ਪ੍ਰਗਟ ਸਿੰਘ ਦੇ ਪੱਤਰ ਨੇ ਅਕਾਲੀ ਦਲ 'ਚ ਭੁਚਾਲ ਲਿਆਂਦਾ ---
“ਪੰਥ ਵਸੈ ਮੈ ਉਜੜਾ ” ਵਾਲਾ ਅਕਾਲੀ ਦਲ ਪਾਰਟੀ ਪ੍ਰਧਾਨ ਦੇ ਰਵੱਈਏ ਕਾਰਨ ਰੇਤ ਦੇ ਕਿਣਕੇ ਵਾਂਗ ਖਿੰਡ ਜਾਵੇਗਾ
ਬਾਦਲ ਨੂੰ ਹਲੀਮੀ ਨਾਲ ਸੁਖਬੀਰ ਨੂੰ ਹੈਕੜ ਨਾਲ ਪੇਸ਼ ਆਉਣ ਵਾਲਾ ਸਿਆਸਤਦਾਨ ਦੱਸਿਆ
ਮੁੱਅਤਲੀ ਬਾਰੇ ਕੋਈ ਪਾਰਟੀ ਦਾ ਕੋਈ ਪੱਤਰ ਨਹੀਂ ਮਿਲਿਆ
ਚੰਡੀਗੜ• 5 ਅਗਸਤ ( ਜੈ ਸਿੰਘ ਛਿੱਬਰ) : ਅਕਾਲੀ ਦਲ ਤੋਂ ਮੁਅੱਤਲ ਕੀਤੇ ਜਲੰਧਰ ਛਾਉਣੀ ਤੋਂ ਵਿਧਾਇਕ ਪ੍ਰਗਟ ਸਿੰਘ ਨੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੂੰ ਲਿਖੇ ਪੱਤਰ 'ਚ ਸਰਕਾਰ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਰਵੱਈਏ ਬਾਰੇ ਸਖ਼ਤ ਤੇ ਗੰਭੀਰ ਟਿਪਣੀਆਂ ਕਰਕੇ ਪੰਜਾਬ ਦੀ ਸਿਆਸਤ ਵਿੱਚ ਭੁਚਾਲ ਲੈ ਆਂਦਾ ਹੈ। ਸ੍ਰ ਪ੍ਰਗਟ ਸਿੰਘ ਨੇ ਪੱਤਰ ਵਿੱਚ ਜਿਥੇ ਭ੍ਰਿਸ਼ਟਾਚਾਰ, ਨਸ਼ਾ, ਰੇਤ ਤੇ ਭੂਮੀ ਮਾਫ਼ੀਆਂ ਨੂੰ ਪੰਜਾਬ ਦੇ ਮੱਥੇ 'ਤੇ ਡੂੰਘਾਂ ਕਲੰਕ ਦੱਸਿਆ ਹੈ, ਉਥੇ ਸ੍ਰ ਬਾਦਲ ਨੂੰ ਹਲੀਮੀ ਤੇ ਸ਼ਰਾਫਤ ਨਾਲ ਪੇਸ਼ ਆਉਣ ਵਾਲਾ ਸਿਆਸਤਦਾਨ ਅਤੇ ਸੁਖਬੀਰ ਬਾਦਲ ਨੂੰ ਹੈਕੜ ਵਾਲਾ ਦੱਸਦਿਆ ਲਿਖਿਆ ਹੈ ਕਿ “ ਮੈਂ ਮਰਾ ਤੇ ਪੰਥ ਜੀਵੈ ਅਤੇ ਪੰਥ ਵਸੈ ਮੈ ਉਜੜਾ” ਵਾਲਾ ਅਕਾਲੀ ਦਲ ਪਾਰਟੀ ਪ੍ਰਧਾਨ ਦੇ ਰਵੱਈਏ ਕਾਰਨ ਰੇਤ ਦੇ ਕਿਣਕੇ ਵਾਂਗ ਖਿੰਡ ਜਾਵੇਗਾ।
Ðਰੋਜਾਨਾਂ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਸ੍ਰ ਪ੍ਰਗਟ ਸਿੰਘ ਨੇ ਮੁੱਖ ਮੰਤਰੀ ਨੂੰ ਪੱਤਰ ਭੇਜਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਹਨਾਂ ਨੂੰ ਪਾਰਟੀ ਪ੍ਰਧਾਨ ਵਲੋਂ ਅਕਾਲੀ ਦਲ ਵਿੱਚੋ ਮੁਅੱਤਲ ਹੋਣ ਬਾਰੇ ਕੋਈ ਲਿਖਤੀ ਪੱਤਰ ਨਹੀਂ ਮਿਲਿਆ ਬਲਕਿ ਅਖ਼ਬਾਰਾਂ ਵਿੱਚ ਛਪੀਆਂ ਖਬਰਾਂ ਤੋਂ ਹੀ ਜਾਣਕਾਰੀ ਮਿਲੀ ਸੀ। ਉਹਨਾਂ ਆਪਣੀ ਮੁਅਤਲੀ ਨੂੰ ਗੈਰ ਵਿਧਾਨਿਕ, ਇਕਪਾਸੜ ਕਾਰਵਾਈ ਦੱਸਿਆ ਹੈ। ਉਹਨਾਂ ਸਰਕਾਰ ਤੇ ਸੁਖਬੀਰ ਬਾਦਲ ਦੀ ਕਾਰਗੁਜ਼ਾਰੀ 'ਤੇ ਤਿੱਖੀ ਟਿੱਪਣੀ ਕਰਦਿਆਂ ਕਿ ਹੁਣ 1920 ਵਾਲਾ ਅਕਾਲੀ ਦਲ ਨਹੀਂ ਰਿਹਾ। “ਪੰਥ ਵਸੈ ਮੈ ਉਜੜਾ ਵਾਲਾ ਅਕਾਲੀ ਦਲ “ ਪੰਥ ਭਾਵੇਂ ਉਜੜੇ ਜਾਂ ਮਰੇ ਪਰ ਮੇਰਾ ਲਾਣਾ ਵਸਦਾ ਰਹੇ ਦੇ ਸਿਧਾਂਤ ਤੇ ਚੱਲ ਪਿਆ ਹੈ। ਉਹਨਾਂ ਕਿਹਾ ਕਿ ਕੁਰਬਾਨੀਆਂ ਵਾਲਾ ਅਕਾਲੀ ਦਲ ਰੇਤ ਦੇ ਕਿਣਕਿਆਂ ਵਾਂਗ ਕਿਰਦਾ ਕਿਰਦਾ ਕਿਰ ਜਾਵੇਗਾ ਅਤੇ ਇਤਿਹਾਸ ਆਪ ਤੋਂ ਜਵਾਬ ਮੰਗੇਗਾ। ਪੱਤਰ 'ਚ ਪ੍ਰਗਟ ਸਿੰਘ ਨੇ ਸੁਖਬੀਰ ਬਾਦਲ ਦੀ ਕਾਰਗੁਜ਼ਾਰੀ 'ਤੇ ਹੈਰਾਨੀ ਪ੍ਰਗਟਾਉਂਦੇ ਹੋਏ ਕਿਹਾ ਕਿ ਉਸਨੇ ਆਪਜੀ (ਪਰਕਾਸ਼ ਸਿੰਘ ਬਾਦਲ) ਤੋਂ ਨਿਮਰਤਾ ਵਾਲੇ ਗੁਰ ਨਹੀਂ ਸਿੱਖੇ। ਜੇ ਉਹ ਨਿਰਮਤਾ ਵਾਲੇ ਗੁੱਝੇ ਭੇਦ ਸਿੱਖ ਲੈਂਦਾ ਤਾਂ ਪੰਜਾਬ ਤੇ ਪਾਰਟੀ ਦੋਵੇਂ ਵੱਡੇ ਸੰਤਾਪ ਤੋਂ ਬੱਚ ਸਕਦੇ ਸਨ।
ਸ੍ਰ ਬਾਦਲ ਨੂੰ ਸੰਬੋਧਨ ਕਰਦਿਆਂ ਸ੍ਰ ਪ੍ਰਗਟ ਸਿੰਘ ਨੇ ਲਿਖਿਆ ਹੈ ਕਿ ਕੁੱਝ ਲੋੜਾਂ, ਮਜਬੂਰੀਆਂ ਅਤੇ ਡਰ ਭੈਅ ਨਾਲ ਜੀਅ ਰਹੇ ਲੀਡਰਾਂ , ਵਰਕਰਾਂ ਦੀ ਚੁੱਪ ਨੂੰ ਸਮਝਣ ਦਾ ਯਤਨ ਕਰੋਂ ਅਜਿਹੀ ਚੁੱਪ ਹਨੇਰੀਆਂ ਤੇ ਤੁਫਾਨ ਨੂੰ ਜਨਮ ਦਿੰਦੀਆਂ ਹਨ। ਉਹਨਾਂ ਲਿਖਿਆ ਕਿ ਅਕਾਲੀ ਦਲ 25 ਸਾਲ ਰਾਜ ਦਾ ਸੁਪਨਾ ਦੇਖ ਰਿਹਾ ਹੈ ਪਰ “ਰਾਜ ਨਹੀਂ ਸੇਵਾ ਦੀ ”
ਜ਼ਮੀਨੀ ਹਕੀਕਤ ਨੂੰ ਪਛਾਣੋ ਅਤੇ ਸੇਵਾ ਤੋਂ ਪੰਜਾਬ ਦਾ ਕੋਈ ਵੀ ਵਰਗ ਸਤੁੰਸ਼ਟ ਨਹੀਂ ਹੈ। ਉਹਨਾਂ ਇਹ ਵੀ ਕਿਹਾ ਕਿ ਅਕਾਲੀ ਦਲ ਨੇ ਸਾਰੀਆਂ ਧਾਰਮਿਕ ਸੰਸਥਾਵਾਂ ਨੂੰ ਹੱਥ ਠੋਕਾ ਬਣਾ ਲਿਆ ਹੈ, ਜਿੰਨਾ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਨੁਕਸਾਨ ਕੀਤਾ ਗਿਆ ਹੈ, ਉਨਾਂ ਪਹਿਲਾਂ ਕਦੇ ਨਹੀਂ ਹੋਇਆ।
ਇੱਕ ਸਵਾਲ 'ਚ ਪ੍ਰਗਟ ਸਿੰਘ ਨੇ ਕਿਹਾ ਕਿ ਨਵੀਂ ਪਾਰਟੀ ਵਿੱਚ ਸ਼ਾਮਲ ਹੋਣ ਬਾਰੇ ਫੈਸਲਾ ਉਹਨਾਂ ਆਪਣੇ ਹਲਕੇ ਦੇ ਲੋਕਾਂ 'ਤੇ ਛੱਡ ਦਿੱਤਾ ਹੈ। ਉਹਨਾਂ ਦੱਸਿਆਂ ਕਿ ਹਲਕੇ ਦੇ ਲੋਕਾਂ ਨੇ ਉਹਨਾਂ ਨੂੰ ਇੱਕ ਹਫ਼ਤਾ ਇੰਤਜਾਰ ਕਰਨ ਦੀ ਸਲਾਹ ਦਿੱਤੀ ਹੈ ਅਤੇ ਉਹ ਹਲਕੇ ਦੇ ਵੋਟਰਾਂ ਦੀ ਸਲਾਹ ਨਾਲ ਹੀ ਫੈਸਲਾ ਲੈਣਗੇ।

No comments:
Post a Comment