ਭਾਜਪਾ ਦੇ ਤਿੰਨੋਂ ਉਮੀਦਵਾਰਾਂ ਨੇ ਵਿਰੋਧੀਆਂ ਤੋਂ ਕੀਤਾ ਵੱਧ ਖਰਚ
ਸੁਖਬੀਰ ਤੇ ਹਰਸਿਮਰਤ ਨੇ ਕਾਂਗਰਸੀ ਉਮੀਦਵਾਰਾਂ ਨਾਲੋ ਕੀਤਾ ਘੱਟ ਖਰਚ
ਜੈ ਸਿੰਘ ਛਿੱਬਰ,
ਚੰਡੀਗੜ੍ਹ
ਅਕਾਲੀ ਦਲ ਦੇ ਪ੍ਰਧਾਨ ਤੇ ਫਿਰੋਜਪੁਰ ਤੋਂ ਸਾਂਸਦ ਸੁਖਬੀਰ ਸਿੰਘ ਬਾਦਲ ਵਲੋਂ ਕੀਤੇ ਗਏ ਚੋਣ ਖਰਚੇ ਵਿਚ ਖਰਚਾ ਆਬਜ਼ਰਵਰ, ਜਿਲ੍ਹਾ ਚੋਣ ਅਫ਼ਸਰ ਵਲੋਂ ਪੌਣੇ ਨੌ ਲੱਖ ਰੁਪਏ ਵੱਧ ਖਰਚਾ ਸ਼ਾਮਲ ਕੀਤਾ ਹੈ। ਸੁਖਬੀਰ ਬਾਦਲ ਵਲੋਂ ਲੋਕ ਸਭਾ ਚੋਣਾਂ ਵਿਚ ਚੋਣ ਅਫ਼ਸਰ ਕੋਲ੍ਹ ਪੇਸ਼ ਕੀਤੀ ਖਰਚਾ ਰਿਪੋਰਟ ਵਿਚ 50,14,586 ਲੱਖ ਰੁਪਏ ਖਰਚਾ ਕੀਤਾ ਦਿਖਾਇਆ ਹੈ, ਪਰ ਚੋਣ ਆਬਜ਼ਰਬਰ ਵਲੋਂ 8,93,619 ਲੱਖ ਰੁਪਏ ਹੋਰ ਖਰਚਾ ਕੀਤਾ ਦੱਸਿਆ ਹੈ। ਹਾਲਾਂਕਿ ਸੁਖਬੀਰ ਬਾਦਲ ਚੋਣ ਆਬਜ਼ਰਵਰ ਵਲੋਂ ਉਨ੍ਹਾਂ ਦੇ ਖਾਤੇ ਵਿਚ ਜੋੜੀ ਉਕਤ ਰਾਸ਼ੀ ਨਾਲ ਸਹਿਮਤ ਨਹੀਂ ਹਨ, ਪਰ ਸੁਖਬੀਰ ਬਾਦਲ ਨੂੰ ਚੋਣ ਆਬਜ਼ਰਵਰ ਵਲੋਂ ਕੱਢੇ ਗਏ ਖਰਚੇ ਨੂੰ ਗਲਤ ਸਾਬਤ ਕਰਨ ਲਈ ਕਾਨੂੰਨੀ ਤੇ ਵਿਭਾਗੀ ਕਾਰਵਾਈ ਵਿਚੋਂ ਗੁਜਰਨਾ ਪਵੇਗਾ। ਇਸੀ ਤਰ੍ਹਾਂ ਗੁਰਦਾਸਪੁਰ ਤੋਂ ਭਾਜਪਾ ਦੇ ਸਾਂਸਦ ਸੰਨੀ ਦਿਓਲ ਵਲੋਂ 36,13,221 ਰੁਪਏ ਖਰਚਾ ਦਰਸਾਇਆ ਹੈ, ਪਰ ਚੋਣ ਖਰਚਾ ਆਬਜਰਵਰ ਤੇ ਜਿਲ੍ਹਾ ਚੋਣ ਅਫ਼ਸਰ ਵਲੋਂ ਸੰਨੀ ਦਿਓਲ ਵਲੋਂ 78,51,592 ਲੱਖ ਰੁਪਏ ਖਰਚਾ ਮੰਨਿਆਂ ਹੈ। ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਅਤੇ ਭਾਜਪਾ ਦੇ ਸੰਨੀ ਦਿਓਲ ਹੀ ਅਜਿਹੇ ਂ ਉਮੀਦਵਾਰ ਹਨ, ਜਿਨ੍ਹਾਂ ਦੇ ਖਰਚੇ ਵਿਚ ਖਰਚਾ ਆਬਜ਼ਰਵਰ ਵਲੋਂ ਵਾਧੂ ਖਰਚ ਜੋੜਿਆ ਗਿਆ ਹੈ। ਚੋਣ ਕਮਿਸ਼ਨ ਦੇ ਨਿਯਮਾਂ ਅਨੁਸਾਰ ਲੋਕ ਸਭਾ ਦਾ ਉਮੀਦਵਾਰ 70 ਲੱਖ ਰੁਪਏ ਖਰਚਾ ਕਰ ਸਕਦਾ ਹੈ। ਨਿਸ਼ਚਿਤ ਰਾਸ਼ੀ ਤੋਂ ਵੱਧ ਖਰਚ ਕਰਨ ਵਾਲੇ ਉਮੀਦਵਾਰ ਦੀ ਮੈਂਬਰੀ ਰੱਦ ਕਰਨ ਦਾ ਪ੍ਰਾਵਧਾਨ ਹੈ।
ਰਿਪੋਰਟਾਂ ਅਨੁਸਾਰ ਭਾਜਪਾ ਦੇ ਤਿੰਨੋਂ ਉਮੀਦਵਾਰਾਂ ਨੇ ਆਪਣੇ ਵਿਰੋਧੀਆਂ ਉਮੀਦਵਾਰਾਂ ਨਾਲੋਂ ਵੱਧ ਖਰਚ ਕੀਤਾ ਹੈ। ਇਸੀ ਤਰ੍ਹਾਂ ਕਾਂਗਰਸ ਦੇ ਅੱਠ ਉਮੀਦਵਾਰਾਂ ਨੇ ਆਪਣੇ ਵਿਰੋਧੀਆਂ ਤੋਂ ਵੱਧ ਚੋਣ ਖਰਚ ਕੀਤਾ ਹੈ। ਜਦੋਂ ਕਿ ਆਪ ਦੇ ਉਮੀਦਵਾਰ ਭਗਵੰਤ ਮਾਨ ਨੇ ਉਨ੍ਹਾਂ ਦੇ ਮੁਕਾਬਲੇ ਅਕਾਲੀ ਦਲ, ਕਾਂਗਰਸ ਦੇ ਉਮੀਦਵਾਰ ਤੋਂ ਘੱਟ ਖਰਚਾ ਕੀਤਾ ਹੈ। ਦਿਲਚਸਪ ਗੱਲ ਹੈ ਕਿ ਸ੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਮੁਨੀਸ਼ ਤਿਵਾੜੀ ਨੇ ਜੈਤੂ ਉਮੀਦਵਾਰਾਂ ਵਿਚੋਂ ਸੱਭਤੋਂ ਘੱਟ ਖਰਚਾ ਕੀਤਾ ਹੈ। ਮੁਨੀਸ਼ ਤਿਵਾੜੀ ਨੇ 24,89,125 ਲੱਖ ਰੁਪਏ ਖਰਚਾ ਕਰਨ ਦੀ ਰਿਪੋਰਟ ਜਮ੍ਹਾਂ ਕਰਵਾਈ ਹੈ। ਜਦੋਂ ਕਿ ਅਕਾਲੀ ਦਲ ਦੇ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਨੇ 52,85,412 ਲੱਖ ਰੁਪਏ, ਬਸਪਾ ਦੇ ਬਿਕਰਮ ਸਿੰਘ ਸੋਢੀ ਨੇ 32,35,711 ਰੁਪਏ, ਆਪ ਦੇ ਨਰਿੰਦਰ ਸਿੰਘ ਸ਼ੇਰਗਿੱਲ ਨੇ 20,30,652 ਰੁਪਏ, ਅਕਾਲੀ ਦਲ ਟਕਸਾਲੀ ਦੇ ਬੀਰ ਦਵਿੰਦਰ ਸਿੰਘ ਸਾਬਕਾ ਡਿਪਟੀ ਸਪੀਕਰ ਨੇ 8,80,298 ਰੁਪਏ ਖਰਚ ਕੀਤਾ ਹੈ।
ਸੰਗਰੂਰ ਤੋਂ ਆਪ ਦੇ ਉਮੀਦਵਾਰ ਭਗਵੰਤ ਮਾਨ ਨੇ 43,84,268 ਰੁਪਏ, ਕਾਂਗਰਸ ਦੇ ਕੇਵਲ ਸਿੰਘ ਢਿਲੋਂ ਨੇ 64,46,816 ਰੁਪਏ, ਅਕਾਲੀ ਦਲ ਦੇ ਪਰਮਿੰਦਰ ਸਿੰਘ ਢੀਂਡਸਾ ਨੇ 4444056 ਰੁਪਏ ਅਤੇ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਨਜੀਤ ਸਿੰਘ ਮਾਨ ਨੇ 41,58,361 ਰੁਪਏ ਚੋਣ ਖਰਚ ਕੀਤਾ ਹੈ।
ਗੁਰਦਾਸਪੁਰ ਤੋਂ ਸੰਨੀ ਦਿਓਲ ਨੇ 36,13,221 ਰੁਪਏ ਖਰਚਾ ਰਿਪੋਰਟ ਦਿੱਤੀ ਹੈ,(ਜਦੋਂ ਕਿ ਚੋਣ ਆਬਜ਼ਰਵਰ, ਜਿਲ੍ਹਾ ਚੋਣ ਅਫ਼ਸਰ ਨੇ 78,51,592 ਖਰਚਾ ਦੱਸਿਆ), ਇਸੀ ਤਰ੍ਹਾਂ ਕਾਂਗਰਸ ਦੇ ਸੁਨੀਲ ਜਾਖੜ ਨੇ 61,36,058 ਰੁਪਏ, ਆਪ ਦੇ ਪੀਟਰ ਮਸੀਹ ਨੇ 808041 ਰੁਪਏ ਖਰਚਾ ਕੀਤਾ ਹੈ। ਲੁਧਿਆਣਾ ਤੋਂ ਹਰਸਿਮਰਤ ਸਿੰਘ ਬੈਂਸ ਨੇ 31,58,365 ਰੁਪਏ, ਅਕਾਲੀ ਦਲ ਦੇ ਮਹੇਸ਼ਇੰਦਰ ਸਿੰਘ ਗਰੇਵਾਲ ਨੇ 40,96,774 ਰੁਪਏ, ਆਪ ਦੇ ਤੇਜਪਾਲ ਸਿੰਘ ਸਿੱਧੂ ਨੇ 5,79,134 ਰੁਪਏ ਅਤੇ ਕਾਂਗਰਸ ਦੇ ਜੈਤੂ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ 56,60,870 ਰੁਪਏ ਖਰਚਾ ਕੀਤਾ ਹੈ। ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਭਾਜਪਾ ਦੇ ਉਮੀਦਵਾਰ ਹਰਦੀਪ ਸਿੰਘ ਪੁਰੀ ਨੇ 52,64,085 ਰੁਪਏ, ਕਾਂਗਰਸ ਦੇ ਗੁਰਜੀਤ ਸਿੰਘ ਔਜਲਾ ਨੇ 48,50,310 ਰੁਪਏ ਅਤੇ ਆਪ ਦੇ ਕੁਲਦੀਪ ਸਿੰਘ ਧਾਲੀਵਾਲ ਨੇ 6,76,979 ਰੁਪਏ ਖਰਚ ਕੀਤਾ ਹੈ।
ਹੁਸ਼ਿਆਰਪੁਰ ਤੋਂ ਭਾਜਪਾ ਦੇ ਸੋਮ ਪ੍ਰਕਾਸ਼ ਨੇ 60,35.356, ਕਾਂਗਰਸ ਦੇ ਡਾ ਰਾਜ ਕੁਮਾਰ ਚੱਬੇਵਾਲ ਨੇ 56,48,439 ਰੁਪਏ, ਬਸਪਾ ਦੇ ਖੁਸ਼ੀ ਰਾਮ (ਸਾਬਕਾ ਆਈ.ਏ.ਐਸ) ਨੇ 28,22,227 ਰੁਪਏ ਆਪ ਦੇ ਰਵਜੋਤ ਸਿੰਘ ਨੇ 5304480 ਰੁਪਏ ਖਰਚਾ ਕੀਤਾ ਹੈ।
ਬਠਿੰਡਾ ਤੋਂ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਨੇ 63,45,678 ਰੁਪਏ, ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ 64,02,058 ਰੁਪਏ, ਆਪ ਦੀ ਪ੍ਰੋ ਬਲਜਿੰਦਰ ਕੌਰ ਨੇ 37,14,532 ਰੁਪਏ ਅਤੇ ਪੰਜਾਬ ਏਕਤਾ ਪਾਰਟੀ ਦੇ ਸੁਖਪਾਲ ਸਿੰਘ ਖਹਿਰਾ ਨੇ 38,28,520 ਰੁਪਏ ਖਰਚ ਕੀਤਾ ਹੈ।
ਸ੍ਰੀ ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਦੇ ਡਾ ਅਮਰ ਸਿੰਘ ਨੇ 61,76,802 ਰੁਪਏ, ਅਕਾਲੀ ਦਲ ਦੇ ਦਰਬਾਰਾ ਸਿੰਘ ਗੁਰੂ ਨੇ 62,28,546 ਰੁਪਏ, ਫਰੀਦਕੋਟ ਤੋਂ ਆਪ ਦੇ ਪ੍ਰੋ ਸਾਧੂ ਸਿੰਘ ਨੇ 24,38,802 ਰੁਪਏ, ਅਕਾਲੀ ਦਲ ਦੇ ਗੁਲਜਾਰ ਸਿੰਘ ਰਾਣੀਕੇ ਨੇ 56,45,520 ਰੁਪਏ ਅਤੇ ਕਾਂਗਰਸ ਦੇ ਮੁਹੰਮਦ ਸਦੀਕ ਨੇ 6707396 ਰੁਪਏ, ਪਟਿਆਲਾ ਤੋਂ ਕਾਂਗਰਸ ਦੀ ਪਰਨੀਤ ਕੌਰ ਨੇ 64,39,236 ਰੁਪਏ, ਅਕਾਲੀ ਦਲ ਦੇ ਸੁਰਜੀਤ ਸਿੰਘ ਰੱਖੜਾ ਨੇ 5703520 ਰੁਪਏ, ਪੰਜਾਬ ਜਮਹੂਰੀ ਗਠਜੋੜ ਦੇ ਉਮੀਦਵਾਰ ਡਾ ਧਰਮਵੀਰ ਗਾਂਧੀ ਨੇ 60,97,719 ਰੁਪਏ, ਫਿਰੋਜਪੁਰ ਤੋਂ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਨੇ 5014586 ਰੁਪਏ ( ਆਬਜਰਵਰ ਨੇ 8,93,619 ਰੁਪਏ ਹੋਰ ਖਰਚ ਜੋੜਿਆ ਹੈ ਯਾਨੀ 58 ਲੱਖ ਤੋਂ ਵੱਧ ) ਕਾਂਗਰਸ ਦੇ ਸ਼ੇਰ ਸਿੰਘ ਘੁਬਾਇਆ ਨੇ 6001451 ਰੁਪਏ, ਸੀਪੀਆਈ ਦੇ ਹੰਸ ਰਾਜ ਗੋਲਡਨ ਨੇ 18,16,428 ਰੁਪਏ, ਆਪ ਦੇ ਹਰਜਿੰਦਰ ਸਿੰਘ ਨੇ 10,44,783 ਰੁਪਏ , ਜਲੰਧਰ ਤੋਂ ਕਾਂਗਰਸ ਦੇ ਚੌਧਰੀ ਸੰਤੋਖ ਸਿੰਘ ਨੇ 6890738 ਰੁਪਏ, ਅਕਾਲੀ ਦਲ ਦੇ ਚਰਨਜੀਤ ਸਿੰਘ ਅਟਵਾਲ ਨੇ 5007343 ਰੁਪਏ, ਆਪ ਦੇ ਜਸਟਿਸ ਜੋਰਾ ਸਿੰਘ ਨੇ 20,37,95 ਰੁਪਏ ਅਤੇ ਬਸਪਾ ਦੇ ਬਲਵਿੰਦਰ ਕੁਮਾਰ ਨੇ 31,11,108 ਰੁਪਏ ਅਤੇ ਸ਼੍ਰੀ ਖਡੂਰ ਸਾਹਿਬ ਤੋਂ ਕਾਂਗਰਸ ਦੇ ਜਸਬੀਰ ਸਿੰਘ ਡਿੰਪਾਂ ਨੇ 63,32,314 ਰੁਪਏ ਅਕਾਲੀ ਦਲ ਦੀ ਜਗੀਰ ਕੌਰ ਨੇ 67,85,813ਰੁਪਏ, ਪੰਜਾਬ ਏਕਤਾ ਪਾਰਟੀ ਦੀ ਬੀਬੀ ਪਰਮਜੀਤ ਕੌਰ ਖਾਲੜਾ ਨੇ 46,39,267 ਰੁਪਏ ਅਤੇ ਆਪ ਦੇ ਮਨਜਿੰਦਰ ਸਿੰਘ ਸਿੱਧੂ ਨੇ 12,38,724 ਰੁਪਏ ਚੋਣ ਖਰਚ ਕੀਤਾ ਹੈ। ਭਾਵੇਂ ਉਮੀਦਵਾਰਾਂ ਵਲੋਂ ਚੋਣਾਂ ਵਿਚ ਕੀਤਾ ਗਿਆ ਖਰਚਾ ਰਿਪੋਰਟ ਸਬੰਧਿਤ ਜ਼ਿਲ੍ਹਾ ਚੋਣ ਅਫਸਰਾਂ ਕੋਲ੍ਹ ਜਮ੍ਹਾਂ ਕਰਵਾ ਦਿੱਤਾ ਹੈ, ਪਰ ਉਮੀਦਵਾਰਾਂ ਵਲੋਂ ਕੀਤਾ ਗਿਆ ਖਰਚਾ ਰਾਜਸੀ ਮਾਹਿਰਾਂ ਨੂੰ ਹਜ਼ਮ ਨਹੀਂ ਹੋ ਰਿਹਾ ਹੈ।

No comments:
Post a Comment