Thursday, 19 September 2013

ਪਰਿਵਾਰਿਕ ਕਲੇਸ਼ ਬਣਿਆ ਡੀਐਸਪੀ ਦੀ ਖੁਦਕਸ਼ੀ ਦਾ ਕਾਰਨ

ਜੈ ਸਿੰਘ ਛਿੱਬਰ
ਚੰਡੀਗੜ -ਡੀਐਸਪੀ ਮਨਮਿੰਦਰ ਸਿੰਘ ਵਲੋਂ ਖੁਦਕਸ਼ੀ ਕਰਨ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ 'ਚ ਨਿਰਾਸ਼ਾ ਦਾ ਆਲਮ ਹੈ। ਹਾਲਾਂਕਿ ਡੀਐਸਪੀ ਮਨਮਿੰਦਰ ਸਿੰਘ ਵਲੋਂ ਆਤਮ ਹੱਤਿਆ ਕਰਨਾ ਪੁਲਿਸ ਵਿਭਾਗ ਵਿੱਚ ਕੋਈ ਪਹਿਲੀ ਘਟਨਾਂ ਨਹੀਂ ਹੈ ਅਤੇ ਪਹਿਲਾਂ ਵੀ ਕਈ ਅਧਿਕਾਰੀਆਂ ਵਲੋਂ ਆਤਮ ਹੱਤਿਆਵਾਂ ਕੀਤੀਆਂ ਗਈਆਂ ਹਨ। ਪਰ ਨੌਜਵਾਨ ਡੀਐਸਪੀ ਵਲੋਂ ਕੀਤੀ ਗਈ ਆਤਮ ਹੱਤਿਆ ਨੇ ਕਈ ਤਰ•ਾਂ ਦੇ ਗੁੱਝੇ ਸਵਾਲਾਂ ਨੂੰ ਜਨਮ ਦਿੱਤਾ ਹੈ। ਇੱਕ ਉਚ ਅਹੁੱਦੇ ਤੇ ਬਿਰਾਜਮਾਨ ਅਧਿਕਾਰੀ ਜੋ ਆਮ ਸਧਾਰਨ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਦੇ ਹਨ ਜਾਂ ਹੱਲ ਦਾ ਯਤਨ ਕਰਦੇ ਹਨ,ਵਲੋਂ ਅਜਿਹਾ ਕਦਮ ਉਠਾਉਣਾ ਛੋਟੀ ਮੋਟੀ ਗੱਲ ਨਹੀਂ ਹੈ।
ਵੀਰਵਾਰ ਨੂੰ ਸਾਰਾ ਦਿਨ ਡੀਐਸਪੀ ਖੁਦਕਸ਼ੀ ਮਾਮਲਾ ਪੁਲਿਸ ਹੈਡ ਕੁਆਟਰ 'ਤੇ ਚਰਚਾ ਵਿੱਚ ਰਿਹਾ ਅਤੇ ਮੁਲਾਜਮਾਂ ਅਧਿਕਾਰੀਆਂ 'ਚ ਮਾਯੂਸੀ ਦਾ ਆਲਮ ਸੀ। ਆਤਮ ਹੱਤਿਆ ਦਾ ਭਾਵੇਂ ਕੋਈ ਵੀ ਕਾਰਨ ਹੋ ਸਕਦਾ ਹੈ ,ਪਰੰਤੂ ਪੁਲਿਸ ਤੇ ਸਿਵਲ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਵਲੋਂ ਖੁਦਕਸ਼ੀ ਕਰਨਾ ਕੋਈ ਛੋਟੀ ਮੋਟੀ ਘਟਨਾ ਨਹੀਂ ਹੈ।
ਮਿਲੀ ਜਾਣਕਾਰੀ ਦੇ ਅਨੁਸਾਰ ਡੀਐਸਪੀ ਮਨਮਿੰਦਰ ਸਿੰਘ ਪੰਜਾਬ ਪੁਲਿਸ ਹੈਡ ਕੁਆਟਰ ਚੰਡੀਗੜ• ਵਿਖੇ ਤਾਇਨਤ ਸੀ ਤੇ ਬੀਤੇ ਕਾਫੀ ਦਿਨਾਂ ਤੋ ਡਿਉਟੀ ਤੋਂ ਗੈਰਹਾਜ਼ਰ ਚੱਲ ਰਿਹਾ ਸੀ।
ਮਿਲੀਆਂ ਰਿਪੋਰਟਾਂ ਮੁਤਾਬਿਕ ਬੀਤੇ ਕੁੱਝ ਸਾਲਾਂ ਦੌਰਾਨ ਪੀਸੀਐਸ ਤੇ ਪੀਪੀਐਸ ਰੈਂਕ ਦੇ ਅੱਧਾ ਦਰਜਨ ਤੋਂ ਅਧਿਕ ਅਧਿਕਾਰੀਆਂ ਵਲੋਂ ਖੁਦਕਸ਼ੀਆਂ ਕੀਤੀਆਂ ਗਈਆਂ ਹਨ। ਬੀਤੇ ਵਰ•ੇ ਦੌਰਾਨ ਇੱਕ ਮਹਿਲਾ ਆਈਏਐਸ ਅਧਿਕਾਰੀ ਨੇ ਵੀ ਖੁਦਕਸ਼ੀ ਕਰਨ ਦਾ ਯਤਨ ਕੀਤਾ ਸੀ ਪਰੰਤੂ ਫੌਰੀ ਮੈਡੀਕਲ ਸਹਾਇਤਾਂ ਮਿਲਣ ਕਾਰਨ ਮਹਿਲਾ ਅਧਿਕਾਰੀ ਨੂੰ ਦੁਬਾਰਾ ਜ਼ਿੰਦਗੀ ਮਿਲ ਗਈ ਸੀ ਤੇ ਅੱਜਕੱਲ• ਉਕਤ ਅਧਿਕਾਰੀ ਇੱਕ ਜਿਲ•ੇ ਵਿੱਚ ਪ੍ਰਸ਼ਾਸਨਿਕ ਸੇਵਾਵਾਂ ਦੇ ਰਹੇ ਹਨ।  ਹਾਲਾਂਕਿ ਪੁਲਿਸ ਅਧਿਕਾਰੀਆਂ ਵਲੋਂ ਆਤਮ ਹੱਤਿਆ ਕਰਨ ਨੂੰ ਲੈ ਕੇ ਕਿਸੀ ਅਧਿਕਾਰੀ ਨੇ ਮੂੰਹ ਨਹੀਂ ਖੋਲਿ•ਆ।
ਸੂਤਰ ਦੱਸਦੇ ਹਨ ਕਿ ਜਿਆਦਾਤਰ ਅਧਿਕਾਰੀਆਂ ਵਲੋਂ ਆਤਮ ਹੱਤਿਆ ਕਰਨ ਦੇ ਪਿੱਛੇ ਘਰੈਲੂ ਕਲੇਸ਼,ਡਿਊਟੀ ਦਾ ਬੋਝ ਅਤੇ ਰਾਜਨੀਤਿਕ ਦਬਾਅ ਕਾਰਨ ਹਨ। ਡੀਐਸਪੀ ਮਨਮਿੰਦਰ ਸਿੰਘ ਵੀ ਬੀਤੇ ਕਈ ਸਾਲਾਂ ਤੋਂ ਘਰੈਲੂ ਕਲੇਸ਼ ਦਾ ਸ਼ਿਕਾਰ ਸਨ,ਜਦੋਂ ਉਹ ਸ੍ਰੀ ਚਮਕੌਰ ਸਾਹਿਬ ਵਿਖੇ ਤਾਇਨਾਤ ਸਨ ,ਤਾਂ ਉਹਨਾਂ ਦੀ ਪਤਨੀ ਵਲੋਂ ਰੂਪਨਗਰ ਵਿਖੇ ਪ੍ਰੈਸ ਕਾਨਫਰੰਸ ਕਰ ਆਪਣੇ ਡੀਐਸਪੀ ਪਤੀ 'ਤੇ ਗੰਭੀਰ ਦੋਸ਼ ਲਗਾਏ ਸਨ।ਜੇਕਰ ਉਚ ਅਧਿਕਾਰੀਆਂ ਵਲੋਂ ਕੀਤੀ ਗਈ ਖੁਦਕਸ਼ੀ ਦੀ ਗੱਲ ਕਰੀਏ ਤਾਂ ਕੁਝ ਸਮੇਂ ਪਹਿਲਾਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਤਾਇਨਾਤ ਐਸਡੀਐਮ ਪੀਸੀਐਸ ਅਧਿਕਾਰੀ ਕਰਮਵੀਰ ਸਿੰਘ ਮਾਨ ਨੇ ਵੀ ਖੁਦਕਸ਼ੀ ਕਰ ਲਈ ਸੀ। ਉਸ ਵਕਤ ਮਾਨ ਵਲੋਂ ਖੁਦਕਸ਼ੀ ਦਾ ਕਾਰਨ ਸਿਆਸੀ ਦਬਾਅ ਦੱਸਿਆ ਜਾਂਦਾ ਸੀ। ਜੇਕਰ ਪੁਲਿਸ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਅੱਤਵਾਦ ਦੌਰ ਦੌਰਾਨ ਚਰਚਾ ਵਿੱਚ ਰਹੇ ਸੀਨੀਅਰ ਪੁਲਿਸ ਅਧਿਕਾਰੀ ਅਜੀਤ ਸਿੰਘ ਸੰਧੂ ਨੇ ਵੀ ਆਤਮ ਹੱਤਿਆ ਕੀਤੀ ਸੀ। ਇਸੀ ਤਰ•ਾਂ ਮੋਰਿੰਡਾ ਤੇ ਮੁਲਾਪੁਰ ਗਰੀਬਦਾਸ ਥਾਣੇ ਵਿੱਚ ਤਾਇਨਾਤ ਰਹੇ ਐਸਐਚਓ ਇੰਸਪੈਕਟਰ ਪਰਮਿੰਦਰ ਸਿੰਘ ਢਿਲੋਂ ਵਲੋਂ ਵੀ ਘਰੈਲੂ ਹਾਲਾਤਾਂ ਤੋ ਤੰਗ ਆ ਕੇ ਆਤਮ ਹੱਤਿਆ ਕੀਤੀ ਗਈ ਸੀ। ਕੁੱਝ ਕੁ ਮਹੀਨੇ ਪਹਿਲਾਂ ਆਬਕਾਰੀ ਤੇ ਕਰ ਵਿਭਾਗ ਵਿੱਚ ਤਾਇਨਾਤ ਈਟੀਓ ਨੇ ਵੀ ਆਤਮ ਹੱਤਿਆ ਕਰ ਲਈ ਸੀ। ਈਟੀਓ ਵਲੋਂ ਆਤਮ ਹੱਤਿਆ ਦਾ ਕਾਰਨ ਵਿਜਿਲੈਂਸ ਵਲੋਂ ਝੂਠਾ ਕੇਸ ਦਰਜ ਕਰਕੇ ਤੰਗ ਪਰੇਸ਼ਾਨ ਕਰਨਾ ਦੱਸਿਆ ਜਾਂਦਾ ਸੀ। ਸੂਤਰ ਦੱਸਦੇ ਹਨ ਕਿ ਉਚ ਅਹੁੱਦਿਆਂ 'ਤੇ ਤਾਇਨਾਤ ਅਧਿਕਾਰੀਆਂ 'ਤੇ ਕੰਮ ਦੇ ਨਾਲ ਨਾਲ ਸਿਆਸੀ ਦਬਾਅ ਹੇਠ ਗਲਤ ਕੰਮ ਕਰਨ ਦਾ ਦਬਾਅ ਬਣਿਆ ਰਹਿੰਦਾ ਹੈ। ਅਧਿਕ ਡਿਊਟੀ ਕਾਰਨ ਅਧਿਕਾਰੀ ਜਿੱਥੇ ਤਨਾਅ ਵਿੱਚ ਰਹਿੰਦੇ ਹਨ ਉਥੇ ਆਪਣੇ ਪਰਿਵਾਰ ਨੂੰ ਪੂਰਾ ਸਮਾਂ ਨਹੀਂ ਦੇ ਸਕਦੇ। ਜਿਸ ਕਰਕੇ ਪਰਿਵਾਰਾਂ ਵਿੱਚ ਕਲੇਸ਼ ਤੇ ਖਲਾਅ ਪੈਦਾ ਹੋ ਜਾਂਦਾ ਹੈ ਅਤੇ ਕਈ ਵਾਰ ਕਲੇਸ਼ ਵਿਅਕਤੀ ਨੂੰ ਅਜਿਹਾ ਰਸਤਾ ਚੁਣਨ ਲਈ ਮਜਬੂਰ ਕਰ ਦਿੰਦਾ ਹੈ ਜਿਹੜਾ ਹੁਣ ਡੀਐਸਪੀ ਮਨਮਿੰਦਰ ਸਿੰਘ ਨੇ ਚੁਣਿਆ ਹੈ। ਜਿੱਥੇ ਸਰਕਾਰ ਨੂੰ ਅਜਿਹੇ ਕਦਮ ਉਠਾਉਣ ਦੀ ਜਰੂਰਤ ਹੈ ਜਿਸ ਨਾਲ ਵਿਅਕਤੀ ਮਾਨਸਿਕ ਤੌਰ ਤੇ ਪਰੇਸ਼ਾਨ ਹੋਣ ਤੋ ਬਚਾ ਰਿਹਾ ਉਥੇ ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀਆਂ ਨੂੰ ਵੀ ਆਪਣੀ ਸਰਵਿਸ ਦੌਰਾਨ ਅਜਿਹੇ ਕਾਰਜ ਕਰਨ ਦੀ ਜਰੂਰਤ ਹੈ ਜਿਸ ਨਾਲ ਉਹਨਾਂ ਦੀ ਜਿੰਦਗੀ ਦਾ ਪੰਧ ਤਨਾਅ ਮੁਕਤ ਹੋਵੇ। 

No comments:

Post a Comment