...ਸ਼ੈਰੀ ਦੇਖੀ ਕਿਤੇ ....
ਸ਼ੈਰੀ ਦੇਖੀ ਕਿਤੇ ਫਿਰ ਭਾਵਨਾ ਦੇ ਵਹਿਣ 'ਚ ਨਾ ਵਹਿ ਜਾਈਂ .....ਠੀਕ ਐ ਤੂੰ ਸੱਚ ਬੋਲਦਾ, ਸੱਚ ਬੋਲਿਆ ਭਾਂਬੜ ਤਾਂ ਮੱਚਣਾ ਈ ਐ..ਕੋਈ ਗੱਲ ਨਹੀਂ, ਬੋਲੀ ਚੱਲ, ਦੱਬੀ ਚੱਲ। ਠੀਕ ਐ ਤੂੰ ਹਰ ਕੰਮ ਦਿਲੋ ਕਰਦਾ ...ਪਰ ਤੈਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸਿਆਸਤ ਦਿਲ ਅਤੇ ਭਾਵਨਾਵਾਂ ਨਾਲ ਨਹੀਂ ਚੱਲਣੀ...ਏਥੇ ਤਾਂ ਲੋਹੇ ਨੂੰ ਲੋਹਾ ਕੱਟਦਾ ਵਾਲੀ ਕਹਾਵਤ ਮੁਤਾਬਿਕ ਉਨ੍ਹਾਂ ਵਰਗਾ ਹੋਣਾ ਪੈਣਾ...ਮੇਰਾ ਮਤਲਬ ਇਹ ਨਹੀਂ ਕਿ ਦੂਜਿਆਂ ਵਾਂਗ ਰੇਤ ਦੀਆਂ ਖੱਡਾ ਵਿਚ ਮੂੰਹ ਮਾਰਨਾ ਸ਼ੁਰੂ ਕਰਦੇ ...ਸ਼ਰਾਬ ਦਾ ਕਾਰੋਬਾਲ ਸ਼ੰਭਾਲ ਲੈ ਜਾਂ ਫਿਰ ਜੇਬ ਗਰਮ ਕਰਨੀ ਸ਼ੁਰੂ ਕਰ ਦੇ..ਨਾ ਬਾਬਾ ਨਾ ਅਜਿਹਾ ਕੰਮ ਨਹੀਂ ਕਰਨਾ ..ਤੂੰ ਕਰਨਾ ਵੀ ਨਹੀਂ ਹੈ ...ਲੋਕਾਂ ਨੂੰ ਤੇਰੋ 'ਤੇ ਵੱਡੀਆਂ ਉਮੀਦਾਂ ਨੇ ...ਚਮਚੀਂ ਮਾਰਨ ਲਈ ਜੇਹੜਾ ਮਰਜ਼ੀ ਕਿਸੇ ਨੂੰ ਹੀਰੋ ਜਾਂ ਜੀਰੋ ਕਹੀ ਜਾਵੈ ਪਰ ਤੂੰ ਲੋਕਾਂ ਦੇ ਦਿਲਾਂ 'ਤੇ ਰਾਜ ਕਰਦਾ.ਤੂੰ ਲੋਕਾਂ ਦਾ ਹੀਰੋ ਐ...ਲੋਕਾਂ ਨੂੰ ਤੇਰੋ ਤੋਂ ਬਹੁਤ ਉਮੀਦਾਂ ਨੇ..ਇਸ ਕਰਕੇ ਫਿਰ ਭਾਵਨਾਵਾਂ ਦੀ ਕਿਸ਼ਤੀ 'ਚ ਸਫ਼ਰ ਕਰਦਿਆਂ ਕਿਤੇ ਸਮੁੰਦਰ 'ਚ ਛਾਲ ਨਾ ਮਾਰ ਦੇਈਂ ....ਗੱਲ ਤੂੰ ਸਿੱਧੀ ਅਗਲਿਆਂ ਦੇ ਦਿਲ ਵਿਚ ਠਾਹ ਕਰਕੇ ਮਾਰੀ ਕਿ ਇਹ ਰਲੇ ਹੋਏ ਨੇ...ਇਹ ਤਾਂ ਸਾਰੀ ਦੁਨੀਆਂ ਕਹਿੰਦੀ ਹੈ...ਭਲਿਆ ਲੋਕਾਂ ਤੈਨੂੰ ਵੋਟਾਂ ਤੋਂ ਐਨ ਪਹਿਲਾਂ ਕਹਿਣ ਦੀ ਕਿਆ ਲੋੜ ਸੀ...ਤੂੰ ਗੁਰਦਾਸਪੁਰ ਵਿਚ ਨੰਗੇ ਪੈਰ ਚੱਲਣ ....ਗੁਰੂ ਸਾਹਿਬ ਦੀ ਬੇਅਦਬੀ ਮਾਮਲਿਆਂ ਵਿਚ ਦੋਸ਼ੀਆਂ ਨੂੰ ਸਜ਼ਾ ਨਾ ਮਿਲਣ 'ਤੇ ਸਿਆਸਤ ਛੱਡਣ ਦੀ ਗੱਲ ਕਰ ਦਿੱਤੀ...ਭਲਿਆ ਲੋਕਾਂ ਸਿਆਸਤ ਛੱਡਣ ਦੀ ਗੱਲ ਤਾਂ ਗੁਟਕਾ ਸਾਹਿਬ ਦੀ ਸਹੁੰ ਖਾਣ ਵਾਲਿਆਂ ਨੇ ਨਹੀਂ ਕੀਤੀ...ਤੂੰ ਕਿਉਂ ਕਰੀਂ ਜਾਂਦਾ ..ਪਹਿਲਾਂ ਤੂੰ ਵਿਧਾਨ ਸਭਾ ਵਿਚ ਝੋਲੀ ਅੱਡ ਲਈ ਅਗਲਿਆਂ ਨੇ ਉਦੋਂ ਨੀਂ ਤੇਰੀ ਸੁਣੀ ..ਹੁਣ ਤੂੰ ਫਿਰ ਦੋਸ਼ੀਆਂ ਨੂੰ ਸਜਾਵਾਂ ਨਾ ਮਿਲਣ 'ਤੇ ਸਿਆਸਤ ਛੱਡਣ ਦੀ ਗੱਲ ਕਰ ਰਿਹਾ ..ਅਮੇਠੀ ਵਿਚ ਰਾਹੁਲ ਗਾਂਧੀ ਦੀ ਹਾਰ 'ਤੇ ਸਿਆਸਤ ਛੱਡਣ ਵਾਲਾ ਤੇਰਾ ਬਿਆਨ ਅਗਲਿਆ ਨੇ ਵਾਇਰਲ ਕਰ ਦਿੱਤਾ..ਅਜੇ ਹੋਰ ਹੋਣਾ ...ਖ਼ਬਰਾਂ ਲੱਗਣੀਆਂ ਤੇ ਲਗਵਾਈਆਂ ਵੀ ਜਾਣਗੀਆਂ....ਪਰ ਤੂੰ ਅਜਿਹਾ ਫੈਸਲਾ ਨਾ ਲੈ ਲਈ ਕਿਤੇ ਆਪਣਾ ਤੇ ਆਪਣੇ ਚਹੇਤਿਆਂ ਦਾ ਨੁਕਸਾਨ ਕਰ ਲਵੇਂ...ਅਗਲੇ ਚਾਹੁੰਦੇ ਨੇ..ਤੈਨੂੰ ਪ੍ਰਵੋਕ ਵੀ ਕਰ ਰਹੇ ਨੇ ਕਿ ਗੁੱਸੇ 'ਚ ਆਕੇ ਅਸਤੀਫ਼ਾ ਦੇ ਦੇਵੇ..
ਪਰ ਮੇਰੀ ਇਕ ਸਲਾਹ ਏ..ਵੈਸੇ ਮੰਨਦਾ ਤਾਂ ਤੂੰ ਹੈ ਨਹੀਂ ..ਸਰਤਾਜ਼ ਵੀ ਕਹਿੰਦਾ ਕਿ “ਬਿਨ੍ਹਾਂ ਮੰਗਿਆਂ ਸਲਾਹ ਨਹੀਂ ਦੇਣੀ ਚਾਹੀਦੀ ” ਫਿਰ ਵੀ ਤੂੰ ਸੱਚਾ ਬੰਦਾ, ਪੰਜਾਬ ਦਾ ਭਲਾ ਚਾਹੁੰਦਾ ਇਸ ਕਰਕੇ ਮੈਥੋ ਵੀ ਰਿਹਾ ਨਹੀਂ ਜਾਂਦਾ...ਕਹਾਵਤ ਹੈ ਕਿ “ਪਹਿਲਾਂ ਤੋਲੋ ਫਿਰ ਬੋਲੋ” ਇਸ ਲਈ ਤੱਤਾ ਤੇ ਕਾਹਲੀ 'ਚ ਬੋਲਣਾ ਬੰਦ ਕਰ...ਆਪਣਿਆਂ ਬੇਗਾਨਿਆਂ ਦੀ ਪਹਿਚਾਣ ਕਰ...ਸਿਆਸਤ ੱਿਵਚ ਭਾਵਨਾਵਾਂ ਤੇ ਬੜਬੋਲਾ ਪਣ ਨਾਲ ਕੰਮ ਨਹੀਂ ਚੱਲਣਾ...ਆਪਣੀ ਜੁਬਾਨ ਨੂੰ ਥੋੜਾ ਕਾਬੂ ਰੱਖਿਆ ਕਰ.. ...ਤੁਹਾਡਾ ਪਰਮ ਮਿੱਤਰ ਜਿਹਨੂੰ ਤੁਸੀਂ ਕਲਾ ਪ੍ਰੀਸਦ ਦਾ ਚੇਅਰਮੈਨ ਲਗਾਇਆ ਉਹ ਵੀ ਕਹਿੰਦਾ “ ਐਨਾਂ ਸੱਚ ਨਾ ਬੋਲ ਕਿ ਕੱਲ੍ਹਾ ਕਿਤੇ ਰਹਿ ਜਾਵੈ ”. ਇਸ ਲਈ ਕੁੱਝ ਮਿੱਤਰਾਂ ਸੱਜਣਾਂ ਦੀ ਪਹਿਚਾਣ ਕਰ..ਕੁੱਝ ਕੁ ਦੀ ਸਲਾਹ ਮੰਨ ਲਿਆ ਕਰ...ਤੁਸੀਂ ਥੋੜਾ ਆਪਣੇ ਵਿਭਾਗ ਕਿੰਨੀ ਧਿਆਨ ਦਿਓ ..ਦੋ ਵਿਭਾਗਾਂ ਰਾਹੀਂ ਤੁਸੀਂ ਬਹੁਤ ਕੁੱਝ ਕਰ ਸਕਦੇ ਹੋ...ਅਜਿਹਾ ਕਰ ਸਕਦੇ ਹੋ ਕਿ ਲੋਕ ਯਾਦ ਰੱਖਣਗੇ..ਪੰਜਾਬੀਆਂ ਲਈ ਰੋਲ ਮਾਡਲ ਬਣ ਸਕਦੇ ਹੋ...ਟੂਰਿਜਮ ਵਿਭਾਗ ਤਾਂ ਕੁੱਝ ਹੱਦ ਤੱਕ ਠੀਕ ਐ ..ਪਰ ਥੌਡਾ ਲੋਕਲ ਬਾਡੀ ਵਾਲੇ ਵਿਭਾਗ ਦੀ ਬਹੁਤ ਸਫਾਈ ਹੋਣ ਵਾਲੀ ਐ...ਗੰਦ ਸ਼ਹਿਰਾਂ, ਪਿੰਡਾਂ ਵਿਚ ਹੀ ਨਹੀਂ ਪਿਆ ਹੋਇਆ..ਥੌਡੇ ਹੈਡਕੁਆਟਰ ਦੀਆਂ ਕਈ ਬਰਾਂਚਾ ਦਾ ਗੰਦ ਸਾਫ ਕਰਨ ਵਾਲਾ...ਕਈਆਂ ਦੀ ਤਾਂ ਸਿੱਧੀ ਸੈਟਿੰਗ ਹੈ...ਕਈ ਸੁਪਰਡੈਂਟ ਤਾਂ ਬਹੁਤੇ ਪਤੰਦਰ ਨੇ ...ਬੱਜਵਾਂ ਮਹੀਨਾਂ ਲੈਂਦੇ...ਇਨਕੁਆਰੀਆਂ, ਚਾਰਜ਼ਸੀਟਾਂ ਦੀਆਂ ਫਾਈਲਾਂ ਦੱਬੀ ਬੈਠੇ ਨੇ...ਜਿਹੜੇ ਕਲਰਕਾਂ, ਈ.ਓ ਨੂੰ ਸਾਲ ਸਾਲ ਤੋਂ ਚਾਰਜਸੀਟ ਕੀਤਾ ਗਿਆ ਹੈ, ਉਨ੍ਹਾਂ ਦੀਆਂ ਫਾਈਲਾਂ ਕਿਉਂ ਦੱਬੀਆਂ ਪਈਆਂ ਨੇ...ਇਹ ਜਾਂਚ ਕਰੋ..ਕਿਨ੍ਹਾਂ ਖਿਲਾਫ਼ ਸ਼ਿਕਾਇਤਾਂ ਪੈਡਿੰਗ ...ਕਿਨ੍ਹਾਂ ਨੇ ਸਰਕਾਰੀ ਧੰਨ ਖਾਧਾ ..ਉਹ ਵਿਆਜ ਸਮੇਤ ਵਾਪਸ ਸਰਕਾਰੀ ਖਾਤੇ ਵਿਚ ਜਮ੍ਹਾਂ ਕਰਵਾਓ ..ਜੇ ਤੁਸੀਂ ਅਜਿਹਾ ਕਰ ਗਏ ਤਾਂ ਮਿਸਾਲ ਬਣ ਜਾਣੀ...ਇਸ ਕਰਕੇ ਤੁਸੀਂ ਕਿਸੇ ਤੋਂ ਕੀ ਲੈਣਾ...ਚੁੱਪ ਕਰਕੇ ਆਪਣੇ ਦਫ਼ਤਰ ਵਿਚ ਬੈਠੋ ਅਜਿਹਾ ਕੰਮ ਕਰਦੋ ਕਿ ਦੁਨੀਆਂ ਯਾਦ ਰੱਖੇ...ਟੰਗੋ ਮਾਰ ਮਾਰ ਕਾਂ..ਇਹ ਦੁਨੀਆਂ ਸੱਭ ਜਾਣਦੀ ਐ...ਕੌਣ ਮਿਲਿਆ ਹੋਇਆ ਕੌਣ ਨਹੀਂ ਮਿਲਿਆ ਹੋਇਆ...ਕੀਹਦੇ ਕੰਮ, ਧੰਦੇ ਸਾਂਝੇ ਨੇ ਸਭ ਪਤਾ ਲੋਕਾਂ ਨੂੰ... ਤੁਸੀਂ ਛੱਡੋ ਆਪਣਾ ਕੰਮ ਕਰੋ ਦਿਲ ਜਾਨ ਤੋਂ .... ਖੜਾਕ!
--ਜੈ ਸਿੰਘ ਛਿੱਬਰ
9855452043

No comments:
Post a Comment