Monday, 30 September 2013

to ਤਿੰਨ ਦਹਾਕਿਆਂ ਦੌਰਾਨ ਅੰਮ੍ਰਿਤਸਰ ਟਰਸਟ ਨੇ ਹੋਰ ਕੌਸਲਾਂ ਨੂੰ 5101.02 ਲੱਖ ਰੁਪਏ ਦਿੱਤੇ

ਸਿਰਫ 1182.25 ਲੱਖ ਰੁਪਿਆ ਹੀ ਹੋਇਆ ਵਾਪਿਸ 
ਜੈ ਸਿੰਘ ਛਿੱਬਰ 
ਚੰਡੀਗੜ/ 30 ਸਤੰਬਰ/
ਨਗਰ ਸੁਧਾਰ ਟਰਸਟ ਅੰਮ੍ਰਿਤਸਰ ਵਲੋਂ ਸੂਬੇ ਦੀਆਂ ਦੂਸਰੀਆਂ ਨਗਰ ਕੌਂਸਲਾਂ ਜਾਂ ਕਾਰਪੋਰੇਸ਼ਨਾਂ ਨੂੰ ਬੀਤੇ ਤਿੰਨ ਦਹਾਕਿਆਂ ਤੋਂ ਸਰਕਾਰੀ ਆਦੇਸ਼ 'ਤੇ  ਫੰਡ ਦੇਣ ਦਾ ਸਿਲਸਿਲਾ ਚੱਲਦਾ ਆ ਰਿਹਾ ਹੈ। ਹਾਲਾਂਕਿ ਸਰਕਾਰ ਵਲੋਂ ਇਹ ਫੰਡ ਦੂਸਰੀਆਂ ਨਗਰ ਕੌਸਲਾਂ ,ਕਾਰਪੋਰੇਸ਼ਨਾਂ ਨੂੰ ਲੋਨ ਦੇ ਰੂਪ ਵਿੱਚ ਦੇਣ ਦੀ ਗੱਲ ਕਹੀ ਹੈ,ਪਰੰਤੂ ਹੁਣ ਤੱਕ ਜਾਰੀ ਕੀਤੇ ਗਏ ਕਰੋੜ•ਾ ਰੁਪਿਆ ਵਿੱਚ ਨਗਰ ਸੁਧਾਰ ਟਰਸਟ ਨੂੰ ਨਾਮਾਤਰ ਰਾਸ਼ੀ ਹੀ ਵਾਪਿਸ ਹੋਈ ਹੈ। ਯਾਨੀ ਨਗਰ ਸੁਧਾਰ ਟਰਸਟ ਦਾ ਪੈਸਾ ਸਥਾਨਕ ਸਰਕਾਰ ਦੀਆਂ ਦੂਜੀਆਂ ਸੰਸਥਾਵਾਂ ਵਲੋਂ ਵਰਤਿਆ ਤਾਂ ਜਾ ਰਿਹਾ ਹੈ,ਪਰੰਤੂ ਉਸਨੂੰ ਮੋੜ•ਨ ਲਈ ਜਿਥੇ ਸਮੇਂ ਸਮੇਂ ਦੀਆਂ ਸਥਾਨਕ ਸਰਕਾਰਾਂ (ਹਾਊਸ) ਨੇ ਦਿਲਚਸਪੀ ਨਹੀਂ ਦਿਖਾਈ ਉਥੇ ਸਰਕਾਰੀ ਅਧਿਕਾਰੀਆਂ ਨੇ ਵੀ ਇਸਨੂੰ ਗੰਭੀਰਤਾ ਨਾਲ ਨਹੀਂ ਲਿਆ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਨਗਰ ਸੁਧਾਰ ਟਰਸਟ ਦੇ ਅਧਿਕਾਰੀਆਂ ਵਲੋਂ ਵੀ ਸੰਬੰਧਿਤ ਸੰਸਥਾਵਾਂ ਨੂੰ ਜਾਰੀ ਕੀਤੇ ਫੰਡ/ਲੋਨ ਨੂੰ ਵਾਪਿਸ ਲੈਣ ਲਈ ਕੋਈ ਖ਼ਾਸ ਕਾਰਗੁਜ਼ਾਰੀ ਨਹੀਂ ਦਿਖਾਈ। ਜਾਣਕਾਰੀ ਅਨੁਸਾਰ ਟਰਸਟ ਵਲੋਂ 5101.02 ਲੱਖ ਰੁਪਏ ਵਿੱਚ 1182.25 ਲੱਖ ਰੁਪਿਆ ਹੀ ਵਾਪਿਸ ਹੋਇਆ ਹੈ। 
ਜੇਕਰ ਅੰਕੜਿਆ ਤੇ ਨਜ਼ਰ ਮਾਰੀ ਜਾਏ ਤਾਂ ਨਗਰ ਸੁਧਾਰ ਟਰਸਟ ਵਲੋਂ 1 ਅਪ੍ਰੈਲ 1981 ਤੋਂ ਲੈ ਕੇ ਮਾਰਚ 2013 ਤੱਕ ਕਰੋੜ•ਾ ਰੁਪਏ ਸਥਾਨਕ ਸਰਕਾਰ ਨਾਲ ਸਬੰਧਿਤ ਸੰਸਥਾ ਨੂੰ ਦਿੱਤੇ ਗਏ ਹਨ। ਮਿਲੀ ਜਾਣਕਾਰੀ ਅਨੁਸਾਰ 31 ਅਕਤੂਬਰ 1981 ਨੂੰ ਮਿਉਂਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਨੂੰ 250.44 ਲੱਖ ਰੁਪਏ,ਫਿਰ 11 ਨਵੰਬਰ 1982 ਨੂੰ 241.07 ਲੱਖ ਰੁਪਏ,ਨਗਰ ਕੌਸਲ ਪੱਟੀ ਨੂੰ 17 ਨਵੰਬਰ 1997 ਨੂੰ 13 ਲੱਖ,18 ਦਸੰਬਰ 2001 ਨੂੰ ਰਾਜਾਸਾਂਸੀ ਏਅਰਪੋਰਟ ਨੂੰ 25 ਲੱਖ,ਮਿਉਂਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਨੂੰ 1 ਅਕਤੂਬਰ 2001 ਨੂੰ 500 ਲੱਖ ਰੂਪਿਆ ਦਿੱਤਾ ਗਿਆ। ਕੁੱਲ 1029.51 ਲੱਖ ਵਿੱਚੋਂ ਰਾਜਾਸਾਂਸੀ ਏਅਰਪੋਰਟ ਨੇ 25 ਲੱਖ ਅਤੇ ਨਗਰ ਕੌਂਸਲ ਪੱਟੀ ਨੇ ਇੱਕ ਲੱਖ ਰੁਪਿਆ ਵਾਪਿਸ ਕੀਤਾ। ਇਸੀ ਤਰ ਸਰਕਾਰੀ ਆਦੇਸ਼ 'ਤੇ 1 ਅਪ੍ਰੈਲ 2007 ਤੋਂ 31 ਮਾਰਚ 2012 ਦੇ ਪੰਜ ਸਾਲਾ ਦੌਰਾਨ ਮਿਉਂਸਪਲ ਕੌਂਸਲ ਪੱਟੀ ਨੂੰ 17.58 ਲੱਖ,ਨਗਰ ਕੌਸਲ ਮਜੀਠਾ ਨੂੰ 5.85 ਲੱਖ,ਮਿਉਂਸਪਲ ਕੌਸਲ ਰਈਆ ਨੂੰ 2.07 ਲੱਖ,ਨਗਰ ਕੌਸਲ ਪਠਾਨਕੋਟ ਨੂੰ 25 ਲੱਖ ਰੁਪਿਆ ਜਾਰੀ ਕੀਤਾ ਗਿਆ। ਉਕਤ ਪੈਸਾ 16 ਤੇ 17 ਅਪ੍ਰੈਲ 2007 ਨੂੰ ਦੋ ਦਿਨਾਂ ਵਿੱਚ ਹੀ ਜਾਰੀ ਕੀਤਾ ਗਿਆ। ਇਸਤੋਂ ਬਾਦ ਨਗਰ ਸੁਧਾਰ ਟਰਸਟ ਨੂੰ 22 ਮਾਰਚ 2011 ਨੂੰ 800 ਲੱਖ,ਨਗਰ ਕੌਂਸਲ ਹੁਸ਼ਿਆਰਪੁਰ ਨੂੰ 400 ਲੱਖ,ਮਿਊੰਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਨੂੰ 500 ਲੱਖ ਰੁਪਏ ਟਰਸਟ ਵਲੋਂ ਪਾਸ ਕੀਤੇ ਗਏ ਮਤੇ ਰਾਹੀਂ ਜਾਰੀ ਕੀਤੇ ਗਏ। ਕੁੱਲ 1750 .50 ਲੱਖ ਰੁਪਏ ਵਿੱਚੋਂ ਨਗਰ ਸੁਧਾਰ ਟਰਸਟ ਕਰਤਾਰਪੁਰ ਨੇ ਸਾਰਾ ਪੈਸਾ ਵਾਪਿਸ ਕਰ ਦਿੱਤਾ ਜਦੋਂ ਕਿ ਨਗਰ ਕੌਂਸਲ ਹੁਸ਼ਿਆਰਪੁਰ ਨੇ 175 ਲੱਖ ਰੁਪਿਆ ਵਾਪਿਸ ਕੀਤਾ। ਇੱਕ ਅਪ੍ਰੈਲ 2012 ਤੋਂ 31 ਅਗਸਤ 2013 ਦੇ ਸ਼ੈਸਨ ਦੌਰਾਨ ਡਿਪਟੀ ਡਾਇਰੈਕਟਰ ਲੋਕਲ ਬਾਡੀ ਅੰਮ੍ਰਿਤਸਰ ਨੂੰ 500 ਲੱਖ,ਨਗਰ ਸੁਧਾਰ ਟਰਸਟ ਤਰਨ ਤਾਰਨ ਨੂੰ 300 ਲੱਖ,ਨਗਰ ਸੁਧਾਰ ਟਰਸਟ ਨਵਾਂਸ਼ਹਿਰ ਨੂੰ 320 ਲੱਖ,ਮਿਊੰਸਪਲ ਕੌਂਸਲ ਕਾਦੀਆਂ ਨੂੰ ਤਿੰਨ ਵਾਰ 50.15 ਲੱਖ,31.55 ਲੱਖ ਅਤੇ ਫਿਰ 100.81 ਲੱਖ ਰੁਪਏ ਦਿੱਤੇ ਗਏ। ਨਗਰ ਕੌਂਸਲ ਕੋਟਕਪੁਰਾ ਨੂੰ 100 ਲੱਖ ਅਤੇ 500 ਲ ੱਖ ਦੋ ਵਾਰੀ,ਨਗਰ ਕੌਂਸਲ ਮਾਨਸਾ ਨੂੰ 93.50 ਲੱਖ ਅਤੇ 325 ਲੱਖ ਰੁਪਏ ਦਿੱਤੇ ਗਏ। ਇਸ ਤਰ•ਾਂ ਜਾਰੀ ਕੀਤੀ 2321.01 ਲੱਖ ਰੁਪਏ ਵਿੱਚੋਂ 173 ਲੱਖ ਰੁਪਿਆ ਹੀ ਵਾਪਿਸ ਹੋ ਸਕਿਆ ਹੈ। ਜੇਕਰ ਤਿੰਨ ਦਹਾਕਿਆਂ ਦੀ ਗੱਲ ਕਰੀਏ ਤਾਂ ਕੁੱਲ 5101.02 ਲੱਖ ਵਿਚੋਂ   1182.25 ਰੁਪਏ ਹੀ ਵਾਪਿਸ ਹੋ ਸਕੇ ਹਨ। 
ਨਗਰ ਸੁਧਾਰ ਟਰਸਟ ਵਲੋਂ ਉਕਤ ਫੰਡ ਬਾਰੇ ਸਪਸ਼ਟ ਕਰਦਿਆਂ ਕਿਹਾ ਹੈ ਕਿ ਉਕਤ ਫੰਡ ਦੂਜੀਆਂ ਨਗਰ ਕੌਸਲਾਂ ਨੂੰ ਫੰਡਾਂ ਦੀ ਘਾਟ  ਕਾਰਨ ਜਾਂ ਫਿਰ ਅਦਾਲਤੀ ਆਦੇਸ਼ ਅਨੁਸਾਰ ਤੁਰੰਤ ਅਦਾਇਗੀ ਕਰਨ ਦੀ ਸੂਰਤ ਵਿੱਚ ਦਿੱਤਾ ਜਾਂਦਾ ਹੈ। ਇਹ ਸਥਾਨਕ  ਸਰਕਾਰ ਵਲੋਂ ਮਤਾ ਪਾਉਣ ਉਪਰੰਤ ਅਤੇ ਸਥਾਨਕ ਸਰਕਾਰ ਵਿਭਾਗ ਦੇ ਮੰਤਰੀ ਦੀ ਪ੍ਰਵਾਨਗੀ ਤੋਂ ਬਾਦ ਪ੍ਰਸ਼ਾਸਕੀ ਮਜਬੂਰੀ ਕਾਰਨ ਹੀ ਦਿੱਤਾ ਜਾਂਦਾ ਹੈ। 
ਟਰਸਟ ਵਲੋਂ ਸਪਸ਼ਟ ਕੀਤਾ ਗਿਆ ਹੈ ਕਿ ਸਾਲ 2007 ਤੋਂ ਬਾਦ ਜੋ ਵੀ ਰਕਮ ਵਿਆਜ ਤੇ ਕਰਜ਼ੇ ਦੇ ਰੂਪ ਵਿੱਚ ਜਾਰੀ ਕੀਤੀ ਗਈ ਹੈ ਉਹ ਕਰਮਚਾਰੀਆਂ ਦੀ ਤਨਖਾਹ,ਪੈਨਸਨ ਦੇ ਕੋਰਟ ਕੇਸਾਂ ਵਿੱਚ ਹਾਈਕੋਰਟ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸੰਬੰਧਿਤ ਸੰਸਥਾਵਾਂ ਵਲੋਂ ਮੰਗ ਕਰਨ'ਤੇ ਦਿੱਤੀ ਗਈ ਸੀ। ਅੰਮ੍ਰਿਤਸਰ ਦੇ ਸਾਂਸਦ ਨਵਜੋਤ ਸਿੱਧੂ ਵਲੋਂ ਟਰਸਟ ਦਾ ਪੈਸਾ ਹੋਰ ਕੌਂਸਲਾਂ ,ਸ਼ਹਿਰਾਂ ਨੂੰ ਦੇਣ ਦਾ ਉਠਾਇਆ ਗਿਆ ਮੁੱਦਾ ਇਕ ਤਰ•ਾਂ ਨਾਲ ਵਾਜਿਬ ਹੈ। ਜੇਕਰ ਨਗਰ ਸੁਧਾਰ ਟਰਸਟ ਵਲੋਂ ਇਹੀ ਪੈਸਾ ਅੰਮ੍ਰਿਤਸਰ ਦੇ ਵਿਕਾਸ ਲਈ ਖਰਚ ਕੀਤਾ ਜਾਂਦਾ ਤਾਂ ਸ਼ਹਿਰ ਦੀ ਰੂਪ ਰੇਖਾ ਹੋਰ ਬਦਲੀ ਜਾ ਸਕਦੀ ਸੀ। 
ਹਾਲਾਂਕਿ ਲੋਨ ਜਾਂ ਉਧਾਰ ਪੈਸਾ ਲੈਣ ਵਾਲੀਆਂ ਕਈ ਕੌਂਸਲਾਂ ਦੇ ਅਧਿਕਾਰੀਆਂ ਨੇ ਮੂੰਹ ਨਹੀਂ ਖੋਲਿ•ਆ ,ਪਰੰਤੂ ਮਿਊੰਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਦੇ ਮੇਅਰ ਬਖਸੀ ਰਾਮ ਆਰੋੜਾ ਦਾ ਕਹਿਣਾ ਹੈ ਕਿ ਟਰਸਟ ਨੇ ਕਾਰਪੋਰੇਸ਼ਨ ਦੀ ਮਾਲ ਮੰਡੀ 'ਚ ਜ਼ਮੀਨ 'ਤੇ ਫਲੈਟ ਬਣਾਏ ਸਨ। ਉਸਦਾ ਲੈਣ ਦੇਣ ਰਹਿੰਦਾ ਹੈ। ਹਿਸਾਬ ਕਿਤਾਬ 'ਚ ਵੱਧਦਾ ਘੱਟਦਾ ਹੋਵੇਗਾ ਉਸਦਾ ਹਿਸਾਬ ਕਰ ਲਿਆ ਜਾਵੇਗਾ।

No comments:

Post a Comment