਆਂਢੀ ਪ੍ਰਾਂਤ ਹਰਿਆਣਾ 'ਚ ਗੰਨੇ ਦਾ ਰੇਟ ਪ੍ਰਤੀ ਕੁੰਇਟਲ 330 ਪ੍ਰਤੀ ਕੁੰਇਟਲ ਕਰ ਦਿੱਤਾ ਹੈ।
No comments:
Post a Comment