-ਗੰਨੇ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਸਿਆਸਤ ਗਰਮਾਈ
--ਅਕਾਲੀਆਂ ਵਲੋਂ ਦਿੱਤੇ ਜਾ ਰਹੇ ਨੇ ਧਰਨੇ
--ਰੇਟ 'ਚ ਅੰਤਰ ਕਾਰਨ ਪ੍ਰਾਈਵੇਟ ਮਿੱਲ ਮਾਲਿਕ ਨਹੀਂ ਚਲਾ ਰਹੇ ਮਿੱਲ
--ਵਾਹਿਦ ਸ਼ੂਗਰ ਮਿੱਲ ਅੱਗੇ ਧਰਨਾ ਦੇਣ ਅਕਾਲੀ -ਰੰਧਾਵਾਂ
ਜੈ ਸਿੰਘ ਛਿੱਬਰ
ਚੰਡੀਗੜ੍ਹ: ਖੰਡ ਮਿੱਲਾਂ ਵੱਲੋਂ ਗੰਨੇ ਦੀ ਬਕਾਇਆ ਰਾਸ਼ੀ ਦਾ ਕਿਸਾਨਾਂ ਨੂੰ ਭੁਗਤਾਨ ਨਾ ਕਰਨ ਨੂੰ ਲੈ ਕੇ ਸੂਬੇ 'ਚ ਸਿਆਸਤ ਭਖ਼ੀ ਹੋਈ ਹੈ। ਜਿੱਥੇ ਅਕਾਲੀ ਦਲ ਵਲੋਂ ਸਹਿਕਾਰਤਾ ਵਿਭਾਗ ਅਧੀਨ ਖੰਡ ਮਿੱਲਾਂ ਅੱਗੇ ਧਰਨੇ ਦਿੱਤੇ ਜਾ ਰਹੇ ਹਨ, ਉਥੇ ਪ੍ਰਾਈਵੇਟ ਖੰਡ ਮਿੱਲਾਂ ਦੇ ਮਾਲਕਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਦਿੱਤੇ ਜਾ ਰਹੇ ਗੰਨੇ ਦੇ ਭਾਅ ਵਿਚ 35 ਰੁਪਏ ਦਾ ਫ਼ਰਕ ਹੋਣ ਕਰਕੇ ਗੰਨੇ ਦੀ ਪਿੜ੍ਹਾਈ ਦਾ ਕੰਮ ਸ਼ੁਰੂ ਨਹੀਂ ਕੀਤਾ। ਪ੍ਰਾਈਵੇਟ ਖੰਡ ਮਿੱਲਾਂ ਚਾਲੂ ਨਾ ਹੋਣ ਕਰਕੇ ਕਿਸਾਨ ਡਾਹਢੇ ਪਰੇਸ਼ਾਨ ਹਨ। ਪ੍ਰਾਈਵੇਟ ਸ਼ੂਗਰ ਮਿੱਲਾਂ ਦੀ ਅਜ਼ਾਰੇਦਾਰੀ ਖਾਸਕਰਕੇ ਵੱਡੇ ਸਿਆਸੀ ਪਰਿਵਾਰਾਂ ਦੀਆਂ ਮਿੱਲਾਂ ਹੋਣ ਕਰਕੇ ਪੰਜਾਬ ਸਰਕਾਰ ਤੇ ਸ਼ੂਗਰਫੈਡ ਵਲੋਂ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ ਗਿਆ ਜਦੋਂਕਿ ਪ੍ਰਾਈਵੇਟ ਸ਼ੂਗਰ ਮਿੱਲਾਂ ਵੱਲੋ ਪਿਛਲੇ ਸੀਜਨ ਦਾ ਕਰੀਬ 194 ਕਰੋੜ ਰੁਪਏ ਕਿਸਾਨਾਂ ਨੂੰ ਭੁਗਤਾਨ ਕਰਨਾ ਅਜੇ ਬਾਕੀ ਹੈ। ਉਧਰ ਅੱਜ ਕਿਸਾਨ ਯੂਨੀਅਨਾਂ ਅਤੇ ਕਿਸਾਨ ਨੁਮਾਇੰਦਿਆਂ ਨੇ ਗੰਨੇ ਦੀ ਅਦਾਇਗੀ ਨੂੰ ਲੈ ਕੇ ਮੁੱਖ ਮੰਤਰੀ ਦੇ ਪ੍ਰਮੁੱਖ ਮੁੱਖ ਸਕੱਤਰ ਸੁਰੇਸ ਕੁਮਾਰ ਲੰਬੀ ਮੀਟਿੰਗ ਵੀ ਕੀਤੀ ਹੈ।
ਮਿਲੀ ਜਾਣਕਾਰੀ ਅਨੁਸਾਰ ਸਹਿਕਾਰਤਾ ਵਿਭਾਗ ਅਧੀਨ ਚੱਲ ਰਹੀਆਂ ਨੌ ਖੰਡ ਮਿੱਲਾਂ ਜਿਨ੍ਹਾਂ 'ਚ ਸਹਿਕਾਰੀ ਖੰਡ ਮਿੱਲ ਮੋਰਿੰਡਾ, ਨਵਾਂਸ਼ਹਿਰ, ਗੁਰਦਾਸਪੁਰ, ਬੁੱਢੇਵਾਲ, ਅਜਨਾਲਾ, ਫਾਜੀਲਿਕਾ, ਨਕੋਦਰ ਤੇ ਭੋਗਪੁਰ ਮਿੱਲ ਨੇ 223.53 ਲੱਖ ਕੁਇੰਟਲ ਗੰਨੇ ਦੀ ਪਿੜਾਈ ਕੀਤੀ ਸੀ ਅਤੇ 9.48 ਫੀਸਦੀ ਦਰ ਨਾਲ ਚੀਨੀ ਦਾ ਉਤਪਾਦਨ ਕੀਤਾ ਸੀ। ਇਸੀ ਤਰ੍ਹਾਂ ਸਾਲ 2016-17 ਵਿਚ 194.05 ਗੰਨੇ ਦੀ ਪਿੜਾਈ ਕੀਤੀ ਸੀ ਅਤੇ 9.49 ਫੀਸਦੀ ਦਰ ਨਾਲ ਉਤਪਾਦਨ ਕੀਤਾ ਸੀ। ਪਿਛਲੇ ਸਾਲ ਦਾ ਸਹਿਕਾਰੀ ਮਿੱਲਾਂ ਦਾ ਕਰੀਬ 192.21 ਕਰੋੜ ਰੁਪਏ ਬਕਾਇਆ ਹੈ। ਸਹਿਕਾਰੀ ਅੱਠ ਖੰਡ ਮਿੱਲਾਂ ਨੇ ਗੰਨੇ ਦੀ ਪਿੜਾਈ ਦਾ ਸੀਜਨ ਸ਼ੁਰੂ ਕਰ ਦਿੱਤਾ ਹੈ, ਪਰ ਫਾਜੀਲਿਕਾ ਖੰਡ ਮਿੱਲ ਚਾਲੂ ਨਹੀਂ ਹੋ ਸਕੀ। ਵਿਭਾਗ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾਂ ਦਾ ਕਹਿਣਾ ਹੈ ਕਿ ਫਾਜੀਲਿਕਾ ਮਿੱਲ 3 ਦਸੰਬਰ ਨੂੰ ਚਾਲੂ ਹੋ ਜਾਵੇਗੀ।
---ਇਨ੍ਹਾਂ ਅਸਰ ਰਸੂਖ ਖੰਡ ਮਿੱਲਾਂ ਦੇ ਮਾਲਿਕਾਂ ਵੱਲ ਕਰੋੜਾਂ ਰੁਪਏ ਬਕਾਇਆ
ਜਾਣਕਾਰੀ ਅਨੁਸਾਰ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਬੇਟੇ ਦੀ ਰਾਣਾ ਸ਼ੂਗਰ ਮਿੱਲ ਬੁੱਟਰ (ਅੰਮ੍ਰਿਤਸਰ) ਵੱਲ ਕਿਸਾਨਾਂ ਦੇ ਗੰਨੇ ਦੇ ਭੁਗਤਾਨ ਦੇ 27.69 ਕਰੋੜ ਰੁਪਏ ਬਕਾਇਆ ਹੈ। ਇਸੀ ਤਰ੍ਹਾਂ ਅਕਾਲੀ ਆਗੂ ਜਰਨੈਲ ਸਿੰਘ ਵਾਹਿਦ ਦੇ ਪੁੱਤਰ ਦੀ ਅਗਵਾਈ ਵਾਲੀ ਵਾਹਿਦ ਸੰਧਰ ਸ਼ੂਗਰ ਮਿੱਲ ਫਗਵਾੜਾ ਵੱਲ 46.30 ਕਰੋੜ ਰੁਪਏ, ਡੀ.ਪੀ ਯਾਦਵ ਦੀ ਮੁਕੇਰੀਆਂ ਸਥਿਤ ਮਿੱਲ ਵੱਲ 52 ਕਰੋੜ ਅਤੇ ਚੱਢਾ ਪਰਿਵਾਰ ਦੀ ਕੀੜੀ ਅਫਗਾਨਾ ਸਥਿਤ ਚੱਢਾ ਸ਼ੂਗਰ ਮਿੱਲ ਵੱਲ 35.96 ਕਰੋੜ ਰੁਪਏ ਬਕਾਇਆ ਹਨ। ਸਹਿਕਾਰਿਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾਂ ਨੇ ਦੱਸਿਆ ਕਿ ਉਕਤ ਮਿੱਲਾਂ ਤੋਂ ਗੰਨੇ ਦੀ ਬਕਾਇਆ ਰਾਸ਼ੀ ਦਾ ਭੁਗਤਾਨ ਕਰਵਾਉਣ ਅਤੇ ਮਿੱਲਾਂ ਨੂੰ ਚਾਲੂ ਕਰਵਾਉਣ ਲਈ ਸਰਕਾਰ ਵਲੋਂ ਆਉਂਦੇ ਦਿਨਾਂ 'ਚ ਫੈਸਲਾ ਲਿਆ ਜਾਵੇਗਾ।
ਵਾਹਿਦ ਦੀ ਮਿੱਲ ਅੱਗੇ ਧਰਨਾ ਦੇਣ ਅਕਾਲੀ : ਰੰਧਾਵਾਂ
ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾਂ ਨੇ ਅਕਾਲੀ ਦਲ ਵਲੋਂ ਸਹਿਕਾਰੀ ਸ਼ੂਗਰ ਮਿੱਲਾਂ ਅੱਗੇ ਲਗਾਏ ਜਾ ਰਹੇ ਧਰਨੇ ਨੂੰ ਸਿਆਸੀ ਸਟੰਟ ਦੱਸਦਿਆਂ ਸੁਖਬੀਰ ਬਾਦਲ ਨੂੰ ਸਵਾਲ ਕੀਤਾ ਕਿ ਉਹ ਲੋਕਾਂ ਤੇ ਕਿਸਾਨਾਂ ਨੂੰ ਦੱਸਣ ਕਿ ਅਕਾਲੀ ਭਾਜਪਾ ਸਰਕਾਰ ਦੌਰਾਨ ਗੰਨੇ ਦੀ ਕੁੱਲ ਕਿੰਨੀ ਰਾਸ਼ੀ ਦਾ ਭੁਗਤਾਨ ਕੀਤਾ ਸੀ? ਰੰਧਾਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਤਤਕਾਲੀ ਅਕਾਲੀ ਸਰਕਾਰ ਸਮੇਂ ਦੀ ਬਕਾਇਆ ਰਾਸ਼ੀ ਦਾ ਭੁਗਤਾਨ ਕੀਤਾ ਗਿਆ ਹੈ ਅਤੇ ਅੱਜ 100 ਕਰੋੜ ਰੁਪਏ ਹੋਰ ਰੀਲੀਜ਼ ਕਰ ਦਿੱਤੇ ਗਏ ਹਨ। ਰੰਧਾਵਾਂ ਨੇ ਅਕਾਲੀ ਦਲ ਨੂੰ ਅਕਾਲੀ ਆਗੂ ਜਰਨੈਲ ਸਿੰਘ ਵਾਹਿਦ ਦੀ ਫਗਵਾੜਾ ਸ਼ੂਗਰ ਮਿੱਲ ਅੱਗੇ ਵੀ ਧਰਨਾ ਲਾਉਣ ਦੀ ਸਲਾਹ ਦਿੱਤੀ ਹੈ, ਜਿਸ ਵੱਲ ਕਿਸਾਨਾਂ ਦਾ ਫਸਲ ਦਾ ਕਰੋੜਾਂ ਰੁਪਏ ਬਕਾਇਆ ਹੈ।
ਬਾਕਸ---
35 ਰੁਪਏ ਦੇ ਅੰਤਰ ਕਾਰਨ ਮਿੱਲ ਚਾਲੂ ਨਹੀਂ ਕਰ ਰਹੇ ਪ੍ਰਾਈਵੇਟ ਪ੍ਰਬੰਧਕ
ਸ਼ੂਗਰਫੈਡ ਦੇ ਅਧਿਕਾਰੀਆਂ ਅਨੁਸਾਰ ਪੰਜਾਬ ਸਰਕਾਰ ਵਲੋਂ 310 ਰੁਪਏ ਪ੍ਰਤੀ ਕੁੰਇਟਲ ਗੰਨੇ ਦਾ ਭਾਅ ਦਿੱਤਾ ਜਾ ਰਿਹਾ ਹੈ। ਜਦੋਂਕਿ ਕੇਂਦਰ ਸਰਕਾਰ ਵਲੋਂ 275 ਰੁਪਏ ਪ੍ਰਤੀ ਕੁੰਇਟਲ ਗੰਨੇ ਦਾ ਭਾਅ ਦਿੱਤਾ ਜਾ ਰਿਹਾ ਹੈ। ਇਸ ਤਰ੍ਹਾਂ 35 ਰੁਪਏ ਦਾ ਅੰਤਰ ਹੋਣ ਕਾਰਨ ਪ੍ਰਾਈਵੇਟ ਖੰਡ ਮਿੱਲਾਂ ਦੇ ਮਾਲਿਕ ਮਿੱਲ ਚਾਲੂ ਨਹੀਂ ਕਰ ਰਹੇ। ਦੱਸਿਆਂ ਜਾਂਦਾ ਹੈ ਕਿ ਪ੍ਰਾਈਵੇਟ ਖੰਡ ਮਿੱਲਾਂ ਦੇ ਮਾਲਕਾਂ ਵਲੋਂ ਸਰਕਾਰ ਅਤੇ ਸ਼ੂਗਰਫੈਡ 'ਤੇ 35 ਰੁਪਏ ਸਰਕਾਰ ਵਲੋਂ ਦੇਣ ਦਾ ਦਬਾਅ ਬਣਾਇਆ ਜਾ ਰਿਹਾ ਹੈ। ਸੂਤਰ ਦੱਸਦੇ ਹਨ ਕਿ ਪ੍ਰਾਈਵੇਟ ਖੰਡ ਮਿੱਲਾਂ ਦੇ ਮਾਲਿਕ ਸਰਕਾਰ 'ਤੇ ਦਬਾਅ ਬਣਾ ਰਹੇ ਹਨ ਕਿ ਉਹ ਕੇਂਦਰ ਸਰਕਾਰ ਦੇ ਰੇਟ ਮੁਤਾਬਿਕ ਭਾਅ ਦੇਣ ਨੂੰ ਰਾਜ਼ੀ ਹਨ, ਜੇਕਰ ਪੰਜਾਬ ਸਰਕਾਰ ਵੱਧ ਰੇਟ ਦੇਣਾ ਚਾਹੁੰਦੀ ਹੈ ਤਾਂ ਕੇਂਦਰ ਤੇ ਪੰਜਾਬ ਸਰਕਾਰ ਦੁਆਰਾ ਦਿੱਤੇ ਜਾਂਦੇ ਭਾਅ ਵਿਚਲੇ ਅੰਤਰ ਦਾ ਵਜ਼ਨ ਪੰਜਾਬ ਸਰਕਾਰ ਚੁੱਕੇ।

No comments:
Post a Comment