ਵਿਸ਼ਵ ਕਬੱਡੀ ਕੱਪ ---
ਸਿਆਸਤ ਦੀ ਕੌਡੀ ਪਾਕੇ ਅਕਾਲੀ ਦਲ ਵਿਰੋਧੀਆਂ ਨੂੰ ਕਰੇਗਾ ਚਿੱਤ
ਕਬੱਡੀ ਕੱਪ ਦੀ ਵਾਗਡੋਰ ਰਹੇਗੀ ਅਕਾਲੀਆਂ ਦੇ ਹੱਥ
2017 'ਚ ਹੋਣ ਵਾਲੇ ਸਿਆਸੀ 'ਕਬੱਡੀ ਕੱਪ' ਦੇ ਜਿੱਤ ਹਾਰ ਦਾ ਫ਼ੈਸਲਾ ਰਹੇਗਾ ਵੋਟਰਾਂ ਦੇ ਹੱਥ
ਚੰਡੀਗੜ• 17 ਜੁਲਾਈ ( ਜੈ ਸਿੰਘ ਛਿੱਬਰ) : ਪੰਜਾਬੀਆਂ ਦੀ ਹਰਮਨ ਪਿਆਰੀ ਤੇ ਮਾਂ ਖੇਡ 'ਕਬੱਡੀ” ਦਾ ਸਹਾਰਾ ਲੈ ਕੇ ਅਕਾਲੀ ਦਲ ਨੇ “ ਸਿਆਸਤ ਦੀ ਕੌਡੀ “ ਪਾਕੇ ਵਿਰੋਧੀਆਂ ਨੁੰ ਅਸੈਂਬਲੀ 2017 ਦੇ ਸਿਆਸੀ ਮੈਦਾਨ ਵਿਚੋਂ ਬਾਹਰ ਕੱਢਣ ਲਈ ਪੂਰੀ ਤਿਆਰੀ ਕਰ ਲਈ ਹੈ। ਅਗਾਮੀ ਵਰ•ੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਕਾਰਨ ਪੰਜਾਬ ਸਰਕਾਰ ਨੇ ਇਸ ਵਾਰ ਵਿਸ਼ਵ ਕਬੱਡੀ ਕੱਪ ਲਈ ਪਿਛਲੇ ਸਾਲਾਂ ਨਾਲੋਂ ਵਧੇਰੇ ਬਜਟ ਦਾ ਪ੍ਰਬੰਧ ਵੀ ਕੀਤਾ ਹੈ। ਕਿਉਂਕਿ ਚੋਣ ਵਰ•ਾਂ ਹੋਣ ਕਾਰਨ ਅਕਾਲੀ ਦਲ ਲੋਕਾਂ ਦੀ ਵਧੇਰੇ ਤੋਂ ਵਧੇਰੇ ਸ਼ਮੂਲੀਅਤ ਕਰਕੇ ਆਪਣੀਆਂ ਪ੍ਰਾਪਤੀਆਂ ਲੋਕਾਂ ਤੱਕ ਪਹੁੰਚਾਉਣਾ ਚਾਹੁੰਦਾ ਹੈ, ਇਹੀ ਕਾਰਨ ਹੈ ਕਿ ਛੇਵਾਂ ਵਿਸ਼ਵ ਕਬੱਡੀ ਕੱਪ ਅਕਾਲੀ ਦਲ ਲਈ ਕਾਫੀ ਮਾਅਨੇ ਰੱਖਦਾ ਹੈ।
ਵਰਨਣਯੋਗ ਹੈ ਕਿ ਬੀਤੇ ਸਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਵਰੂਪ ਦੀ ਬੇਅਦਬੀ ਦੀਆਂ ਘਟਨਾਵਾਂ ਅਤੇ ਬਹਿਬਲ ਕਲਾਂ ਅਤੇ ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਫੜੇ ਨਾ ਜਾਣ ਕਾਰਨ ਲੋਕਾਂ ਵਿੱਚ ਸਰਕਾਰ ਦੇ ਖਿਲਾਫ਼ ਗੁੱਸੇ ਦੀ ਲਹਿਰ ਸੀ। ਉੱਪ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਸ਼ਵ ਕਬੱਡੀ ਕੱਪ ਕਰਵਾਉਣ ਦਾ ਐਲਾਨ ਕੀਤਾ ਸੀ ਪਰ ਚੁਫੇਰਿਓ ਵਿਰੋਧ ਕਾਰਨ ਸਰਕਾਰ ਨੇ ਆਪਣਾ ਫ਼ੈਸਲਾ ਬਦਲ ਲਿਆ ਸੀ। ਹਾਲਾਂਕਿ ਇੱਕ ਸਾਲ ਬੀਤਣ ਤੋਂ ਬਾਅਦ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਦੀ ਅਜੇ ਤੱਕ ਗ੍ਰਿਫ਼ਤਾਰੀ ਨਹੀਂ ਹੋ ਸਕੀ ਹੈ ਅਤੇ ਨਾ ਹੀ ਪੰਥਕ ਧਿਰਾਂ ਇਸ ਮੁੱਦੇ 'ਤੇ ਸਰਕਾਰ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਹਨ। ਪਰ, ਸਰਕਾਰ ਵਲੋਂ ਵੱਖ ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਚਲਾਈਆਂ ਗੱਡੀਆਂ ਤੋਂ ਬਾਅਦ ਮਾਮਲਾ ਕੁੱਝ ਹੱਦ ਤੱਕ ਠੰਡਾ ਪੈ ਗਿਆ ਸੀ ਤੇ ਅਕਾਲੀ ਦਲ ਦੇ ਵਜੀਰ, ਵਿਧਾਇਕਾਂ ਦੀ ਫਿਰ ਤੋਂ ਪਿੰਡਾਂ ਵਿੱਚ ਐਂਟਰੀ ਹੋਣੀ ਸ਼ੁਰੂ ਹੋ ਗਈ ਹੈ।
ਪਿਛਲੇ ਕਈ ਸਾਲਾਂ ਤੋਂ 'ਕਬੱਡੀ' ਦਾ ਕਥਿਤ 'ਵਿਸ਼ਵ ਕਬੱਡੀ ਕੱਪ' ਟੂਰਨਾਮੈਂਟ ਅਕਾਲੀ–ਭਾਜਪਾ ਸਰਕਾਰ ਦੀ ਸਰਪ੍ਰਸਤੀ ਕਾਰਨ ਵਿਰੋਧੀਆਂ ਵਲੋਂ ਵਿਰੋਧ ਵੀ ਕੀਤਾ ਜਾ ਰਿਹਾ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਵਿਸ਼ਵ ਕਬੱਡੀ ਕੱਪ ਦੇ ਨਾਮ ਹੇਠ ਹਰ ਵਰ•ੇ ਪਾਈ ਜਾਂਦੀ 'ਸਿਆਸੀ ਕੌਡੀ' ਸਿਆਸੀ ਵਿਰੋਧੀਆਂ ਨੂੰ ਰਾਸ ਨਹੀਂ ਆ ਰਹੀ। ਸਿਆਸੀ ਵਿਰੋਧੀ ਸਰਕਾਰ 'ਤੇ ਪੰਜਾਬੀਆਂ ਦੀ ਮਾਂ ਖੇਡ ਦਾ ਸਿਆਸੀਕਰਨ ਕਰਨ ਦਾ ਦੋਸ਼ ਲਾਉਂਦੇ ਆ ਰਹੇ ਹਨ। ਵਿਸ਼ਵ ਕਬੱਡੀ ਕੱਪ ਦੇ ਉਦਘਾਟਨੀ ਸਮਾਰੋਹ ਤੋਂ ਲੈ ਕੇ ਲੀਗ ਮੈਚਾਂ ਅਤੇ ਸਮਾਪਤੀ ਸਮਾਰੋਹਾਂ ਅਕਾਲੀ ਦਲ ਵਲੋਂ ਆਪਣੇ ਸਿਆਸੀ ਲਾਹੇ ਲਈ ਵਰਤਿਆ ਜਾਂਦਾ ਹੈ। ਮੁਲਾਜ਼ਮਾਂ ਨੂੰ ਤਨਖਾਹਾਂ, ਗਰੀਬ ਕੁੜੀਆਂ ਦੇ ਵਿਆਹ 'ਤੇ ਦਿੱਤੀ ਜਾਂਦੀ ਸ਼ਗਨ ਸਕੀਮ, ਖੁਦਕੁਸ਼ੀਆਂ ਕਰ ਗਏ ਕਿਸਾਨਾਂ ਲਈ ਰਾਹਤ ਫੰਡ ਅਤੇ ਬੁਢਾਪਾ ਪੈਨਸ਼ਨਾਂ ਲਈ ਬਜ਼ੁਰਗ ਸੜਕਾਂ ਤੇ ਰੁਲਣ ਨੂੰ ਮਜਬੂਰ ਹਨ, ਉਥੇ ਕਰੋੜਾਂ ਰੁਪਏ ਖ਼ਰਚ ਕੇ ਬਾਲੀਵੁੱਡ ਤੋਂ ਵੱਡੇ–ਵੱਡੇ ਅਦਾਕਾਰ ਬੁਲਾਏ ਜਾਂਦੇ ਹਨ। ਭਾਵੇਂ ਪੰਜਾਬ ਸਰਕਾਰ ਇਨਾਂ ਸਾਰੇ ਦੋਸ਼ਾਂ ਨੂੰ ਸਿਆਸਤ ਤੋਂ ਪ੍ਰੇਰਿਤ ਮੰਨਦੀ ਹੈ ਪਰ ਵਿਸ਼ਵ ਕਬੱਡੀ ਕੱਪ ਦੇ ਵੱਖ–ਵੱਖ ਮੈਚਾਂ ਅਤੇ ਸਮਾਰੋਹਾਂ ਦੌਰਾਨ ਜਿਸ ਤਰ•ਾਂ ਦੀ ਸਿਆਸੀ ਭਾਸ਼ਣਬਾਜ਼ੀ ਕੀਤੀ ਜਾਂਦੀ ਹੈ ਅਤੇ ਜਿਸ ਤਰ•ਾਂ ਇਹ ਪ੍ਰੋਗਰਾਮ ਸਰਬਸਾਂਝੇ ਨਾ ਹੋ ਕੇ ਸਿਰਫ਼ ਤੇ ਸਿਰਫ਼ ਇੱਕ ਸਿਆਸੀ ਪਾਰਟੀ ਦੇ 'ਸ਼ੋਅਮੈਚ' ਬਣਦੇ ਹਨ, ਉਸ ਤੋਂ ਬਾਅਦ ਸਰਕਾਰੀ ਦਾਅਵਿਆਂ ਵਿੱਚ ਬਹੁਤਾ ਦਮ ਨਹੀਂ ਰਹਿੰਦਾ।
3 ਨਵੰਬਰ ਨੂੰ ਰੋਪੜ ਤੋਂ ਸ਼ੁਰੂ ਹੋਣ ਵਾਲੇ ਵਿਸ਼ਵ ਕਬੱਡੀ ਕੱਪ ਨੂੰ ਵਿਧਾਨ ਸਭਾ ਚੋਣਾਂ ਸਿਰ 'ਤੇ ਹੋਣ ਕਾਰਨ ਅਕਾਲੀ ਦਲ ਵਲੋਂ ਆਪਣੇ ਸਿਆਸੀ ਮਨਸੂਬਿਆਂ ਦੀ ਪੂਰਤੀ ਲਈ ਵਰਤਣ ਦੀਆਂ ਸੰਭਾਵਨਾਵਾਂ ਨੂੰ ਰੱਦ ਨਹੀਂ ਕੀਤਾ ਜਾ ਸਕਦਾ। ਕਬੱਡੀ ਦੇ ਮੈਦਾਨ ਵਿੱਚ ਸੱਤਾਧਾਰੀ ਧਿਰ ਦੀਆਂ ਸਿਆਸੀ ਰੇਡਾਂ ਪੈਣਗੀਆਂ ਅਤੇ ਵਿਰੋਧੀ ਪਾਰਟੀਆਂ ਗਰਾਊਂਡ ਤੋਂ ਬਾਹਰ ਰਹਿ ਕੇ ਹੋ ਹੱਲਾ ਮਚਾਉਣਗੀਆਂ। ਇਸ ਵਾਰ ਦੇ ਵਿਸ਼ਵ ਕਬੱਡੀ ਕੱਪ ਦੀ ਵਾਗਡੋਰ ਭਾਵੇਂ ਅਕਾਲੀਆਂ ਦੇ ਹੱਥ ਰਹੇਗੀ, ਪਰ 2017 ਵਿੱਚ ਹੋਣ ਵਾਲੇ ਸਿਆਸਤ ਦੇ 'ਕਬੱਡੀ ਕੱਪ' ਵਿੱਚ ਜਿੱਤ ਹਾਰ ਦਾ ਫ਼ੈਸਲਾ ਪੰਜਾਬ ਦੇ ਵੋਟਰਾਂ ਦੇ ਹੱਥ ਹੋਵੇਗਾ।

No comments:
Post a Comment