ਮਨਜੀਤ ਸਿੰਘ ਕੱਲਕੱਤਾ ਕਰਨਗੇ ਕੈਪਟਨ ਅਮਰਿੰਦਰ ਸਿੰਘ ਦੇ ਹੱਕ 'ਚ ਪ੍ਰਚਾਰ
ਚੰਡੀਗੜ• 12 ਅਗਸਤ ( ਜੈ ਸਿੰਘ ਛਿੱਬਰ) : ਅਕਾਲੀ ਦਲ 'ਚ ਨੁੱਕਰੇ ਲੱਗੇ ਮਹਿਸੂਸ ਕਰ ਰਹੇ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਧੜ•ੇ ਦੇ ਆਗੂ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ 'ਤੇ ਝਾੜੂ ਫੇਰਨਗੇ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ, ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਦੀ ਟੌਹੜਾ ਧੜੇ ਦੇ ਵੱਡੇ ਆਗੂਆਂ ਨਾਲ ਮੀਟਿੰਗਾਂ ਹੋ ਚੁੱਕੀਆਂ ਹਨ ਅਤੇ ਸੀਟਾਂ ਦੀ ਮੰਗ ਨੂੰ ਲੈ ਕੇ ਰੇੜਕਾ ਬਣਿਆ ਹੋਇਆ ਹੈ। ਦੱਸਿਆਂ ਜਾਂਦਾ ਹੈ ਕਿ ਸੀਟਾਂ ਦਾ ਰੇੜਕਾ ਖ਼ਤਮ ਹੋਣ ਤੋਂ ਬਾਦ ਟੌਹੜਾ ਧੜੇ ਦੇ ਆਗੂ ਝਾੜੂ ਚੁੱਕ ਲੈਣਗੇ। ਅਕਾਲੀ ਦਲ ਵਲੋਂ ਅੱਜ ਅਮਲੋਹ ਹਲਕੇ ਤੋਂ ਯੂਥ ਆਗੂ ਗੁਰਪ੍ਰੀਤ ਸਿੰਘ ਰਾਜੂ ਖੰਨਾਂ ਨੂੰ ਹਲਕਾ ਇੰਚਾਰਜ ਲਗਾਉਣ ਨਾਲ ਇਹਨਾਂ ਅਟਕਲਾਂ ਨੂੰ ਹੋਰ ਵੀ ਬਲ ਮਿਲਿਆ ਹੈ।
ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਦਾਮਾਦ ਅਤੇ ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ ਨੇ ਰੋਜਾਨਾ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ “ਆਪ” ਆਗੂਆਂ ਨਾਲ ਮੀਟਿੰਗਾਂ ਨੂੰ ਕੇਵਲ ਅਖ਼ਬਾਰੀ ਬਿਆਨਬਾਜੀ ਤੇ ਅਟਕਲਾਂ ਦੱਸਿਆ ਹੈ, ਜਦੋਂਕਿ ਸਾਬਕਾ ਮੰਤਰੀ ਮਨਜੀਤ ਸਿੰਘ ਕਲਕੱਤਾ ਨੇ ਮੀਟਿੰਗ ਹੋਣ ਦੀ ਗੱਲ ਸਵੀਕਾਰ ਕਰਦੇ ਹੋਏ ਕਿਹਾ ਕਿ ਉਹ ਅਕਾਲੀ ਹਨ, ਅਕਾਲੀ ਅਖਵਾਉਣ 'ਚ ਮਾਣ ਮਹਿਸੂਸ ਕਰਦੇ ਹਨ ਪਰ ਇਸ ਵਾਰ ਉਹ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿੱਚ ਪ੍ਰਚਾਰ ਕਰਨਗੇ। ਸ੍ਰ ਕਲੱਕੱਤਾ ਨੇ ਕਿਹਾ ਕਿ ਕੇਜਰੀਵਾਲ ਦਾ ਨਿੱਜੀ ਸਹਾਇਕ, ਜੋ ਉਹਨਾਂ ਦਾ ਰਿਸ਼ਤੇਦਾਰ ਲੱਗਦਾ ਹੈ, ਸੁੱਚਾ ਸਿੰਘ ਛੋਟੇਪੁਰ ਤੇ ਹੋਰ ਆਗੂਆਂ ਨਾਲ ਉਹਨਾਂ ਦੀ ਮੀਟਿੰਗ ਹੋਈ ਸੀ। ਉਹਨਾਂ ਦੱਸਿਆਂ ਕਿ ਆਪ ਆਗੂਆਂ ਨੇ ਕਈ ਤਰ•ਾਂ ਦੇ ਅਹੁੱਦੇ ਦੇਣ ਦਾ ਵਾਅਦਾ ਕੀਤਾ, ਪਰ ਉਹਨਾਂ ਨੇ ਸਪਸ਼ਟ ਇਨਕਾਰ ਕਰ ਦਿੱਤਾ ਸੀ।
ਸੂਤਰਾਂ ਅਨੁਸਾਰ ਟੌਹੜਾ ਧੜੇ ਦੇ ਆਗੂ ਆਪ ਤੋਂ 15 ਟਿਕਟਾਂ ਦੀ ਮੰਗ ਕਰ ਰਹੇ ਸਨ, ਪਰ ਆਪ ਵਲੋਂ ਅਸਹਿਮਤੀ ਜਤਾਉਣ ਤੋਂ ਬਾਅਦ ਇਹ ਮੰਗ 5 ਟਿਕਟਾਂ ਤੱਕ ਪੁੱਜ ਗਈ ਹੈ। ਦੱਸਿਆ ਜਾਂਦਾ ਹੈ ਕਿ ਟੌਹੜਾ ਧੜੇ ਦੇ ਆਗੂ ਉਚਿਤ ਸਮੇਂ ਦਾ ਇੰਤਜਾਰ ਕਰ ਰਹੇ ਹਨ। ਜੇਕਰ ਟੌਹੜਾ ਗੁੱਟ ਦੇ ਆਗੂਆਂ ਦੀ ਗੱਲ ਕਰੀਏ ਤਾਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਤੇ ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ ਦਾ ਹੀ ਅਕਾਲੀ ਦਲ 'ਚ ਸਨਮਾਨਯੋਗ ਸਥਾਨ ਹੈ, ਜਦੋਂਕਿ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਸੁਖਦੇਵ ਸਿੰਘ ਭੌਰ, ਕਰਨੈਲ ਸਿੰਘ ਪੰਜੌਲੀ, ਯੂਥ ਆਗੂ ਗੁਰਵਿੰਦਰ ਸਿੰਘ ਡੁਮਛੇੜੀ ਤੇ ਹੋਰ ਕਈ ਆਗੂ ਮਾਣ ਸਨਮਾਨ ਦੀ ਲੜਾਈ ਲੜ ਰਹੇ ਹਨ। ਮਨਜੀਤ ਸਿੰਘ ਕਲੱਕਤਾ ਨੂੰ ਅਕਾਲੀ ਦਲ ਵਲੋਂ ਪਹਿਲਾਂ ਹੀ ਬਾਹਰ ਦਾ ਰਸਤਾ ਦਿਖਾਇਆ ਹੋਇਆ ਹੈ। ਸ੍ਰ ਕਲਕੱਤਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਅਕਾਲੀ ਹਨ ਤੇ ਉਹਨਾਂ ਆਪਣੀ ਵਿਚਾਰਧਾਰਾ ਨਹੀਂ ਬਦਲੀ ਪਰੰਤੂ ਅਕਾਲੀ ਦਲ ਨੇ ਆਪਣੀ ਵਿਚਾਰਧਾਰਾ ਬਦਲ ਲਈ ਹੈ। ਕਲਕੱਤਾ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਨਾਲ ਉਹਨਾਂ ਦੇ ਨਿੱਜੀ ਸਬੰਧ ਹਨ। ਕੈਪਟਨ ਨੇ ਖੁਦ ਉਹਨਾਂ ਨੂੰ ਕਿਸੀ ਵੀ ਹਲਕੇ ਤੋਂ ਟਿਕਟ ਲੈਣ ਦੀ ਗੱਲ ਕਹੀ ਪਰੰਤੂ ਉਹਨਾਂ ਚੋਣ ਲੜਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਉਹਨਾਂ ਦੱਸਿਆਂ ਕਿ ਕੈਪਟਨ ਅਮਰਿੰਦਰ ਸਿੰਘ ਪੰਥਕ ਹਿਤਾ ਤੇ ਪੰਜਾਬ ਲਈ ਲੜਾਈ ਲੜ ਰਹੇ ਹਨ, ਇਸ ਲਈ ਜੇਕਰ ਉਹਨਾਂ ਨੂੰ ਕੈਪਟਨ ਦੇ ਹੱਕ ਵਿੱਚ ਸਟੇਜ਼ 'ਤੇ ਜਾ ਕੇ ਪ੍ਰਚਾਰ ਕਰਨਾ ਪਿਆ ਤਾਂ ਉਹ ਬਤੌਰ ਅਕਾਲੀ ਆਗੂ ਜਰੂਰ ਜਾਣਗੇ। ਪਰ,ਉਹ ਕਾਂਗਰਸ ਸਮੇਤ ਕਿਸੀ ਵੀ ਹੋਰ ਪਾਰਟੀ 'ਚ ਸ਼ਾਮਲ ਨਹੀਂ ਹੋਣਗੇ।
No comments:
Post a Comment