ਜ਼ਮੀਰ ਦੀ ਅਵਾਜ਼ ਉਠਾਉਂਦਾ ਰਹਾਂਗਾ
ਚੰਡੀਗੜ• 2 ਅਗਸਤ ( ਜੈ ਸਿੰਘ ਛਿੱਬਰ) : ਪੰਜਾਬ 'ਚ ਨਸ਼ਿਆਂ ਦੀ ਵਿਕਰੀ ਜਾਰੀ ਹੋਣ ਦਾ ਬਿਆਨ ਦੇ ਕੇ ਸਰਕਾਰ ਲਈ ਵੱਡੀ ਮੁਸੀਬਤ ਅਤੇ ਵਿਰੋਧੀਆਂ ਨੂੰ ਮੁੱਦਾ ਦੇਣ ਵਾਲੇ ਕਾਂਗਰਸੀ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਕਰੀਬ ਪੰਦਰਾਂ ਮਿੰਟ ਇਕੱਲਿਆਂ ਮੁਲਾਕਾਤ ਕੀਤੀ। ਧੀਮਾਨ ਨੇ ਮੁੱਖ ਮੰਤਰੀ ਨੂੰ ਸਪਸ਼ਟ ਦੱਸ ਦਿੱਤਾ ਹੈ ਕਿ ਉਹ ਅਗਲੀ ਚੋਣ ਨਹੀਂ ਲੜਨਗੇ ਅਤੇ ਜ਼ਮੀਰ ਦੀ ਅਵਾਜ਼ ਉਠਾਉਂਦੇ ਰਹਿਣਗੇ। ਸੂਤਰ ਦੱਸਦੇ ਹਨ ਕਿ ਧੀਮਾਨ ਵਲੋਂ ਨਸ਼ਿਆਂ ਬਾਰੇ ਦਿੱਤੇ ਗਏ ਬਿਆਨ ਤੋਂ ਮੁੱਖ ਮੰਤਰੀ ਖਫ਼ਾ ਹਨ, ਜਦਕਿ ਧੀਮਾਨ ਨੇ ਕੁੱਝ ਚੁਨਿੰਦਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਨਾਲ ਖੁਸ਼ਗਵਾਹ ਮਾਹੌਲ ਵਿੱਚ ਗੱਲਬਾਤ ਹੋਈ ਹੈ। ਹਾਲਾਂਕਿ ਉਹਨਾਂ ਨੇ ਮੁੱਖ ਮੰਤਰੀ ਨਾਲ ਹੋਈ ਗੱਲਬਾਤ ਦਾ ਵੇਰਵਾ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਪਰ, ਉਹਨਾਂ ਕਿਹਾ ਕਿ ਜਦੋਂ ਵੀ ਉਹਨਾਂ ਦੇ ਮਨ, ਜਿਹਨ ਵਿਚੋਂ ਜ਼ਮੀਰ ਦੀ ਆਵਾਜ ਉਠੀ ਤਾਂ ਉਹ ਉਠਾਉਂਦੇ ਰਹਿਣਗੇ। ਧੀਮਾਨ ਨੇ ਦੱਸਿਆਂ ਕਿ ਉਹਨਾਂ ਨੇ ਮੁੱਖ ਮੰਤਰੀ ਨੂੰ ਅਗਲੀ ਚੋਣ ਨਾ ਲੜਨ ਬਾਰੇ ਆਖ ਦਿੱਤਾ ਹੈ। ਉਹਨਾਂ ਕਿਹਾ ਕਿ ਇਹ ਉਹਨਾਂ ਦੀ ਇਕੱਲਿਆਂ ਦੀ ਅਵਾਜ਼ ਨਹੀਂ ਬਲਕਿ ਪੂਰੇ ਪੰਜਾਬ ਦੀ ਅਵਾਜ਼ ਹੈ ਕਿ ਸਰਕਾਰ ਬਣਨ ਦੇ ਸ਼ੁਰੂਆਤੀ ਦਿਨਾਂ ਵਿੱਚ ਪੁਲਿਸ ਨੇ ਨਸ਼ਾਂ ਤਸਕਰਾਂ ਖਿਲਾਫ ਸ਼ਲਾਘਾਯੋਗ ਕਾਰਵਾਈ ਕੀਤੀ ਹੈ, ਪਰ ਹੁਣ ਪੁਲਿਸ ਦਾ ਰੋਲ ਪਹਿਲਾ ਵਾਲਾ ਨਹੀਂ ਰਿਹਾ। ਇੱਕ ਸਵਾਲ ਦੇ ਜਵਾਬ ਵਿੱਚ ਧੀਮਾਨ ਨੇ ਕਿਹਾ ਕਿ ਉਹਨਾਂ ਦੀ ਐਸ.ਐਸ.ਪੀ ਨਾਲ ਕੋਈ ਰੰਜਿਸ਼ ਜਾਂ ਨਰਾਜਗੀ ਨਹੀਂ ਹੈ। ਮੁੱਖ ਮੰਤਰੀ 'ਤੇ ਮੰਤਰੀ ਬਣਨ ਲਈ ਦਬਾਅ ਪਾਉਣ ਵਜੋਂ ਅਜਿਹਾ ਬਿਆਨ ਦੇਣ ਦੇ ਸਵਾਲ 'ਤੇ ਸੁਰਜੀਤ ਧੀਮਾਨ ਨੇ ਕਿਹਾ ਕਿ ਉਹ ਪੂਰੀ ਤਰ•ਾਂ ਸਤੁੰਸ਼ਟ ਹਨ ਕਿਉਂਕਿ ਕਈ ਮੰਤਰੀ ਬਣਕੇ ਵੀ ਆਪਣਾ ਕੰਮ ਨਹੀਂ ਕਰਵਾ ਸਕਦੇ ਜਦਕਿ ਇਕ ਵਿਧਾਇਕ ਵੀ ਆਪਣੇ ਹਲਕੇ ਦਾ ਕੰਮ ਕਰਵਾ ਲੈਂਦਾ ਹੈ। ਉਹਨਾਂ ਕਿਹਾ ਕਿ ਅੱਜ ਤੱਕ ਉਹਨਾਂ ਨਿੱਜੀ ਤੌਰ 'ਤੇ ਆਪਣੇ ਲਈ ਕੁੱਝ ਨਹੀਂ ਮੰਗਿਆਂ ਪਰ ਹਲਕੇ ਦੇ ਲੋਕਾਂ ਲਈ ਹਮੇਸ਼ਾਂ ਅਵਾਜ਼ ਉਠਾਉਂਦੇ ਰਹਿਣਗੇ।
ਸੂਤਰ ਦੱਸਦੇ ਹਨ ਕਿ ਧੀਮਾਨ ਨੇ ਉਹਨਾਂ ਵਲੋਂ ਤਿਆਰ ਕੀਤੀ ਗਈ ਵੀਡੀਓ ਕੈਪਟਨ ਅਮਰਿੰਦਰ ਸਿੰਘ ਨੂੰ ਦਿਖਾਉਂਦਿਆਂ ਕਿਹਾ ਕਿ ਸਿਪਾਹੀ ਤੋਂ ਲੈ ਕੇ ਥਾਣੇਦਾਰ ਤੱਕ ਦੀ ਨਸ਼ਾ ਤਸਕਰਾਂ ਨਾਲ ਸਾਂਝ ਹੈ। ਅਜਿਹੇ ਮੁਲਾਜ਼ਮਾਂ ਨੂੰ ਬਦਲਣਾ ਜਰੂਰੀ ਹੈ। ਵਰਨਣਯੋਗ ਹੈ ਕਿ ਸ਼ਹੀਦ ਉਧਮ ਸਿੰਘ ਦੀ ਯਾਦ 'ਚ ਰਾਜ ਪੱਧਰੀ ਸਮਾਗਮ ਦੌਰਾਨ ਵਿਧਾਇਕ ਸੁਰਜੀਤ ਧੀਮਾਨ ਨੇ ਸੂਬੇ ਵਿੱਚ ਨਸ਼ੇ ਦੀ ਵਿਕਰੀ ਹੋਣ ਦਾ ਮੁੱਦਾ ਚੁੱਕਕੇ ਸਰਕਾਰ ਲਈ ਵੱਡੀ ਮੁਸੀਬਤ ਖੜੀ ਕਰ ਦਿੱਤੀ ਸੀ।
ਉਧਰ ਕਾਂਗਰਸ ਨੇ ਕੱਲ ਦੇਰ ਸ਼ਾਮ ਸੁਰਜੀਤ ਧੀਮਾਨ ਦੇ ਨਾਮ 'ਤੇ ਇਕ ਬਿਆਨ ਜਾਰੀ ਕੀਤਾ ਸੀ। ਜਾਰੀ ਬਿਆਨ ਵਿੱਚ ਧੀਮਾਨ ਨੇ ਕਿਹਾ ਕਿ ਉਨ•ਾਂ ਨੇ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਸੁਨਾਮ ਵਿਖੇ ਇੱਕ ਰਾਜ ਪੱਧਰੀ ਸਮਾਗਮ ਦੌਰਾਨ ਨਸ਼ਿਆਂ ਦਾ ਮੁੱਦਾ ਉਠਾਇਆ ਸੀ ਪਰ ਉਨ•ਾਂ ਦੀ ਟਿੱਪਣੀ ਦੀ ਸੰਦਰਭ ਤੋਂ ਅਲਗ ਕਰਕੇ ਵਿਆਖਿਆ ਕੀਤੀ ਗਈ ਹੈ। ਉਨ•ਾਂ ਕਿਹਾ ਕਿ ਇਹ ਸਮੱਸਿਆ ਇੰਨੀ ਵੱਡੀ ਹੈ ਕਿ ਇਕੱਲੀ ਸਰਕਾਰ ਤੋਂ ਇਸ ਦੇ ਹੱਲ ਕੀਤੇ ਜਾਣ ਦੀ ਉਮੀਦ ਰੱਖਣਾ ਤਰਕਸੰਗਤ ਨਹੀਂ ਹੈ।
ਪਰ ਅੱਜ ਮੁੱਖ ਮੰਤਰੀ ਨਾਲ ਮੀਟਿੰਗ ਕਰਨ ਤੋਂ ਬਾਅਦ ਸਕੱਤਰੇਤ 'ਚ ਕੁੱਝ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਵੇਂ ਉਹ ਆਪਣੀ ਕਹੀ ਗੱਲ ਤੋਂ ਮੁਕਰੇ ਨਹੀਂ ਬਲਕਿ ਕਿਹਾ ਕਿ ਇਹ ਗੱਲ ਤਾਂ ਹਰ ਕੋਈ ਕਹਿ ਰਿਹਾ ਹੈ।
No comments:
Post a Comment