ਪੰਜਾਬੀ ਸਪਤਾਹ ਮਨਾਉਣ ਲਈ ਭਾਸ਼ਾ ਵਿਭਾਗ ਕਰੇਗਾ ਡੰਗ ਟਪਾਊ ਪ੍ਰੋਗਰਾਮ
ਦੋ ਸਾਲਾਂ ਤੋਂ ਨਹੀਂ ਦਿੱਤੇ ਗਏ ਸ਼ੋਮਣੀ ਪੁਰਸਕਾਰ
ਜੈ ਸਿੰਘ ਛਿੱਬਰ
ਚੰਡੀਗੜ :ਪੰਜਾਬ ਸਰਕਾਰ ਦੇ ਖ਼ਜਾਨੇ ਦੀ ਪਤਲੀ ਹਾਲਤ ਕਾਰਨ ਭਾਸ਼ਾ ਵਿਭਾਗ ਪੰਜਾਬ ਪਿਛਲੇ ਦੋ ਸਾਲਾਂ ਤੋਂ ਸਾਹਿਤਕਾਰਾਂ ,ਲੇਖਕਾਂ ,ਪੱਤਰਕਾਰਾਂ ਸਮੇਤ ਹੋਰ ਵਰਗਾਂ ਨੂੰ ਸ਼੍ਰੋਮਣੀ ਐਵਾਰਡ ਦੇਣ 'ਚ ਨਾਕਾਮ ਰਿਹਾ ਹੈ। ਇਹੀ ਨਹੀਂ ਖ਼ਜਾਨੇ 'ਤੇ ਅਦਾਇਗੀ ਦੀ ਲੱਗੀ ਰੋਕ ਕਾਰਨ ਵਿਭਾਗ ਕੋਲ ਨਿਯਮਤ ਫੰਡ ਨਾ ਹੋਣ ਕਾਰਨ ਇਸ ਵਾਰ ਪੰਜਾਬੀ ਹਫ਼ਤਾ ਵੀ ਵਿਭਾਗ ਵਲੋਂ ਲੱਗਭੱਗ ਅੱਧਾ ਨਵੰਬਰ ਨਿਕਲਣ ਤੋਂ ਬਾਦ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ। ਸੂਤਰ ਦੱਸਦੇ ਹਨ ਕਿ ਪੰਜਾਬੀ ਸਪਤਾਹ ਮਨਾਉਣ ਨੂੰ ਲੈ ਕੇ ਵਿਭਾਗ ਵਲੋਂ ਪਿਛਲੇ ਕਈ ਦਿਨਾਂ ਤੋਂ ਖਰਚੇ ਤੇ ਬਿਲਾਂ ਦੀ ਅਦਾਇਗੀ ਨੂੰ ਲੈ ਕੇ ਫਾਈਲ ਕਲੀਅਰ ਕਰਵਾਉਣ ਲਈ ਜੱਦੋਜਹਿਦ ਕੀਤੀ ਜਾ ਰਹੀ ਸੀ ਅਤੇ ਮੰਜੂਰੀ ਮਿਲਣ ਤੋਂ ਬਾਦ ਹੀ ਵਿਭਾਗ ਨੇ 22 ਨਵੰਬਰ ਤੋਂ ਪੰਜਾਬੀ ਸਪਤਾਹ ਮਨਾਉਣ ਦਾ ਫੈਸਲਾ ਕੀਤਾ ਹੈ। ਹਾਲਾਂਕਿ ਵਿਭਾਗੀ ਅਧਿਕਾਰੀ ਇਸ ਬਾਰ ਦੇਰੀ ਨਾਲ ਪੰਜਾਬੀ ਹਫਤਾ ਮਨਾਉਣ ਦੇ ਪਿੱਛੇ ਨਵੰਬਰ ਦੇ ਸ਼ੁਰੂਆਤ ਦੌਰਾਨ ਵਿਧਾਨ ਸਭਾ ਦਾ ਸ਼ੈਸ਼ਨ ਅਤੇ ਦੀਵਾਲੀ ਆਦਿ ਤਿਉਹਾਰ ਹੋਣਾ ਦੱਸ ਰਹੇ ਹਨ। ਜਦੋਂ ਕਿ ਹਕੀਕਤ ਇਹ ਹੈ ਕਿ ਵਿਭਾਗ ਵਿੱਤੀ ਸੰਕਟ ਨਾਲ ਜੂਝ ਰਿਹਾ ਸੀ ਜਦੋਂ ਕਿ ਸੈਸ਼ਨ ਇੱਕ ਨਵੰਬਰ ਨੂੰ ਖ਼ਤਮ ਹੋ ਗਿਆ ਸੀ।
ਭਾਸ਼ਾ ਵਿਭਾਗ ਵਲੋਂ ਸਮਾਜਿਕ ਖ਼ੇਤਰ ਵਿੱਚ ਯੋਗਦਾਨ ਪਾਉਣ ਵਾਲੀਆਂ ਨਾਮਵਰ ਸ਼ਖਸ਼ੀਅਤਾਂ ਜਿਹਨਾਂ ਵਿਚ ਸਾਹਿਤਕਾਰ,ਪੱਤਰਕਾਰ,ਲੇਖਕ,ਢਾਡੀ,ਰਾਗੀ,ਨਾਟਕਕਾਰ ,ਫਿਲਮਕਾਰ ਸਮੇਤ ਹੋਰ ਕਈ ਉਘੀਆਂ ਹਸਤੀਆਂ ਨੂੰ ਸ਼੍ਰੋਮਣੀ ਪੁਰਸਕਾਰ ਦੇ ਕੇ ਨਿਵਾਜ਼ਿਆ ਜਾਂਦਾ ਹੈ। ਜਿਸ ਵਿੱਚ ਨਗਦੀ ਤੋਂ ਇਲਾਵਾ ਸਰਟੀਫਿਕੇਟ ,ਲੋਈ ਅਤੇ ਯਾਦਗਾਰੀ ਚਿੰਨ ਸ਼ਾਮਲ ਹੁੰਦਾ ਹੈ। ਪਰੰਤੂ ਵਿਭਾਗ ਵਲੋਂ ਪਿਛਲੇ ਦੋ ਸਾਲਾਂ ਤੋਂ ਇਹ ਪੁਰਸਕਾਰ ਨਹੀਂ ਦਿੱਤੇ ਗਏ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਭਾਸ਼ਾ ਵਿਭਾਗ ਵਲੋਂ ਪੁਰਸਕਾਰਾਂ ਦੀ ਚੋਣ ਕਰਨ ਜਾਂ ਨੀਤੀ ਬਨਾਉਣ ਨੂੰ ਲੈ ਕੋ ਪਿਛਲੇ ਸਾਲਾਂ ਦੌਰਾਨ ਕੋਈ ਮੀਟਿੰਗ ਤੱਕ ਹੀ ਨਹੀਂ ਕੀਤੀ ਗਈ। ਜ਼ਾਹਿਰ ਹੈ ਕਿ ਜਦੋਂ ਮੀਟਿੰਗ ਹੀ ਨਹੀਂ ਹੋ ਸਕੀ ਤਾਂ ਪੁਰਸਕਾਰ ਕਿਵੇਂ ਦਿੱਤੇ ਜਾ ਸਕਦੇ ਸਨ। ਸੂਤਰ ਇਹ ਵੀ ਦੱਸਦੇ ਹਨ ਕਿ ਪਿਛਲੇ ਸਾਲਾਂ ਦੌਰਾਨ ਦਿੱਤੇ ਗਏ ਪੁਰਸਕਾਰ ਵੀ ਕੁੱਝ ਵਰਿ•ਆਂ ਦੇ ਇਕੱਠੇ ਦਿੱਤੇ ਗਏ ਸਨ।
ਭਾਸ਼ਾ ਵਿਭਾਗ ਵਲੋਂ ਪੰਜਾਬੀ ਸਪਤਾਹ ਦੇ ਤਹਿਤ ਉਦਘਾਟਨੀ ਸਮਾਰੋਹ 22 ਨਵੰਬਰ ਨੂੰ ਮੋਹਾਲੀ ਦੇ ਸ਼ਿਵਾਲਿਕ ਪਬਲਿਕ ਸਕੂਲ ਵਿਖੇ ਕੀਤਾ ਜਾ ਰਿਹਾ ਹੈ। ਵਿਭਾਗ ਦੇ ਮੰਤਰੀ ਸਿਕੰਦਰ ਸਿੰਘ ਮਲੂਕਾ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਣਗੇ। ਦੱਸਿਆਂ ਜਾਂਦਾ ਹੈ ਕਿ ਪ੍ਰੋਗਰਾਮ 'ਚ ਸ਼ਾਮਲ ਹੋਣ ਵਾਲੇ ਸਾਹਿਤਕਾਰਾਂ ਜਿਹਨਾਂ ਦਾ ਨਾਂਅ ਵਿਭਾਗ ਵਲੋਂ ਦਰਜ਼ ਕੀਤਾ ਗਿਆ ਹੈ,ਨੂੰ ਆਉਣ ਜਾਣ ਦੇ ਸਧਾਰਨ ਬੱਸ ਕਿਰਾਏ ਤੋਂ ਇਲਾਵਾ 250 ਰੁਪਏ ਮਾਣ ਭੱਤੇ ਦੇ ਰੂਪ ਵਿੱਚ ਦਿੱਤੇ ਜਾਣਗੇ। ਸੂਤਰ ਦੱਸਦੇ ਹਨ ਕਿ ਜ਼ਿਲ•ਾ ਪੱਧਰ 'ਤੇ ਸਥਿਤ ਭਾਸ਼ਾ ਵਿਭਾਗ ਦੇ ਦਫਤਰਾਂ ਵਲੋਂ ਪੰਜਾਬੀ ਸਪਤਾਹ ਮਨਾਉਣ ਨੂੰ ਲੈ ਕੇ ਅਜੇ ਕੋਈ ਫੈਸਲਾ ਨਹੀਂ ਕੀਤਾ ਗਿਆ ਪਰੰਤੂ ਵਿਭਾਗ ਵਲੋਂ ਵੱਖ ਵੱਖ ਜ਼ਿਲਿ•ਆਂ ਵਿੱਚ ਇੱਕ ਦਿਨ ਪ੍ਰੋਗਰਾਮ ਕਰਕੇ ਡੰਗ ਟਪਾਊ ਪ੍ਰੋਗਰਾਮ ਕੀਤੇ ਜਾਣਗੇ।
ਭਾਸ਼ਾ ਵਿਭਾਗ ਦੀ ਡਾਇਰੈਕਟਰ ਬਲਵੀਰ ਕੌਰ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਵਿਧਾਨ ਸਭਾ ਤੇ ਦਿਵਾਲੀ ਕਾਰਨ ਪੰਜਾਬੀ ਸਪਤਾਹ ਮਨਾਉਣ ਦਾ ਪ੍ਰੋਗਰਾਮ 'ਚ ਦੇਰੀ ਹੋਈ ਹੈ। ਉਹਨਾਂ ਦੱਸਿਆਂ ਕਿ ਵਿਭਾਗ ਵਲੋਂ 25 ਨੂੰ ਲੁਧਿਆਣਾ ,26 ਤੇ 27 ਨੂੰ ਪਟਿਆਲਾ,29 ਨੂੰ ਜਲੰਧਰ ਅਤੇ ਵਿਦਾਇਗੀ ਸਮਾਰੋਹ 7 ਦਸੰਬਰ ਸਿੱਖਿਆ ਮੰਤਰੀ ਦੇ ਹਲਕੇ ਵਿੱਚ ਕਰਨ ਦਾ ਫੈਸਲਾ ਕੀਤਾ ਹੈ। ਇਸ ਬਾਰੇ ਅਜੇ ਤੱਕ ਸਥਾਨ ਦਾ ਕੋਈ ਫੈਸਲਾ ਨਹੀਂ ਹੋ ਸਕਿਆ। ਸੂਬੇ ਦੇ ਲੋਕਾਂ ਦੇ ਬੌਧਿਕ ਤੇ ਸਮਾਜਿਕ ਵਿਕਾਸ ਵਿੱਚ ਭਾਸ਼ਾ ਵਿਭਾਗ ਦੀ ਅਹਿਮ ਭੂਮਿਕਾ ਮੰਨੀ ਜਾਂਦੀ ਹੈ ,ਪਰ ਬੀਤੇ ਕਈ ਸਾਲਾਂ ਤੋਂ ਸਰਕਾਰ ਵਲੋਂ ਭਾਸ਼ਾਂ ਵਿਭਾਗ ਨੂੰ ਕੋਈ ਤੱਵਜੋਂ ਨਹੀਂ ਦਿੱਤੀ ਜਾ ਰਹੀ।

No comments:
Post a Comment