ਸਜ਼ਾ ਦੀ ਛੂਟ ਲੈਣ ਵਾਲਿਆਂ 'ਚ ਦੋ ਮਹਿਲਾ ਕੈਦੀ ਵੀ ਸ਼ਾਮਲ
ਜੈ ਸਿੰਘ ਛਿੱਬਰ,
ਚੰਡੀਗੜ੍ਹ
ਪੰਜਾਬ ਸਰਕਾਰ ਨੇ ਜੇਲ੍ਹਾਂ ਵਿਚ ਬੰਦ ਕੈਦੀਆਂ ਨੂੰ ਗਾਂਧੀ ਜੈਅੰਤੀ 'ਤੇ ਤੋਹਫ਼ਾ
ਦਿੰਦੇ ਹੋਏ 45 ਕੈਦੀਆਂ ਨੂੰ ਰਿਹਾਅ ਕਰਨ ਦਾ ਫੈਸਲਾ ਕੀਤਾ ਹੈ। ਵੱਖ ਵੱਖ ਜੇਲ੍ਹਾਂ
ਵਿਚ ਬੰਦ 35 ਕੈਦੀਆਂ ਨੂੰ ਰਿਹਾਅ ਕਰਨ ਬਾਰੇ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਜਦੋਂ
ਕਿ ਦੇਰ ਸ਼ਾਮ ਦਸ ਹੋਰ ਕੈਦੀਆਂ ਦੀ ਫਾਈਲ ਮੁੱਖ ਮੰਤਰੀ ਵਲੋਂ ਕਲੀਅਰ ਕਰਨ ਤੋਂ ਬਾਅਦ
ਰਾਜਪਾਲ ਪੰਜਾਬ ਵਲੋਂ ਪ੍ਰਵਾਨ ਕਰਨ ਦੀ ਜਾਣਕਾਰੀ ਮਿਲੀ ਹੈ। ਇਨ੍ਹਾਂ ਕੈਦੀਆਂ ਵਿਚ ਦੋ
ਮਹਿਲਾ ਕੈਦੀ ਵੀ ਸ਼ਾਮਲ ਹਨ, ਜੋ ਕਿ ਕੇਂਦਰੀ ਜੇਲ੍ਹ ਪਟਿਆਲਾ ਅਤੇ ਕੇਂਦਰੀ ਜੇਲ੍ਹ
ਬਠਿੰਡਾ ਵਿਚ ਬੰਦ ਹਨ। ਰਾਜਪਾਲ ਪੰਜਾਬ ਵਲੋਂ ਇਨ੍ਹਾਂ ਸਾਰੇ ਕੈਦੀਆਂ ਨੂੰ ਜੇਲ੍ਹਾਂ
ਵਿਚ ਚੰਗੇ ਆਚਰਣ ਵਜੋਂ ਵਿਚਰਨ ਅਤੇ ਅੱਧੀ ਤੋਂ ਵੱਧ ਸਜ਼ਾ ਕੱਟੀ ਜਾਣ ਕਾਰਨ ਬਚਦੀ ਸਜ਼ਾ
ਮਾਫ਼ ਕਰਕੇ ਜੇਲ੍ਹਾਂ ਤੋਂ ਰਿਹਾਅ ਕੀਤਾ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਕੈਟਾਗਰੀ ਏ ਤਹਿਤ ਕੇਂਦਰੀ ਜੇਲ੍ਹ ਬਠਿੰਡਾ 'ਚ ਬੰਦ ਲਖਵਿੰਦਰ ਕੌਰ
(55) ਪਤਨੀ ਹਰਭਜਨ ਸਿੰਘ ਨੂੰ ਰਿਹਾਅ ਕੀਤਾ ਜਾ ਰਿਹਾ ਹੈ। ਲਖਵਿੰਦਰ ਕੌਰ ਨੂੰ 55 ਸਾਲ
ਹੋਣ ਅਤੇ ਅੱਧੀ ਸਜ਼ਾ ( 50 ਫੀਸਦੀ) ਕੱਟ ਚੁੱਕੀ ਹੈ। ਇਸੀ ਤਰ੍ਹਾਂ ਕੈਟਾਗਰੀ ਸੀ
ਤਹਿਤ ਕੇਂਦਰੀ ਜੇਲ੍ਹ ਬਠਿੰਡਾ 'ਚ ਕੇਵਲ ਸਿੰਘ ਪੁੱਤਰ ਮਣਸ਼ਾ ਸਿੰਘ , ਦੇਵ ਸਿੰਘ
ਪੁੱਤਰ ਜੋਰਾ ਸਿੰਘ ਬੰਦ ਹਨ, ਜਿਹਨਾਂ ਦੀ ਉਮਰ ਸੱਠ ਸਾਲ ਦੇ ਕਰੀਬ ਹੈ ਅਤੇ ਇਹ ਵੀ
ਅੱਧੀ ਸਜ਼ਾ ਕੱਟ ਚੁੱਕੇ ਹਨ।
ਇਸੀ ਤਰ੍ਹਾਂ ਕੈਟਾਗਰੀ ਐਫ ਦੇ ਤਹਿਤ ਦੋ ਤਿਹਾਈ (66 ਫੀਸਦੀ) ਸਜ਼ਾ ਭੁਗਤ ਚੁੱਕੇ 32
ਕੈਦੀਆਂ ਨੂੰ ਰਿਹਾਅ ਕੀਤਾ ਜਾਵੇਗਾ। ਜਿਨ੍ਹਾਂ ਵਿਚ ਕੇਂਦਰੀ ਜੇਲ੍ਹ ਫਿਰੋਜਪੁਰ ਵਿਚ
ਰਣਜੀਤ ਸਿੰਘ ਪੁੱਤਰ ਬਲਵੰਤ ਸਿੰਘ, ਅਜੈ ਕੁਮਾਰ ਪੁੱਤਰ ਨਰੇਸ ਕੁਮਾਰ, ਗੁਰਦਿੱਤ ਸਿੰਘ
ਪੁੱਤਰ ਗੁਰਮੁੱਖ ਸਿੰਘ
ਕੇਂਦਰੀ ਜੇਲ੍ਹ ਪਟਿਆਲਾ ਵਿਚ ਬੰਦ ਰਾਜਿੰਦਰ ਕੁਮਾਰ ਰਾਣਾ ਪੁੱਤਰ ਰਾਮ ਚੰਦ, ਤੈਲੂ ਰਾਮ
ਪੁੱਤਰ ਸਦਾ ਰਾਮ, ਫਰਨਾਮ ਖਾਨ ਪੁੱਤਰ ਤੇਫੇਲ ਖਾਨ, ਸੁਧੀਰ ਕੁਮਾਰ ਪੁੱਤਰ ਰਾਜ ਕੁਮਾਰ,
ਸੁਲਤਾਨ ਸਿੰਘ ਪੁੱਤਰ ਰਾਮ ਸਿੰਘ, ਨਛੱਤਰ ਸਿੰਘ ਪੁੱਤਰ ਉਜਾਗਰ ਸਿੰਘ ਸ਼ਾਮਲ ਹੈ।
ਕੇਂਦਰੀ ਜੇਲ੍ਹ ਲੁਧਿਆਣਾ 'ਚ ਬੰਦ ਸੁਖਬੀਰ ਸਿੰਘ ਪੁੱਤਰ ਅਵਤਾਰ ਸਿੰਘ, ਵਿਕਾਸ ਗਰਗ
ਪੁੱਤਰ ਮਹਿੰਦਰ ਪ੍ਰਤਾਪ ਗਰਗ ਅਤੇ ਗੁਰਦਾਸਪੁਰ ਜੇਲ੍ਹ 'ਚ ਬੰਦ ਦਿਲਬਾਗ ਸਿੰਘ ਪੁੱਤਰ
ਗੁਰਮੀਤ ਸਿੰਘ, ਸਿਕੰਦਰ ਸਿੰਘ ਪੁੱਤਰ ਗੁਰਮੁੱਖ ਸਿੰਘ,
ਰਣਜੀਤ ਸਿੰਘ ਪੁੱਤਰ ਜਸਵਿੰਦਰ ਸਿੰਘ, ਸੁਰਜਨ ਸਿੰਘ ਪੁੱਤਰ ਕੇਹਰ ਸਿੰਘ, ਫਰੀਦਕੋਟ
ਜੇਲ੍ਹ 'ਚ ਬੰਦ ਨੀਤੂ ਪੁੱਤਰ ਅਮਰੀਕ ਸਿੰਘ, ਜਰਨੈਲ ਸਿੰਘ ਪੁੱਤਰ ਸੁਰਜੀਤ ਸਿੰਘ, ਰਾਜੂ
ਪੁੱਤਰ ਸੁਰਜੀਤ ਸਿੰਘ, ਕਰਨੈਲ ਸਿੰਘ ਪੁੱਤਰ ਪੂਰਨ ਸਿੰਘ, ਬਲੌਰ ਸਿੰਘ ਪੁੱਤਰ ਸੁਰਜੀਤ
ਸਿੰਘ, ਪਰਮਜੀਤ ਸਿੰਘ ਪੁੱਤਰ ਸਰੂਪ ਸਿੰਘ, ਜਿਲ੍ਹਾ ਜੇਲ੍ਹ ਸੰਗਰੂਰ ਵਿਖੇ ਬੰਦ ਨੈਬ
ਸਿੰਘ ਪੁੱਤਰ ਸਤਨਾਮ ਸਿੰਘ, ਲਖਵਿੰਦਰ ਸਿੰਘ ਉਰਫ਼ ਲੱਖੀ ਪੁੱਤਰ ਹਰਭਜਨ ਸਿੰਘ, ਨਵੀਂ
ਜੇਲ੍ਹ ਨਾਭਾ 'ਚ ਬੰਦ ਦਵਿੰਦਰ ਸਿੰਘ ਪੁੱਤਰ ਮੁੱਖਤਿਆਰ ਸਿੰਘ, ਖੁਸ਼ਵੀਰ ਯਾਦਵ ਪੁੱਤਰ
ਸੀਬੂ ਯਾਦਵ, ਬਲਵੰਤ ਸਿੰਘ ਛੋਟਾ ਪੁੱਤਰ ਮੇਵਾ ਸਿੰਘ, ਅਮਰੀਕ ਸਿੰਘ ਪੁਤੱਰ ਸਰਦਾਰ
ਸਿੰਘ, ਸੁਸ਼ੀਲ ਕੁਮਾਰ ਪੁੱਤਰ ਯੋਗੀ ਰਾਜ,
ਜ਼ਿਲ੍ਹਾ ਜੇਲ੍ਹ ਰੂਪਨਗਰ 'ਚ ਬੰਦ ਪ੍ਰੇਮ ਸਿੰਘ ਪੁੱਤਰ ਭਗਤ ਸਿੰਘ , ਸਬ ਜੇਲ੍ਹ
ਪਠਾਨਕੋਟ 'ਚ ਬੰਦ ਮੁਕੇਸ਼ ਸਿੰਘ ਉਰਫ ਰਿੰਕੂ ਪੁੱਤਰ ਜੋਗਿੰਦਰ ਸਿੰਘ, ਹਰਪਾਲ ਸਿੰਘ
ਉਰਫ ਕਾਲੂ ਪੁੱਤਰ ਦਲੀਪ ਸਿੰਘ ਅਤੇ ਕੇਂਦਰੀ ਜੇਲ੍ਹ ਪਟਿਆਲਾ 'ਚ ਬੰਦ ਪ੍ਰੀਤੋ ਪਤਨੀ
ਸੱਭੂ ਸਿੰਘ ਨੂੰ ਰਿਹਾਅ ਕੀਤਾ ਜਾਵੇਗਾ।
ਰਾਸ਼ਟਰਪਿਤਾ ਮਹਾਤਮਾਂ ਗਾਂਧੀ ਦੇ 150 ਸਾਲਾਂ ਜਨਮ ਸ਼ਤਾਬਦੀ (ਗਾਂਧੀ ਜੈਅੰਤੀ) ਦੇ
ਸੰਦਰਭ 'ਚ ਪੰਜਾਬ ਸਰਕਾਰ ਦੁਆਰਾ 35 ਕੈਦੀਆਂ ਨੂੰ ਬੁੱਧਵਾਰ ਨੂੰ ਵੱਖ ਵੱਖ ਜੇਲ੍ਹਾਂ
ਤੋਂ ਰਿਹਾਅ ਕੀਤਾ ਜਾਵੇਗਾ।
No comments:
Post a Comment