ਚਾਹ ਦੇ ਕੱਪ ਨਾਲ ਹੋਈ ਹਲਕੇ ਦੀ ਸਿਆਸਤ ਬਾਰੇ ਚਰਚਾ
ਜੈ ਸਿੰਘ ਛਿੱਬਰ, ਚੰਡੀਗੜ:
ਗੁਰਦਾਸਪੁਰ ਜ਼ਿਮਨੀ ਚੋਣ ਲਈ ਕਾਂਗਰਸ ਦੇ ਉਮੀਦਵਾਰ ਸੁਨੀਲ ਕੁਮਾਰ ਜਾਖ਼ੜ ਅਤੇ ਭਾਜਪਾ ਦੀ ਟਿਕਟ ਦੀ ਵੱਡੀ ਦਾਅਵੇਦਾਰ ਕਵਿਤਾ ਖੰਨਾਂ ਦੇ ਵਿਚਕਾਰ ਹੋਈ ਮੀਟਿੰਗ ਨੇ ਸਿਆਸੀ ਹਲਕਿਆਂ 'ਚ ਨਵੀਂ ਚਰਚਾ ਛੇੜ ਦਿੱਤੀ ਹੈ। ਹਾਲਾਂਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਇਸ ਮੀਟਿੰਗ ਨੂੰ ਸ਼ਿਸਟਾਚਾਰ ਮਿਲਣੀ ਦੱਸ ਰਹੇ ਹਨ, ਪਰ ਸਿਆਸੀ ਮਾਹਿਰ ਦੋਵੇ ਆਗੂਆਂ ਦੀ ਮੁਲਾਕਾਤ ਦੇ ਸਿਆਸੀ ਮਾਅਨੇ ਕੱਢਦੇ ਹੋਏ ਸਿਆਸਤ ਨਾਲ ਜੋੜਕੇ ਦੇਖ ਰਹੇ ਹਨ, ਕਿਉਂਕਿ ਦੋਵੇਂ ਆਗੂਆਂ ਵਿਚਕਾਰ ਮੀਟਿੰਗ ਉਦੋਂ ਹੋਈ ਹੈ, ਜਦੋਂ ਗੁਰਦਾਸਪੁਰ ਜ਼ਿਮਨੀ ਚੋਣ ਦਾ ਸਿਆਸੀ ਮੈਦਾਨ ਭਖ਼ ਚੁੱਕਿਆ ਹੈ ਅਤੇ ਕਾਂਗਰਸ ਤੇ ਭਾਜਪਾ ਲਈ ਇਹ ਸੀਟ ਵਕਾਰ ਦਾ ਸਵਾਲ ਬਣੀ ਹੋਈ ਹੈ। ਦੋਵੇਂ ਪਾਰਟੀਆਂ ਇਸ ਸੀਟ 'ਤੇ ਜਿੱਤ ਨੁੰ 2019 ਦੀਆਂ ਆਮ ਚੋਣਾਂ ਦੇ ਸੈਮੀਫਾਈਨਲ ਵਜੋਂ ਦੇਖ ਰਹੀਆਂ ਹਨ। ਕਾਂਗਰਸ ਖਾਸਕਰਕੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਦਾ ਛੇ ਮਹੀਨਿਆਂ ਦੇ ਰਾਜਭਾਗ ਦੀ ਪਰਖ ਹੋਣੀ ਹੈ ਉਥੇ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੇ ਤਿੰਨ ਸਾਲਾ ਦਾ ਲੇਖਾ ਜੋਖਾ ਵੀ ਕਰਨਾ ਹੈ।
ਗੁਰਦਾਸਪੁਰ ਹਲਕੇ ਤੋਂ ਚਾਰ ਵਾਰ ਨੁਮਾਇੰਦਗੀ ਕਰ ਚੁੱਕੇ ਮਰਹੂਮ ਅਭਿਨੇਤਾ ਸਵਰਗੀ ਵਿਨੋਦ ਖੰਨਾਂ ਦੀ ਪਤਨੀ ਕਵਿਤਾ ਖੰਨਾਂ ਗੁਰਦਾਸਪੁਰ ਤੋਂ ਭਾਜਪਾ ਦੀ ਟਿਕਟ ਲਈ ਸੱਭਤੋਂ ਵੱਡੀ ਦਾਅਵੇਦਾਰ ਸੀ। ਦੱਸਿਆਂ ਜਾਂਦਾ ਹੈ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਤੇ ਕੇਂਦਰੀ ਮੰਤਰੀ ਵਿਜੈ ਸਾਂਪਲਾ ਦਾ ਧੜਾ ਵੀ ਕਵਿਤਾ ਖੰਨਾਂ ਨੂੰ ਟਿਕਟ ਦੀ ਸਿਫਾਰਸ਼ ਕਰ ਰਿਹਾ ਸੀ, ਪਰ ਭਾਜਪਾ ਦਾ ਇੱਕ ਗੁੱਟ ਸਥਾਨਕ ਉਮੀਦਵਾਰ ਦੀ ਦਲੀਲ ਦਿੰਦੇ ਹੋਏ ਵੱਡੇ ਕਾਰੋਬਾਰੀ ਸਵਰਨ ਸਲਾਰੀਆਂ ਲਈ ਟਿਕਟ ਦੇਣ ਦੀ ਵਕਾਲਤ ਕਰ ਰਿਹਾ ਸੀ।
ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਸਵਰਨ ਸਲਾਰੀਆਂ ਨੂੰ ਟਿਕਟ ਮਿਲਣ ਤੋਂ ਬਾਅਦ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਨੇ ਇਸਨੂੰ ਕਾਂਗਰਸ ਲਈ ਸੁਭ ਸ਼ਗਨ ਦੱਸਦਿਆਂ ਕਿਹਾ ਸੀ ਕਿ ਕਾਂਗਰਸ ਦੋ ਲੱਖ ਦੀ ਲੀਡ ਨਾਲ ਜਿੱਤ ਹਾਸਲ ਕਰੇਗੀ। ਇਸ ਕਰਕੇ ਸਿਆਸੀ ਪੰਡਤ ਦੋਵੇ ਆਗੂਆਂ ਵਿਚਕਾਰ ਹੋਈ ਮੀਟਿੰਗ ਨੂੰ ਸਿਆਸੀ ਮੁਲਾਕਾਤ ਵਜੋਂ ਦੇਖ ਰਹੇ ਹਨ।
ਬਾਕਸ --
ਖੰਨਾ ਦੀ ਸਖਸ਼ੀਅਤ ਤੋਂ ਪ੍ਰਭਾਵਿਤ ਹਾਂ : ਜਾਖੜ--
ਸੁਨੀਲ ਜਾਖੜ ਦੇ ਇਕ ਅਤਿ ਨਜਦੀਕੀ ਨੇ ਦੱਸਿਆਂ ਕਿ ਸ੍ਰੀ ਜਾਖੜ ਫਿਲਮ ਅਭਿਨੇਤਾ ਵਿਨੋਦ ਖੰਨਾਂ ਦੇ ਬਹੁਤ ਕਾਈਲ ਹਨ। ਇਸ ਕਰਕੇ ਉਹ ਪਠਾਨਕੋਟ ਵਿਖੇ ਵਿਸ਼ੇਸ਼ ਤੌਰ 'ਤੇ ਕਵਿਤਾ ਖੰਨਾਂ ਨੂੰ ਮਿਲਣ ਗਏ ਸਨ ਅਤੇ ਦੋਵੇਂ ਆਗੂਆਂ ਵਿਚਕਾਰ ਚਾਹ ਦੇ ਕੱਪ 'ਤੇ ਕੁੱਝ ਹਲਕੇ ਦੀ ਸਿਆਸਤ ਬਾਰੇ ਵੀ ਚਰਚਾ ਹੋਣ ਬਾਰੇ ਵੀ ਦੱਸਿਆ ਜਾ ਰਿਹਾ ਹੈ। ਸ਼੍ਰੀ ਜਾਖੜ ਨੇ ਇਸ ਮਿਲਣੀ ਨੂੰ ਸਿਸ਼ਟਾਚਾਰ ਮਿਲਣੀ ਦੱਸਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹ ਪਹਿਲਾਂ ਤੋਂ ਹੀ ਖੰਨਾਂ ਦੀ ਸਖਸ਼ੀਅਤ ਤੋਂ ਪ੍ਰਭਾਵਿਤ ਹੋਣ ਬਾਰੇ ਕਹਿੰਦੇ ਆ ਰਹੇ ਹਨ ਤੇ ਇਸਨੂੰ ਸਿਆਸਤ ਨਾਲ ਨਹੀਂ ਜੋੜਨਾ ਚਾਹੀਦਾ।

No comments:
Post a Comment