ਕੇਂਦਰ ਤੇ ਪੰਜਾਬ ਸਰਕਾਰ ਦੀ ਵਿੱਤੀ ਮੱਦਦ ਨਾਲ ਬਣਿਆ ਪਾਇਲਟ
--ਪਾਇਲਟ ਬਣਨ ਲਈ ਛੇ ਸਰਕਾਰੀ ਨੌਕਰੀਆਂ ਠੁਕਰਾਈਆਂ
---ਸਿਰਫ 56 ਘੰਟਿਆਂ ਦੀ ਟ੍ਰੇਨਿੰਗ ਬਚੀ
ਜੈ ਸਿੰਘ ਛਿੱਬਰ
ਚੰਡੀਗੜ੍ਹ : ਕਹਿੰਦੇ ਹਨ ਜੇਕਰ ਕੁੱਝ ਹਾਸਲ ਕਰਨ ਦੀ ਮੰਨ 'ਚ ਧਾਰ ਲਵੋਂ ਤਾਂ ਵੱਡੀਆਂ ਵਿੱਤੀ ਮੁਸ਼ਕਲਾਂ ਵੀ ਬੌਣੀਆਂ ਪੈ ਜਾਂਦੀਆਂ ਹਨ। ਅੰਮ੍ਰਿਤਸਰ ਨਿਵਾਸੀ ਦਲਿਤ ਨੌਜਵਾਨ ਮਨੋਜ ਕੁਮਾਰ ਵੀ ਇਕ ਐਸੀ ਕਹਾਣੀ ਦਾ ਪਾਤਰ ਹੈ, ਜਿਸਨੂੰ ਅੱਧਾ ਦਰਜਨ ਦੇ ਕਰੀਬ ਸਰਕਾਰੀ ਨੌਕਰੀ ਕਰਨ ਦੇ ਮੌਕੇ ਮਿਲੇ, ਪਰ ਮਨ 'ਚ ਕਮਰਸ਼ਿਅਲ ਪਾਇਲਟ ਬਣਨ ਦੀ ਇੱਛਾ ਕਰਨ ਸਾਰੀਆਂ ਨੌਕਰੀਆਂ ਨੂੰ ਠੁਕਰਾ ਦਿੱਤਾ। ਹੁਣ ਸਿਰਫ਼ 56 ਘੰਟਿਆਂ ਦੀ ਬਚੀ ਟ੍ਰੇਨਿੰਗ ਮੁਕੰਮਲ ਕਰਨ ਤੋਂ ਬਾਅਦ ਮਨੋਜ ਕੁਮਾਰ ਕੇਂਦਰ ਤੇ ਪੰਜਾਬ ਸਰਕਾਰ ਦੀ ਵਿੱਤੀ ਮੱਦਦ ਨਾਲ ਪੰਜਾਬ ਦਾ ਪਹਿਲਾ ਦਲਿਤ ਪਾਇਲਟ ਬਣ ਜਾਵੇਗਾ। ਮਨੋਜ ਕੁਮਾਰ ਨੂੰ ਆਪਣੀ ਇੱਛਾ ਪੂਰੀ ਕਰਨ ਲਈ ਬੜੀਆਂ ਮੁਸ਼ਕਲਾਂ ਦੇ ਦੌਰ 'ਚ ਗੁਜਰਨਾ ਪਿਆ ਪਰ ਉਸਨੇ ਹਿੰਮਤ ਨਹੀਂ ਹਾਰੀ। ਉਸਦੇ ਪਿਤਾ ਅੰਮ੍ਰਿਤਸਰ ਵਿਚ ਇਕ ਕਪੜਾ ਫੈਕਟਰੀ 'ਚ ਮਜਦੂਰੀ ਕਰਦਾ ਸੀ ਅਤੇ ਪਿਤਾ ਨੇ ਬੜੀ ਮੁਸ਼ਕਲ ਨਾਲ ਤਿੰਨ ਭੈਣ ਭਰਾਵਾਂ ਨੂੰ ਪੜਾਇਆ। ਉਹਨਾਂ ਕਿਹਾ ਕਿ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਰਾਜੇਸ਼ ਬਾਘਾ ਦਾ ਸ਼ੁਕਰਗੁਜ਼ਾਰ ਹੈ, ਜਿਸਨੇ ਸਰਕਾਰ ਤੋਂ ਵਿਤੀ ਸਹਾਇਤਾ ਦਿਵਾਉਣ ਲਈ ਸਮੇਂ ਸਮੇਂ ਮੱਦਦ ਕੀਤੀ।
ਉਹਨਾਂ ਦੱਸਿਆ ਕਿ 19 ਸਾਲ ਦੀ ਉਮਰ 'ਚ ਲੁਧਿਆਣਾ ਦੇ ਗੁਰੂ ਨਾਨਕ ਦੇਵ ਇੰਜੀਨਿਅਰਿੰਗ ਕਾਲੇਜ ਤੋਂ ਬੀ.ਐਸ.ਸੀ ਆਈਟੀ ਪਾਸ ਕੀਤੀ। ਸਾਲ 2004 'ਚ ਏਵੀਏਸ਼ਨ ਵਿਭਾਗ ਵਲੋਂ 40 ਪ੍ਰਾਈਵੇਟ ਪਾਇਲਟ ਲਾਇਸੈਂਸ ਲਈ ਦਾਖਲੇ ਦੀ ਅਰਜੀ ਮੰਗੀ ਗਈ ਅਤੇ ਇਹ ਟੈਸਟ ਪਾਸ ਕਰਨ ਵਾਲਾ ਪੰਜਾਬ ਦਾ ਉਹ ਇਕਲੌਤਾ ਵਿਦਿਆਰਥੀ ਸੀ। ਇਸ ਦੌਰਾਨ 2004 ਤੋਂ 2006 ਤੱਕ 48 ਘੰਟੇ ਦੀ ਟ੍ਰੇਨਿੰਗ ਕੀਤੀ ਅਤੇ 2008 'ਚ ਭਾਰਤ ਸਰਕਾਰ ਵਲੋਂ ਪੋਸਟ ਸਕਾਲਰਸ਼ਿਪ ਸਕੀਮ ਤਹਿਤ ਫੰਡ ਲਈ ਅਪਲਾਈ ਕੀਤਾ ਤੇ ਸਾਲ 2009 ਵਿੱਚ ਕੇਂਦਰ ਸਰਕਾਰ ਦੇ ਸਮਾਜਿਕ ਅਧਿਕਾਰਤਾ ਤੇ ਨਿਆਂ ਮੰਤਰਾਲਾ ਨੇ ਫੰਡ ਪ੍ਰਵਾਨ ਵੀ ਕਰ ਲਿਆ। ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ 92 ਲੱਖ ਰੁਪਏ ਦੀ ਰਾਸ਼ੀ ਵੀ ਭੇਜ ਦਿੱਤੀ ਪਰ ਭਲਾਈ ਵਿਭਾਗ ਪੰਜਾਬ ਨੇ ਏਵੀਏਸ਼ਨ ਸਕੀਮ ਤਹਿਤ ਸਕਾਲਰਸ਼ਿਪ ਦੇਣ ਬਾਰੇ ਜਾਣਕਾਰੀ ਨਾ ਹੋਣ ਦਾ ਅੜਿਕਾ ਡਾਹੁੰਦਿਆਂ ਤਿੰਨ ਸਾਲ ਇਨਕੁਆਰੀਆਂ ਕਰਨ 'ਚ ਲੰਘਾ ਦਿੱਤੇ। ਇਸ ਦੌਰਾਨ ਉਹ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ, ਮੰਤਰੀ ਗੁਲਜਾਰ ਸਿੰਘ ਰਾਣੀਕੇ, ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਸਮੇਤ ਕਈਆਂ ਨੂੰ ਮਿਲਿਆ ਪਰ ਕਿਸੇ ਨੇ ਬਾਂਹ ਨਹੀਂ ਫੜੀ। ਸਾਲ 2015 ਵਿੱਚ ਮੱਧ ਪ੍ਰਦੇਸ਼ ਦੇ ਏਵੀਏਸ਼ਨ ਕੰਪਨੀ ਨੇ ਫੀਸ ਜਮਾ ਨਾ ਕਰਵਾਉਣ ਕਰਕੇ ਟ੍ਰੇਨਿੰਗ ਕਰਵਾਉਣ ਤੋਂ ਮਨਾ ਕਰ ਦਿੱਤਾ। ਆਖਿਰ ਉਹਨਾਂ ਅਨੁਸੂਚਿਤ ਜਾਤੀ ਕਮਿਸ਼ਨ ਕੋਲ ਪਹੁੰਚ ਕੀਤੀ ਤਾਂ ਕਮਿਸ਼ਨ ਦੀ ਦਖਲ ਅੰਦਾਜੀ ਕਰਨ ਪੰਜਾਬ ਸਰਕਾਰ ਵਲੋਂ ਰਾਸ਼ੀ ਰੀਲੀਜ਼ ਕੀਤੀ ਗਈ। ਉਹਨਾਂ ਦੱਸਿਆਂ ਕਿ ਇਸਤੋਂ ਬਾਅਦ ਫਿਰ ਕੋਰਸ ਲਈ ਅਪਲਾਈ ਕੀਤਾ। ਮਨੋਜ ਮੁਤਾਬਿਕ ਉਹ ਹਰ ਤਰ੍ਹਾਂ ਦਾ ਜ਼ਹਾਜ਼ ਉਡਾਉਂਦਾ ਹੈ ਅਤੇ 56 ਘੰਟਿਆਂ ਦੀ ਬਚੀ ਟ੍ਰੇਨਿੰਗ ਤੋਂ ਬਾਅਦ ਉਸਨੂੰ ਲਾਇਸੈਂਸ ਪ੍ਰਾਪਤ ਹੋ ਜਾਵੇਗਾ। ਉਸਨੇ ਨੌਜਵਾਨਾਂ ਨੂੰ ਹਿੰਮਤ ਨਾ ਹਾਰਨ ਅਤੇ ਸਖ਼ਤ ਮਿਹਨਤ ਕਰਨ ਦੀ ਅਪੀਲ ਕੀਤੀ ਹੈ। ਮਨੋਜ ਕੁਮਾਰ ਦਾ ਕਹਿਣਾ ਹੈ ਕਿ ਉਹ ਵਿਦੇਸ਼ੀ ਕੰਪਨੀਆਂ ਦੀ ਬਜਾਏ ਪੰਜਾਬ ਤੇ ਭਾਰਤੀ ਕੰਪਨੀਆਂ 'ਚ ਦੇਸ਼ ਲਈ ਕੰਮ ਕਰਨ ਨੂੰ ਤਰਜੀਹ ਦੇਵੇਗਾ।
ਬਾਕਸ--
ਇਹਨਾਂ ਨੌਕਰੀਆਂ ਨੂੰ ਠੁਕਰਾਇਆ--
--ਮਨੋਜ ਨੂੰ 2007 'ਚ ਸਿੱਖਿਆ ਵਿਭਾਗ 'ਚ ਕੰਪਿਊਟਰ ਟੀਚਰ, 2008-09 ਵਿਚ ਅਹਿਮਦਾਬਾਦ ਰੇਲਵੇ ਬੋਰਡ, 2012 'ਚ ਪੰਜਾਬ ਐਗਰੀਕਲਚਰ ਡਿਵੇਲਪਮੈਂਟ ਬੈਂਕ ਅਤੇ ਯੂਪੀਐਸਸੀਈ ਵਲੋਂ ਸਹਾਇਕ ਕਮਾਂਡਰ, 2013 'ਚ ਪੁੱਡਾ 'ਚ ਕਲਰਕ ਅਤੇ 2014-15 'ਚ ਕੋਆਪ੍ਰੇਟਿਵ ਬੈਂਕ ਵਿਚ ਕਲਰਕ ਵਜੋਂ ਸਿਲੈਕਸ਼ਨ ਹੋਈ। ਪਰ ਪਾਇਲਟ ਬਣਨ ਦੀ ਇਛਾ ਕਾਰਨ ਇਹ ਸਾਰੀਆਂ ਨੌਕਰੀਆਂ ਠੁਕਰਾ ਦਿੱਤੀਆਂ ਸਨ।

No comments:
Post a Comment